Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਵਿਰਾਸਤ ਏ ਖਾਲਸਾ ਵੱਲੋਂ ਸਾਕਾ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਸਫਲ ਸਾਊਂਡ ਐਂਡ ਲੇਜ਼ਰ ਸ਼ੋਅ

April 10, 2019 09:50 AM

ਬੀਤੇ ਐਤਵਾਰ ਵਿਰਾਸਤ ਏ ਖਾਲਸਾ ਵਲੋਂ ਸ: ਭਗਤ ਸਿੰਘ ਜੀ ਦੀ ਜੀਵਨੀ ਬਾਰੇ ਤੇ ਜਲਿਆਂਵਾਲਾ ਬਾਗ ਵਿਚ ਹੋਏ ਸਾਕੇ ਦੇ ਸਤਾਬਦੀ ਵਰ੍ਹੇ ਨੂੰ ਸਮਰਪਿਤ ਸਾਊਂਡ ਐਂਡ ਲੇਜ਼ਰ ਸ਼ੋਅ ਕਰਵਾਇਆ ਗਿਆ। ਕੈਨੇਡੀਅਨ ਕਨਵੈਂਸ਼ਨ ਸੈਟਰ ਵਿਚ ਹੋਏ ਇਸ ਸ਼ੋਅ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ ਤੇ ਭਗਤ ਸਿੰਘ ਜੀ ਦੀ ਜੀਵਨੀ ਦੀਆਂ ਗੱਲਾਂ ਨੂੰ ਯਾਦ ਕੀਤਾ। ਇਹ ਸਾਊਂਡ ਐਂਡ ਲੇਜ਼ਰ ਸ਼ੋਅ ਪ੍ਰਾਚੀਨ ਭਾਰਤ ਨਾਮ ਦੀ ਸੰਸਥਾ ਵਲੋਂ ਤਿਆਰ ਕੀਤਾ ਗਿਆ ਸੀ ਤੇ ਇਸ ਨੂੰ ਕੈਨੇਡਾ ਤੱਕ ਲਿਆਉਣ ਲਈ ਕੌਂਸਲਰ ਜਨਰਲ ਆਫ਼ ਇੰਡੀਆ ਦਾ ਵਿਸ਼ੇ਼ਸ਼ ਸਹਿਯੋਗ ਰਿਹਾ। ਸ਼ੋਅ ਦੇ ਸੁਰੂਆਤ ਮੌਕੇ ਕੌਂਸਲਰ ਜਨਰਲ ਸ੍ਰੀ ਦਿਨੇਸ ਭਾਟੀਆ ਨੇ ਜਲਿਆਂਵਾਲਾ ਬਾਗ ਦੇ ਇਸ ਸਾਕੇ ਉਤੇ ਆਪਣੇ ਵਿਚਾਰ ਰੱਖੇ ਅਤੇ ਸ਼ਹੀਦ ਏ ਆਜਮ ਭਗਤ ਸਿੰਘ ਦੀ ਜੀਵਨ ਤੇ ਉਸ ਦੀ ਵਿਚਾਰ ਧਾਰਾ ਦੇ ਬਾਰੇ ਵਿਚ ਆਪਣੀ ਰਾਏ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਅੱਜ ਆਜਾਦੀ ਦਾ ਨਿੱਘ ਮਾਣ ਰਿਹਾ ਹੈ ਤਾਂ ਉਸ ਵਿਚ ਵੱਡਾ ਯੋਗਦਾਨ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਅਜਿਹੇ ਹੋਰ ਨੌਜਵਾਨਾਂ ਦਾ ਹੈ, ਜਿਨ੍ਹਾਂ ਨੇ ਉਸ ਸਮੇ ਭਾਰਤ ਦੀ ਜਨਤਾ ਨੂੰ ਜਗਾਇਆ ਤੇ ਆਪਣਾ ਹੱਕ ਆਜਾਦੀ ਲੈਣ ਲਈ ਪ੍ਰੇਰਿਆ। ਹਰਜਿੰਦਰ ਗਿੱਲ, ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਕੋਆਰਡੀਨੇਟ ਕੀਤਾ, ਉਨ੍ਹਾਂ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਇਹ ਸਾਰਾ ਪ੍ਰੋਗਰਾਮ ਮੁਫਤ ਸੀ। ਇਸ ਵਿਚ ਤਿੰਨ ਸ਼ੋਅ ਪੇਸ਼ ਕੀਤੇ ਗਏ। ਪਹਿਲਾ ਸ਼ੋਅ 1 ਵਜੇ ਪੰਜਾਬੀ ਵਿਚ, ਦੂਜਾ ਸ਼ੋਅ 3 ਵਜੇ ਹਿੰਦੀ ਵਿਚ ਤੇ ਤੀਜਾ ਸ਼ੋਅ ਸ਼ਾਮ 5 ਵਜੇ ਅੰਗੇ੍ਰਜੀ ਵਿਚ ਪੇਸ਼ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ