ਵਿਰਾਸਤ ਏ ਖਾਲਸਾ ਵੱਲੋਂ ਬੀਤੇ ਦਿਨੀਂ ਸਾਕਾ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਭਗਤ ਸਿੰਘ ਦੀ ਜੀਵਨੀ `ਤੇ ਸਾਊਂਡ ਐਂਡ ਲੇਜ਼ਰ ਸ਼ੋਅ ਪੇਸ਼ ਕੀਤਾ ਗਿਆ। ਇਸ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਤਿਆਰ ਕਰਨ ਵਾਲੀ ਪ੍ਰਾਚੀਨ ਭਾਰਤ ਦੀ ਟੀਮ ਤੋਂ ਨਵੀਨ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਰਤੀ ਕੌਂਸਲਰ ਜਨਰਲ ਸ੍ਰੀ ਦਿਨੇਸ਼ ਭਾਟੀਆ ਜੀ, ਵਿਰਾਸਤ ਏ ਖਾਲਸਾ ਤੇ ਮੀਡੀਆ ਕਰਮੀਆਂ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।