Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਕੈਨੇਡਾ

ਫੋਰਡ ਸਰਕਾਰ ਦੇ ਬਜਟ ਨੇ ਬਰੈਂਪਟਨ ਨੂੰ ਪਿਛਾਂਹ ਧਕੇਲਿਆ: ਐਨਡੀਪੀ

April 15, 2019 09:15 AM

ਬਰੈਂਪਟਨ, 14 ਅਪਰੈਲ (ਪੋਸਟ ਬਿਊਰੋ) : ਸਰਕਾਰੀ ਵਿਰੋਧੀ ਧਿਰ ਦੀ ਡਿਪਟੀ ਆਗੂ ਸਾਰਾ ਸਿੰਘ (ਬਰੈਂਪਟਨ ਸੈਂਟਰ) ਤੇ ਇਲਾਕੇ ਦੇ ਐਨਡੀਪੀ ਐਮਪੀਪੀਜ਼ ਕੈਵਿਨ ਯਾਰਡੇ (ਬਰੈਂਪਟਨ ਨੌਰਥ) ਤੇ ਗੁਰਰਤਨ ਸਿੰਘ (ਬਰੈਂਪਟਨ ਈਸਟ) ਨੇ ਆਖਿਆ ਕਿ ਵੀਰਵਾਰ ਨੂੰ ਜਾਰੀ ਕੀਤੇ ਗਏ ਬਜਟ ਵਿੱਚ ਫੋਰਡ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਦਾ ਦਰਦ ਪਹਿਲਾਂ ਤੋਂ ਹੀ ਚੌਪਾਸਿਓਂ ਮਾਰ ਸਹਿ ਰਹੇ ਬਰੈਂਪਟਨ ਦੇ ਕਈ ਪਰਿਵਾਰਾਂ ਨੂੰ ਹੰਢਾਉਣਾ ਪਵੇਗਾ।
ਵੀਰਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਚਿਲਡਰਨ, ਕਮਿਊਨਿਟੀ ਤੇ ਸੋਸ਼ਲ ਸਰਵਿਸਿਜ਼ ਮੰਤਰਾਲੇ ਤੋਂ ਇੱਕ ਬਿਲੀਅਨ ਡਾਲਰ ਦੀ ਕਟੌਤੀ ਕਰ ਲਈ ਗਈ, ਹੈਲਥ ਕੇਅਰ ਲਈ ਵੀ ਪੂਰੇ ਫੰਡ ਨਈ ਦਿੱਤੇ ਗਏ, ਇਸ ਤੋਂ ਭਾਵ ਹੋਵੇਗਾ ਕਿ ਹਾਲਵੇਅ ਮੈਡੀਸਿਨ ਹੋਰ ਜਿ਼ਆਦਾ ਬਦਤਰ ਹੋ ਜਾਵੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫੋਰਡ ਨੇ ਬਰੈਂਪਟਨ ਵਾਸੀਆਂ ਨੂੰ ਨਵੇਂ ਹਸਪਤਾਲ ਦੀ ਸਹੂਲਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ, ਨਾ ਹੀ ਹੁਣ ਉਹ ਯੂਨੀਵਰਸਿਟੀ ਕੈਂਪਸ ਹੀ ਬਰੈਂਪਟਨ ਵਾਸੀਆਂ ਨੂੰ ਮਿਲਣ ਦੀ ਉਮੀਦ ਹੈ ਜਿਸ ਦੀ ਲੰਮੇਂ ਸਮੇਂ ਤੋਂ ਉਹ ਯੋਜਨਾ ਬਣਾ ਰਹੇ ਸਨ ਤੇ ਆਟੋ ਇੰਸ਼ੋਰੈਂਸ ਦਰਾਂ ਦੇ ਸਬੰਧ ਵਿੱਚ ਪੋਸਟਲ ਕੋਡ ਖਤਮ ਕਰਨ ਸਬੰਧੀ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੇ ਜਾਣ ਦਾ ਵੀ ਫੋਰਡ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ।
ਸਾਰਾ ਸਿੰਘ ਨੇ ਆਖਿਆ ਕਿ ਬਰੈਂਪਟਨ ਤੇਜ਼ੀ ਨਾਲ ਵਿਕਸਤ ਹੋ ਰਿਹਾ ਸ਼ਹਿਰ ਹੈ ਤੇ ਇਸ ਦੇ ਨਾਲ ਹੀ ਪਰਿਵਾਰਾਂ ਲਈ ਸੇਵਾਵਾਂ ਵਿੱਚ ਵਾਧਾ ਹੋਣਾ ਵੀ ਜ਼ਰੂਰੀ ਹੈ। ਸਿਹਤ ਤੇ ਸਿੱਖਿਆ ਵਿੱਚ ਨਿਵੇਸ਼ ਕਰਨ ਦੀ ਥਾਂ ਡੱਗ ਫੋਰਡ ਬਰੈਂਪਟਨ ਦੇ ਪਰਿਵਾਰਾਂ ਤੋਂ ਚੀਜ਼ਾਂ ਦੂਰ ਲਿਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸਾਨੂੰ ਨਵੇਂ ਹਸਪਤਾਲ, ਪੀਲ ਮੈਮੋਰੀਅਲ ਦੇ ਵਿਸਥਾਰ ਦੀ ਲੋੜ ਹੈ। ਸਾਨੂੰ ਯੂਨੀਵਰਸਿਟੀ ਕੈਂਪਸ ਦੀ ਲੋੜ ਹੈ ਤਾਂ ਕਿ ਸਾਡੇ ਨੌਜਵਾਨ ਬਰੈਂਪਟਨ ਵਿੱਚ ਹੀ ਰਹਿ ਕੇ ਵਧੀਆ ਤਾਲੀਮ ਹਾਸਲ ਕਰ ਸਕਣ। ਫੋਰਡ ਸਰਕਾਰ ਦੇ ਬਜਟ ਨੇ ਨਾ ਸਿਰਫ ਇਨ੍ਹਾਂ ਲੋੜਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਸਗੋਂ ਅਜਿਹੀਆਂ ਕਟੌਤੀਆਂ ਕੀਤੀਆਂ ਹਨ ਜਿਨ੍ਹਾਂ ਨਾਲ ਸਾਡੇ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਅਕਤੂਬਰ ਵਿੱਚ ਨਿਊ ਡੈਮੋਕ੍ਰੈਟਸ ਨੇ ਬਰੈਂਪਟਨ ਲਈ ਨਵੇਂ ਹਸਪਤਾਲ ਤੇ ਪੀਲ ਮੈਮੋਰੀਅਲ ਸੈਂਟਰ ਦੇ ਪਸਾਰ ਲਈ ਫੰਡ ਜਾਰੀ ਕਰਨ ਦੀ ਮੰਗ ਕੀਤੀ ਸੀ। ਪਰ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਇਹ ਮੰਗ ਨਹੀਂ ਸੀ ਮੰਨੀ। ਇਸ ਦੌਰਾਨ ਐਨਡੀਪੀ ਦੇ ਕਮਿਊਨਿਟੀ ਸੇਫਟੀ ਕ੍ਰਿਟਿਕ ਯਾਰਡੇ ਨੇ ਆਖਿਆ ਕਿ ਗੰਨ ਵਾਇਲੰਸ ਤੇ ਕਮਿਊਨਿਟੀ ਸੇਫਟੀ ਵਿੱਚ ਸੁਧਾਰ ਲਈ ਵੀ ਬਜਟ ਵਿੱਚ ਕੋਈ ਫੰਡ ਨਹੀਂ ਰੱਖਿਆ ਗਿਆ। ਗੁਰਰਤਨ ਸਿੰਘ ਨੇ ਆਖਿਆ ਕਿ ਫੋਰਡ ਨੇ ਨਵੇਂ ਕਾਲਜ ਕੈਂਪਸ ਲਈ ਫੰਡ ਕੈਂਸਲ ਕਰਕੇ ਬਰੈਂਪਟਨ ਦੇ ਵਿਦਿਆਰਥੀਆਂ ਤੋਂ ਉਨ੍ਹਾਂ ਦਾ ਭਵਿੱਖ ਖੋਹ ਲਿਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ ਲਿਬਰਲਾਂ ਉੱਤੇ ਕੰਜ਼ਰਵੇਟਿਵਾਂ ਦੀ ਲੀਡ ਘਟੀ, ਐਨਡੀਪੀ ਦੇ ਸਮਰਥਨ ਵਿੱਚ ਆਈ ਗਿਰਾਵਟ : ਨੈਨੋਜ਼