Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਸਾਬਕਾ ਰਾਜਦੂਤ ਹੱਕਾਨੀ ਦੇ ਮੁਤਾਬਕ ਪਾਕਿ ਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ

April 15, 2019 09:45 AM

ਵਾਸ਼ਿੰਗਟਨ, 14 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਦਹਿਸ਼ਤਗਰਦ ਸੰਗਠਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਾ ਦੇਣ ਦਾ ਪਿਛਲੇ ਦਿਨੀਂ ਆਇਆ ਬਿਆਨ ਉਨ੍ਹਾਂ ਦੀ ਨੀਤੀ ਵਿੱਚ ਤਬਦੀਲੀ ਨਹੀਂ, ਸਗੋਂ ਵਿਸ਼ਵ ਪੱਧਰੀ ਸੰਸਥਾ ਵੱਲੋਂ ਪਾਬੰਦੀ ਲਾਏ ਜਾਣ ਦੇ ਡਰ ਨੂੰ ਪ੍ਰਗਟਾਉਂਦਾ ਹੈ, ਜਿਹੜਾ ਤਬਦੀਲੀ ਦੀ ਗੱਲ ਤੋਂ ਬਹੁਤ ਦੂਰ ਹੈ।
ਹੱਕਾਨੀ ਨੇ ਕਿਹਾ ਕਿ ਇਮਰਾਨ ਖਾਨ ਨੇ ਇਹ ਬਿਆਨ ਦਹਿਸ਼ਤਗਰਦ ਸੰਗਠਨਾਂ ਨੂੰ ਵਿੱਤੀ ਸਹਾਇਤਾ ਦੇਣ ਵਾਲੇ ਲੋਕਾਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਐਫ ਏ ਟੀ ਐਫ (ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ) ਵੱਲੋਂ ਦੇਸ਼ 'ਤੇ ਪਾਬੰਦੀ ਲਾਏ ਜਾਣ ਦੇ ਡਰ ਕਰ ਕੇ ਦਿੱਤਾ ਹੈ। ਦਹਿਸ਼ਤਗਰਦ ਸੰਗਠਨਾਂ 'ਤੇ ਕਾਰਵਾਈ ਦੇ ਸਾਰੇ ਸੰਸਾਰ ਦੇ ਦਬਾਅ ਹੇਠ ਖਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਦਹਿਸ਼ਤਗਰਦ ਗਤੀਵਿਧੀ ਵਾਸਤੇ ਨਹੀਂ ਹੋਣ ਦੇਵੇਗੀ ਅਤੇ ਅਜਿਹੇ ਸੰਗਠਨਾਂ ਖਿਲਾਫ ਕਾਰਵਾਈ ਕਰੇਗੀ।
ਕੱਲ੍ਹ ਇਥੇ ਜਾਰਜਟਾਊਨ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਇੰਡੀਆ ਆਈਡੀਆਜ਼ ਕਾਨਫਰੰਸ ਮੌਕੇ ਹੱਕਾਨੀ ਨੇ ਭਾਸ਼ਣ ਦੇਂਦੇ ਹੋਏ ਕਿਹਾ, ਅਫਗਾਨਿਸਤਾਨ ਅਤੇ ਭਾਰਤ ਖਿਲਾਫ ਹੋਣ ਵਾਲੇ ਅੱਤਵਾਦ ਵਿੱਚ ਪਾਕਿਸਤਾਨ ਦੇ ਵਿਹਾਰ ਵਿੱਚ ਬਹੁਤ ਘੱਟ ਤਬਦੀਲੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹਮਲੇ ਤੋਂ ਪਿੱਛੋਂ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਖਿਲਾਫ ਪਾਕਿਸਤਾਨ ਕੋਈ ਵੀ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕਈ ਸਾਈਟਾਂ ਹਥਿਆਰਾਂ ਦੇ ਨਾਜਾਇਜ਼ ਵਪਾਰ ਦਾ ਅੱਡਾ ਬਣੀਆਂ
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ਵਿੱਚ ਹਲਾਕ
ਇਸਲਾਮਿਕ ਸਟੇਟ ਨੇ ਸ਼੍ਰੀਲੰਕਾ ਹਮਲੇ ਦੀ ਜ਼ਿੰਮੇਵਾਰੀ ਲਈ
ਡਿਪੋਰਟ ਕੀਤੇ ਤਿੰਨ ਭਾਰਤੀ ਪਾੜ੍ਹਿਆਂ ਲਈ ਫਿਰ ਦਰਵਾਜ਼ੇ ਖੁੱਲ੍ਹੇ
ਇੱਕੋ ਦਿਨ ਪੈਦਾ ਹੋਏ, ਇੱਕੋ ਸ਼ਹਿਰ ਵਿੱਚ ਰਹੇ, 17 ਸਾਲ ਬਾਅਦ ਮਿਲੇ, ਹਮਸਫਰ ਬਣਨਗੇ
ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਸ੍ਰੀਲੰਕਾ ਵਿੱਚ ਹਮਲੇ : ਵਿਜੇਵਰਦਨੇ
ਟਰੰਪ ਦਾ ਭਾਰਤ ਨੂੰ ਝਟਕਾ: ਈਰਾਨ ਤੋਂ ਤੇਲ ਖਰੀਦ ਦੀ ਛੋਟ ਬੰਦ
ਬੰਬ ਧਮਾਕਿਆਂ ਤੋਂ ਬਾਅਦ ਸ੍ਰੀ ਲੰਕਾ ਦੀ ਫੌਜ ਨੂੰ ਮਿਲੀਆਂ ਵਿਸ਼ੇਸ਼ ਸ਼ਕਤੀਆਂ
ਟਰੰਪ ਨੇ ਕਾਨੂੰਨੀ ਦਸਤਾਵੇਜ਼ਾਂ ਬਿਨਾਂ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਹੁਕਮ ਦਿੱਤਾ
ਲੱਖਾਂ ਲੋਕ 123456 ਅੰਕ ਨੂੰ ਬਣਾ ਲੈਂਦੇ ਹਨ ਪਾਸਵਰਡ