Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਪੰਜ ਬੇਟਿਆਂ ਦੀ ਮਾਂ

April 10, 2019 09:34 AM

-ਅਰਚਨਾ ਸਿੰਘ
ਮਿੰਨੀ ਚਿੜਚਿੜਾਉਂਦੀ ਹੋਈ ਆਈ ਅਤੇ ਬੋਲੀ, ‘ਮੰਮੀ ਨਾਨੀ ਅਜੇ ਤੱਕ ਸੌਂ ਰਹੀ ਹੈ, ਮੈਂ ਉਨ੍ਹਾਂ ਨੂੰ ਬਹੁਤ ਜਗਾਇਆ, ਪਰ ਉਹ ਉਠੀ ਹੀ ਨਹੀਂ, ਮੈਂ ਡੌਂਗਾ ਉਨ੍ਹਾਂ ਦੀ ਕਿਚਨ ਵਿੱਚ ਰੱਖ ਆਈ ਹਾਂ।’
ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ। ਦਿਨ ਦੇ ਲਗਭਗ 12 ਵੱਜ ਰਹੇ ਹੋਣਗੇ ਅਤੇ ਅੰਮਾ ਅਜੇ ਤੱਕ ਸੌਂ ਰਹੀ ਹੈ। ਮੇਰੇ ਤੋਂ ਰਿਹਾ ਨਾ ਗਿਆ। ਇਸ ਲਈ ਕੰਮ ਛੱਡ ਕੇ ਉਨ੍ਹਾਂ ਦੇ ਘਰ ਗਈ। ਜਾ ਕੇ ਦੇਖਿਆ ਤਾਂ ਅੰਮਾ ਗੂੜ੍ਹੀ ਨੀਂਦ 'ਚ ਸੁੱਤੀ ਹੋਈ ਸੀ। ਮਿੰਨੀ ਠੀਕ ਕਹਿ ਰਹੀ ਸੀ ਕਿ ਉਸ ਨੇ ਨਾਨੀ ਨੂੰ ਬਹੁਤ ਜਗਾਇਆ, ਪਰ ਉਹ ਉਠੀ ਹੀ ਨਹੀਂ। ਸੱਤ-ਅੱਠ ਸਾਲ ਦੀ ਬੱਚੀ ਨੂੰ ਭਲਾ ਕੀ ਪਤਾ ਕਿ ਇਹ ਨੀਂਦ ਨਹੀਂ, ਗੂੜ੍ਹੀ ਨੀਂਦ ਸੀ।
ਅੰਮਾ ਮੇਰੀ ਕੋਈ ਸਕੀ ਮਾਂ ਨਹੀਂ ਸੀ। ਜਦੋਂ ਅਸੀਂ ਆਪਣਾ ਮਕਾਨ ਬਣਾਉਣਾ ਸ਼ੁਰੂ ਕੀਤਾ ਸੀ ਉਦੋਂ ਅੰਮਾ ਪਹਿਲਾਂ ਤੋਂ ਆਪਣੇ ਮਕਾਨ ਵਿੱਚ ਰਹਿੰਦੀ ਸੀ, ਜੋ ਬਿਲਕੁਲ ਸਾਡੇ ਬਰਾਬਰ ਸੀ। ਅੰਮਾ ਇਕੱਲੀ ਰਹਿੰਦੀ ਸੀ। ਉਨ੍ਹਾਂ ਦੇ ਪੰਜ ਬੇਟੇ ਸਨ। ਅੰਮਾ ਦੇ ਪਿਆਰ ਤੇ ਆਪਣੇਪਨ ਭਰੇ ਵਤੀਰੇ ਅਤੇ ਮੇਰੇ ਹੱਸਮੁੱਖ, ਬੋਲਣ-ਚਾਲਣ, ਸਿੱਧੇ-ਸੌਖੇ ਸੁਭਾਅ ਕਾਰਨ ਮੇਰੇ ਤੇ ਉਨ੍ਹਾਂ ਵਿਚਕਾਰ ਮਾਂ-ਬੇਟੀ ਦਾ ਸੰਬੰਧ ਸਕਿਆਂ ਨਾਲੋਂ ਵੀ ਜ਼ਿਆਦਾ ਜੁੜ ਗਿਆ ਸੀ। ਉਸ ਦੇ ਪੰਜ ਬੇਟੇ ਆਪਣੇ-ਆਪਣੇ ਪਰਵਾਰਾਂ ਨਾਲ ਦੂਜੇ ਸ਼ਹਿਰਾਂ 'ਚ ਰਹਿੰਦੇ ਸਨ। ਅੰਮਾ ਉਠਦੇ ਬੈਠਦੇ ਗੱਲ ਗੱਲ 'ਤੇ ਬੜੇ ਮਾਣ ਨਾਲ ਇੱਕ ਵਾਕ ਜ਼ਰੂਰ ਦੁਹਰਾਉਂਦੀ ਸੀ, ‘‘ਓਏ ਪੰਜ ਬੇਟਿਆਂ ਦੀ ਮਾਂ ਹਾਂ ਮੈਂ।”
ਅੰਮਾ ਆਪਣੇ ਬੇਟਿਆਂ ਦੀਆਂ ਢੇਰ ਸਾਰੀਆਂ ਗੱਲਾਂ ਮੈਨੂੰ ਦੱਸਦੀ ਰਹਿੰਦੀ। ਮੇਰਾ ਵੱਡਾ ਅਜਿਹਾ, ਮੇਰਾ ਵਿਚਕਾਰਲਾ ਬੇਟਾ ਇੰਝ, ਮੇਰਾ ਛੋਟਾ ਇਸ ਤਰ੍ਹਾਂ ਦਾ ਆਦਿ ਗੱਲਾਂ ਦਿਨ 'ਚ ਦੋ-ਚਾਰ ਵਾਰ ਦੁਹਰਾ ਦਿੰਦੀ ਸੀ, ਪਰ ਇਨ੍ਹਾਂ ਚਾਰਾਂ ਸਾਲਾਂ 'ਚ ਜਦੋਂ ਤੋਂ ਅਸੀਂ ਇਥੇ ਆਏ ਹਾਂ, ਮੈਂ ਅੰਮਾ ਦੇ ਇੱਕ ਵੀ ਬੇਟੇ ਨੂੰ ਉਨ੍ਹਾਂ ਕੋਲ ਆਉਂਦੇ ਨਹੀਂ ਦੇਖਿਆ ਤੇ ਨਾ ਅੰਮਾ ਉਨ੍ਹਾਂ ਕੋਲ ਗਈ। ਅੰਮਾ ਦੋ-ਚਾਰ ਦਿਨ ਤੋਂ ਬਾਅਦ ਇਹ ਜ਼ਰੂਰ ਦੱਸ ਦਿੰਦੀ ਕਿ ਅੱਜ ਬੇਟੇ ਦਾ ਫੋਨ ਆਇਆ ਸੀ। ਬਹੁਤ ਦੁਖੀ ਹੋ ਰਿਹਾ ਸੀ ਕਿ ਆ ਨਹੀਂ ਸਕਦਾ। ਇੱਕ ਵਾਰ ਜਦੋਂ ਮੈਂ ਅੰਮਾ ਨੂੰ ਕਿਹਾ ਕਿ ਅੰਮਾ ਜੇ ਬੇਟਾ ਨਹੀਂ ਆ ਰਿਹਾ ਹੈ ਤਾਂ ਤੁਸੀਂ ਮਿਲ ਆਓ ਤਾਂ ਅੰਮਾ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦੇ ਇਧਰ-ਓਧਰ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਮੈਂ ਸਮਝ ਗਈ ਸੀ ਕਿ ਸ਼ਾਇਦ ਅੰਮਾ ਉਥੇ ਜਾਣਾ ਨਹੀਂ ਚਾਹੁੰਦੀ ਸੀ ਅਤੇ ਸ਼ਾਇਦ ਅੰਮਾ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ ਸੀ। ਮੈਂ ਫਿਰ ਕਦੇ ਦੁਬਾਰਾ ਇਹ ਗੱਲ ਨਹੀਂ ਕਹੀ।
ਅੰਮਾ ਦੀ ਇੱਕ ਬੇਟੀ ਸੀ ਜੋ ਇਸੇ ਸ਼ਹਿਰ 'ਚ ਰਹਿੰਦੀ ਸੀ, ਪਰ ਅੰਮਾ ਨੇ ਨਾ ਤਾਂ ਦੱਸਿਆ ਸੀ ਅਤੇ ਨਾ ਕਦੇ ਉਸ ਦਾ ਕੋਈ ਜ਼ਿਕਰ ਕੀਤਾ। ਇੱਕ ਦਿਨ ਜਦੋਂ ਇੱਕ ਸ਼ਾਲੀਨ ਜਿਹੀ ਲੜਕੀ ਨੂੰ ਦੋ ਬੱਚਿਆਂ ਨਾਲ ਉਨ੍ਹਾਂ ਦੇ ਘਰ ਦੇਖਿਆ ਸੀ ਉਦੋਂ ਮੈਂ ਪੁੱਛਿਆ ਸੀ ਕਿ ਅੰਮਾ ਇਹ ਕੌਣ ਹੈ। ਉਦੋਂ ਬਿਨਾਂ ਕਿਸੇ ਉਤਸ਼ਾਹ ਦੇ ਹੌਲੀ ਜਿਹੀ ਕਿਹਾ; ਕੁੜੀ ਹੈ ਮੇਰੀ।
ਹੈਰਾਨੀ ਹੋਈ ਸੀ ਉਦੋਂ ਮੈਨੂੰ ਕਿ ਬੇਟੇ ਕਦੇ ਨਹੀਂ ਆਉਂਦੇ, ਅੰਮਾ ਉਨ੍ਹਾਂ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ ਅਤੇ ਬੇਟੀ ਬਾਰੇ ਕਦੇ ਜ਼ਿਕਰ ਨਹੀਂ ਕੀਤਾ। ਖੈਰ ਪਹਿਲੀ ਮੁਲਾਕਾਤ ਵਿੱਚ ਬੇਟੀ ਨਾਲ ਚੰਗੀ ਦੋਸਤੀ ਹੋ ਗਈ ਮੇਰੀ। ਉਸ ਦੀ ਬੇਟੀ ਅਕਸਰ ਉਸ ਕੋਲ ਆਉਂਦੀ ਸੀ, ਕਦੇ ਇਕੱਲੀ ਆਉਂਦੀ ਅਤੇ ਕਦੇ ਪਤੀ ਅਤੇ ਬੱਚਿਆਂ ਨਾਲ। ਜਦੋਂ ਵੀ ਆਉਂਦੀ ਮੈਨੂੰ ਵੀ ਮਿਲਦੀ ਤੇ ਮੈਨੂੰ ਬੇਨਤੀ ਕਰਦੀ ਕਿ ਦੀਦੀ ਕਹਿਣ ਦੀ ਲੋੜ ਤਾਂ ਨਹੀਂ, ਫਿਰ ਵੀ ਕਹਿ ਰਹੀ ਹਾਂ, ਪਲੀਜ਼ ਅੰਮਾ ਦਾ ਧਿਆਨ ਰੱਖਣਾ। ਮੈਂ ਨਾਲ ਲੈ ਜਾਵਾਂ, ਪਰ ਅੰਮਾ ਮੇਰੇ ਘਰ ਰਹਿਣ ਨੂੰ ਤਿਆਰ ਨਹੀਂ। ਇੱਕ ਵਾਰ ਮੈਂ ਪੁੱਛ ਹੀ ਲਿਆ ਕਿ ਤੁਹਾਡਾ ਕੋਈ ਭਰਾ ਅੰਮਾ ਨਾਲ ਮਿਲਣ ਕਿਉਂ ਨਹੀਂ ਆਉਂਦਾ। ਉਦੋਂ ਬੜੀ ਦੁਖੀ ਹੋ ਕੇ ਬੋਲੀ ਸੀ, ਦੀਦੀ ਕੀ ਦੱਸਾਂ। ਇੱਕ ਤਾਂ ਵਿਦੇਸ਼ ਜਾ ਕੇ ਵੱਸ ਗਿਆ ਹੈ ਅਤੇ ਉਸ ਨੇ ਇਥੋਂ ਨਾਤਾ ਹੀ ਤੋੜ ਲਿਆ ਹੈ। ਇੱਕ ਘਰ ਜਵਾਈ ਬਣ ਗਿਆ ਹੈ ਤੇ ਆਪਣੀ ਪਤਨੀ ਅਤੇ ਸੱਸ ਦੀ ਸੇਵਾ ਤੋਂ ਵਿਹਲ ਨਹੀਂ। ਦੋ ਦੀਆਂ ਪਤਨੀਆਂ ਨਹੀਂ ਆਉਣ ਦਿੰਦੀਆਂ ਉਹ ਦੋਵੇਂ ਅੰਮਾ ਨਾਲ ਅਜਿਹਾ ਨਾਤਾ ਤੋੜ ਕੇ ਗਈਆਂ ਕਿ ਖੁਦ ਕਦੇ ਆਉਂਦੀਆਂ ਨਹੀਂ, ਭਰਾਵਾਂ ਨੂੰ ਵੀ ਨਹੀਂ ਆਉਣ ਦਿੰਦੀਆਂ ਤੇ ਹੌਲੀ ਜਿਹੀ ਬੋਲੀ ਕਿ ਇੱਕ ਭਰਾ ਨੂੰ ਅੰਮਾ ਨਹੀਂ ਆਉਣ ਦਿੰਦੀ, ਕਿਉਂਕਿ ਉਸ ਨੇ ਇੱਕ ਦੂਜੀ ਜਾਤ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਹ ਗੱਲ ਕਰ ਕੇ ਉਹ ਰੋਣ ਲੱਗ ਪਈ।
ਇੱਕ ਵਾਰ ਅੰਮਾ ਕਾਫੀ ਬਿਮਾਰ ਪੈ ਗਈ ਸੀ। ਮੇਰੇ ਤੋਂ ਜੋ ਹੋ ਸਕਿਆ ਮੈਂ ਉਹ ਕੀਤਾ। ਖਬਰ ਮਿਲਦਿਆਂ ਹੀ ਉਸ ਦੀ ਬੇਟੀ ਉਸ ਕੋਲ ਆ ਗਈ ਅਤੇ ਕੋਲ ਰਹਿ ਕੇ ਦੇਖਭਾਲ ਕਰਨ ਲੱਗੀ। ਜਦੋਂ ਅੰਮਾ ਠੀਕ ਹੋਈ ਤਾਂ ਮੈਂ ਕਿਹਾ, ‘‘ਅੰਮਾ ਤੁਸੀਂ ਬੇਟੀ ਕੋਲ ਚਲੇ ਜਾਓ। ਉਹ ਕਿਨੇ ਦਿਨ ਰਹਿ ਸਕਦੀ ਹੈ ਇਥੇ? ਉਸ ਦਾ ਪਰਵਾਰ ਹੈ, ਸਕੂਲ ਜਾਣ ਵਾਲੇ ਬੱਚੇ ਹਨ ਉਸ ਨੇ ਪਤੀ ਅਤੇ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਹੈ। ਤੁਸੀਂ ਇਕੱਲੇ ਹੋ ਉਥੇ ਰਹਿ ਲਓ, ਕੁਝ ਚੇਂਜ ਵੀ ਹੋ ਜਾਵੇਗਾ। ਉਦੋਂ ਅੰਮਾ ਨੇ ਮਿੱਠੀ ਜਿਹੀ ਫਿਟਕਾਰ ਲਾਉਂਦੇ ਹੋਏ ਕਿਹਾ, ‘‘ਚੱਲ ਪਗਲੀ, ਪੰਜ ਪੁੱਤਰਾਂ ਦੀ ਮਾਂ ਬੇਟੀ ਦੇ ਘਰ ਜਾ ਕੇ ਰਹਾਂਗੀ? ਬੇਟੀ ਦੇ ਘਰ ਉਹ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਬੇਟੇ ਨਹੀਂ ਹੁੰਦੇ।” ਉਦੋਂ ਚਾਹੁੰਦੇ ਹੋਏ ਵੀ ਮੈਂ ਕਹਿ ਨਹੀਂ ਸਕੀ ਕਿ ਅੰਮਾ ਜਿਨ੍ਹਾਂ ਪੰਜ ਬੇਟਿਆਂ ਦਾ ਤੂੰ ਇੰਨਾ ਮਾਣ ਕਰਦੀ ਹੈਂ ਉਹ ਨਾ ਕਦੇ ਆਉਂਦੇ ਨੇ ਅਤੇ ਨਾ ਹੀ ਤੇਰਾ ਹਾਲ ਚਾਲ ਪੁੱਛਦੇ ਹਨ। ਫਿਰ ਇਨ੍ਹਾਂ ਬੇਟਿਆਂ ਦਾ ਕੀ ਫਾਇਦਾ।
ਖੈਰ ਯਾਦਾਂ ਤੋਂ ਬਾਹਰ ਨਿਕਲੀ ਅਤੇ ਘਰ ਆ ਕੇ ਸਭ ਤੋਂ ਪਹਿਲਾਂ ਅੰਮਾ ਦੀ ਬੇਟੀ ਨੂੰ ਫੋਨ ਕੀਤਾ ਕਿ ਅੰਮਾ ਨਹੀਂ ਰਹੀ। ਬੇਟੀ ਤੁਰੰਤ ਆਪਣੇ ਪਤੀ ਨਾਲ ਆ ਗਈ। ਉਸੇ ਤੋਂ ਪੁੱਛ ਕੇ ਅੰਮਾ ਦੇ ਪੰਜ ਬੇਟਿਆਂ ਨੂੰ ਫੋਨ ਕੀਤਾ। ਵਿਦੇਸ਼ ਵਾਲੇ ਦਾ ਜਵਾਬ ਸੀ ਕਿ ਕਿਰਿਆ ਤੱਕ ਪਹੁੰਚ ਨਹੀਂ ਸਕੇਗਾ ਜਿਵੇਂ ਹੀ ਟਿਕਟ ਮਿਲਦੀ ਹੈ ਆਉਂਦਾ ਹਾਂ। ਇੱਕ ਦਾ ਜਵਾਬ ਸੀ ਕਿ ਦੋਵੇਂ ਬੱਚਿਆਂ ਦੀਆਂ ਜ਼ਰੂਰੀ ਪ੍ਰੀਖਿਆਵਾਂ ਦਿਵਾਉਣ ਜਾਣਾ ਹੈ ਇਸ ਲਈ ਫਿਲਹਾਲ ਆਉਣਾ ਅਸੰਭਵ ਹੈ।
ਘਰ ਜਵਾਈ ਨੇ ਉਤਰ ਦਿੱਤਾ ਕਿ ਸੱਸ ਨੂੰ ਰਾਤ ਹਾਰਟ ਅਟੈਕ ਹੋਇਆ ਹੈ ਇਸ ਲਈ ਅਸੀਂ ਹਸਪਤਾਲ 'ਚ ਹਾਂ, ਪਤਨੀ ਇਕੱਲੀ ਕਿਵੇਂ ਸੰਭਾਲੇਗੀ, ਇਸ ਲਈ ਆਉਣਾ ਮੁਸ਼ਕਲ ਹੈ। ਇੱਕ ਦਾ ਪਤਾ ਲੱਗਾ ਕਿ ਪਰਵਾਰ ਸਮੇਤ ਵਿਦੇਸ਼ ਘੁੰਮਣ ਗਿਆ ਹੈ ਤੇ ਪੰਜਵੇਂ ਦਾ ਜਵਾਬ ਸੀ ਕਿ ਪਤਨੀ ਬਹੁਤ ਬਿਮਾਰ ਹੈ ਤੁਰੰਤ ਇਕੱਲੇ ਨਹੀਂ ਛੱਡ ਕੇ ਆ ਸਕਦਾ। ਅੰਮਾ ਦੀ ਬੇਟੀ ਨੇ ਰੋਂਦੇ ਹੋਏ ਮੈਨੂੰ ਕਿਹਾ, ‘‘ਦੀਦੀ ਸਾਨੂੰ ਸਾਰਿਆਂ ਨੂੰ ਹੀ ਸਭ ਕੁਝ ਕਰਨਾ ਪਵੇਗਾ। ਬੇਟੀ ਤੇ ਜਵਾਈ ਨੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਅੰਤਿਮ ਸਸਕਾਰ ਦੀ ਤਿਆਰੀ ਕਰਵਾਈ।”
ਅੰਮਾ ਜਵਾਈ ਅਤੇ ਮੁਹੱਲੇ ਵਾਲਿਆਂ ਦੇ ਮੋਢਿਆਂ 'ਤੇ ਸ਼ਮਸ਼ਾਨਘਾਟ ਨੂੰ ਲਿਜਾਈ ਜਾ ਰਹੀ ਸੀ। ਅੰਮਾ ਦੀ ਆਵਾਜ਼ ਕੰਨਾਂ ਵਿੱਚ ਗੂੰਜ ਰਹੀ ਸੀ, ਓਏ ਪੰਜ ਬੇਟਿਆਂ ਦੀ ਮਾਂ ਹਾਂ ਮੈਂ ਪੰਜ ਬੇਟਿਆਂ ਦੀ। ਅੰਮਾ ਦੀ ਅਰਥੀ ਅੱਗੇ-ਅੱਗੇ ਜਾ ਰਹੀ ਸੀ ਅਤੇ ਮੈਂ ਸੋਚ ਰਹੀ ਸੀ ਕਿ ਕੀ ਅੰਮਾੇ ਸੱਚਮੁੱਚ ਪੰਜ ਬੇਟਿਆਂ ਦੀ ਮਾਂ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ