Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਲਿਬਰਲ ਐਮਪੀਜ਼ ਨੇ ਫੰਡਰੇਜ਼ਰ ਈਵੈਂਟ ਰੱਦ ਕਰਵਾਉਣ ਲਈ ਸ਼ੀਅਰ ਨੂੰ ਲਿਖਿਆ ਪੱਤਰ

April 11, 2019 08:06 AM

ਓਟਵਾ, 10 ਅਪਰੈਲ (ਪੋਸਟ ਬਿਊਰੋ) : ਲਿਬਰਲ ਐਮਪੀਜ਼ ਨੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੂੰ ਪੱਤਰ ਲਿਖ ਕੇ ਗ੍ਰੇਟਰ ਟੋਰਾਂਟੋ ਏਰੀਆ ਦੇ ਉਮੀਦਵਾਰ ਦੇ ਫੰਡ ਰੇਜਿੰਗ ਈਵੈਂਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਹ ਈਵੈਂਟ ਹੈਲਥਕੇਅਰ ਦੇ ਸਬੰਧ ਵਿੱਚ ਗੱਲਬਾਤ ਲਈ ਕਰਵਾਇਆ ਜਾ ਰਿਹਾ ਹੈ ਤੇ ਇਸ ਲਈ ਪ੍ਰਤੀ ਵਿਅਕਤੀ 250 ਡਾਲਰ ਟਿਕਟ ਰੱਖੀ ਗਈ ਹੈ।
ਲਿਬਰਲਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਸ ਈਵੈਂਟ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਉਸ ਗੱਲ ਤੋਂ ਇਤਰਾਜ਼ ਹੈ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਤਾਂ ਸਰਾਸਰ ਸੱਤਾ ਤੱਕ ਪਹੁੰਚ ਲਈ ਮਾਰਿਆ ਜਾ ਰਿਹਾ ਹੰਭਲਾ ਨਜ਼ਰ ਆ ਰਿਹਾ ਹੈ। ਇਹ ਈਵੈਂਟ ਅਗਲੇ ਹਫਤੇ ਨੌਰਥ ਯੌਰਕ, ਓਨਟਾਰੀਓ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦਾ ਸਿਰਲੇਖ ਹੈ “ਹੈਲਥਕੇਅਰ ਰੀਇਮੈਜਿਨਡ, ਇਟਸ ਟਾਈਮ ਫੌਰ ਚੇਂਜ।” ਜਿਸ ਤਰ੍ਹਾਂ ਇਸ ਈਵੈਂਟ ਦੀ ਵੈੱਬਸਾਈਟ ਦੀ ਵਰਡਿੰਗ ਹੈ ਉਸ ਤੋਂ ਤਾਂ ਇਹੋ ਸਪਸਟ ਹੁੰਦਾ ਹੈ ਕਿ ਇਹ ਈਵੈਂਟ ਹੈਲਥਕੇਅਰ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਸਬੰਧਤ ਹੈ।
ਇਸ ਫੰਡਰੇਜ਼ਰ ਈਵੈਂਟ ਨੂੰ ਡੌਨ ਵੈਲੀ ਵੈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਯਵੌਨ ਰੌਬਰਟਸਨ ਵੱਲੋਂ ਹੋਸਟ ਕੀਤਾ ਜਾਵੇਗਾ। ਸੁ਼ਰੂ ਵਿੱਚ ਇਹ ਵੀ ਮੰਨਿਆ ਜਾ ਰਿਹਾ ਸੀ ਕਿ “ਇਹ ਸਾਡੇ ਅਗਲੇ ਵਿੱਤ ਮੰਤਰੀ ਤੇ ਕੰਜ਼ਰਵੇਟਿਵ ਐਮਪੀਜ਼ ਪਿਏਰੇ ਪੌਇਲੀਵਰ” ਅਤੇ “ਸਾਡੇ ਅਗਲੇ ਸਿਹਤ ਮੰਤਰੀ ਮੈਰੀਲਿਨ ਗਲੈਡੂ” ਲਈ ਪਾਲਿਸੀ ਫੋਰਮ ਤੇ ਕਾਕਟੇਲ ਰਿਸੈਪਸ਼ਨ ਹੋ ਸਕਦਾ ਹੈ। ਪਰ ਬਾਅਦ ਵਿੱਚ ਇਨ੍ਹਾਂ ਦੋ ਐਮਪੀਜ਼ ਦੇ ਨਾਂ ਹਟਾ ਦਿੱਤੇ ਗਏ।
ਰੌਬਰਟਸਨ ਦੀ ਕੈਂਪੇਨ ਪ੍ਰਬੰਧਕਾਂ ਨੇ ਇੱਕ ਈਮੇਲ ਰਾਹੀਂ ਦੱਸਿਆ ਕਿ ਸਿਰਫ ਇੱਕ ਵਿਅਕਤੀ ਹੀ ਕੈਬਨਿਟ ਬਾਰੇ ਫੈਸਲਾ ਕਰਦਾ ਹੈ ਤੇ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ। ਵਿਰੋਧੀ ਧਿਰ ਵਜੋਂ ਸਾਡੇ ਕੋਲ ਸ਼ੈਡੋਅ ਮੰਤਰੀ ਹਨ ਨਾ ਕਿ ਕੈਬਨਿਟ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਹਵਾਲੇ ਨਾਲ ਪੇਸ਼ ਕਰਨ ਉਨ੍ਹਾਂ ਦੀ ਅਸਲ ਸਥਿਤੀ ਦੀ ਨੁਮਾਇੰਦਗੀ ਨਹੀਂ ਕਰਦਾ। ਇਸ ਨੂੰ ਬਦਲਿਆ ਜਾਣਾ ਚਾਹੀਦਾ ਹੈ।
ਵੈੱਬਪੇਜ ਵਿੱਚ ਸੋਧ ਕੀਤੇ ਜਾਣ ਤੋਂ ਪਹਿਲਾਂ ਸ਼ੀਅਰ ਨੂੰ ਭੇਜੇ ਗਏ ਪੱਤਰ ਵਿੱਚ ਆਖਿਆ ਗਿਆ ਕਿ ਇਹ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਇਸ ਈਵੈਂਟ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਭਵਿੱਖ ਦਾ ਮੰਤਰੀ ਦੱਸ ਕੇ ਪ੍ਰਮੋਟ ਕਰ ਰਹੀ ਹੈ। ਫਿਰ ਭਾਵੇਂ ਇਸ ਵੈੱਬਪੇਜ ਵਿੱਚ ਸੋਧ ਵੀ ਕਰ ਦਿੱਤੀ ਗਈ ਪਰ ਇਸ ਹਲਕੇ ਤੋਂ ਲਿਬਰਲ ਐਮਪੀ ਰੌਬ ਓਲੀਫੈਂਟ ਨੇ ਆਖਿਆ ਕਿ ਇਸ ਈਵੈਂਟ ਨੂੰ ਅਜੇ ਵੀ ਰੱਦ ਕੀਤਾ ਜਾਣਾ ਚਾਹੀਦਾ ਹੈ। ਅਜੇ ਵੀ ਇਸ ਈਵੈਂਟ ਰਾਹੀਂ ਲੋਕਾਂ ਨੂੰ ਕੰਜ਼ਰਵੇਟਿਵ ਪਾਰਟੀ ਲਈ ਡੋਨੇਟ ਕਰਨ ਲਈ ਆਖਿਆ ਜਾ ਰਿਹਾ ਹੈ ਤਾਂ ਕਿ ਉਹ ਆਪਣੀ ਨੀਤੀ ਨੂੰ ਉਸ ਮੁਤਾਬਕ ਢਾਲ ਸਕਣ। ਇਸ ਪੱਤਰ ਉੱਤੇ ਦਸਤਖ਼ਤ ਕਰਨ ਵਾਲੇ ਸੱਤ ਐਮਪੀਜ਼, ਜਿਨ੍ਹਾਂ ਵਿੱਚੋਂ ਕਈ ਜਾਂ ਤਾਂ ਡਾਕਟਰ ਹਨ ਤੇ ਜਾਂ ਜੀਟੀਏ ਦੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ, ਵਿੱਚੋਂ ਓਲੀਫੈਂਟ ਵੀ ਇੱਕ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਇਸ ਈਵੈਂਟ ਵਿੱਚ ਕੰਜ਼ਰਵੇਟਿਵ ਪਾਰਟੀ ਆਗੂ ਲੀਜ਼ਾ ਰਾਇਤ, ਐਮਪੀ ਪੀਟਰ ਕੈਂਟ ਤੇ ਸੈਨੇਟਰਜ਼ ਲਿੰਡਾ ਫੋਰਮ ਤੇ ਨਿਕੋਲ ਈਟਨ ਵੀ ਹਿੱਸਾ ਲੈਣਗੇ। ਇਹ ਸੱਭ ਕੈਨੇਡੀਅਨਾਂ ਲਈ ਹੈਲਥ ਕੇਅਰ ਸਿਸਟਮ ਵਿੱਚ ਸੁਧਾਰ ਕਰਨ ਲਈ ਤੇ ਕੈਨੇਡਾ ਹੈਲਥ ਐਕਟ ਨੂੰ ਆਧੁਨਿਕ ਬਣਾਉਣ ਲਈ ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੇ ਵਿਚਾਰ ਸੁਣਨਗੇ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ