Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਜਲ੍ਹਿਆਂਵਾਲਾ ਬਾਗ ਵਿੱਚ ਵਿਸ਼ੇਸ਼ ਪ੍ਰਦਰਸ਼ਨੀ 13 ਨੂੰ

April 12, 2019 06:33 AM

ਕਿਊਰੇਟਰ ਡਾ. ਕਿੰਮ ਏ. ਵੈਗਨਰ ਦੀ ਦੇਖਰੇਖ ਵਿੱਚ ਅਮਨਦੀਪ ਸਿੰਘ ਮਾਦਰਾ ਤੇ ਪਰਮਜੀਤ ਸਿੰਘ ਵੱਲੋਂ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਤੇ ਕਾਸ਼ੀ ਹਾਊਸ ਦੀ ਭਾਈਵਾਲੀ ਨਾਲ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ ਵਿੱਚ 1919 ਦੇ ਕਤਲੇਆਮ ਦੇ ਸੌ ਸਾਲ ਪੂਰੇ ਹੋਣ ਮੌਕੇ ਇੱਕ ਪ੍ਰਦਰਸ਼ਨੀ ਲਾਈ ਜਾ ਰਹੀ ਹੈ। ਇਸ ਘਟਨਾ ਨੇ ਬ੍ਰਿਟਿਸ਼ ਹਕੂਮਤ ਨੂੰ ਭਾਰਤ ਤੋਂ ਬਾਹਰ ਕਰਨ ਲਈ ਤਾਬੂਤ ਵਿੱਚ ਆਖਰੀ ਕਿੱਲ ਦਾ ਕੰਮ ਕੀਤਾ ਤੇ ਆਜ਼ਾਦੀ ਦੀ ਤਾਂਘ ਲਾਈ ਬੈਠੇ ਭਾਰਤੀਆਂ ਦੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ। 

ਉਸ ਮੰਦਭਾਗੇ ਦਿਨ, ਹਜ਼ਾਰਾਂ ਦੀ ਗਿਣਤੀ ਵਿੱਚ ਨਿਹੱਥੇ ਭਾਰਤੀ ਲੋਕਾਂ ਉੱਤੇ ਅੰਮ੍ਰਿਤਸਰ ਵਿੱਚ ਬ੍ਰਿਟਿਸ਼ ਹਾਕਮਾਂ ਵੱਲੋਂ ਗੋਲੀਆਂ ਚਲਵਾਈਆਂ ਗਈਆਂ। ਇੱਕ ਅੰਦਾਜ਼ੇ ਮੁਤਾਬਕ ਇਸ ਦੌਰਾਨ 8 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ 500 ਤੋਂ ਹਜ਼ਾਰ ਲੋਕ ਮਾਰੇ ਗਏ। ਇਸ ਪ੍ਰਦਰਸ਼ਨੀ ਦੌਰਾਨ “ਆਈਵਿੱਟਨੈੱਸ ਐਟ ਅੰਮ੍ਰਿਤਸਰ : ਅ ਵਿਜੂ਼ਅਲ ਹਿਸਟਰੀ ਆਫ 1919 ਜਲ੍ਹਿਆਂਵਾਲਾ ਬਾਗ ਮੈਸੈਕਰ (ਕਾਸ਼ੀ ਹਾਊਸ, 2019)” ਨਾਂ ਦੀ ਕਿਤਾਬ ਵੀ ਉਪਲਬਧ ਹੋਵੇਗੀ।
ਇਸ ਪ੍ਰਦਰਸ਼ਨੀ ਦੀ ਸਮੱਗਰੀ ਇਸ ਕਿਤਾਬ “ਆਈਵਿੱਟਨੈੱਸ ਐਟ ਅੰਮ੍ਰਿਤਸਰ : ਅ ਵਿਜੂ਼ਅਲ ਹਿਸਟਰੀ ਆਫ 1919 ਜਲ੍ਹਿਆਂਵਾਲਾ ਬਾਗ ਮੈਸੈਕਰ (ਕਾਸ਼ੀ ਹਾਊਸ, 2019)” ਉੱਤੇ ਹੀ ਆਧਾਰਿਤ ਹੋਵੇਗੀ। ਇਸ ਮੌਕੇ ਪਹਿਲਾਂ ਕਦੇ ਵੀ ਸਾਹਮਣੇ ਨਾ ਆਈਆਂ ਤਸਵੀਰਾਂ, ਪੇਂਟਿੰਗਜ਼, ਸਿਆਸੀ ਕਾਰਟੂਨਜ਼ ਤੇ ਉਨ੍ਹਾਂ ਲੋਕਾਂ ਦੇ ਸਿੱਧੇ ਕੋਟਜ਼ ਸ਼ਾਮਲ ਹੋਣਗੇ ਜਿਹੜੇ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਘਟਨਾ ਦੇ ਗਵਾਹ ਰਹੇ ਤੇ ਜਿਨ੍ਹਾਂ ਉਸ ਤੋਂ ਬਾਅਦ ਵਾਲੇ ਸਮੇਂ ਨੂੰ ਹੰਢਾਇਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ