Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਟੇਲਗੇਟਿੰਗ: ਮੌਜ ਮਸਤੀ ਸਹੀ ਪਰ ਇਸ ਨਾਲੇ ਜੁੜੇ ਮੁੱਦਿਆਂ ਦਾ ਕੀ ਹੋਵੇਗਾ?

April 10, 2019 09:39 AM

ਪੰਜਾਬੀ ਪੋਸਟ ਸੰਪਾਦਕੀ

ਪਰਸੋਂ ਨੂੰ ਉਂਟੇਰੀਓ ਸਰਕਾਰ ਵੱਲੋਂ ਬੱਜਟ ਪੇਸ਼ ਕੀਤਾ ਜਾਵੇਗਾ। ਬੱਜਟ ਅਜਿਹਾ ਅਵਸਰ ਹੁੰਦਾ ਹੈ ਜਦੋਂ ਲੋਕਾਂ ਦੀਆਂ ਆਸਾਂ ਸਿਰ ਚੜ ਕੇ ਬੋਲਦੀਆਂ ਹਨ ਅਤੇ ਬੱਝਵੇਂ ਬੱਜਟ ਵਿੱਚ ਹਰ ਕਿਸੇ ਨੂੰ ਖੁਸ਼ ਕਰਨਾ ਸੌਖਾ ਕੰਮ ਨਹੀਂ ਹੁੰਦਾ। ਜਾਪਦਾ ਹੈ ਕਿ ਸੀਮਤ ਪੈਸਿਆਂ ਨਾਲ ਸਰਕਾਰ ਚਲਾਉਣ ਦੀ ਮਜ਼ਬੂਰੀ ਨੂੰ ਦੇਖਦੇ ਹੋਏ, ਉਂਟੇਰੀਓ ਸਰਕਾਰ ਨੇ ਲੋਕਾਂ ਨੂੰ ਖੁਸ਼ ਕਰਨ ਦਾ ਇੱਕ ਹੋਰ ਤਰੀਕਾ ਲੱਭਿਆ ਹੈ। ਇਹ ਤਰੀਕਾ ਹੈ ਕਿ ਸਰਕਾਰ ਵੱਲੋਂ ਬੱਜਟ ਬਿੱਲ ਵਿੱਚ ‘ਟੇਲਗੇਟਿੰਗ’ ਨੂੰ ਲੀਗਲ ਕਰਨ ਬਾਰੇ ਮੱਦ ਪਾਈ ਜਾਵੇਗੀ।

ਟੇਲਗੇਟਿੰਗ ਸ਼ਬਦ ਉਹਨਾਂ ਪਾਰਟੀਆਂ ਲਈ ਵਰਤਿਆ ਜਾਂਦਾ ਹੈ ਜੋ ਕਿਸੇ ਸਪੋਰਟਸ ਜਾਂ ਖੇਡ ਈਵੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਖੇਡ ਪਰੇਮੀਆਂ/ਦਰਸ਼ਕਾਂ ਵੱਲੋਂ ਪਾਰਕਿੰਗ ਲਾਟ ਵਿੱਚ ਆਪਣੀਆਂ ਵਾਹਨਾਂ ਦੇ ਟਰੰਕ ਖੋਲ ਕੇ ਕੀਤੀਆਂ ਜਾਂਦੀਆਂ ਹਨ। ਅਜਿਹੀਆਂ ਪਾਰਟੀਆਂ ਦਾ ਹੋਣਾ ਅਮਰੀਕਾ ਵਿੱਚ ਆਮ ਹੈ ਜਿੱਥੇ ਕਈ ਕੈਨੇਡੀਅਨ ਫੈਨ ਹੋਣ ਜਾ ਰਹੀਆਂ ਖੇਡ ਈਵੈਂਟਾਂ ਵਿੱਚ ‘ਟੇਲਗੇਟਿੰਗ’ ਦੀ ਮੌਜ ਮਸਤੀ ਲੈਣ ਲਈ ਹੀ ਜਾਂਦੇ ਹਨ। ਦਰਸ਼ਕਾਂ ਵੱਲੋਂ ਪਾਰਕਿੰਗ ਲਾਟ ਵਿੱਚ ਆਪਣੇ ਵਾਹਨਾਂ ਦੇ ਇਰਦ ਗਿਰਦ ਬਾਰਬੀਕਿਉ ਲਾ ਲਿਆ ਜਾਂਦਾ ਹੈ। ਖੇਡ ਸਟੇਡੀਅਮ ਦੇ ਬਾਹਰ ਇੱਕ ਮੇਲੇ ਵਾਲਾ ਮਾਹੌਲ ਸਿਰਜਿਆ ਵੇਖਿਆ ਜਾ ਸਕਦਾ ਹੈ।

ਉਂਟੇਰੀਓ ਸਰਕਾਰ ਦੇ ਟੇਲਗੇਟਿੰਗ ਨੂੰ ਲੀਗਲ ਕਰਨ ਦੇ ਫੈਸਲੇ ਦਾ ਵੱਡੇ ਪੱਧਰ ਉੱਤੇ ਸੁਆਗਤ ਕੀਤਾ ਜਾ ਰਿਹਾ ਹੈ। ਇਸਦਾ ਵਿਰੋਧ ਕਰਨ ਲਈ ਵਿਰੋਧੀ ਪਾਰਟੀਆਂ ਕੋਲ ਵੀ ਬਹੁਤਾ ਮਸਾਲਾ ਨਹੀਂ ਹੈ ਜਿਸ ਕਾਰਣ ਉਹ ਅੱਕੀਂ ਪਲਾਹੀਂ ਹੱਥ ਮਾਰਨ ਵਾਲੇ ਤਰਕ ਪੇਸ਼ ਕਰ ਰਹੀਆਂ ਹਨ। ਮਿਸਾਲ ਵਜੋਂ ਐਨ ਡੀ ਪੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਫੋਰਡ ਸਰਕਾਰ ਵੱਲੋਂ ਟੇਲਗੇਟਿੰਗ ਦਾ ਉਸ ਵੇਲੇ ਐਲਾਨ ਕਰਨਾ ਮੰਦਭਾਗਾ ਹੈ ਜਦੋਂ ਅਧਿਆਪਕ ਕਲਾਸਾਂ ਦੇ ਸਾਈਜ਼ ਨੂੰ ਵੱਡਾ ਕਰਨ ਦੇ ਰੋਸ ਵਿੱਚ ਮੁਜ਼ਾਹਰੇ ਕਰ ਰਹੇ ਹਨ। ਅਜਿਹੇ ਬੋਦੇ ਤਰਕ ਨਾਲ ਸਰਕਾਰ ਦਾ ਕੀ ਵਿਗੜਨ ਵਾਲਾ ਹੈ? ਪਰ ਜੇ ਇਸ ਗੱਲ ਨੂੰ ਪੰਜਾਬੀ ਕਮਿਉਨਿਟੀ ਦੇ ਪਰੀਪੇਖ ਤੋਂ ਵਿਚਾਰਿਆ ਜਾਵੇ ਤਾਂ ਟੇਲਗੇਟਿੰਗ ਨੂੰ ਲੀਗਲ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ।

ਕੈਨੇਡਾ ਖਾਸ ਕਰਕੇ ਉਂਟੇਰੀਓ ਵਿੱਚ ਪੰਜਾਬੀ ਖੇਡਾਂ ਵਿੱਚ ਕੱਬਡੀ ਦਾ ਨਾਮ ਸੱਭ ਤੋਂ ਉੱਤੇ ਆਉਂਦਾ ਹੈ। ਕਬੱਡੀ ਟੂਰਨਾਮੈਂਟਾਂ ਦੌਰਾਨ ਦੌਰਾਨ ਸ਼ਰਾਬ ਜਾਂ ਹੋਰ ਨਸਿ਼ਆਂ ਦੀ ਵਰਤੋਂ ਕਾਰਣ ਸਟੇਡੀਅਮ ਵਿੱਚ ਸ਼ਾਲੀਨਤਾ ਦਾ ਖੰਭ ਲਾ ਕੇ ਉੱਡ ਜਾਣਾ ਆਮ ਵੇਖਿਆ ਜਾ ਸਕਦਾ ਹੈ। ਸੁਆਲ ਹੈ ਕਿ ਟੇਲਗੇਟਿੰਗ ਦੇ ਲੀਗਲ ਹੋਣ ਤੋਂ ਬਾਅਦ ਕੱਬਡੀ ਜਾਂ ਹੋਰ ਪੰਜਾਬੀ ਖੇਡਾਂ ਦੇ ਮੈਚਾਂ ਦੌਰਾਨ ਪਾਰਕਿੰਗ ਲਾਟ ਵਿੱਚ ਮਾਹੌਲ ਕਿਹੋ ਜਿਹਾ ਹੋਵੇਗਾ? ਕੀ ਕਮਿਉਨਿਟੀ ਇਹੋ ਜਿਹੇ ਅਨੁਭਵ ਲਈ ਤਿਆਰ ਹੈ? ਕੀ ਪਾਰਕਿੰਗ ਲਾਟਾਂ ਵਿੱਚ ਜੋ ਰਹੀਆਂ ਪਾਰਟੀਆਂ ਦੌਰਾਨ ਲੋਕ ਨਸ਼ਈ ਹੋ ਕੇ ਆਪਣੀਆਂ ਨਿੱਕੀਆਂ ਵੱਡੀਆਂ ਰੰਜ਼ਸਾਂ ਨੂੰ ਲੜਾਈ ਦਾ ਕਾਰਣ ਨਹੀਂ ਬਣਾ ਲੈਣਗੇ? ਕੁੱਝ ਸਾਲ ਪਹਿਲਾਂ ਡਿਕਸੀ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਾਂ ਵਿੱਚੋਂ ਕੱਬਡੀ ਦੇ ਮੈਚ ਇਸ ਲਈ ਬੰਦ ਕਰਨੇ ਪਏ ਸਨ ਕਿਉਂਕਿ ਲੋਕੀ ਬੀਅਰ, ਵਿਸਕੀ ਆਦਿ ਦੀਆਂ ਬੋਤਲਾਂ ਅਤੇ ਹੋਰ ਨਿੱਕਸੁੱਕ ਪਿੱਛੇ ਛੱਡ ਜਾਂਦੇ ਹਨ। ਜੇ ਇੱਕ ਧਾਰਮਿਕ ਸਥਾਨ ਨਾਲ ਜੁੜੇ ਸਟੇਡੀਅਮ ਪ੍ਰਤੀ ਅਜਿਹਾ ਵਤੀਰਾ ਹੋ ਸਕਦਾ ਹੈ, ਉਹ ਵੀ ਉਸ ਵੇਲੇ ਜਦੋਂ ਅਜਿਹਾ ਕਰਨਾ ਗੈਰਕਨੂੰਨੀ ਸੀ ਤਾਂ ਕਨੂੰਨੀ ਇਜ਼ਾਜਤ ਮਿਲਣ ਤੋਂ ਬਾਅਦ ਆਮ ਸਟੇਡੀਅਮਾਂ ਵਿੱਚ ਮਾਹੌਲ ਕਿਹੋ ਜਿਹਾ ਹੋਵੇਗਾ?

ਦੂਜਾ ਮਸਲਾ ਪਰਿਵਾਰਾਂ ਦਾ ਹੈ। ਪੰਜਾਬੀ ਖੇਡਾਂ ਦੌਰਾਨ ਔਰਤਾਂ ਅਤੇ ਬੱਚਿਆਂ ਦਾ ਘੱਟ ਗਿਣਤੀ ਵਿੱਚ ਹਾਜ਼ਰ ਹੋਣਾ ਹਮੇਸ਼ਾ ਹੀ ਗੰਭੀਰ ਮਸਲਾ ਰਿਹਾ ਹੈ। ਆਮ ਕੈਨੇਡੀਅਨ ਅਨੁਭਵ ਦੇ ਮੁਕਾਬਲੇ ਪੰਜਾਬੀ ਪਰਿਵਾਰ ਖੇਡਾਂ ਵੇਖਣ ਨਹੀਂ ਜਾਂਦੇ ਜਿਸਦਾ ਇੱਕ ਕਾਰਣ ਮਾਹੌਲ ਦਾ ਪਰਿਵਾਰਾਂ ਲਈ ਢੁੱਕਵਾਂ ਨਾ ਹੋਣਾ ਦੱਸਿਆ ਜਾਂਦਾ ਹੈ। ਜੇ ਹਾਲਾਤ ਪਹਿਲਾਂ ਹੀ ਐਨੇ ਪਤਲੇ ਹਨ ਤਾਂ ਟੇਲਗੇਟਿੰਗ ਤੋਂ ਬਾਅਦ ਔਰਤਾਂ ਦੀ ਸ਼ਮੂਲੀਅਤ ਹੋਰ ਘੱਟ ਹੋ ਸਕਦੀ ਹੈ। ਇਹ ਸਮੁੱਚੇ ਪਰੀਪੇਖ ਤੋਂ ਵੇਖਿਆਂ ਜਿੱਥੇ ਟੇਲਗੇਟਿੰਗ ਬਹੁ-ਗਿਣਤੀ ਉਂਟੇਰੀਓ ਵਾਸੀਆਂ ਲਈ ਚੰਗੀ ਖ਼ਬਰ ਹੋ ਸਕਦੀ ਹੈ, ਪੰਜਾਬੀ ਕਮਿਉਨਿਟੀ ਦੇ ਪੱਖ ਤੋਂ ਇੱਕ ਵਿਚਾਰਨਯੋਗ ਵਿਸ਼ਾ ਹੈ। ਵਿਚਾਰਨਯੋਗ ਵਿਸ਼ਾ ਇਹ ਵੀ ਹੈ ਕਿ ਕੀ ਸਾਡੇ ਲੋਕਲ ਐਮ ਪੀ ਪੀ, ਬੇਸ਼ੱਕ ਉਹ ਕਿਸੇ ਪਾਰਟ ਿਨਾਲ ਸਬੰਧਿਤ ਹੋਣ, ਟੇਲਗੇਟਿੰਗ ਦਾ ਸਹੀ ਕਾਰਣਾਂ ਕਰਕੇ ਵਿਰੋਧ ਕਰਨ ਦਾ ਹੀਆ ਕਰਨਗੇ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?