Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਦੁਸ਼ਮਣਾਂ ਵਿਚਾਲੇ ਦੋਸਤੀ ਨਿਭਾਅ ਰਿਹਾ ਇੱਕ ਲਾਵਾਰਸ ਰੁੱਖ

April 15, 2019 10:02 AM

-ਜੁਗਿੰਦਰ ਸੰਧੂ
ਦੇਸ਼ ਦੀ ਵੰਡ ਸਮੇਂ ਤੋਂ ਪਾਕਿਸਤਾਨ ਦਾ ਹਰ ਕਾਰਾ ਭਾਰਤ ਪ੍ਰਤੀ ਦੁਸ਼ਮਣੀ ਵਾਲਾ ਰਿਹਾ ਹੈ ਅਤੇ ਹੈਰਾਨਗੀ ਇਸ ਗੱਲ ਦੀ ਕਿ ਭਾਰਤ ਦੇ ਹਰ ਕਦਮ ਵਿੱਚੋਂ ਪਾਕਿਸਤਾਨ ‘ਦੁਸ਼ਮਣੀ’ ਦੀਆਂ ਪੈੜਾਂ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਦੋਵੇਂ ਦੇਸ਼ ਇੱਕ-ਦੂਜੇ ਲਈ ਦੁਸ਼ਮਣਾਂ ਦੀ ਕਤਾਰ ਵਿੱਚ ਖੜ੍ਹੇ ਨਜ਼ਰ ਆਉਂਦੇ ਹਨ। ਇਸ ਹਾਲਤ ਵਿੱਚ ਸਾਂਝੀ ਸਰਹੱਦ 'ਤੇ ਖੜ੍ਹਾ ਪਿੱਪਲ ਦਾ ਲਾਵਾਰਸ ਰੁੱਖ ਨਾ ਸਿਰਫ ਦੋਵਾਂ ਦੇਸ਼ਾਂ ਨਾਲ ਦੋਸਤੀ ਨਿਭਾਅ ਰਿਹਾ ਹੈ, ਸਗੋਂ ਠੰਢੀਆਂ ਛਾਵਾਂ ਵੀ ਵੰਡ ਰਿਹਾ ਹੈ। ਇਸ ਸਰਹੱਦੀ ਖੇਤਰ ਅਤੇ ਪਿੱਪਲ ਦੇ ਰੁੱਖ ਨੂੰ ਦੇਖਣ ਦਾ ਮੌਕਾ ਉਦੋਂ ਮਿਲਿਆ, ਜਦੋਂ ਮੀਡੀਆ ਟੀਮ ਨਾਲ ਸੁਚੇਤਗੜ੍ਹ ਅਤੇ ਆਸਪਾਸ ਦੇ ਲੋੜਵੰਦ ਲੋਕਾਂ ਵਿੱਚ ਵਿਚਰਨ ਦਾ ਸਬੱਬ ਬਣਿਆ।
ਇਹ ਪਿੱਪਲ ਜੰਮੂ ਖੇਤਰ ਦੇ ਸੁਚੇਤਗੜ੍ਹ ਬਾਰਡਰ 'ਤੇ ਸਥਿਤ ਹੈ ਅਤੇ ‘ਲਾਵਾਰਸ’ ਇਸ ਲਈ ਹੈ ਕਿ ਇਸ ਦੀਆਂ ਅੱਧੀਆਂ ਜੜ੍ਹਾਂ ਭਾਰਤ ਵਿੱਚ ਤੇ ਅੱਧੀਆਂ ਪਾਕਿਸਤਾਨ ਦੀ ਧਰਤੀ ਵਿੱਚ ਹਨ। ਇਹ ਰੁੱਖ ‘ਜ਼ੀਰੋ ਲਾਈਨ' ਉਤੇ ਉਗਿਆ ਸੀ ਅਤੇ ਕਈ ਸਾਲਾਂ ਬਾਅਦ ਫੈਲ ਕੇ ਬਹੁਤ ਵੱਡਾ ਆਕਾਰ ਧਾਰਨ ਕਰ ਗਿਆ। ਇਸ ਦੀਆਂ ਟਾਹਣੀਆਂ ਦੋਵਾਂ ਦੇਸ਼ਾਂ ਦੀ ਧਰਤੀ 'ਤੇ ਫੈਲ ਗਈਆਂ ਅਤੇ ਦੋਹੀਂ ਪਾਸੀਂ ਛਾਂ ਵੰਡ ਰਹੀਆਂ ਹਨ, ਪਰ ਦੋਵਾਂ ਵਿੱਚੋਂ ਕੋਈ ਵੀ ਇਸ 'ਤੇ ਆਪਣਾ ਦਾਅਵਾ ਨਹੀਂ ਕਰ ਸਕਦਾ। ਇਸ ਨੂੰ ਛਾਗਣਾਂ ਜਾਂ ਟਾਹਣੀਆਂ ਨੂੰ ਕੱਟਣਾ ਮਨ੍ਹਾ ਹੈ ਅਤੇ ਨਾ ਕਿਸੇ ਪਾਸੇ ਦੇ ਸੁਰੱਖਿਆ ਕਰਮਚਾਰੀ ਇਹ ਹਰਕਤ ਕਰਦੇ ਹਨ। ਉਹ ਮੀਂਹ-ਝੱਖੜ ਵਿੱਚ ਇਸ ਦੀ ਸ਼ਰਨ ਲੈਂਦੇ ਅਤੇ ਗਰਮੀ ਤੋਂ ਬਚਾਅ ਵੀ ਕਰਦੇ ਹਨ। ਇਸ ਪਿੱਪਲ ਦੇ ਦੁਆਲੇ ਇੱਕ ਥੜ੍ਹਾ ਬਣਾ ਦਿੱਤਾ ਗਿਆ ਹੈ ਤਾਂ ਜੋ ਇਸ ਦਾ ਮੁੱਢ ਤਕੜਾ ਰਹੇ। ਇਸ ਦੇ ਪੱਤੇ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਪੋਸਟਾਂ 'ਤੇ ਸ਼ਾਂਤੀ ਦੀ ਤਾਲ ਵਜਾਉਂਦੇ ਪਿਆਰ ਅਤੇ ਦੋਸਤੀ ਦਾ ਸੁਨੇਹਾ ਦਿੰਦੇ ਜਾਪਦੇ ਹਨ।
ਦੇਸ਼ ਦੀ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਸਮੇਂ 1890 ਵਿੱਚ ਵਜ਼ੀਰਾਬਾਦ ਜੰਕਸ਼ਨ (ਅੱਜ ਕੱਲ੍ਹ ਪਾਕਿਸਤਾਨ ਵਿੱਚ) ਤੋਂ ਵਾਇਆ ਸਿਆਲਕੋਟ, ਸੁਚੇਤਗੜ੍ਹ, ਆਰ ਐੱਸ ਪੁਰਾ ਅਤੇ ਮੀਰਾਂ ਸਾਹਿਬ ਹੁੰਦੀ ਹੋਈ ਜੰਮੂ ਤਵੀ ਤੱਕ ਇੱਕ ਰੇਲ ਪਟੜੀ ਵਿਛਾਈ ਗਈ ਸੀ। ਜੰਮੂ ਤੋਂ ਸਿਆਲਕੋਟ ਤੱਕ ਦੂਰੀ 43 ਕਿਲੋਮੀਟਰ ਹੈ ਅਤੇ ਸੁਚੇਤਗੜ੍ਹ ਤੋਂ ਸਿਆਲਕੋਟ ਸਿਰਫ 11 ਕਿਲੋਮੀਟਰ ਹੈ। ਇਹ ਰੇਲ ਪਟੜੀ ਉਸ ਵੇਲੇ ਦੋਵਾਂ ਦੇਸ਼ਾਂ ਦਰਮਿਆਨ ਕਾਰੋਬਾਰ ਦਾ ਵੱਡਾ ਆਧਾਰ ਸੀ। ਇਸ ਸੈਕਸ਼ਨ 'ਤੇ ਰੋਜ਼ ਚਾਰ ਰੇਲ ਗੱਡੀਆਂ ਦਾ ਆਉਣਾ-ਜਾਣਾ ਸੀ, ਜਿਨ੍ਹਾਂ ਰਾਹੀਂ ਲਾਹੌਰ, ਕਰਾਚੀ, ਇਸਲਾਮਾਬਾਦ ਅਤੇ ਹੋਰ ਦੇਸ਼ਾਂ ਦੇ ਵਪਾਰੀ ਆਪਣਾ ਮਾਲ ਜੰਮੂ ਰਾਹੀਂ ਇਸ ਪਾਸੇ ਦੇ ਸ਼ਹਿਰਾਂ ਤੱਕ ਭੇਜਦੇ ਸਨ ਅਤੇ ਇਧਰਲੀਆਂ ਵਸਤਾਂ ਖਰੀਦ ਕੇ ਲੈ ਜਾਂਦੇ ਸਨ। ਜੰਮੂ-ਕਸ਼ਮੀਰ ਦੀ ਇਸ ਪਹਿਲੀ ਰੇਲ ਪਟੜੀ ਕਾਰਨ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਸੀ।
ਦੇਸ਼ ਦੀ ਵੰਡ ਤੋਂ ਬਾਅਦ ਨਾ ਸਿਰਫ ਇਹ ਰੇਲ ਸੰਪਰਕ ਖਤਮ ਹੋ ਗਿਆ, ਸਗੋਂ ਭਾਰਤ ਵਾਲੇ ਪਾਸੇ ਰੇਲ ਪਟੜੀ ਵੀ ਉਖਾੜ ਦਿੱਤੀ ਗਈ ਅਤੇ ਸਟੇਸ਼ਨ ਪੂਰੀ ਤਰ੍ਹਾਂ ਖਾਨਾਬਦੋਸ਼ਾਂ ਦੀ ਹਾਲਤ ਵਿੱਚ ਹਨ। ਜੰਮੂ ਦੇ ਵਿਕਰਮ ਚੌਕ ਵਿੱਚ ਇੱਕ ਸ਼ਾਨਦਾਰ ਸਟੇਸ਼ਨ ਸੀ, ਜਿੱਥੇ ਅੱਜ ਕੱਲ੍ਹ ਆਰਟ-ਕੇਂਦਰ ਉਸਾਰ ਦਿੱਤਾ ਗਿਆ ਹੈ। ਆਰ ਐੱਸ ਪੁਰਾ ਸਟੇਸ਼ਨ ਅਤੇ ਪਟੜੀ ਵਾਲੀ ਥਾਂ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ। ਸਟੇਸ਼ਨ ਦੀ ਬਚੀ-ਖੁਚੀ ਇਮਾਰਤ ਢਹਿ-ਢੇਰੀ ਹੋਣ ਕਿਨਾਰੇ ਹੈ, ਜਿਸ ਨੂੰ ਕਦੀ ਭਵਨ-ਕਲਾ ਦਾ ਉਤਮ ਨਮੂਨਾ ਸਮਝਿਆ ਜਾਂਦਾ ਸੀ। ਸੁਚੇਤਗੜ੍ਹ ਨੇੜੇ ਇਸ ਰੇਲ ਪਟੜੀ ਦੇ ਕੁਝ ਨਿਸ਼ਾਨ ਬਾਕੀ ਹਨ, ਜਿਹੜੇ ਹੌਲੀ ਹੌਲੀ ਮਿਟਦੇ ਜਾ ਰਹੇ ਹਨ ਅਤੇ ਇੱਕ ਦਿਨ ਇਹ ਰੇਲ ਸੰਪਰਕ ਪੂਰੀ ਤਰ੍ਹਾਂ ਅਲੋਪ ਹੋ ਜਾਵੇਗਾ। ਇਸ ਰੇਲ ਲਿੰਕ ਨੂੰ ਬਹਾਲ ਕਰਨ ਬਾਰੇ 2001 ਤੇ ਫਿਰ 2013 ਵਿੱਚ ਪਾਕਿਸਤਾਨ ਨੇ ਕੁਝ ਕੋਸ਼ਿਸ਼ਾਂ ਕੀਤੀਆਂ ਸਨ, ਪਰ ਕਰੋੜਾਂ-ਅਰਬਾਂ ਰੁਪਏ ਦੇ ਖਰਚੇ ਦੇਖ ਕੇ ਠੱਪ ਹੋ ਗਈਆਂ। ਭਾਰਤ ਨੇ ਇਸ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।
ਸੁਚੇਤਗੜ੍ਹ ਵਿਖੇ ਸਰਹੱਦ ਉੱਤੇ ਭਾਰਤ ਵੱਲ ਟੂਰਿਸਟ ਕੇਂਦਰ ਬਣਾਇਆ ਗਿਆ ਹੈ, ਜਿਸ ਲਈ ਜੰਮੂ-ਕਸ਼ਮੀਰ ਦੇ ਓਦੋਂ ਦੇ ਮੁੱਖ ਮੰਤਰੀ ਮੁਫਤੀ ਸਈਦ ਨੇ ਵੱਡੇ ਯਤਨ ਕੀਤੇ ਸਨ। ਅੱਜ ਕੱਲ੍ਹ ਇਥੇ ਰਿਸੈਪਸ਼ਨ ਕੇਂਦਰ, ਆਰਾਮ ਘਰ, ਕੰਟੀਨ, ਪਾਰਕ ਆਦਿ ਵਿਕਸਿਤ ਹੋ ਚੁੱਕੇ ਹਨ, ਜਿਸ ਕਾਰਨ ਸਰਹੱਦ ਵੇਖਣ ਲਈ ਟੂਰਿਸਟਾਂ ਦਾ ਆਉਣਾ-ਜਾਣਾ ਵਧ ਗਿਆ ਹੈ। ਇਲਾਕੇ ਦੇ ਵਿਕਾਸ ਦੇ ਪੱਖ ਤੋਂ ਇਹ ਕੇਂਦਰ ਵੱਡੀ ਭੂਮਿਕਾ ਨਿਭਾ ਸਕਦਾ ਹੈ, ਪਰ ਇਸ ਨੂੰ ਧਿਆਨ ਵਿੱਚ ਰੱਖ ਕੇ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ 'ਤੇ ਵਿਕਸਿਤ ਕਰਨਾ ਪਵੇਗਾ।
ਜੰਮੂ ਤੋਂ ਸੁਚੇਤਗੜ੍ਹ ਤੱਕ ਸੜਕ ਦੀ ਹਾਲਤ ਤਸੱਲੀ ਬਖਸ਼ ਨਹੀਂ ਅਤੇ ਆਵਾਜਾਈ ਦੇ ਪ੍ਰਬੰਧ ਵੀ ਬਿਹਤਰ ਨਹੀਂ। ਚੰਗੇ ਹੋਟਲਾਂ ਤੇ ਰੈਸਟੋਰੈਂਟਾਂ ਦੀ ਘਾਟ ਹੈ। ਮੋਬਾਈਲ ਐਂਬੂਲੈਂਸਾਂ ਦਾ ਨਾ-ਨਿਸ਼ਾਨ ਨਹੀਂ, ਸਾਫ-ਸਫਾਈ ਬਾਕੀ ਦੇਸ਼ ਵਾਂਗ ਤਰਸ ਯੋਗ ਹਾਲਤ ਵਿੱਚ ਹੈ। ਇਸ ਹਾਲਤ ਵਿੱਚ ਸੁਚੇਤਗੜ੍ਹ ਕੇਂਦਰ ਲਈ ਵੱਡੀ ਗਿਣਤੀ ਵਿੱਚ ਟੂਰਿਸਟਾਂ ਨੂੰ ਆਕਰਸ਼ਿਤ ਕਰਨਾ ਸੰਭਵ ਨਹੀਂ ਹੈ। ਪਾਕਿਸਤਾਨ ਵਾਲੇ ਪਾਸੇ ਲੋਕਾਂ ਦੇ ਬੈਠਣ ਲਈ ਬੈਂਚ ਵੀ ਨਹੀਂ, ਕਮਰਿਆਂ ਅਤੇ ਕੰਟੀਨਾਂ ਦੀ ਹੋਂਦ ਤਾਂ ਦੂਰ ਦੀ ਗੱਲ ਹੈ। ਇਸ ਦੇ ਬਾਵਜੂਦ ਪਾਕਿਸਤਾਨ ਵੱਲੋਂ ਵੀ ਕੁਝ ਲੋਕ ਸਰਹੱਦ ਦੇਖਣ ਆ ਜਾਂਦੇ ਤੇ ਬੈਰੀਅਰ ਨੂੰ ਹੱਥ ਲਾ ਕੇ ਮੁੜ ਜਾਂਦੇ ਹਨ। ਦੋਵੀਂ ਪਾਸੀਂ ਸੁਰੱਖਿਆ ਮੁਲਾਜ਼ਮ ਮੁਸਤੈਦ ਹਨ, ਜਿਨ੍ਹਾਂ ਦਾ ਕੰਮ ਟੂਰਿਸਟਾਂ ਉਤੇ ਨਜ਼ਰ ਰੱਖਣਾ ਅਤੇ ਯੂ ਐੱਨ ਦੇ ਅਧਿਕਾਰੀਆਂ ਦੀ ਗੱਡੀ ਨੂੰ ਦੂਰੋਂ ਵੱਖ ਕੇ ਗੇਟ ਖੋਲ੍ਹਣਾ ਹੁੰਦਾ ਹੈ। ਜੰਮੂ-ਸਿਆਲਕੋਟ ਸੜਕ ਤੋਂ ਸਿਰਫ ਇਨ੍ਹਾਂ ਅਧਿਕਾਰੀਆਂ ਦੀ ਹੀ ਆਵਾਜਾਈ ਹੁੰਦੀ ਹੈ, ਬਾਕੀ ਲੋਕਾਂ ਦਾ ਲਾਂਘਾ ਵੀਜ਼ੇ ਦੇ ਬਾਵਜੂਦ ਵੀ ਬੰਦ ਹੈ।

Have something to say? Post your comment