Welcome to Canadian Punjabi Post
Follow us on

25

April 2019
ਮਨੋਰੰਜਨ

ਸਾਇਨਾ ਨੇਹਵਾਲ ਬਣਨ ਲਈ ਬੜੀ ਮਿਹਨਤ ਕਰਦੀ ਹੈ ਪਰਿਣੀਤੀ

April 15, 2019 10:05 AM

ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਬਣਨ ਲਈ ਸਖਤ ਮਿਹਨਤ ਕਰ ਰਹੀ ਹੈ। ਪਰਿਣੀਤੀ ਦੀ ਫਿਲਮ ‘ਕੇਸਰੀ’ ਪਿੱਛੇ ਜਿਹੇ ਰਿਲੀਜ਼ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ। ਅੱਗੋਂ ਉਹ ਬਹੁਤ ਜਲਦੀ ਸਾਇਨਾ ਨੇਹਵਾਲ ਦੀ ਬਾਇਓਪਿਕ 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਲਈ ਪਰਿਣੀਤੀ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬੈਡਮਿੰਟਨ ਕੋਰਟ 'ਤੇ ਪ੍ਰੈਕਟਿਸ ਲੁਕ 'ਚ ਨਜ਼ਰ ਆ ਰਹੀ ਹੈ। ਫੋਟੋ 'ਚ ਜ਼ਮੀਨ 'ਤੇ ਬੈਠੀ ਹੋਈ ਹੈ ਅਤੇ ਉਸ ਕੋਲ ਰੈਕੇਟ ਤੇ ਕੁਝ ਸ਼ਟਲਜ਼ ਰੱਖੀਆਂ ਹੋਈਆਂ ਹਨ। ਫੋਟੋ ਸ਼ੇਅ ਕਰਦੇ ਹੋਏ ਉਸ ਨੇ ਲਿਖਿਆ ਹੈ, ‘‘ਪੋਸਟ ਟਰੇਨਿੰਗ ਬਿਲਜ਼ ਹੈਸ਼ਟੈਗ ਸਾਇਨਾ।”

Have something to say? Post your comment