Welcome to Canadian Punjabi Post
Follow us on

20

August 2019
ਕੈਨੇਡਾ

ਟੋਰਾਂਟੋ ਤੋਂ ਵਿੰਡਸਰ ਲਈ ਹਾਈ ਸਪੀਡ ਰੇਲ ਵਾਸਤੇ ਪ੍ਰਸਤਾਵਿਤ ਫੰਡਾਂ ਉੱਤੇ ਫੋਰਡ ਸਰਕਾਰ ਨੇ ਲਾਈ ਰੋਕ

April 16, 2019 06:26 PM

ਟੋਰਾਂਟੋ, 16 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਤੋਂ ਵਿੰਡਸਰ, ਓਨਟਾਰੀਓ ਲਈ ਪ੍ਰਸਤਾਵਿਤ ਹਾਈ ਸਪੀਡ ਟਰੇਨ ਕੌਰੀਡੋਰ ਵਾਸਤੇ ਓਨਟਾਰੀਓ ਫੰਡਾਂ ਨੂੰ ਹਾਲ ਦੀ ਘੜੀ ਰੋਕ ਰਿਹਾ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਕਹਿਣਾ ਹੈ ਕਿ ਇਸ ਨਾਲ ਇਸ ਪ੍ਰੋਜੈਕਟ ਹੀ ਲੀਹ ਤੋਂ ਲਹਿ ਜਾਵੇਗਾ।
ਪ੍ਰੋਵਿੰਸ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ 2019 ਦੇ ਬਜਟ ਵਿੱਚ ਇਹ ਆਖਿਆ ਗਿਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਮੌਜੂਦਾ ਰੇਲਗੱਡੀਆਂ ਦੀ ਸਪੀਡ ਵਧਾਉਣ ਲਈ ਤੇ ਸਰਵਿਸ ਦਾ ਪੱਧਰ ਮਿਆਰੀ ਬਣਾਉਣ ਲਈ ਨਵੇਂ ਰਾਹ ਲੱਭੇਗੀ। ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਆਖਿਆ ਕਿ ਸਰਕਾਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਇਸੇ ਲਈ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਹ ਬਹੁਕਰੋੜੀ ਡਾਲਰ ਵਾਲਾ ਪ੍ਰੋਜੈਕਟ ਪੈਸੇ ਦਾ ਸਹੀ ਮੁੱਲ ਮੋੜੇ।
ਹਾਈ ਸਪੀਡ ਰੇਲ ਬਾਰੇ ਇਹ ਫੈਸਲਾ ਟੋਰੀ ਸਰਕਾਰ ਦੇ ਪਹਿਲੇ ਬਜਟ ਵਿੱਚ ਹੀ ਨਜ਼ਰ ਆਇਆ ਹੈ। ਪਿਛਲੇ ਸਾਲ ਦੇ ਅੰਤ ਵਿੱਚ ਟੋਰੀਜ਼ ਨੇ ਇਸ ਪ੍ਰੋਜੈਕਟ ਦੇ ਵਾਤਾਵਰਣ ਸਬੰਧੀ ਜਾਇਜ਼ੇ ਲਈ ਕੋਸਿ਼ਸ਼ ਕੀਤੀ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਹੋਰ ਬਦਲ ਤਾਂ ਇੱਥੇ ਬਿਹਤਰ ਕੰਮ ਨਹੀਂ ਕਰਨਗੇ। ਇਸ ਵਿੱਚ ਵਾਇਆ ਰੇਲ ਸਰਵਿਸ ਵਿੱਚ ਵਾਧੇ, ਬੱਸ ਸੇਵਾ ਦੀ ਸਮਰੱਥਾ ਵਧਾਉਣ ਜਾਂ ਸੋਧੇ ਹੋਏ ਹਾਈਵੇਅ ਇਨਫਰਾਸਟ੍ਰਕਚਰ ਦੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਪਤਾ ਲਾਉਣ ਦੀ ਸਰਕਾਰ ਵੱਲੋਂ ਕੋਸਿ਼ਸ਼ ਕੀਤੀ ਜਾ ਰਹੀ ਹੈ।
ਜਿ਼ਕਰਯੋਗ ਹੈ ਕਿ ਪਿਛਲੀ ਲਿਬਰਲ ਸਰਕਾਰ ਨੇ ਟੋਰਾਂਟੋ ਨੂੰ ਲੰਡਨ, ਓਨਟਾਰੀਓ ਨਾਲ 2025 ਤੱਕ ਤੇ ਫਿਰ ਇਸ ਲਾਈਨ ਰਾਹੀਂ ਵਿੰਡਸਰ, ਓਨਟਾਰੀਓ ਤੱਕ 2031 ਤੱਕ ਜੋੜਨ ਦੀ ਯੋਜਨਾ ਬਣਾਈ ਸੀ। ਯੂਰੇਕ ਨੇ ਆਖਿਆ ਕਿ ਸਰਕਾਰ ਸਾਰੇ ਟਰਾਂਸਪੋਰਟੇਸ਼ਨ ਸਬੰਧੀ ਬਦਲ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਕੋਈ ਬਦਲ ਅਪਣਾਵੇਗਾ। ਟੋਰੀਜ਼ ਨੇ ਇਹ ਵੀ ਆਖਿਆ ਕਿ ਉਹ ਇਸ ਸਾਲ ਦੇ ਅੰਤ ਤੱਕ ਦੱਖਣਪੱਛਮੀ ਓਨਟਾਰੀਓ ਲਈ ਵੀ ਟਰਾਂਸਪੋਰਟੇਸ਼ਨ ਯੋਜਨਾ ਪੇਸ਼ ਕਰਨਗੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜੀਟੀਏ ਵਿੱਚ ਗੋਲੀ ਚੱਲਣ ਦੀਆਂ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਚਾਰ ਜ਼ਖ਼ਮੀ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਪਾਈਪਲਾਈਨ ਵਿੱਚ ਲੀਕੇਜ ਕਾਰਨ 40,000 ਲੀਟਰ ਤੇਲ ਅਲਬਰਟਾ ਦੀ ਖਾੜੀ ਵਿੱਚ ਵਗਿਆ
ਮਿਉਂਸਪਲ ਫੰਡਾਂ ਵਿੱਚ ਕਟੌਤੀਆਂ ਹੋ ਕੇ ਰਹਿਣਗੀਆਂ : ਡੱਗ ਫੋਰਡ
ਭਾਰਤੀ ਮੂਲ ਦੀ ਲੜਕੀ ਬਰੈਂਪਟਨ ਤੋਂ ਲਾਪਤਾ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ