Welcome to Canadian Punjabi Post
Follow us on

29

March 2024
 
ਮਨੋਰੰਜਨ

ਪੂਰਾ ਯਕੀਨ ਹੈ ਇੱਕ ਦਿਨ ਐਵਾਰਡ ਜ਼ਰੂਰ ਮਿਲੇਗਾ : ਗੁਲਸ਼ਨ ਦੇਵੈਈਆ

April 10, 2019 09:32 AM

ਗੁਲਸ਼ਨ ਦੇਵੈਈਆ ਨੇ ਪਹਿਲੀ ਵਾਰ ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਵਿੱਚ ਡਬਲ ਰੋਲ ਨਿਭਾਇਆ ਹੈ। ਉਹ ਕਹਿੰਦਾ ਹੈ ਕਿ ਇਹ ਮੇਰੇ ਲਈ ਚੈਲੇਂਜਿੰਗ ਸੀ, ਪ੍ਰੰਤੂ ਉਸ ਨੂੰ ਇਸ ਕਿਰਦਾਰ ਦੇ ਲਈ ਫਿਲਹਾਲ ਬਹੁਤ ਪਾਜੀਟਿਵ ਰਿਐਕਸ਼ਨ ਮਿਲ ਰਹੇ ਹਨ। ਤਾਜ਼ਾ ਮੁਲਾਕਾਤ ਵਿੱਚ ਉਸ ਨੇ ਆਪਣੇ ਕਿਰਦਾਰ, ਫਿਲਮ ਦੇ ਕੋ-ਸਟਾਰ ਅਤੇ ਰੋਲ ਹਾਸਲ ਕਰਨ ਦੇ ਲਈ ਆਪਣੇ ਸੰਘਰਸ਼ ਦੇ ਬਾਰੇ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਡਬਲ ਰੋਲ ਲਈ ਤੁਹਾਨੂੰ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਪਈ?
- ਸ਼ੁਰੂਆਤ ਵਿੱਚ ਇਹ ਚੈਲੇਂਜਿੰਗ ਸੀ। ਮੈਨੂੰ ਇਹ ਪ੍ਰੋਸੈਸ ਸਮਝਣ ਨੂੰ ਥੋੜ੍ਹਾ ਟਾਈਮ ਲੈਣਾ ਪਿਆ। ਡਾਇਰੈਕਟ ਵਾਸਨ ਬਾਲਾ ਦੇ ਦਿਮਾਗ ਵਿੱਚ ਕੁਝ ਰਿਫਰੈਂਸ ਪੁਆਇੰਟ ਸਨ, ਤਦ ਅਸੀਂ ਦੋਵੇਂ ਇਸ ਬਾਰੇ ਵਿੱਚ ਕਾਫੀ ਡਿਸਕਸ਼ਨ ਕਰਦੇ ਸੀ। ਮੈਂ ਇੱਕ ਮੈਥਡ ਐਕਟਰ ਹਾਂ, ਇਸ ਲਈ ਕਿਰਦਾਰ ਦੇ ਲੇਅਰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਪੂਰੀ ਤਰ੍ਹਾਂ ਸਮਝਣ ਦੇ ਬਾਅਦ ਐਕਟਿੰਗ ਕਰਦਾ ਹਾਂ। ਮੈਂ ਇਸ ਰੋਲ ਲਈ ਫਿਜੀਕਲ, ਵਾਇਸ ਤੇ ਸਟਾਈਲ ਉਪਰ ਕੰਮ ਕੀਤਾ ਸੀ, ਕਿਉਂਕਿ ਮੈਂ ਦੋ ਅਲੱਗ-ਅਲੱਗ ਵਿਅਕਤੀਆਂ ਨੂੰ ਪਰਦੇ ਉਤੇ ਪੇਸ਼ ਕਰਨਾ ਸੀ। ਵਾਸਨ ਹਮੇਸ਼ਾ ਆਪਣੇ ਕਲਾਕਾਰਾਂ ਨੂੰ ਸੁਝਾਅ ਦੇਣ ਦੀ ਆਜ਼ਾਦੀ ਦਿੰਦੇ ਹਨ। ਜ਼ਰੂਰੀ ਲੱਗਣ 'ਤੇ ਉਹ ਸੁਝਾਅ ਮੰਨ ਵੀ ਲੈਂਦੇ ਹਨ। ਸਾਨੂੰ ਇੱਕ-ਦੂਸਰੇ 'ਤੇ ਯਕੀਨ ਸੀ, ਇਸ ਲਈ ਇਹ ਕਰੈਕਟਰ ਵਧੀਆ ਬਣ ਗਿਆ।
* ਇੰਡਸਟਰੀ ਵਿੱਚ ਨੌਂ ਸਾਲ ਤੋਂ ਹੋ, ਫਿਰ ਵੀ ਕੰਮ ਹਾਸਲ ਕਰਨ ਲਈ ਸਟ੍ਰਗਲ ਕਰਨਾ ਪੈਂਦਾ ਹੈ?
-ਹਾਂ, ਕਈ ਵਾਰ ਅਜਿਹਾ ਹੁੰਦਾ ਹੈ ਕਿ ਮੇਰੇ ਕੋਲ ਪੈਸਾ ਨਹੀਂ ਬਚਦਾ, ਤਦ ਸੋਚਦਾ ਹਾਂ ਕਿ ਕਾਸ਼! ਮੈਂ ਆਪਣਾ ਪੈਸੇ ਸਹੀ ਤਰੀਕੇ ਨਾਲ ਇਨਵੈਸਟ ਕੀਤਾ ਹੰੁਦਾ, ਤਦ ਅਜਿਹੇ ਦਿਨ ਨਹੀਂ ਦੇਖਣੇ ਪੈਂਦੇ। ਅੱਜ ਵੀ ਕਈ ਐਡ ਫਿਲਮਾਂ ਨਹੀਂ ਕਰਦਾ।
* ਤੁਹਾਡੀ ਐਕਟਿੰਗ ਦੀ ਕਾਫੀ ਸ਼ਲਾਘਾ ਹੁੰਦੀ ਹੈ, ਫਿਰ ਵੀ ਕੋਈ ਐਵਾਰਡ ਨਹੀਂ ਮਿਲਿਆ?
- ਮੈਨੂੰ ਪੂਰਾ ਯਕੀਨ ਹੈ ਕਿ ਉਹ ਸਮਾਂ ਜ਼ਰੂਰ ਆਏਗਾ, ਜਦ ਮੈਨੂੰ ਐਵਾਰਡ ਦਿੱਤਾ ਜਾਏਗਾ। ਮੈਂ ਬਹੁਤ ਜ਼ਿਆਦਾ ਫਿਲਮਾਂ ਕਰਨ ਵਿੱਚ ਨਹੀਂ, ਕੁਆਲਿਟੀ ਵਿੱਚ ਯਕੀਨ ਕਰਦਾ ਹਾਂ। ਮੇਰਾ ਹਮੇਸ਼ਾ ਸੁਫਨਾ ਰਿਹਾ ਹੈ ਕਿ ਜਦ ਚਾਹਾਂ, ਤਦ ਐਕਟਿੰਗ ਤੋਂ ਖੁਸ਼ੀ-ਖੁਸ਼ੀ ਰਿਟਾਇਰਮੈਂਟ ਲੈ ਸਕਾਂ। ਜਿਵੇਂ ਮੈਂ ਫੈਸ਼ਨ ਅਤੇ ਥੀਏਟਰ ਤੋਂ ਲਿਆ ਹੈ।
* ਤੁਹਾਨੂੰ ਛੋਟੀ ਫਿਲਮ ਵਿੱਚ ਵੱਡਾ ਰੋਲ ਜਾਂ ਵੱਡੀ ਫਿਲਮ ਵਿੱਚ ਛੋਟਾ ਰੋਲ ਕਰਨਾ ਪਸੰਦ ਹੈ?
- ਇਹ ਗੱਲ ਰੋਲ 'ਤੇ ਨਿਰਭਰ ਕਰਦੀ ਹੈ। ਜੇ ਕੁਝ ਪਸੰਦ ਆ ਗਿਆ ਤਾਂ ਕਰ ਵੀ ਸਕਦਾ ਹਾਂ, ਆਖਰ ਭਵਿੱਖ ਕਿਸ ਨੇ ਦੇਖਿਆ ਹੈ। ਜਿਵੇਂ-‘ਏ ਡੈੱਥ ਇਨ ਦ ਗੁੰਜ’ ਵਿੱਚ ਮੇਰਾ ਬਹੁਤ ਛੋਟਾ ਕਿਰਦਾਰ ਸੀ। ਉਸ ਕਰੈਕਟਰ ਦਾ ਸਟੋਰੀ ਵਿੱਚ ਜ਼ਿਆਦਾ ਕੰਟ੍ਰੀਬਿਊਸ਼ਨ ਵੀ ਨਹੀਂ। ਫਿਰ ਵੀ ਇਹ ਰੋਲ ਕੀਤਾ, ਕਿਉਂਕਿ ਮੇਰੇ ਕਰੀਅਰ ਦਾ ਸਭ ਤੋਂ ਸੰਤੁਸ਼ਟੀ ਭਰਿਆ ਅਨੁਭਵ ਰਿਹਾ।
* ਅਭਿਮੰਨਿਊ ਦੇ ਨਾਲ ਕੰਮ ਦਾ ਤਜਰਬਾ ਕਿਹੋ ਜਿਹਾ ਰਿਹਾ?
- ਉਸ ਦੀ ਮਾਂ ਭਾਗਿਆਸ੍ਰੀ ਸਟਾਰ ਰਹਿ ਚੁੱਕੀ ਹੈ। ਉਸ ਕੋਲ ਬੰਗਲਾ ਅਤੇ ਕਈ ਗੱਡੀਆਂ ਹਨ। ਉਹ ਰਈਸ ਪਰਵਾਰ ਤੋਂ ਹੈ, ਪਰ ਇਸ ਫਿਲਮ ਲਈ ਉਸ ਨੂੰ ਵੀ ਆਡੀਸ਼ਨ ਦੇਣਾ ਪਿਆ। ਮੈਂ ਜ਼ਿਆਦਾ ਸਟਾਰ ਕਿਡਸ ਦੇ ਨਾਲ ਕੰਮ ਨਹੀਂ ਕੀਤਾ, ਪਰ ਅਭਿਮੰਨਿਉ ਨੇ ਇਸ ਫਿਲਮ ਲਈ ਆਪਣਾ ਖੂਨ-ਪਸੀਨਾ ਵਹਾਇਆ ਹੈ। ਉਸ ਨੂੰ ਇਸ ਦੇ ਬਦਲੇ ਬਹੁਤ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ ਤੇ ਉਹ ਇਸ ਗੱਲ ਨੂੰ ਡਿਜ਼ਰਵ ਕਰਦਾ ਹੈ। ਸ਼ੂਟਿੰਗ ਦੌਰਾਨ ਉਹ ਅਕਸਰ ਆਪਣੀ ਫੁੱਟਬਾਲ ਟੀਮ, ਜਿਮ ਆਦਿ ਦੇ ਬਾਰੇ ਗੱਲਾਂ ਕਰਦਾ ਸੀ।
* ਕੀ ਤੁਸੀਂ ‘ਕਮਾਂਡੋ 3’ ਵਿੱਚ ਐਕਸ਼ਨ ਕਰਦੇ ਦਿਖਾਈ ਦਿਓਗੇ?
- ‘ਕਮਾਂਡੋ’ ਇੱਕ ਐਕਸ਼ਨ ਫਰੈਂਚਾਈਜ਼ੀ ਫਿਲਮ ਹੈ। ਮੈਂ ਐਕਸ਼ਨ ਵਿੱਚ ਮਾਹਰ ਨਹੀਂ, ਪਰ ਕਿਰਦਾਰ ਸਸਪੈਂਸ ਭਰਿਆ ਹੈ। ਉਹ ਦਰਸ਼ਕਾਂ ਲਈ ਇੱਕ ਸਰਪ੍ਰਾਈਜ਼ ਹੋਵੇਗਾ। ਮੇਰਾ ਮੰਨਣਾ ਹੈ ਕਿ ਅਜਿਹੀਆਂ ਫਿਲਮਾਂ ਦਾ ਹਿੱਸਾ ਹੋ ਕੇ ਵੀ ਚੰਗੀ ਪ੍ਰਫਾਰਮੈਂਸ ਦੇ ਸਕਦੇ ਹੋ।
* ਅੱਗੇ ਕਿਹੜੀਆਂ-ਕਿਹੜੀਆਂ ਫਿਲਮਾਂ ਕਰ ਰਹੇ ਹੋ?
- ਮਨੋਜ ਵਾਜਪਾਈ ਨਾਲ ‘ਹਿੰਟਰਲੈਂਡ' ਕਰ ਰਿਹਾ ਹਾਂ। ਇਸ ਦੀ ਸ਼ੂਟਿੰਗ ਕਰਨ ਲਈ ਐਕਸਾਈਟਿਡ ਹਾਂ, ਕਿਉਂਕਿ ਮਨੋਜ ਵਾਜਪਾਈ ਦਾ ਕੰਮ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ। ਉਨ੍ਹਾਂ ਵੱਲੋਂ ਨਿਭਾਇਆ ‘ਸੱਤਿਆ’ ਵਿੱਚ ਭੀਖੂ ਮਹਾਤਰੇ ਦਾ ਕਿਰਦਾਰ ਮੈਨੂੰ ਅੱਜ ਵੀ ਬਹੁਤ ਪਸੰਦ ਹੈ। ਮੈਂ ਜਲਦ ਹੀ ‘ਹਿੰਟਰਲੈਂਡ’ ਦੇ ਲਈ ਫਿਜੀਕਲ ਟਰੇਨਿੰਗ ਸ਼ੁਰੂ ਕਰਾਂਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ