Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਮਨੋਰੰਜਨ

ਕੋਈ ਤਬਦੀਲੀ ਨਹੀਂ ਆਈ : ਸੋਨਾਕਸ਼ੀ ਸਿਨਹਾ

April 10, 2019 09:33 AM

ਸੋਨਾਕਸ਼ੀ ਸਿਨਹਾ ਨੇ ‘ਦਬੰਗ’ ਤੋਂ ਅੱਜ ਤੱਕ ਲਗਭਗ ਅੱਠ ਸਾਲ ਦੇ ਆਪਣੇ ਕਰੀਅਰ ਵਿੱਚ ਬਾਕਸ ਆਫਿਸ 'ਤੇ ਜ਼ੋਰਦਾਰ ਕਾਮਯਾਬੀ ਅਤੇ ਘੋਰ ਨਾਕਾਮੀ, ਦੋਵਾਂ ਦੇ ਸਵਾਦ ਵੇਖ ਲਏ ਹਨ। ਉਸ ਨੂੰ ਚੰਗੇ ਆਫਰ ਮਿਲਣ ਲੱਗੇ ਹਨ। ਇਸੇ ਦਾ ਸਬੂਤ ਹੈ ਕਰਣ ਜੌਹਰ ਦੀ ਅਭਿਸ਼ੇਕ ਵਰਮਨ ਨਿਰਦੇਸ਼ਿਤ ਮਲਟੀਸਟਰਾਰ ‘ਕਲੰਕ’ ਵਿਚ ਸੋਨਾਕਸ਼ੀ ਨੂੰ ਹੈਰਾਨ ਕਰ ਦੇਣ ਵਾਲਾ ਕਿਰਦਾਰ ਮਿਲਣਾ। ਪੇਸ਼ ਹਨ ਉਸ ਨਾਲ ਹੋਈ ਇੱਕ ਗੱਲਬਾਤ ਦੇ ਅੰਸ਼ :
* ਤੁਸੀਂ ਕਦੇ ਕਾਮਯਾਬੀ ਦੇ ਟੌਪ 'ਤੇ ਸੀ, ਪਰ ਉਸ ਤੋਂ ਬਾਅਦ ਨਾਕਾਮੀਆਂ ਦਾ ਲੰਬਾ ਦੌਰ ਵੀ ਦੇਖਿਆ। ਅਜਿਹੇ ਸਫਰ 'ਤੇ ਕੀ ਕਹੋਗੇ?
- ਕਾਮਯਾਬੀ ਤੇ ਨਾਕਾਮੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਵਾਂ ਤੋਂ ਇਨਸਾਨ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਇਹੀ ਕਾਰਨ ਹੈ ਕਿ ਮੇਰੇ ਲਈ ਦੋਵਾਂ ਹਾਲਾਤ ਵਿੱਚ ਫਾਇਦਾ ਹੋਇਆ। ਇੰਨੇ ਦਿਨਾਂ ਤੱਕ ਇੰਡਸਟਰੀ 'ਚ ਐਕਟਿਵ ਰਹਿਣ ਤੋਂ ਬਾਅਦ ਮੈਂ ਸਮਝ ਚੁੱਕੀ ਹਾਂ ਕਿ ‘ਹਿੱਟ’ ਦਾ ਸ਼ੋਰ-ਸ਼ਰਾਬਾ ਅਤੇ ‘ਫਲਾਪ’ ਦੀ ਮਾਯੂਸੀ ਦੋਵੇਂ ਬੇਕਾਰ ਹਨ।
* ਕੀ ਕਿਸ਼ਤਵਾਰ ਰੂਪ 'ਚ ਮਿਲੀਆਂ ਨਾਕਾਮੀਆਂ ਨਾਲ ਤੁਹਾਡੇ ਅੰਦਰ ਨਿਰਾਸ਼ਾ ਘਰ ਕਰ ਰਹੀ ਸੀ? ਕੀ ਇੰਡਸਟਰੀ ਦੇ ਲੋਕਾਂ ਦੇ ਨਜ਼ਰੀਏ 'ਚ ਵੀ ਫਰਕ ਦੇਖਿਆ?
- ਬਿਲਕੁਲ ਨਹੀਂ, ਆਖਰ ਨਿਰਾਸ਼ ਕਿਉਂ ਹੋਵਾਂ। ਮੈਨੂੰ ਪਤਾ ਹੈ ਕਿ ਕਿਸੇ ਫਿਲਮ ਨੂੰ ਕਲਾਕਾਰ ਨਹੀਂ, ਸਗੋਂ ਦਰਸ਼ਕ ਹਿੱਟ ਜਾਂ ਫਲਾਪ ਕਰਾਉਂਦੇ ਹਨ। ਦੋਵੇਂ ਚੀਜ਼ਾਂ ਉਸ ਦੇ ਹੱਥ 'ਚ ਹਨ ਅਤੇ ਜੋ ਚੀਜ਼ ਮੇਰੇ ਹੱਥ 'ਚ ਨਹੀਂ ਹੈ, ਉਸ ਤੋਂ ਮੈਂ ਖੁਦ ਨੂੰ ਨਿਰਾਸ਼ ਨਹੀਂ ਹੋਣ ਦਿੰਦੀ। ਜਿੱਥੋਂ ਤੱਕ ਲੋਕਾਂ ਦੇ ਨਜ਼ਰੀਏ 'ਚ ਤਬੀਦੀਲ ਦੀ ਗੱਲ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਪ੍ਰਤੀ ਇੰਡਸਟਰੀ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਆਈ ਹੈ।
* ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨਾ ਤੁਹਾਨੂੰ ਜ਼ਿਆਦਾ ਪਸੰਦ ਹੈ?
- ਸੱਚ ਦੱਸਾਂ ਤਾਂ ਮੈਂ ਰੋਮਾਂਟਿਕ ਐਕਸ਼ਨ, ਡਾਰਕ ਲਗਭਗ ਹਰ ਤਰ੍ਹਾਂ ਦੀਆਂ ਫਿਲਮਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੀ ਹਾਂ, ਪਰ ਇਸ ਦੇ ਬਾਵਜੂਦ ਮੈਨੂੰ ਕਾਮੇਡੀ ਫਿਲਮਾਂ ਬਹੁਤ ਪਸੰਦ ਹਨ। ਮੈਂ ਫੈਮਿਲੀ ਐਂਟਰਟੇਨਰ ਵੀ ਕਰਨਾ ਚਾਹੁੰਦੀ ਹਾਂ, ਪਰ ਮੇਰੀ ਕੋਸ਼ਿਸ਼ ਇਹੀ ਹੈ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਹਰ ਤਰ੍ਹਾਂ ਦੀਆਂ ਫਿਲਮਾਂ ਕਰਾਂ।
* ਮਲਟੀਸਟਾਰਰ ਫਿਲਮ ‘ਕਲੰਕ’ ਵਿੱਚ ਕੰਮ ਕਰਨ ਦੇ ਤਜਰਬੇ ਬਾਰੇ ਕੀ ਕਹੋਗੇ?
- ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਤ ਹਾਂ ਤੇ ਮੇਰੀ ਖੁਸ਼ੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਇਸ ਦੀ ਸਟਾਰ ਕਾਸਟ ਬਹੁਤ ਸ਼ਾਨਦਾਰ ਹੈ। ਮੈਨੂੰ ਇੱਕ ਸਮੇਂ 'ਚ ਇੱਕੋ ਫਿਲਮ ਵਿੱਚ ਨਵੇਂ ਅਤੇ ਪੁਰਾਣੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਕਿਉਂਕਿ ਇਸ ਫਿਲਮ 'ਚ ਮੇਰੇ ਤੋਂ ਇਲਾਵਾ ਆਲੀਆ ਭੱਟ, ਵਰੁਣ ਧਵਨ, ਆਦਿੱਤਿਆ ਰਾਏ ਕਪੂਰ, ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਵੀ ਹਨ।
* ਕਿਹਾ ਜਾ ਰਿਹਾ ਹੈ ਕਿ ‘ਆਪਲਾ ਮਾਨੂਸ’ ਦੇ ਹਿੰਦੀ ਰੀਮੇਕ 'ਚੋਂ ਤੁਸੀਂ ਕਰੀਨਾ ਕਪੂਰ ਨੂੰ ਆਊਟ ਕਰ ਦਿੱਤਾ ਹੈ?
- ਕੀ ਤੁਹਾਨੂੰ ਇੰਝ ਲੱਗਦਾ ਹੈ ਕਿ ਸੋਨਾਕਸ਼ੀ ਕਿਸੇ ਹੋਰ ਅਭਿਨੇਤਰੀ ਦੀ ਸਾਈਨ ਹੋਈ ਫਿਲਮ ਖੋਹ ਸਕਦੀ ਹੈ। ਨਹੀਂ, ਮੈਂ ਅਜਿਹਾ ਕਰ ਹੀ ਨਹੀਂ ਸਕਦੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ