Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਜਲ੍ਹਿਆਂ ਵਾਲਾ ਕਾਂਡ ਸ਼ਤਾਬਦੀ ਸਮਾਰੋਹ `ਚ ਲੋਕਾਂ ਦੀ ਭਰਵੀਂ ਸ਼ਮੂਲੀਅਤ

April 17, 2019 09:12 AM

(ਹਰਜੀਤ ਬੇਦੀ): ਨਾਰਥ ਅਮੈਰਕਿਨ ਤਰਕਸ਼ਲਿ ਸੁਸਾਇਟੀ ਅਤੇ ਇੰਡੋ-ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ 14 ਅਪ੍ਰੈਲ ਨੂੰ ਸਾਂਝੇ ਤੌਰ ਤੇ ਚਿੰਕੂਜੀ ਸਕੂਲ ਬਰੈਂਪਟਨ ਵਿੱਚ ਕਰਵਾਏ ਗਏ ਜਲ੍ਹਿਆਂ ਵਾਲਾ ਬਾਗ ਕਾਂਡ ਸ਼ਤਾਬਦੀ ਸਮਾਰੋਹ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਪਰੋਗਰਾਮ ਵਿੱਚ ਹਰ ਉਮਰ ਅਤੇ ਵਰਗ ਦੇ ਲੋਕ ਜਲ੍ਹਿਆਂ ਵਾਲਾ ਬਾਗ ਕਾਂਡ ਦੇ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਪਹੁੰਚੇ। ਪਰੋਗਰਾਮ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਅੱਜ ਸੰਸਾਰ ਪੱਧਰ `ਤੇ ਸਮਾਜਿਕ ਅਤੇ ਰਾਜਨੀਤਕ ਤੌਰ ਤੇ ਲੋਕ-ਮਾਰੂ ਹਾਲਾਤ ਬਣ ਰਹੇ ਹਨ। ਰੰਗ , ਧਰਮ, ਨਸਲ, ਕੌਮ, ਦੇਸ਼ ਅਤੇ ਲਿੰਗ ਆਧਾਰਤ ਨਫਰਤ ਤੇ ਹਿੰਸਾ ਫੈਲਾਈ ਜਾ ਰਹੀ ਹੈ। ਸਰਮਾਇਆ ਅਤੇ ਹਥਿਆਰ ਇਕੱਠੇ ਕਰਨ ਦੀ ਦੌੜ ਲੱਗੀ ਹੋਈ ਹੈ। ਇਸ ਤਰ੍ਹਾਂ ਦੇ ਬਣ ਰਹੇ ਮਾਹੌਲ ਨੂੰ ਚੇਤਨ ਹੋ ਕੇ ਹੀ ਰੋਕ ਲਾਈ ਜਾ ਸਕਦੀ ਹੈ ਅਤੇ ਲੋਕ ਪੱਖੀ ਮਾਹੌਲ ਸਿਰਜਣ ਵੱਲ ਵਧਿਆ ਜਾ ਸਕਦਾ ਹੈ।
ਬਲਦੇਵ ਰਹਿਪਾ ਨੇ ਪਰੋਗਰਾਮ ਦੇ ਸ਼ੁਰੂ ਵਿੱਚ ਸਟੇਜ ਦੀ ਕਾਰਵਾਈ ਸੰਭਾਲਦਿਆਂ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰ ਕੇ ਪਰੋਗਰਾਮ ਨੂੰ ਅੱਗੇ ਤੋਰਿਆ। ਪਰੋਗਰਾਮ ਵਿੱਚ ਇੰਡੀਆ ਤੋਂ ਆਏ ਹਰਵਿੰਦਰ ਦੀਵਾਨਾ (ਚੇਤਨਾ ਕਲਾ ਕੇਂਦਰ ਬਰਨਾਲਾ) ਦੀ ਨਿਰਦੇਸ਼ਨਾਂ ਵਿੱਚ ਅਮੋਲਕ ਸਿੰਘ ਦਾ ਲਿਖਿਆ ਨਾਟਕ " ਜਲ੍ਹਿਆਂ ਵਾਲਾ ਬਾਗ ਦੀ ਵੰਗਾਰ" ਅਤੇ ਦਰਸ਼ਨ ਮਿੱਤਵਾ ਦਾ ਨਾਟਕ " ਪ੍ਰੇਤ" ਖੇਡੇ ਗਏ। ਜਿੰਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਦਾਦ ਮਿਲੀ। ਨਾਟਕਾਂ ਵਿੱਚ ਕੰਮ ਕਰਦੇ ਕਲਾਕਾਰਾਂ ਸਮਰਪ੍ਰੀਤ, ਅੰਤਰਪ੍ਰੀਤ, ਪਰਮਜੀਤ ਦਿਓੋਲ, ਬਿਕਰਮਜੀਤ ਰੱਖੜਾ, ਬਲਤੇਜ ਸਿੱਧੂ, ਡਾ: ਰਮਨ, ਕਰਮਜੀਤ ਗਿੱਲ,, ਬਲਰਾਜ ਸ਼ੌਕਰ, ਨਿਰਮਲ ਸੰਧੂ, ਮਨੀ ਗਿੱਲ, ਅਕਾਸ਼ਪ੍ਰੀਤ, ਹਰਜਾਪ ਆਦਿ ਨੇ ਆਪਣੇ ਪਾਤਰਾਂ ਵਿੱਚ ਪੂਰੀ ਤਰ੍ਹਾਂ ਢਲ ਕੇ ਪੇਸ਼ਕਾਰੀ ਕੀਤੀ ਅਤੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਣ ਅਤੇ ਤੋਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੇ। ਕੋਰੀਓਗਰਾਫੀਆਂ ਕਲਾ ਅਤੇ ਵਿਸ਼ੇ ਪੱਖੋਂ ਕਮਾਲ ਦੀਆਂ ਸਨ। ਖਾਸ ਤੌਰ ਤੇ " ਮੈਂ ਧਰਤੀ ਪੰਜਾਬ ਦੀ" ਨੇ ਦਰਸ਼ਕਾਂ ਤੇ ਬਹੁਤ ਡੂੰਘਾ ਪਰਭਾਵ ਪਾਇਆ ਤੇ ਅਦਾਕਾਰਾ ਅੰਤਰਪ੍ਰੀਤ ਦੀ ਕਲਾ ਨੂੰ ਦਰਸ਼ਕਾਂ ਵਲੋਂ ਬੇਹੱਦ ਸਲਾਹਿਆ ਗਿਆ। ਇਸ ਤੋਂ ਬਿਨਾਂ ਫ੍ਰੈਡਰਿਕ ਬੈਟਿੰਗ ਸਕੂਲ ਬਰੈਂਪਟਨ ਦੇ ਬੱਚਿਆਂ ਨੇ ਭਗਤ ਸਿੰਘ ਬਾਰੇ ਕੋਰੀਓਗ੍ਰਾਫੀ ਪੇਸ਼ ਕੀਤੀ।
ਬੁਲਾਰਿਆਂ ਬਲਵਿੰਦਰ ਬਰਨਾਲਾ ਅਤੇ ਹਰਿੰਦਰ ਹੁੰਦਲ ਨੇ ਆਪਣੇ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਮਾਸਟਰ ਰਾਮ ਕੁਮਾਰ ਦੀ ਅਗਵਾਈ ਵਿੱਚ ਲੋਕ ਮੰਡਲੀ ਭਦੌੜ ਦੇ ਕਲਾਕਾਰਾਂ ਸੁਖਦੇਵ ਆਦਿ ਨੇ ਲੋਕ ਪੱਖੀ ਗੀਤ ਪੇਸ਼ ਕਰ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਇਸ ਮੌਕੇ ਸੁਰਜੀਤ ਸਹੋਤਾ ਅਤੇ ਸਾਥੀਆਂ ਵਲੋਂ ਲੱਚਰ ਸਾਹਿਤ ਦਾ ਬਦਲ ਪੇਸ਼ ਕਰਦੇ ਅਗਾਂਹਵਧੂ ਅਤੇ ਲੋਕ -ਪੱਖੀ ਪੁਸਤਕਾਂ ਦੀ ਪਰਦਰਸ਼ਨੀ ਲਾਈ ਗਈ। ਅੰਤ ਵਿੱਚ ਡਾ: ਬਲਜਿੰਦਰ ਸੇਖੋਂ ਨੇ ਸਾਰੇ ਦਰਸ਼ਕਾਂ, ਸਪਾਂਸਰਾਂ,ਕਲਾਕਾਰਾਂ, ਵੱਖ ਵੱਖ ਜਥੇਬੰਦੀਆਂ ਅਤੇ ਵਾਲੰਟੀਅਰਜ਼ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਬਲਦੇਵ ਰਹਿਪਾ ਅਤੇ ਕੁਲਦੀਪ ਰੰਧਾਵਾ ਨੇ ਬੜੀ ਤਰਤੀਬ ਨਾਲ ਨਿਭਾਈ। ਸਟੇਜ ਤੋਂ ਹੈਮਿਲਟਨ ਵਿੱਚ 21 ਅਪਰੈਲ ਨੂੰ ਹੋ ਰਹੇ ਸ਼ਤਾਬਦੀ ਸਮਾਰੋਹ ਬਾਰੇ ਸੂਚਨਾ ਸਾਂਝੀ ਕੀਤੀ ਗਈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ