Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਆਪਣੇ ਦਮ ਉਤੇ ਮਿਲੀ ਸਫਲਤਾ : ਜੈਕਲੀਨ

April 11, 2019 08:59 AM

ਜੈਕਲੀਨ ਫਰਨਾਂਡੀਜ ਆਪਣੀ ਹਮਸ਼ਕਲ ਅਮਾਂਡਾ ਸੇਰਨੀ ਨਾਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸਾਰੀਆਂ ਫੋਟੋਆਂ ਪੋਸਟ ਕਰ ਕੇ ਚਰਚਾ ਵਿੱਚ ਹੈ। ਜੈਕਲੀਨ ਦੇ ਸੱਦੇ 'ਤੇ ਅਮਾਂਡਾ ਉਸ ਨੂੰ ਮਿਲਣ ਅਮਰੀਕਾ ਤੋਂ ਮੁੰਬਈ ਆਈ ਹੈ। ਬਾਲੀਵੁੱਡ ਵਿੱਚ 10 ਸਾਲ ਪੂਰੇ ਕਰ ਚੁੱਕੀ ਜੈਕਲੀਨ ਅੱਹ ਤੱਕ ਦੇ ਕਰੀਅਰ ਤੋਂ ਬਹੁਤ ਖੁਸ਼ ਹੈ ਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾ ਆਪਣੀ ਯੋਗਤਾ ਦੇ ਆਧਾਰ 'ਤੇ ਕੰਮ ਮਿਲਿਆ ਹੈ। 2009 ਦੀ ਫਿਲਮ ‘ਅਲਾਦੀਨ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਅੱਜ ਤੱਕ ‘ਕਿੱਕ', ‘ਹਾਊਸਫੁਲ' ਤੇ ‘ਰੇਸ 3' ਵਰਗੀਆਂ ਕਈ ਵੱਡੀਆਂ ਪਿਲਮਾਂ ਵਿੱਚ ਕੰਮ ਕਰ ਚੁੱਕੀ ਜੈਕਲੀਨ ਕਹਿੰਦੀ ਹੈ, ‘‘ਮੈਂ ਖੁਸ਼ ਹਾਂ ਕਿ ਮੈਂ ਆਪਣੇ ਦਮ 'ਤੇ ਚੀਜ਼ਾਂ ਨੂੰ ਹਾਸਲ ਕਰਨ ਵਿੱਚ ਸਮਰੱਥ ਸੀ। ਕਦੇ-ਕਦੇ ਚੀਜ਼ਾਂ ਨੇ ਕੰਮ ਕੀਤਾ ਤੇ ਕਦੇ-ਕਦੇ ਅਜਿਹਾ ਨਹੀਂ ਵੀ ਹੋਇਆ, ਪਰ ਖੁਦ ਨੂੰ ਬਿਹਤਰ ਕਰਨ ਅਤੇ ਐਕਟਰ ਦੇ ਰੂਪ ਵਿੱਚ ਅੱਗੇ ਵਧਣ ਲਈ ਖੁਦ 'ਤੇ ਜ਼ੋਰ ਦੇਣ ਦਾ ਸੰਘਰਸ਼ ਮੈਂ ਹਮੇਸ਼ਾ ਜਾਰੀ ਰੱਖਿਆ।”
ਕਰਣ ਜੌਹਰ ਦੀ ਹੋਮ ਪ੍ਰੋਡਕਸ਼ਨ ਦੀ ਫਿਲਮ ‘ਡ੍ਰਾਈਵ’ ਵਿੱਚ ਉਹ ਸੁਸ਼ਾਂਤ ਰਾਜਪੂਤ ਦੇ ਆਪੋਜ਼ਿਟ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਉਹ ‘ਕਿੱਕ 2’ ਵਿੱਚ ਸਲਮਾਨ ਖਾਨ ਤੇ ‘ਕਿਰਿਕ ਪਾਰਟੀ' ਵਿੱਚ ਕਾਰਤਿਕ ਆਰੀਅਨ ਨਾਲ ਕੰਮ ਕਰ ਰਹੀ ਹੈ ਤੇ ਉਸ ਦਾ ਕਰੀਅਰ ਫਿਰ ਤੋਂ ਰਫਤਾਰ ਫੜ ਰਿਹਾ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਉਹ ਨਵੀਆਂ ਫਿਲਮਾਂ ਸਾਈਨ ਕਰ ਰਹੀ ਹੈ। ਸਭ ਤੋਂ ਪਹਿਲਾਂ ਤਾਂ ਉਸ ਦੇ ਰੋਹਿਤ ਸ਼ੈੱਟੀ ਦੀ ਅਗਲੀ ਫਿਲਮ ‘ਸੂਰਿਆਵੰਸ਼ੀ’ ਵਿੱਚ ਕੰਮ ਕਰਨ ਦੀ ਚਰਚਾ ਹੈ। ਅਜੈ ਤੇ ਰਣਵੀਰ ਤੋਂ ਬਾਅਦ ਰੋਹਿਤ ਦੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਪੁਲਸ ਵਾਲੇ ਦੇ ਰੋਲ ਵਿੱਚ ਨਜ਼ਰ ਆਉਣ ਵਾਲੇ ਹਨ। ਪਿੱਛੇ ਜਿਹੇ ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਲੁਕ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਬਾਕਸ ਆਫਿਸ 'ਤੇ ਧਮਾਲ ਮਚਾਏਗੀ। ਕਾਫੀ ਸਮੇਂ ਤੋਂ ਇਸ ਫਿਲਮ ਲਈ ਫੀਮੇਲ ਲੀਡ ਲੱਭੀ ਜਾ ਰਹੀ ਸੀ। ਪਹਿਲਾਂ ਫਿਲਮ ਵਿੱਚ ਅਕਸ਼ੈ ਨਾਲ ਕੈਟਰੀਨਾ ਕੈਫ ਦਾ ਨਾਂਅ ਲਿਆ ਜਾ ਰਿਹਾ ਹੈ, ਪਰ ਇਸ ਵੇਲੇ ਖਬਰਾਂ ਹਨ ਕਿ ਫਿਲਮ 'ਚ ਅਕਸ਼ੈ ਦੇ ਆਪੋਜ਼ਿਟ ਜੈਕਲੀਨ ਨਜ਼ਰ ਆਏਗੀ। ਫਿਲਮ ਲਈ ਉਸ ਦਾ ਨਾਂਅ ਫਾਈਨਲ ਹੋ ਚੁੱਕਾ ਹੈ। ਅਕਸ਼ੈ ਤੇ ਜੈਕਲੀਨ ਦੀ ਆਨਸਕਰੀਨ ਕੈਮਿਸਟਰੀ ਨੂੰ ਪਹਿਲਾਂ ਵੀ ਦਰਸ਼ਕ ਪਸੰਦ ਕਰ ਚੁੱਕੇ ਹਨ। ਦੋਵਾਂ ਦੀ ਜੋੜੀ ਇਸ ਤੋਂ ਪਹਿਲਾਂ ‘ਹਾਊਸਫੁੱਲ’ ਤੇ ‘ਬ੍ਰਦਰਜ਼’ ਫਿਲਮ ਵਿੱਚ ਨਜ਼ਰ ਆਈ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ