Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਦੇਸ਼ ਨੂੰ ਚਾਹੀਦੀ ਹੈ ਵਾਅਦੇ ਨਿਭਾਉਣ ਵਾਲੀ ਸਰਕਾਰ

April 12, 2019 05:42 AM

-ਦੇਵੀ ਚੇਰੀਅਨ
ਚੋਣਾਂ ਕਾਰਨ ਅਪ੍ਰੈਲ ਅਤੇ ਮਈ ਦਾ ਮਹੀਨਾ ਪੂਰੀ ਤਰ੍ਹਾਂ ਉਤਸ਼ਾਹਤ ਕਰਨ ਵਾਲੇ ਅਤੇ ਰੁਝੇਵੇਂ ਵਾਲੇ ਹੋਣਗੇ। ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰ ਇਸ ਦੌਰਾਨ ਚੋਣ ਪ੍ਰਚਾਰ, ਧਨ ਇਕੱਠਾ ਕਰਨ ਅਤੇ ਘਰ-ਘਰ ਜਾਣ 'ਚ ਰੁੱਝੇ ਰਹਿਣਗੇ। ਇਹ ਇੱਕ ਅਜਿਹਾ ਕੰਮ ਹੈ, ਜੋ ਪੰਜ ਸਾਲਾਂ ਵਿੱਚ ਇੱਕ ਵਾਰ ਕਰਨਾ ਪੈਂਦਾ ਹੈ ਤਾਂ ਕਿ ਉਹ ਦੁਬਾਰਾ ਸੰਸਦ ਲਈ ਚੁਣੇ ਜਾ ਸਕਣ।
ਦੂਜੇ ਪਾਸੇ ਵੋਟਰ ਹਮੇਸ਼ਾ ਇਹ ਸੋਚਦਾ ਹੈ ਕਿ ਉਸ ਦੇ ਨੇਤਾ 'ਚ ਕੀ ਗੁਣ ਹੋਣੇ ਚਾਹੀਦੇ ਹਨ? ਬਹੁਤ ਵਾਰ ਵੋਟਰ ਕਿਸੇ ਨੇਤਾ ਵੱਲੋਂ ਦਿੱਤੇ ਨਾਅਰੇ ਦੇ ਪ੍ਰਭਾਵ ਹੇਠ ਆ ਜਾਂਦੇ ਹਨ ਜਾਂ ਉਸ ਦੇ ਕੰਮ ਦੇ ਹਿਸਾਬ ਨਾਲ ਫੈਸਲਾ ਲੈਂਦੇ ਹਨ। ਪਿਛਲੇ ਦੋ ਹਫਤਿਆਂ 'ਚ ਮੈਂ ਬਹੁਤ ਸਾਰੇ ਨੌਜਵਾਨਾਂ ਨਾਲ ਗੱਲ ਕੀਤੀ ਤੇ ਜਾਣਿਆ ਕਿ ਉਹ ਅੱਜ ਦੇ ਨੇਤਾਵਾਂ ਤੋਂ ਕੀ ਚਾਹੁੰਦੇ ਹਨ? ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਹਨ। ਉਹ ਇਹ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਨੇਤਾ ਕੀ ਹਨ ਅਤੇ ਉਨ੍ਹਾਂ ਲਈ ਕੀ ਕੰਮ ਕਰ ਸਕਦੇ ਹਨ?
ਪਿਛਲੀਆਂ ਲੋਕ ਸਭਾ ਚੋਣਾਂ 'ਚ ਮੋਦੂ ਦੇ ਜਾਦੂ ਤੇ ਉਨ੍ਹਾਂ ਦੇ ਵਾਅਦਿਆਂ ਨੇ ਕੰਮ ਕਰ ਦਿੱਤਾ ਸੀ, ਚਾਹੇ ਇਹ ਸਵੱਛ ਭਾਰਤ ਦੀ ਗੱਲ ਹੋਵੇ ਜਾਂ ਪਖਾਨਿਆਂ ਦੀ ਜਾਂ ਇਹ ਕਿ ਲੋਕ ਮਨਮੋਹਨ ਸਰਕਾਰ ਤੋਂ ਅੱਕ ਚੁੱਕੇ ਹਨ, ਪਰ ਉਦੋਂ ਹਰ ਪਾਸੇ ਮੋਦੀ ਦਾ ਹੀ ਨਾਂਅ ਸੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਐੱਨ ਡੀ ਏ ਵੱਲੋਂ ਜਿੱਤਣ ਵਾਲੇ ਉਮੀਦਵਾਰਾਂ ਦੀ ਜਿੱਤ ਦੀ ਵੱਡੀ ਵਜ੍ਹਾ ਮੋਦੀ ਸਨ। ਸਵਾਲ ਇਹ ਹੈ ਕਿ ਕੀ ਇਸ ਵਾਰ ਮੋਦੀ ਦਾ ਜਾਦੂ ਚੱਲੇਗਾ? ਕੀ ਮੋਦੀ ਦੇ ਨਾਂਅ 'ਤੇ ਇਸ ਵਾਰ ਫਿਰ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਜਿੱਤ ਸਕਣਗੇ?
ਅੱਜ ਜਾਤ, ਧਰਮ ਅਤੇ ਆਸਥਾ ਨੂੰ ਵੇਚਿਆ ਜਾ ਰਿਹਾ ਹੈ ਤੇ ਇਹੋ ਚੀਜ਼ਾਂ ਤੁਹਾਡਾ ਉਮੀਦਵਾਰ ਤੈਅ ਕਰਦੀਆਂ ਹਨ। ਇਹ ਵੀ ਦੇਖਿਆ ਜਾਂਦਾ ਹੈ ਕਿ ਹਰੇਕ ਲੋਕ ਸਭਾ 'ਚ ਕਿਸ ਦੀਆਂ ਕਿੰਨੀਆਂ ਵੋਟਾਂ ਹਨ। ਜੇ ਕੋਈ ਲੋਕ ਸਭਾ ਹਲਕਾ ਬ੍ਰਾਹਮਣ ਬਹੁਲਤਾ ਵਾਲਾ ਹੈ ਤਾਂ ਤੁਹਾਡਾ ਉਮੀਦਵਾਰ ਬ੍ਰਾਹਮਣ ਹੋਵੇਗਾ। ਜੇ ਰਾਜਪੂਤ ਬਹੁਲਤਾ ਵਾਲਾ ਹਲਕਾ ਹੋਵੇ ਤਾਂ ਉਮੀਦਵਾਰ ਵੀ ਰਾਜਪੂਤ ਹੋਵੇਗਾ। ਕੀ ਇਸ ਨਾਲ ਕੰਮ ਚੱਲੇਗਾ? ਮੈਂ ਅਜਿਹਾ ਨਹੀਂ ਮੰਨਦੀ, ਨੌਜਵਾਨ ਇਸ ਆਧਾਰ 'ਤੇ ਆਪਣਾ ਫੈਸਲਾ ਨਹੀਂ ਲੈਂਦੇ।
ਪਿਛਲੇ ਦਿਨੀਂ ਮੈਂ ਇੱਕ ਲੈਕਚਰ ਦੇਣ ਲਈ ਕਿਸੇ ਕਾਲਜ 'ਚ ਗਈ ਤੇ ਉਥੇ ਕਿਹਾ ਕਿ ਜਾਤ, ਧਰਮ ਅਤੇ ਆਸਥਾ ਤੋਂ ਉਪਰ ਉਠੋ ਤੇ ਉਸ ਆਦਮੀ ਨੂੰ ਵੋਟ ਦਿਓ, ਜੋ ਤੁਹਾਡੇ ਲਈ ਕੰਮ ਕਰੇ। ਉਨ੍ਹਾਂ ਨੇ ਮੈਨੂੰ ਦੋ-ਤਿੰਨ ਉਮੀਦਵਾਰਾਂ ਦੇ ਨਾਂਅ ਵੀ ਦੱਸੇ, ਜਿਨ੍ਹਾਂ ਨੇ ਉਨ੍ਹਾਂ ਦੇ ਹਲਕਿਆਂ 'ਚ ਕੰਮ ਕੀਤਾ ਸੀ ਤੇ ਉਹ ਮੁੜ ਉਨ੍ਹਾਂ ਉਤੇ ਭਰੋਸਾ ਕਰਨਗੇ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਵਿਦਿਆਰਥੀਆਂ ਦਾ ਉਨ੍ਹਾਂ ਉਮੀਦਵਾਰਾਂ ਦੇ ਭਾਈਚਾਰੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਮੈਂ ਇੱਕ ਮਜ਼ਬੂਤ ਸਰਕਾਰ ਚਾਹੰੁਦੀ ਹਾਂ, ਜੋ ਕੰਮ ਕਰੇ, ਜਿਸ 'ਚ ਹੰਕਾਰ ਨਾ ਹੋਵੇ, ਜੋ ਮੇਰੇ ਨਾਲ ਬੈਠ ਕੇ ਮੇਰੀਆਂ ਸਮੱਸਿਆਵਾਂ 'ਤੇ ਚਰਚਾ ਕਰ ਸਕੇ, ਜੋ ਆਪਣਾ ਕੀਤਾ ਵਾਅਦਾ ਨਿਭਾਏ, ਨਹੀਂ ਤਾਂ ਅਗਲੀ ਵਾਰ ਮੇਰੀ ਵੋਟ ਦੀ ਉਮੀਦ ਨਾ ਰੱਖੇ। ਮੈਂ ਇੱਕ ਅਜਿਹੀ ਸਰਕਾਰ ਚਾਹੁੰਦੀ ਹਾਂ, ਜੋ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਦੇਵੇ, ਸੰਸਥਾਵਾਂ ਨੂੰ ਬਰਬਾਦ ਨਾ ਕਰੇ ਅਤੇ ਜਿੱਥੇ ਹਰੇਕ ਸੰਸਥਾ ਦਾ ਸਨਮਾਨ ਕੀਤਾ ਜਾਵੇ। ਜੇ ਕੋਈ ਸਰਕਾਰ ਖੁਦ ਹੀ ਸੰਸਥਾਵਾਂ ਦਾ ਸਨਮਾਨ ਨਹੀਂ ਕਰੇਗੀ ਤਾਂ ਉਹ ਆਮ ਆਦਮੀ ਤੋਂ ਅਜਿਹੀ ਉਮੀਦ ਕਿਵੇਂ ਕਰ ਸਕਦੀ ਹੈ?
ਮੈਂ ਇਸ ਗੱਲ ਨੂੰ ਵੀ ਪਹਿਲ ਦੇਵਾਂਗੀ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ। ਇਸ ਨਾਲ ਜਿੱਥੇ ਪੈਸੇ ਤੇ ਸਮੇਂ ਦੀ ਬੱਚਤ ਹੋਵੇਗੀ, ਉਥੇ ਟੀ ਵੀ ਐਂਕਰਾਂ ਦਾ ਹੱਲਾ ਘਟੇਗਾ। ਹਰ ਦੂਜੇ ਸਾਲ ਕਿਸੇ ਨਾ ਕਿਸੇ ਸੂਬੇ ਵਿੱਚ ਚੋਣਾਂ ਆ ਜਾਂਦੀਆਂ ਹਨ ਤੇ ਸਾਨੂੰ ਆਏ ਦਿਨ ਟੀ ਵੀ 'ਤੇ ਉਹੀ ਡਰਾਮਾ ਦੇਖਣਾ ਪੈਂਦਾ ਹੈ। ਬੇਸ਼ੱਕ ਮੀਡੀਆ ਵਾਲੇ ਕਿਸੇ ਪਾਰਟੀ ਪ੍ਰਤੀ ਨੇੜਤਾ ਦਿਖਾ ਸਕਦੇ ਹਨ, ਪਰ ਖੁਸ਼ਕਿਸਮਤੀ ਨਾਲ ਅੱਜਕੱਲ੍ਹ ਅਨਪੜ੍ਹ ਜਾਂ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਗੱਲਾਂ ਨੂੰ ਸਮਝਦੇ ਹਨ। ਉਹ ਜਾਣਦੇ ਹਨ ਕਿ ਜਾਂ ਤਾਂ ਚੈਨਲ ਦਾ ਮਾਲਕ ਮੁਸ਼ਕਲ 'ਚ ਹੈ ਜਾਂ ਉਸ ਨੂੰ ਸਰਕਾਰ ਨਾਲ ਕੋਈ ਕੰਮ ਹੈ। ਮੈਂ ਅੱਜ ਵੀ ਦੂਰਦਰਸ਼ਨ ਦੇਖਣਾ ਪਸੰਦ ਕਰਦੀ ਹਾਂ ਕਿਉਂਕਿ ਇਹ ਸੰਤੁਲਿਤ ਖਬਰਾਂ ਪੇਸ਼ ਕਰਦਾ ਹੈ। ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਹੋ ਜਾਣ ਤਾਂ ਪੰਜ ਸਾਲਾਂ 'ਚ ਸਿਰਫ ਇੱਕ ਵਾਰ ਚੋਣਾਂ ਪੈਣਗੀਆਂ। ਅਜਿਹਾ ਕਰਨ ਨਾਲ ਹਰੇਕ ਸਰਕਾਰ ਨੂੰ ਕੰਮ ਕਰਨ ਲਈ ਕਾਫੀ ਸਮਾਂ ਮਿਲ ਜਾਵੇਗਾ। ਮੈਨੂੰ ਯਕੀਨ ਹੈ ਕਿ ਅਜਿਹਾ ਹੋਣ ਨਾਲ ਕੇਂਦਰ ਤੇ ਸੂਬਿਆਂ ਵਿਚਾਲੇ ਤਾਲਮੇਲ ਵਧੇਗਾ। ਫਿਲਹਾਲ ਇਨ੍ਹਾਂ ਦੋ ਮਹੀਨਿਆਂ ਵਿੱਚ ਦੂਸ਼ਣਬਾਜ਼ੀ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਖੇਡ ਚੱਲਦੀ ਰਹੇਗੀ।
ਚੋਣਾਂ ਦੌਰਾਨ ਨੌਕਰਸ਼ਾਹੀ ਦਾ ਸਾਰਾ ਕੰਮਕਾਜ ਠੱਪ ਹੋ ਜਾਂਦਾ ਹੈ। ਚੋਣ ਜ਼ਾਬਤਾ ਲਾਗੂ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਕੀਤਾ ਜਾਵੇ, ਪਰ ਅੱਜਕੱਲ੍ਹ ਚੋਣ ਜ਼ਾਬਤੇ ਦੀ ਪ੍ਰਵਾਹ ਕੌਣ ਕਰਦਾ ਹੈ। ਹਰ ਕੋਈ ਆਪਣੀ ਮਨਮਰਜ਼ੀ ਕਰਦਾ ਹੈ। ਫਿਰ ਹਰ ਕੰਮ ਵਿੱਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ ਹੈ, ਜਦ ਕਿ ਇਹ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ। ਗੱਲ ਚਾਹੇ ਫਿਲਮ ਸਟਾਰਾਂ ਨੂੰ ਉਮੀਦਵਾਰ ਵਜੋਂ ਚੁਣਨ ਦੀ ਹੋਵੇ ਜਾਂ ਕ੍ਰਿਕਟਰਾਂ ਜਾਂ ਗਾਇਕਾਂ ਨੂੰ ਚੁਣਨ ਦੀ, ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜ਼ਿਆਦਾ ਭੀੜ ਕੌਣ ਖਿੱਚ ਸਕਦਾ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਜਾਂ ਕੰਮ ਦੀ ਹੱਦ ਨਹੀਂ ਹੁੰਦੀ। ਬਹੁਤੇ ਫਿਲਮ ਸਟਾਰ ਆਉਂਦੇ ਹਨ ਤੇ ਪਾਰਲੀਮੈਂਟ 'ਚ ਇੱਕ ਵੀ ਸ਼ਬਦ ਕਹੇ ਬਿਨਾਂ ਕਾਰਜਕਾਲ ਪੂਰਾ ਕਰ ਜਾਂਦੇ ਹਨ। ਕੀ ਤੁਸੀਂ ਅਜਿਹੇ ਲੋਕਾਂ ਲਈ ਆਪਣੀ ਵੋਟ ਗੁਆਉਣਾ ਚਾਹੋਗੇ, ਮੈਂ ਅਜਿਹਾ ਨਹੀਂ ਮੰਨਦੀ।
ਮੌਕਾਪ੍ਰਸਤ ਅਤੇ ਦਲ ਬਦਲੂ ਨੇਤਾਵਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਮੈਂ ਆਸ ਕਰਦੀ ਹਾਂ ਕਿ ਸਾਡੇ ਦੇਸ਼ ਦੇ ਲੋਕ ਇਸ ਵਾਰ ਇੱਕ ਅਜਿਹੀ ਸਰਕਾਰ ਚੁਣਨਗੇ, ਜੋ ਬਿਨਾਂ ਕਿਸੇ ਨਾਟਕਬਾਜ਼ੀ ਦੇ ਗਰੀਬ ਆਦਮੀ ਤੇ ਦੇਸ਼ ਦੇ ਵਿਕਾਸ ਲਈ ਕੰਮ ਕਰੇਗੀ। ਇਸ ਦੇਸ਼ ਦੇ ਬੱਚਿਆਂ ਦੇ ਭਵਿੱਖ ਅਤੇ ਸੰਸਥਾਵਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ। ਇਹ ਨਿਰਾਸ਼ਾ ਜਨਕ ਹੈ ਕਿ ਵੱਖ-ਵੱਖ ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਘਟ ਰਹੀ ਹੈ। ਅਨਪੜ੍ਹ ਲੋਕਾਂ ਲਈ ਵੀ ਇਹ ਮਜ਼ਾਕ ਦਾ ਪਾਤਰ ਬਣ ਰਹੀਆਂ ਹਨ। ਉਮੀਦ ਹੈ ਕਿ ਇਹ ਸੰਸਥਾਵਾਂ ਆਪਣਾ ਖੁੱਸਿਆ ਸਨਮਾਨ ਮੁੜ ਹਾਸਲ ਕਰਨਗੀਆਂ, ਚਾਹੇ ਇਸ ਦੇ ਲਈ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ।
ਆਓ, ਉਡੀਕ ਕਰੀਏ ਤੇ ਦੇਖੀਏ ਕਿ 23 ਮਈ ਨੂੰ ਕਿਸ ਤਰ੍ਹਾਂ ਦੀ ਸਰਕਾਰ ਚੁਣ ਹੋ ਕੇ ਆਉਂਦੀ ਹੈ ਤੇ ਨਾਲ ਹੀ ਇਹ ਪ੍ਰਾਰਥਨਾ ਕਰੀਏ ਕਿ ਨਵੀਂ ਸਰਕਾਰ ਦੇਸ਼ਵਾਸੀਆਂ ਨੂੰ ਰੋਟੀ, ਕੱਪੜੇ ਤੇ ਮਕਾਨ ਦੇ ਨਾਲ-ਨਾਲ ਰੋਜ਼ਗਾਰ ਵੀ ਦੇਵੇਗੀ ਤਾਂ ਕਿ ਹਰ ਆਦਮੀ ਸਨਮਾਨ ਨਾਲ ਜ਼ਿੰਦਗੀ ਕੱਟ ਸਕੇ। ਮੈਂ ਚਾਹੁੰਦੀ ਹਾਂ ਕਿ ਲੋਕ ਧਰਮ, ਜਾਤ ਤੇ ਫਿਰਕੇ ਤੋਂ ਉਪਰ ਉਠ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਕਿਉਂਕਿ ਸਭ ਦਾ ਰਚੇਤਾ ਈਸ਼ਵਰ ਹੈ। ਨੇਤਾ ਲੋਕ ਵੋਟ ਲਈ ਸਭ ਕੁਝ ਭੇਜਣਗੇ ਤੇ ਸਾਨੂੰ ਵੰਡਣ ਦੀ ਕੋਸ਼ਿਸ਼ ਵੀ ਕਰਨਗੇ। ਇਸ ਲਈ ਪ੍ਰਾਰਥਨਾ ਕਰੋ ਕਿ ਉਹ ਇਸ 'ਚ ਸਫਲ ਨਾ ਹੋਣ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”