Welcome to Canadian Punjabi Post
Follow us on

29

March 2024
 
ਕੈਨੇਡਾ

ਅਤਿਵਾਦ ਬਾਰੇ ਫੈਡਰਲ ਰਿਪੋਰਟ ਵਿੱਚੋਂ ਹਟਾਇਆ ‘ਸਿੱਖ’ ਸ਼ਬਦ

April 15, 2019 09:21 AM

ਪ੍ਰਧਾਨ ਮੰਤਰੀ ਵੱਲੋਂ ਵਿਸਾਖੀ ਪਰੇਡ ਵਿੱਚ ਸ਼ਮੂਲੀਅਤ

ਓਟਾਵਾ ਪੋਸਟ ਬਿਉਰੋ: ਪਿਛਲੇ ਦਿਨਾਂ ਤੋਂ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣੀ ‘ਅਤਿਵਾਦ ਬਾਰੇ ਪਬਲਿਕ ਸੇਫਟੀ ਮਹਿਕਮੇ ਦੀ ਰਿਪੋਰਟ ਵਿੱਚੋਂ ਸਿੱਖ ਸ਼ਬਦ ਹਟਾ ਦਿੱਤਾ ਗਿਆ ਹੈ। ਇਸ ਬਾਰੇ ਐਲਾਨ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਰਾਲਫ ਰੁਡੇਲ ਨੇ ਸ਼ੁੱਕਰਵਾਰ ਨੂੰ ਓਟਾਵਾ ਵਿਖੇ ਕੀਤਾ। ਉਹਨਾਂ ਕਿਹਾ ਕਿ ਬੇਸ਼ੱਕ ਰਿਪੋਰਟ ਬਾਰੇ ਜਿ਼ਆਦਾਤਰ ਇਤਰਾਜ਼ ਸਿੱਖ ਸ਼ਬਦ ਵਰਤੇ ਜਾਣ ਬਾਰੇ ਸੀ ਪਰ ਉਹ ਯਕੀਨੀ ਬਣਾਉਂਣਗੇ ਕਿ ਇਸ ਰਿਪੋਰਟ ਵਿੱਚ ਵਰਤੀ ਗਈ ਭਾਸ਼ਾ ਅਜਿਹੀ ਹੋਵੇ ਜਿਸ ਨਾਲ ਕਿਸੇ ਧਰਮ ਨੂੰ ਅਤਿਵਾਦ ਨਾਲ ਜੋੜਕੇ ਨਾ ਬਿਆਨਿਆ ਜਾਵੇ।

ਸਿੱਖ ਸ਼ਬਦ ਹਟਾਏ ਜਾਣ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਉਂਟੇਰੀਓ ਸਿੱਖ ਅਤੇ ਗੁਰਦੁਆਰਾਜ਼ ਕਾਉਂਸਲ ਅਤੇ ਉਂਟੇਰੀਓ ਗੁਰਦੁਆਰਾ ਕਮੇਟੀ ਸਮੇਤ ਵੱਖੋ ਵੱਖਰੀਆਂ ਜੱਥੇਬੰਦੀਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ।

ਵਰਨਣਯੋਗ ਹੈ ਕਿ ਕੈਨੇਡਾ ਨੂੰ ਅਤਿਵਾਦ ਬਾਰੇ ਖਤਰੇ ਬਾਰੇ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਖਾਲਸਤਾਨ ਦੇ ਨਾਲ ਪਹਿਲੀ ਵਾਰ ਸਿੱਖ ਸ਼ਬਦ ਵਰਤਿਆ ਗਿਆ ਸੀ ਜਿਸਦੀ ਥਾਂ ਹੁਣ ‘ਕੁੱਝ ਵਿਅਕਤੀ’ ਕਰ ਦਿੱਤਾ ਗਿਆ ਹੈ। ਰਿਪੋਰਟ ਵਿੱਚ ਅਤਿਵਾਦੀ ਗਤੀਵਿਧੀਆਂ ਰਾਹੀਂ ਭਾਰਤ ਨਾਲੋਂ ਤੋੜ ਕੇ ਆਜ਼ਾਦ ਮੁਲਕ ਬਣਾਉਣ ਦੀਆਂ ਗਤੀਵਿਧੀਆਂ ਦਾ ਜਿ਼ਕਰ ਕਰਦੇ ਹੋਏ ਕਿਹਾ ਗਿਆ ਸੀ ਕਿ ਬੇਸ਼ੱਕ 1982 ਤੋਂ 1993 ਤੱਕ ਦੇ ਅਰਸੇ ਦੌਰਾਨ ਇਹ ਗਤੀਵਿਧੀਆਂ ਕਾਫੀ ਸਰਗਰਮ ਰਹੀਆਂ ਸੀ ਪਰ ਉਸਤੋਂ ਬਾਅਦ ਇਹਨਾਂ ਵਿੱਚ ਕਮੀ ਆਈ ਹੈ। ਏਅਰ ਇੰਡੀਆ ਬੰਬ ਧਮਾਕੇ ਦੇ ਹਵਾਲੇ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਜਿ਼ਕਰ ਸੀ ਜਿਹਨਾਂ ਉੱਤੇ ਕੈਨੇਡਾ ਦੇ ਕ੍ਰਿਮੀਨਕਲ ਕੋਡ ਤਹਿਤ ਪਾਬੰਦੀ ਲੱਗੀ ਹੋਈ ਹੈ।

ਫੈਡਰਲ ਰਿਪੋਰਟ ਵਿੱਚ ਸਿੱਖ ਸ਼ਬਦ ਵਰਤੇ ਜਾਣ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਉਂਟੇਰੀਓ ਸਿੱਖ ਅਤੇ ਗੁਰਦੁਆਰਾ ਕਾਉਂਸਲ ਅਤੇ ਉਂਟੇਰੀਓ ਗੁਰਦੁਆਰਾਜ਼ ਕਮੇਟੀ ਸਮੇਤ ਕੈਨੇਡਾ ਭਰ ਵਿੱਚ ਵੱਖ ਵੱਖ ਜੱਥੇਬੰਦੀਆਂ ਨੇ ਇਤਰਾਜ਼ ਜ਼ਾਹਰ ਕੀਤਾ ਸੀ। ਮੇਨਸਟਰੀਮ ਮੀਡੀਆ ਵਿੱਚ ਵੀ ਇਸ ਮੁੱਦੇ ਦੀ ਖੂਬ ਚਰਚਾ ਹੋਈ ਸੀ।

 

ਰਿਪੋਰਟ ਵਿੱਚ ਦਰੁਸਤੀ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ ਵਿੱਚ ਇਸ ਵੀਕਐਂਡ ਆਯੋਜਿਤ ਵਿਸਾਖੀ ਨਗਰ ਕੀਰਤਨ ਵਿੱਚ ਹਿੱਸਾ ਲਿਆ ਜਿਸ ਦੌਰਾਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਹੋਰ ਸਿਆਸਤਦਾਨ ਸ਼ਾਮਲ ਸਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰੀਊ ਸ਼ੀਅਰ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਟਰੂਡੋ ਅਤੇ ਸ਼ੀਅਰ ਦੋਵਾਂ ਨੇਤਾਵਾਂ ਨੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ। ਸਮਝਿਆ ਜਾਂਦਾ ਹੈ ਕਿ ਰਿਪੋਰਟ ਵਿੱਚ ਦਰੁਸਤੀ ਕਰਨ ਦੀ ਪ੍ਰਕਿਰਿਆ ਨੇ ਹੀ ਪ੍ਰਧਾਨ ਮੰਤਰੀ ਟਰੂਡੋ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਨੂੰ ਸੰਭਵ ਕੀਤਾਹੈ ਕਿਉਂਕਿ ਰਿਪੋਰਟ ਨੂੰ ਲੈ ਕੇ ਵੱਖ ਵੱਖ ਸਿੱਖ ਜੱਥੇਬੰਦੀਆਂ ਦੀ ਟਰੂਡੋ ਦੀ ਹਾਜ਼ਰੀ ਤੋਂ ਖਫ਼ਾ ਹੋਣ ਦੀਆਂ ਸੰਭਾਵਨਾਵਾਂ ਸਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼