Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਨਾਜਾਇਜ਼ ਪ੍ਰਵਾਸੀਆਂ ਨੂੰ ਸੈਂਕਚੁਰੀ ਸਿਟੀਜ਼ ਵਿੱਚ ਵੀ ਭੇਜਿਆ ਜਾ ਸਕਦੈ: ਟਰੰਪ

April 15, 2019 09:46 AM

ਵਾਸ਼ਿੰਗਟਨ, 14 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਹਿਰਾਸਤ ਵਿੱਚ ਲਏ ਗਏ ਨਾਜਾਇਜ਼ ਪ੍ਰਵਾਸੀਆਂ ਨੂੰ ਸੈਂਕਚੁਰੀ ਸਿਟੀਜ਼ ਵਿੱਚ ਵਿੱਚ ਭੇਜਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਸੈਂਕਚੁਰੀ ਸਿਟੀਜ਼ ਉਹ ਸਥਾਨ ਹਨ, ਜਿਨ੍ਹਾਂ ਦੀ ਅਗਵਾਈ ਡੈਮੋਕ੍ਰੇਟਸ ਕਰਦੇ ਹਨ ਅਤੇ ਉਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਨਾਜਾਇਜ਼ ਪ੍ਰਵਾਸੀਆਂ ਨੂੰ ਹਵਾਲਗੀ ਲਈ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ।
ਟਵਿੱਟਰ 'ਤੇ ਕੀਤਾ ਗਿਆ ਟਰੰਪ ਦਾ ਇਹ ਐਲਾਨ ਉਨ੍ਹਾਂ ਦੇ ਵ੍ਹਾਈਟ ਹਾਊਸ ਦੇ ਭਰੋਸੇ ਦੇ ਠੀਕ ਉਲਟ ਹੈ, ਜਿਸ ਵਿੱਚ ਇਸ ਤਰ੍ਹਾਂ ਦੀ ਕਾਰਜ ਯੋਜਨਾ ਨੂੰ ਛੱਡ ਦੇਣ ਦੀ ਗੱਲ ਕਹੀ ਗਈ ਸੀ। ਅਸਲ ਵਿੱਚ ਟਰੰਪ ਦੇ ਇਹੋ ਜਿਹੇ ਵਿਚਾਰ ਦੀ ਆਲੋਚਨਾ ਕੀਤੀ ਜਾ ਰਹੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਵਿਰੋਧੀ ਡੈਮੋਕ੍ਰੇਟਸ ਹਨ, ਉਨ੍ਹਾਂ ਨੂੰ ਵਿਰੋਧ ਦੇ ਤੌਰ ਉੱਤੇ ਇਸ ਨੂੰ ਤਿਆਰ ਕੀਤਾ ਜਾ ਰਿਹਾ ਹੈ। ਟਰੰਪ ਨੇ ਕਿਹਾ, ਡੈਮੋਕ੍ਰੇਟਸ ਸਾਡੇ ਖਤਰਨਾਕ ਇਮੀਗਰੇਸ਼ਨ ਕਾਨੂੰਨ ਵਿੱਚ ਬਦਲਾਅ ਲਈ ਤਿਆਰ ਨਹੀਂ ਹਨ ਤੇ ਇਸ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਅਸਲ ਵਿੱਚ ਸਾਰੇ ਨਾਜਾਇਜ਼ ਪ੍ਰਵਾਸੀਆਂ ਨੂੰ ਸੈਂਕਚੁਰੀ ਸਿਟੀਜ਼ ਵਿੱਚ ਭੇਜਣ ਬਾਰੇ ਸੋਚ ਰਹੇ ਹਾਂ। ਉਨ੍ਹਾਂ ਨੇ ਟਵੀਟ ਕੀਤਾ ਕਿ ਕੱਟੜਪੰਥੀ ਹਮੇਸ਼ਾ ਖੁੱਲ੍ਹੀ ਸਰਹੱਦ ਦੀ ਗੱਲ ਕਰਦੇ ਹਨ, ਖੁੱਲ੍ਹੀ ਫੌਜ ਨੀਤੀ ਦੀ ਗੱਲ ਕਰਦੇ ਹਨ, ਇਸ ਲਈ ਇਹ ਕਦਮ ਉਨ੍ਹਾਂ ਨੂੰ ਖੁਸ਼ੀ ਦੇਵੇਗੀ।
ਟਰੰਪ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਨ੍ਹਾਂ ਸਥਾਨਾਂ 'ਤੇ ਡੈਮੋਕ੍ਰੇਟਸ ਵਫਦ ਹਨ, ਉਹ ਵੀਜ਼ਾ ਅਤੇ ਹਵਾਲਗੀ ਪ੍ਰਕਿਰਿਆ ਨੂੰ ਸਖਤ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਨਾਜਾਇਜ਼ ਪ੍ਰਵਾਸੀਆਂ ਨੂੰ ਇਨ੍ਹਾਂ ਸ਼ਹਿਰਾਂ ਵਿੱਚ ਭੇਜਣ ਦਾ ਹੁਕਮ ਦੇਣਗੇ। ਉਨ੍ਹਾਂ ਕਿਹਾ ਕਿ ਜੇ ਉਹ ਸਹਿਮਤੀ ਨਹੀਂ ਹੁੰਦੇ ਤਾਂ ਅਸੀਂ ਉਸੇ ਤਰ੍ਹਾਂ ਕਰਾਂਗੇ, ਜਿਵੇਂ ਉਹ ਚਾਹੁੰਦੇ ਹਨ, ਅਸੀਂ ਸ਼ਰਨਾਰਥੀਆਂ ਨੂੰ ਉਨ੍ਹਾਂ ਸ਼ਹਿਰਾਂ ਵਿੱਚ ਭੇਜ ਦਿਆਂਗੇ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕਈ ਸਾਈਟਾਂ ਹਥਿਆਰਾਂ ਦੇ ਨਾਜਾਇਜ਼ ਵਪਾਰ ਦਾ ਅੱਡਾ ਬਣੀਆਂ
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ਵਿੱਚ ਹਲਾਕ
ਇਸਲਾਮਿਕ ਸਟੇਟ ਨੇ ਸ਼੍ਰੀਲੰਕਾ ਹਮਲੇ ਦੀ ਜ਼ਿੰਮੇਵਾਰੀ ਲਈ
ਡਿਪੋਰਟ ਕੀਤੇ ਤਿੰਨ ਭਾਰਤੀ ਪਾੜ੍ਹਿਆਂ ਲਈ ਫਿਰ ਦਰਵਾਜ਼ੇ ਖੁੱਲ੍ਹੇ
ਇੱਕੋ ਦਿਨ ਪੈਦਾ ਹੋਏ, ਇੱਕੋ ਸ਼ਹਿਰ ਵਿੱਚ ਰਹੇ, 17 ਸਾਲ ਬਾਅਦ ਮਿਲੇ, ਹਮਸਫਰ ਬਣਨਗੇ
ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਸ੍ਰੀਲੰਕਾ ਵਿੱਚ ਹਮਲੇ : ਵਿਜੇਵਰਦਨੇ
ਟਰੰਪ ਦਾ ਭਾਰਤ ਨੂੰ ਝਟਕਾ: ਈਰਾਨ ਤੋਂ ਤੇਲ ਖਰੀਦ ਦੀ ਛੋਟ ਬੰਦ
ਬੰਬ ਧਮਾਕਿਆਂ ਤੋਂ ਬਾਅਦ ਸ੍ਰੀ ਲੰਕਾ ਦੀ ਫੌਜ ਨੂੰ ਮਿਲੀਆਂ ਵਿਸ਼ੇਸ਼ ਸ਼ਕਤੀਆਂ
ਟਰੰਪ ਨੇ ਕਾਨੂੰਨੀ ਦਸਤਾਵੇਜ਼ਾਂ ਬਿਨਾਂ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਹੁਕਮ ਦਿੱਤਾ
ਲੱਖਾਂ ਲੋਕ 123456 ਅੰਕ ਨੂੰ ਬਣਾ ਲੈਂਦੇ ਹਨ ਪਾਸਵਰਡ