Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਜੂਲੀਅਨ ਅਸਾਂਜੇ ਨੂੰ ਮੌਤ ਦੀ ਸਜ਼ਾ ਦੇ ਵਿਰੋਧ ਵਿੱਚ ਆਸਟਰੇਲੀਆ

April 15, 2019 09:47 AM

ਲੰਡਨ, 14 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟਿਸ਼ ਵਿਦੇਸ਼ ਮੰਤਰੀ ਮਰਾਇਸ ਪਾਇਨੇ ਨੇ ਕਿਹਾ ਹੈ ਕਿ ਆਸਟਰੇਲੀਆ ਦੀ ਸਰਕਾਰ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਨੂੰ ਮੌਤ ਦੀ ਸਜ਼ਾ ਦੇਣ ਦੇ ਖਿਲਾਫ ਹੈ ਅਤੇ ਆਸਟਰੇਲੀਅਨ ਲੋਕਾਂ ਵਿੱਚ ਇਸ ਗੱਲ ਦਾ ਡਰ ਹੈ ਕਿ ਜੇ ਆਸਟਰੇਲੀਆਈ ਮੂਲ ਦੇ ਜੂਲੀਅਨ ਅਸਾਂਜੇ ਨੂੰ ਅਮਰੀਕਾ ਦੇ ਹਵਾਲੇ ਕੀਤਾ ਗਿਆ ਤਾਂ ਉਸ ਨੂੰ ਅਜਿਹੀ ਸਜ਼ਾ ਸੁਣਾਈ ਜਾ ਸਕਦੀ ਹੈ।
ਵਰਨਣ ਯੋਗ ਹੈ ਕਿ ਜੂਲੀਅਨ ਅਸਾਂਝ ਨੂੰ ਬੀਤੇ ਦਿਨੀਂ ਇਕਵਾਡੋਰ ਦੇ ਦੂਤਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਅਮਰੀਕਾ ਵਿੱਚ ਕੇਵਲ ਇਕ ਦੋਸ਼ ਹੈ ਕਿ ਜੋ ਕੰਪਿਊਟਰ ਸਾਜ਼ਿਸ਼ ਨਾਲ ਸੰਬੰਧਤ ਹੈ ਅਤੇ ਇਸ ਅਪਰਾਧ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ, ਪਰ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਉਤੇ ਬਾਅਦ ਵਿੱਚ ਦੂਸਰੇ ਦੋਸ਼ ਲਾਏ ਜਾ ਸਕਦੇ ਹਨ। ਅਸਾਂਜੇ ਦੀ ਖੁਦ ਵੀ ਹਵਾਲਗੀ ਦੇ ਖਿਲਾਫ ਕਾਨੂੰਨੀ ਲੜਾਈ ਦੀ ਯੋਜਨਾ ਹੈ, ਪਰ ਆਸਟਰੇਲੀਆਈ ਨੇਤਾਵਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਵਿੱਚ ਦਖਲ ਨਹੀਂ ਦੇਣਗੇ। ਦੂਸਰੇ ਪਾਸੇ ਯੂ ਐਨ ਦੇ ਸੁਤੰਤਰ ਮਨੁੱਖੀ ਅਧਿਕਾਰ ਵਰਕਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਲੰਡਨ ਵਿੱਚ ਗ੍ਰਿਫਤਾਰ ਕੀਤੇ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਤਾਂ ਇਹ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਕਿਉਂਕਿ ਬ੍ਰਿਟੇਨ ਨੇ ਮਨੁੱਖੀ ਅਧਿਕਾਰ ਸੰਧੀ ਉੱਤੇ ਦਸਖਤ ਕੀਤੇ ਹੋਏ ਹਨ, ਇਸ ਲਈ ਇਸ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਆਪਣੇ ਕਿਤੇ ਵੀ ਬਿਨਾ ਰੁਕਾਵਟ ਆਉਣ ਜਾਣ ਦੀ ਆਜ਼ਾਦੀ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕਈ ਸਾਈਟਾਂ ਹਥਿਆਰਾਂ ਦੇ ਨਾਜਾਇਜ਼ ਵਪਾਰ ਦਾ ਅੱਡਾ ਬਣੀਆਂ
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ਵਿੱਚ ਹਲਾਕ
ਇਸਲਾਮਿਕ ਸਟੇਟ ਨੇ ਸ਼੍ਰੀਲੰਕਾ ਹਮਲੇ ਦੀ ਜ਼ਿੰਮੇਵਾਰੀ ਲਈ
ਡਿਪੋਰਟ ਕੀਤੇ ਤਿੰਨ ਭਾਰਤੀ ਪਾੜ੍ਹਿਆਂ ਲਈ ਫਿਰ ਦਰਵਾਜ਼ੇ ਖੁੱਲ੍ਹੇ
ਇੱਕੋ ਦਿਨ ਪੈਦਾ ਹੋਏ, ਇੱਕੋ ਸ਼ਹਿਰ ਵਿੱਚ ਰਹੇ, 17 ਸਾਲ ਬਾਅਦ ਮਿਲੇ, ਹਮਸਫਰ ਬਣਨਗੇ
ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਸ੍ਰੀਲੰਕਾ ਵਿੱਚ ਹਮਲੇ : ਵਿਜੇਵਰਦਨੇ
ਟਰੰਪ ਦਾ ਭਾਰਤ ਨੂੰ ਝਟਕਾ: ਈਰਾਨ ਤੋਂ ਤੇਲ ਖਰੀਦ ਦੀ ਛੋਟ ਬੰਦ
ਬੰਬ ਧਮਾਕਿਆਂ ਤੋਂ ਬਾਅਦ ਸ੍ਰੀ ਲੰਕਾ ਦੀ ਫੌਜ ਨੂੰ ਮਿਲੀਆਂ ਵਿਸ਼ੇਸ਼ ਸ਼ਕਤੀਆਂ
ਟਰੰਪ ਨੇ ਕਾਨੂੰਨੀ ਦਸਤਾਵੇਜ਼ਾਂ ਬਿਨਾਂ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਹੁਕਮ ਦਿੱਤਾ
ਲੱਖਾਂ ਲੋਕ 123456 ਅੰਕ ਨੂੰ ਬਣਾ ਲੈਂਦੇ ਹਨ ਪਾਸਵਰਡ