Welcome to Canadian Punjabi Post
Follow us on

17

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਭਾਜਪਾ ਲਈ ਪੱਛਮੀ ਉੱਤਰ ਪ੍ਰਦੇਸ਼ ਵਿੱਚ 2014 ਦੀ ਸਫਲਤਾ ਦੁਹਰਾਉਣਾ ਮੁਸ਼ਕਲ

April 11, 2019 08:56 AM

-ਅਦਿਤੀ ਫੜਨੀਸ
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ, ਬਾਗਪਤ, ਕੈਰਾਨਾ ਤੇ ਗਾਜ਼ੀਆਬਾਦ ਵਿੱਚ 11 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਇਸ ਖੇਤਰ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਅੱਗੋਂ ਸਵਾਲ ਇਹ ਹੈ ਕਿ ਕੀ ਪਾਰਟੀ ਇਸ ਰਿਕਾਰਡ ਨੂੰ 2019 ਵਿੱਚ ਦੁਹਰਾਅ ਸਕੇਗੀ।
ਬਾਗਪਤ
ਇਥੇ ਗਣਿਤ ਦੇ ਅੰਕੜੇ ਕੁਝ ਸਵਾਲਾਂ ਦੇ ਜਵਾਬ ਦਿੰਦੇ ਹਨ। ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ, ਮੋਦੀ ਸਰਕਾਰ 'ਚ ਕੇਂਦਰੀ ਮਨੁੱਖੀ ਸੋਮਿਆਂ ਦੇ ਰਾਜ ਮੰਤਰੀ ਤੇ ਜਾਟ ਨੇਤਾ ਸਤਿਆਪਾਲ ਸਿੰਘ ਦੇ ਕੰਟਰੋਲ 'ਚ ਸਾਰੇ ਸੋਮੇ ਹਨ। ਸਾਲ 2014 ਵਿੱਚ ਉਨ੍ਹਾਂ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਗੁਲਾਮ ਮੁਹੰਮਦ ਨੂੰ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਬੁਰੀ ਤਰ੍ਹਾਂ ਹਰਾਇਆ ਸੀ। ਰਾਸ਼ਟਰੀ ਲੋਕ ਦਲ (ਰਾਲੋਦ) ਦੇ ਮੁਖੀ ਅਜਿਤ ਸਿੰਘ ਨੂੰ ਆਪਣੀ ਹੀ ਕਰਮ ਭੂਮੀ 'ਤੇ ਤੀਸਰੇ ਪੌਡੇ 'ਤੇ ਰਹਿਣ ਲਈ ਮਜਬੂਰ ਹੋਣਾ ਪਿਆ। ਇਸ ਵਾਰ ਚੌਧਰੀ ਚਰਨ ਸਿੰਘ ਅਤੇ ਅਜਿਤ ਸਿੰਘ ਦੇ ਵਾਰਸ ਨੌਜਵਾਨ ਜਯੰਤ ਸਿੰਘ ਬਾਗਪਤ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ ਤੇ ਨਿਸ਼ਚਿਤ ਤੌਰ 'ਤੇ ਇਸ ਵਾਰ ਭਾਜਪਾ ਲਈ ਇਸ ਸੀਟ ਨੂੰ ਆਪਣੇ ਖਾਤੇ 'ਚ ਬਰਕਰਾਰ ਰੱਖਣਾ ਬੇਹੱਦ ਮੁਸ਼ਕਲ ਹੋਣ ਜਾ ਰਿਹਾ ਹੈ। ਇਸ ਦਾ ਕਾਰਨ ਜਾਤੀ ਹੈ।
ਸਾਲ 2014 ਵਿੱਚ ਸਤਿਆਪਾਲ ਸਿੰਘ ਨੂੰ ਕਰੀਬ ਚਾਰ ਲੱਖ ਵੋਟਾਂ ਮਿਲੀਆਂ ਸਨ ਤੇ ਉਨ੍ਹਾਂ ਨੇ 2.30 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ, ਪਰ ਉਨ੍ਹਾਂ ਦੇ ਵਿਰੁੱਧ 2014 ਵਿੱਚ ਖੜ੍ਹੇ ਹੋਣ ਵਾਲੇ ਅਜਿਤ ਸਿੰਘ ਅਤੇ ਗੁਲਾਮ ਮੁਹੰਮਦ ਦੀਆਂ ਵੋਟਾਂ ਨੂੰ ਜੋੜ ਕੇ ਅਜਿਤ ਸਿੰਘ ਨੂੰ ਕਰੀਬ 1,99,000 ਵੋਟਾਂ ਮਿਲੀਆਂ, ਜਦ ਕਿ ਗੁਲਾਮ ਮੁਹੰਮਦ ਨੂੰ 2.13 ਲੱਖ ਵੋਟਾਂ ਮਿਲੀਆਂ। ਇਨ੍ਹਾਂ ਦੋਵਾਂ ਦੀਆਂ ਕੁੱਲ ਵੋਟਾਂ ਸਤਿਆਪਾਲ ਸਿੰਘ ਨੂੰ ਮਿਲੀਆਂ ਕੁੱਲ ਵੋਟਾਂ ਦੇ ਬਰਾਬਰ ਹੀ ਹਨ। ਇੱਕ ਪਲ ਲਈ ਅਸੀਂ ਇਹ ਮੰਨ ਲਈਏ ਕਿ ਅਜਿਤ ਸਿੰਘ ਅਤੇ ਗੁਲਾਮ ਮੁਹੰਮਦ, ਜੋ ਇਸ ਵਾਰ ਚੋਣ ਨਹੀਂ ਲੜ ਰਹੇ, ਦੇ ਸੰਪਰਕ ਇੱਕੋ ਜਿਹੇ ਨਹੀਂ ਤੇ ਇਨ੍ਹਾਂ 'ਚੋਂ ਕੁਝ ਭਾਜਪਾ ਨੂੰ ਵੀ ਸਮਰਥਨ ਦੇ ਸਕਦੇ ਹਨ। ਅਜਿਹੀ ਹਾਲਤ ਵਿੱਚ ਵਾਈਲਡ ਕਾਰਡ ਪ੍ਰਸ਼ਾਂਤ ਚੌਧਰੀ ਸਾਬਤ ਹੋਣਗੇ। 2014 ਦੀਆਂ ਚੋਣਾਂ ਵਿੱਚ ਬਾਗਪਤ ਨੇ ਚੌਧਰੀ ਦਾ ਨੋਟਿਸ ਵੀ ਲਿਆ, ਜੋ ਗੁੱਜਰ ਨੇਤਾ ਹਨ ਤੇ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ।
ਗੁੱਜਰਾਂ ਨੇ ਗੌਤਮ ਬੁੱਧ ਨਗਰ, ਮੇਰਠ, ਕੈਰਾਨਾ, ਬਿਜਨੌਰ, ਮੁਜ਼ੱਫਰਨਗਰ, ਸਹਾਰਨਪੁਰ, ਬੁਲੰਦ ਸ਼ਹਿਰ ਅਤੇ ਬਾਗਪਤ ਦੀਆਂ ਪਾਰਲੀਮੈਂਟ ਸੀਟਾਂ 'ਤੇ ਕਾਫੀ ਪ੍ਰਭਾਵ ਬਣਾਈ ਰੱਖਿਆ। ਉਨ੍ਹਾਂ ਦਾ ਅਸਰ ਹੈ, ਪਰ ਬਾਗਪਤ ਵਿੱਚ ਉਨ੍ਹਾਂ ਦੀਆਂ ਵੋਟਾਂ ਸਿਰਫ 45000 ਤੱਕ ਹਨ। ਉਨ੍ਹਾਂ ਨੂੰ 1.42 ਲੱਖ ਵੋਟਾਂ ਮਿਲੀਆਂ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਨਾ ਸਿਰਫ ਗੁੱਜਰਾਂ ਦੀਆਂ, ਸਗੋਂ ਦਲਿਤਾਂ ਦੀਆਂ ਵੀ ਵੋਟਾਂ ਮਿਲੀਆਂ, ਜੋ ਆਬਾਦੀ ਦਾ ਕਰੀਬ 11 ਫੀਸਦੀ ਤੱਕ ਹਨ। ਇਸ ਚੋਣ ਖੇਤਰ ਵਿੱਚ ਦੋ ਤਰ੍ਹਾਂ ਦੇ ਦਲਿਤ ਹਨ। ਵਾਲਮੀਕ (ਕੁੱਲ ਦਲਿਤ ਆਬਾਦੀ ਦਾ ਕਰੀਬ 20 ਫੀਸਦੀ ਤੇ ਜ਼ਿਆਦਾਤਰ ਭਾਜਪਾ ਦੇ ਸਮਰਥਕ) ਅਤੇ ਜਾਟਵ (ਦਲਿਤ ਆਬਾਦੀ ਦਾ ਅੱਸੀ ਫੀਸਦੀ, ਜੋ ਸਿਰਫ ਮਾਇਆਵਤੀ ਨੂੰ ਵੋਟ ਦਿੰਦੇ ਹਨ) ਜੇ ਸੀਟਾਂ ਦੇ ਤਾਲਮੇਲ ਦੇ ਲਿਹਾਜ਼ ਨਾਲ ਦੇਖੀਏ ਤਾਂ ਬਸਪਾ ਦਾ ਕੋਈ ਉਮੀਦਵਾਰ ਨਹੀਂ ਹੈ। ਇਸ ਹਾਲਤ ਵਿੱਚ ਗੁੱਜਰ ਤੇ ਜਾਟਵ ਦਲਿਤ ਕਿਸ ਨੂੰ ਵੋਟ ਦੇਣਗੇ? ਕੀ ਉਹ ਜਯੰਤ ਚੌਧਰੀ ਦੇ ਪੱਖ ਵਿੱਚ ਖੜ੍ਹੇ ਦਿਸਣਗੇ ਜਾਂ ਫਿਰ ਮੋਦੀ ਦੀ ਅਪੀਲ ਸਤਿਆਪਾਲ ਸਿੰਘ ਦੇ ਸਮਰਥਨ ਵਿੱਚ ਬਦਲ ਸਕਦੀ ਹੈ, ਇਹ ਕਹਿਣਾ ਬੇਹੱਦ ਮੁਸ਼ਕਲ ਹੈ। ਕੈਰਾਨਾ ਵਾਂਗ ਹੀ ਬਾਗਪਤ ਵਿੱਚ ਗੁੱਜਰਾਂ ਦੇ ਉਲਟਫੇਰ ਦੇ ਨਾਲ ਹੀ ਸੰਯੁਕਤ ਆਪੋਜ਼ੀਸ਼ਨ ਦਾ ਦਬਦਬਾ ਜ਼ਰੂਰ ਹੈ।
ਕੈਰਾਨਾ
ਕੈਰਾਨਾ 'ਚ ਵੀ ਵੱਡੇ ਉਲਟਫੇਰ ਦੇਖੇ ਗਏ, ਜਦੋਂ ਹੁਕਮ ਸਿੰਘ ਦੀ ਮੌਤ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਬੇਟੀ ਮ੍ਰਿਗਾਂਕਾਂ ਨੂੰ 2018 ਦੀਆਂ ਚੋਣਾਂ 'ਚ ਉਮੀਦਵਾਰ ਦੇ ਤੌਰ 'ਤੇ ਉਤਾਰਿਆ। ਉਨ੍ਹਾਂ ਨੂੰ ਇਸ ਵਾਰ ਕੋਈ ਸੀਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਗੱਲ ਨੂੰ ਸਪੱਸ਼ਟ ਤੌਰ 'ਤੇ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਇਸ ਦੁੱਖ ਹੈ। ਇਹ ਸੱਚ ਹੈ ਕਿ ਹੁਕਮ ਸਿੰਘ ਨੂੰ ਇਸ ਚੋਣ ਖੇਤਰ ਵਿੱਚ ਕਾਫੀ ਸਮਰਥਨ ਤੇ ਸਨਮਾਨ ਮਿਲਿਆ, ਪਰ ਉਨ੍ਹਾਂ ਦੀ ਬੇਟੀ ਨਾਲ ਅਜਿਹਾ ਨਹੀਂ ਹੈ।
ਮ੍ਰਿਗਾਂਕਾ 2018 ਦੀ ਉਪ ਚੋਣ ਵਿੱਚ ਤਬੱਸੁਮ ਹਸਨ ਤੋਂ ਹਾਰ ਗਈ, ਜੋ ਸਾਂਝੀ ਆਪੋਜ਼ੀਸ਼ਨ ਦੀ ਉਮੀਦਵਾਰ ਸੀ, ਪਰ ਉਦੋਂ ਆਪੋਜ਼ੀਸ਼ਨ ਇਕੱਠੀ ਸੀ। ਕਾਂਗਰਸ ਨੇ ਇਥੇ ਆਪਣਾ ਉਮੀਦਵਾਰ ਹਰਿੰਦਰ ਮਲਿਕ ਨੂੰ ਬਣਾਇਆ ਹੈ, ਜਿਨ੍ਹਾਂ ਪ੍ਰਤੀ ਸਨਮਾਨ ਹੋਣ ਦੇ ਨਾਲ ਵੋਟਰਾਂ ਦੀ ਸਰਬ ਸੰਮਤੀ ਵੀ ਹੈ। ਖਾਸ ਤੌਰ 'ਤੇ ਘੱਟਗਿਣਤੀ ਮੁਸਲਮਾਨ ਵੋਟਰਾਂ ਦੇ ਲਈ, ਜਿਨ੍ਹਾਂ ਦੀ ਤਦਾਦ 16 ਲੱਖ ਕੁੱਲ ਵੋਟਰਾਂ ਦੀ ਗਿਣਤੀ ਵਿੱਚ ਕਰੀਬ ਪੰਜ ਲੱਖ ਹੈ। 2018 ਦੀਆਂ ਆਖਰੀ ਚੋਣਾਂ ਵਿੱਚ ਤਬੱਸੁਮ ਹਸਨ ਨੂੰ 51 ਫੀਸਦੀ ਵੋਟਾਂ ਮਿਲੀਆਂ। ਕਾਰਨ ਇਹ ਸੀ ਕਿ ਉਨ੍ਹਾਂ ਦੇ ਵਿਰੁੱਧੇ ਸਿਰਫ ਭਾਜਪਾ ਹੀ ਖੜ੍ਹੀ ਸੀ। ਕਾਂਗਰਸ ਦੇ ਮਲਿਕ ਐਤਕੀਂ ਖੇਡ ਵਿਗਾੜ ਸਕਦੇ ਹਨ। ਉਸ ਦੀ ਸਿਆਸੀ ਖੇਤਰ ਵਿੱਚ ਚੰਗੀ ਪਕੜ ਹੈ। ਉਹ ਸਥਾਨਕ ਬੋਲੀ ਵਿੱਚ ਗੱਲ ਕਰਦੇ ਹਨ ਅਤੇ ਲੋਕਾਂ ਵਿਚਾਲੇ ਉਨ੍ਹਾਂ ਦਾ ਇੱਕ ਸਥਾਨ ਹੈ, ਪਰ ਨਿੱਜੀ ਤੌਰ 'ਤੇ ਉਨ੍ਹਾਂ ਨੇ ਆਪਣੇ ਇੱਕ ਸਮਰਥਕ ਨੂੰ ਕਿਹਾ ਕਿ ਉਹ ਇੱਕ ਬਲੀ ਦਾ ਬੱਕਰਾ ਹਨ ਕਿਉਂਕਿ ਉਹ ਮੁਸਲਮਾਨਾਂ ਦੀ ਹਮਾਇਤ ਤੋਂ ਬਿਨਾਂ ਚੋਣ ਨਹੀਂ ਜਿੱਤ ਸਕਦੇ ਅਤੇ ਮੁਸਲਮਾਨ ਤਬੱਸੁਮ ਹਸਨ ਨੂੰ ਵੋਟ ਦੇਣਗੇ। ਛੋਟੇ ਕਾਰੋਬਾਰੀ ਇਕਬਾਲ ਦਾ ਕਹਿਣਾ ਹੈ ਕਿ ਭਾਜਪਾ ਸਮਰਥਕ ਤਬੱਸੁਮ ਨੂੰ ਵੋਟ ਦੇਣਗੇ। ਇਸ ਹਾਲਤ ਵਿੱਚ ਭਾਜਪਾ ਲਈ ਸਥਿਤੀ ਕਿਹੋ ਜਿਹੀ ਹੈ? ਭਾਜਪਾ ਨੇ ਮ੍ਰਿਗਾਂਕਾ ਦੇ ਅਧਿਕਾਰ ਵਾਲੇ ਦਾਅਵੇ ਨੂੰ ਰੱਦ ਕਰਦੇ ਹੋਏ ਉਨ੍ਹਾਂ ਦੀ ਜਗ੍ਹਾ ਪ੍ਰਦੀਪ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਔਸਤ ਭਾਜਪਾ ਵਰਕਰ ਵਰਕਰ ਨੇ ਡੂੰਘੀ ਚੁੱਪ ਧਾਰੀ ਹੋਈ ਹੈ, ਪਰ ਮਤਦਾਨ ਮੋਦੀ ਲਈ ਜਾਂ ਮੋਦੀਦੇ ਵਿਰੁੱਧ ਹੋਵੇਗਾ। ਭਾਜਪਾ ਵੱਲੋਂ ਇਹ ਸੀਟ ਹਾਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ।
ਮੁਜ਼ੱਫਰਨਗਰ
ਮੁਜ਼ੱਫਰਨਗਰ ਪੱਛਮੀ ਉਤਰ ਪ੍ਰਦੇਸ਼ ਦਾ ਪ੍ਰਮੁੱਖ ਇਲਾਕਾ ਹੈ। ਇਥੇ ਚੌਧਰੀ ਸਾਹਿਬ (ਅਜਿਤ ਸਿੰਘ ਇਨ੍ਹਾਂ ਇਲਾਕਿਆਂ 'ਚ ਇਸੇ ਨਾਂਅ ਨਾਲ ਮਸ਼ਹੂਰ ਹਨ।) ਭਾਜਪਾ ਦੇ ਸੰਜੀਵ ਬਾਲਿਆਨ ਦੇ ਵਿਰੁੱਧ ਖੜ੍ਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਾਲਿਆਨ ਆਪਣੀ ਜਿੱਤ ਦੀ ਸੰਭਾਵਨਾ ਨੂੰ ਲੈ ਕੇ ਅਨਿਸ਼ਚਿਤਤਾ ਵਿੱਚ ਹਨ। ਉਹ ਆਸਾਨੀ ਨਾਲ ਪ੍ਰਭਾਵਤ ਹੋਣ ਵਾਲੇ ਲੋਕਾਂ ਵਿੱਚੋਂ ਨਹੀਂ ਹਨ। ਉਹ ਡਾਕਟਰ ਤੇ ਵਿਗਿਆਨਕ ਹਨ। ਉਨ੍ਹਾਂ ਨੇ 2014 ਵਿੱਚ ਚਾਰ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ, ਪਰ ਮੁਜ਼ੱਫਰਨਗਰ ਦੀ ਮੁੱਖ ਸਮੱਸਿਆ ਗੰਨੇ ਤੇ ਇਸ ਨਾਲ ਜੁੜੀ ਹੈ।
ਗਾਜ਼ੀਆਬਾਦ
ਕਾਂਗਰਸ ਦੀ ਉਮੀਦਵਾਰ ਡੌਲੀ ਸ਼ਰਮਾ ਕਾਰਨ ਗਾਜ਼ੀਆਬਾਦ ਦੀ ਗਿਣਤੀ ਥੋੜ੍ਹੀ ਉਲਟ-ਪੁਲਟ ਨਜ਼ਰ ਆ ਰਹੀ ਹੈ। ਭਾਜਪਾ ਦੇ ਜਨਰਲ ਵੀ ਕੇ ਸਿੰਘ ਦਾ ਬੂਥ ਪੱਧਰ ਦਾ ਸਹੀ ਢੰਗ ਨਾਲ ਤਾਲਮੇਲ ਅਸਫਲ ਹੋਣ ਦੀ ਸੰਭਾਵਨਾ ਘੱਟ ਹੀ ਹੈ, ਜਿਨ੍ਹਾਂ ਨੂੰ ਭਾਜਪਾ ਨੇ ਇਸ ਵਾਰ ਫਿਰ ਆਪਣਾ ਉਮੀਦਵਾਰ ਬਣਾਇਆ ਹੈ। 2014 ਵਿੱਚ ਨਰਿੰਦਰ ਮੋਦੀ ਤੋਂ ਬਾਅਦ ਉਨ੍ਹਾਂ ਨੇ ਹੀ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ, ਪਰ ਉਹ ਪ੍ਰਦਰਸ਼ਨ ਦੁਹਰਾਉਣਾ ਮੁਸ਼ਕਲ ਲੱਗ ਰਿਹਾ ਹੈ। ਇਹ ਸੰਭਾਵਨਾ ਹੈ ਕਿ ਆਪਣੀ ਸੀਟ ਬਚਾ ਲੈਣਗੇ, ਪਰ ਜਿੱਤ ਦੇ ਅੰਤਰ ਘਟ ਸਕਦਾ ਹੈ। ਸਪਾ-ਬਸਪਾ-ਰਾਲੋਦ ਦੇ ਉਮੀਦਵਾਰ ਸੁਰੇਸ਼ ਬਾਂਸਲ ਵੀ ਕੇ ਸਿੰਘ ਤੋਂ ਉਨ੍ਹਾਂ ਦੇ ਚੋਣ ਖੇਤਰ ਵਿੱਚ ਵਿਕਾਸ ਦੇ ਦਾਅਵਿਆਂ 'ਤੇ ਸਵਾਲ ਕਰਦੇ ਹਨ, ਪਰ ਮੁਸਲਮਾਨਾਂ ਵਿੱਚ ਵੀ ਵੰਡ ਦੱਸ ਰਹੀ ਹੈ। ਉਹ ਕਾਂਗਰਸ ਲਈ ਵੋਟ ਕਰ ਸਕਦੇ ਹਨ, ਪਰ ਮੁਮਕਿਨ ਹੈ ਕਿ ਬਾਂਸਲ ਦੀ ਹਮਾਇਤ ਵੀ ਕਰ ਦੇਣ। 2014 'ਚ ਸਹਾਰਨਪੁਰ ਨੂੰ ਛੱਡ ਕੇ ਭਾਜਪਾ ਉਮੀਦਵਾਰਾਂ ਨੇ ਇਸ ਖੇਤਰ ਦੇ ਸਾਰੇ ਸੱਤ ਚੋਣ ਖੇਤਰਾਂ 'ਚ ਆਪਣੇ ਵਿਰੋਧੀਆਂ ਨੂੰ ਦੋ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ। ਸਹਾਰਨਪੁਰ ਵਿੱਚ ਭਾਜਪਾ ਉਮੀਦਵਾਰ ਨੇ 65 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ, ਪਰ ਸਵਾਲ ਹੈ ਕਿ ਇਸ ਵਾਰ ਕੀ ਹੋਵੇਗਾ? ਜਾਟ ਨੇਤਾ ਤੇ ਖੇਤੀ ਵਿਗਿਆਨੀ ਸੋਮਪਾਲ ਸਿੰਘ, ਜੋ ਵੀ ਪੀ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਕੇਂਦਰੀ ਮੰਤਰੀ ਸਨ, ਉਹ ਭਾਜਪਾ ਦੀ ਸੰਭਾਵਨਾ ਨੂੰ ਲੈ ਕੇ ਨਿਰਾਸ਼ਾ ਜਤਾਉਂਦੇ ਹਨ। ਅਜਿਹੀ ਹਾਲਤ ਵਿੱਚ ਸਿੱਟਾ ਇਹੀ ਨਿਕਲਦਾ ਹੈ ਕਿ ਲੋਕ ਮੋਦੀ ਨੂੰ ਚਾਹੁੰਦੇ ਜ਼ਰੂਰ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਭਾਜਪਾ ਉਮੀਦਵਾਰ ਨੂੰ ਵੀ ਚਾਹੁੰਦੇ ਹਨ। ਯਕੀਨਨ ਸਾਰੇ ਅੜਿੱਕੇ ਇਸੇ ਕਾਰਨ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”