Welcome to Canadian Punjabi Post
Follow us on

28

March 2024
 
ਕੈਨੇਡਾ

ਟਰਾਂਸਪੋਰਟੇਸ਼ਨ ਵਿੱਚ ਸੁਧਾਰ ਲਈ ਫੋਰਡ ਵੱਲੋਂ 28.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ

April 11, 2019 07:09 AM

ਟੋਰਾਂਟੋ, 10 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਦੇ ਟਰਾਂਸਪੋਰਟੇਸ਼ਨ ਸਬੰਧੀ ਨਵੇਂ ਨਜ਼ਰੀਏ ਨਾਲ ਓਨਟਾਰੀਓ ਭਰ ਦੇ ਟਰਾਂਜਿ਼ਟ ਯੂਜ਼ਰਜ਼ ਤੇ ਕਮਿਊਟਰਜ਼ ਨੂੰ ਜਲਦ ਹੀ ਟਰਾਂਸਪੋਰਟੇਸ਼ਨ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ। ਇਸ ਸਬੰਧੀ ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨ ਕੀਤਾ ਗਿਆ। ਫੋਰਡ ਨੇ ਓਨਟਾਰੀਓ ਦੇ ਟਰਾਂਜਿ਼ਟ ਨੈੱਟਵਰਕ ਦੇ ਪਸਾਰ ਲਈ 28.5 ਬਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ, ਇਨਫਰਾਸਟ੍ਰਕਚਰ ਮੰਤਰੀ ਮੌਂਟੀ ਮੈਕਨਾਟਨ ਵੀ ਫੋਰਡ ਦੇ ਨਾਲ ਮੌਜੂਦ ਸਨ। ਹੁਣ ਤੱਕ ਨਵੇਂ ਸਬਵੇਅਜ਼ ਦੇ ਨਿਰਮਾਣ ਤੇ ਟਰਾਂਸਪੋਰਟੇਸ਼ਨ ਵਿੱਚ ਸੁਧਾਰ ਲਈ ਐਲਾਨੀ ਗਈ ਇਹ ਸੱਭ ਤੋਂ ਵੱਡੀ ਰਕਮ ਹੈ। ਫੋਰਡ ਨੇ ਆਖਿਆ ਕਿ ਸਾਡੀ ਸਰਕਾਰ ਟਰਾਂਸਪੋਰਟੇਸ਼ਨ ਵਿੱਚ ਇਸ ਲਈ ਨਿਵੇਸ਼ ਕਰ ਰਹੀ ਹੈ ਤਾਂ ਕਿ ਟਰਾਂਜਿ਼ਟ ਯੂਜ਼ਰਜ਼ ਤੇ ਕਮਿਊਟਰਜ਼ ਨੂੰ ਰਾਹਤ ਅਤੇ ਨਵੇਂ ਮੌਕੇ ਮਿਲ ਸਕਣ।
ਉਨ੍ਹਾਂ ਅੱਗੇ ਆਖਿਆ ਕਿ ਯੰਗ ਨੌਰਥ ਸਬਵੇਅ ਐਕਸਟੈਂਸ਼ਨ ਦੀ ਲਾਈਨ 1 ਉੱਤੇ ਜਿ਼ਆਦਾ ਭੀੜ ਹੋਣ ਕਾਰਨ ਹੀ ਅਸੀਂ ਓਨਟਾਰੀਓ ਦੀ ਨਵੀਂ ਲਾਈਨ ਦਾ ਐਲਾਨ ਕੀਤਾ ਹੈ। ਇਹ ਲਾਈਨ ਸਬਵੇਅ ਨੂੰ ਇਸ ਖਿੱਤੇ ਦੇ ਸੱਭ ਤੋਂ ਵੱਡੇ ਇੰਪਲਾਇਮੈਂਟ ਸੈਂਟਰ ਨਾਲ ਜੋੜਦੀ ਹੈ, ਇਹ ਤਿੰਨ ਸਟੌਪ ਵਾਲਾ ਸਕਾਰਬੌਰੋ ਸਬਵੇਅ ਐਕਸਟੈਂਸ਼ਨ ਹੋਵੇਗਾ ਜਿਹੜਾ ਕਮਿਊਨਿਟੀਜ਼ ਦੀ ਬਿਹਤਰ ਸੇਵਾ ਲਈ ਬਣਾਇਆ ਜਾਵੇਗਾ, ਤੇ ਇਸ ਦੇ ਨਾਲ ਹੀ ਐਗਲਿੰਟਨ ਕਰੌਸਟਾਊਨ ਵੈਸਟ ਐਕਸਟੈਂਸ਼ਨ ਵੀ ਹੈ, ਜਿਸਦਾ ਵੱਡਾ ਹਿੱਸਾ ਅੰਡਰਗ੍ਰਾਊਂਡ ਰੱਖਿਆ ਜਾਵੇਗਾ ਤਾਂ ਕਿ ਸਾਡੀਆਂ ਸੜਕਾਂ ਉੱਤੇ ਭੀੜ ਭਾੜ ਨਾ ਹੋਵੇ। ਇਹ ਸਾਡੀ ਯੋਜਨਾ ਹੀ ਨਹੀਂ ਸਾਡੀ ਤਰਜੀਹ ਵੀ ਹੈ।
ਪ੍ਰੋਵਿੰਸ ਇਨ੍ਹਾਂ ਚਾਰ ਟਰਾਂਜਿ਼ਟ ਪ੍ਰੋਜੈਕਟਸ ਨੂੰ ਤਿਆਰ ਕਰਨ ਲਈ ਸਰਕਾਰ 11.2 ਬਿਲੀਅਨ ਡਾਲਰ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ ਫੋਰਡ ਨੇ ਟੀਟੀਸੀ ਸਬਵੇਅ ਇਨਫਰਾਸਟ੍ਰਕਚਰ ਵਿੱਚ ਸੁਧਾਰ ਕਰਨ ਲਈ ਟੋਰਾਂਟੋ ਸਿਟੀ ਦੇ ਨਾਲ ਰਲ ਕੇ ਕੰਮ ਕਰਨ ਦਾ ਤਹੱਈਆ ਵੀ ਪ੍ਰਗਟਾਇਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ