Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਲਾਈਫ ਸਟਾਈਲ

ਆਲੂ ਦਹੀਂ ਪਨੀਰ ਟਿੱਕੀ

April 10, 2019 09:35 AM

ਸਮੱਗਰੀ- ਤਿੰਨ ਆਲੂ, ਨਮਕ ਸਵਾਦ ਅਨੁਸਾਰ, ਕਾਲੀ ਮਿਰਚ ਇੱਕ ਚੌਥਾਈ ਚਮਚ, ਮਟਰ ਇੱਕ ਚੌਥਾਈ ਕੱਪ, ਮਟਰਾਂ ਦੀ ਥਾਂ ਉਬਲੀ ਹੋਈ ਛੋਲਿਆਂ ਦੀ ਦਾਲ ਵੀ ਵਰਤੀ ਜਾ ਸਕਦੀ ਹੈ। ਅਦਰਕ-ਕੱਦੂਕਸ ਕੀਤਾ ਹੋਇਆ ਅੱਧਾ ਚਮਚ, ਗਰਮ ਮਸਾਲਾ ਇੱਕ ਚੌਥਾਈ ਚਮਚ, ਲਾਲ ਮਿਰਚ ਥੋੜ੍ਹੀ ਜਿਹੀ, ਜੀਰਾ ਭੁੰਨਿਆ ਹੋਇਆ ਅਤੇ ਥੋੜ੍ਹਾ ਜਿਹਾ ਪੀਸਿਆ ਹੋਇਆ, ਤਲਣ ਲਈ ਤੇਲ।
ਵਿਧੀ-ਅੱਧ ਪੱਕੇ ਮਟਰਾਂ ਨੂੰ ਇੱਕ ਕਾਂਟੇ ਨਾਲ ਥੋੜ੍ਹਾ ਜਿਹਾ ਪੀਸ ਲਓ। ਤੇਲ ਨੂੰ ਛੱਡ ਕੇ ਭਰਨ ਵਾਲੀ ਸਾਰੀ ਸਮੱਗਰੀ ਇਸ ਵਿੱਚ ਚੰਗੀ ਤਰ੍ਹਾਂ ਮਿਲਾ ਲਓ। ਸਾਰੇ ਮਿਸ਼ਰਣ ਦੇ 10 ਇੱਕੋ ਜਿਹੇ ਹਿੱਸੇ ਕਰ ਕੇ ਇੱਕ ਪਾਸੇ ਰੱਖ ਦਿਓ। ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਵਿੱਚ ਨਮਕ ਤੇ ਕਾਲੀ ਮਿਰਚ ਵੀ ਮਿਲਾ ਲਓ। ਇਸ ਮਿਸ਼ਰਣ ਦੇ ਵੀ 10 ਬਰਾਬਰ ਹਿੱਸੇ ਕਰ ਦਿਓ। ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਨ੍ਹਾਂ ਉਪਰ ਥੋੜ੍ਹਾ ਜਿਹਾ ਤੇਲ ਲਾ ਲਓ।
ਆਲੂ ਦਾ ਇੱਕ ਹਿੱਸਾ ਚੁੱਕੋ ਅਤੇ ਉਸ ਦੇ ਗੋਲੇ ਬਣਾ ਲਓ। ਹੁਣ ਇੱਕ ਗੋਲੇ ਨੂੰ ਥੋੜ੍ਹਾ ਚਪਟਾ ਕਰ ਕੇ ਇਸ ਵਿੱਚ ਭਰਨ ਵਾਲੀ ਸਮੱਗਰੀ ਦਾ ਹਿੱਸਾ ਭਰ ਕੇ ਪਾਸਿਆਂ ਨੂੰ ਚੰਗੀ ਤਰ੍ਹਾਂ ਉਪਰ ਨੂੰ ਚੁੱਕਦੇ ਹੋਏ ਬੰਦ ਕਰੋ ਤਾਂ ਕਿ ਸਮੱਗਰੀ ਬਾਹਰ ਨਾ ਨਿਕਲੇ, ਇਸੇ ਤਰ੍ਹਾਂ ਬਾਕੀ ਹਿੱਸਿਆਂ ਨੂੰ ਵੀ ਭਰ ਲਓ। ਹੁਣ ਇਸ ਨੂੰ ਹਲਕਾ ਦਬਾਅ ਪਾ ਕੇ ਮਨਚਾਹਿਆ ਸਹੀ ਆਕਾਰ ਦਿੰਦੇ ਹੋਏ ਫੈਲਾਅ ਦਿਓ।
ਅੱਗ ਦੇ ਹਲਕੇ ਸੇਕ ਤੇ ਰੱਖੇ ਹੋਏ ਨਾਨ ਸਟਿਕ ਪੈਨ ਵਿੱਚ ਇੱਕ ਚਮਚ ਤੇਲ ਪਾ ਕੇ ਉਸ ਵਿੱਚ ਇੱਕ ਇੱਕ ਕਰ ਕੇ ਟਿੱਕੀਆਂ ਨੂੰ ਸੁਨਹਿਰਾ ਭੂਰਾ ਹੋਣ ਤੱਕ ਤਲ ਲਓ। ਗਰਮ ਗਰਮ ਆਲੂ ਟਿੱਕੀਆਂ ਨੂੰ ਫੈਂਟੇ ਹੋਏ ਦਹੀਂ, ਹਰੀ ਚਟਣੀ ਅਤੇ ਇਮਲੀ ਦੀ ਚਟਣੀ ਨਾਲ ਪਰੋਸੋ।

Have something to say? Post your comment