Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਮੇਰਾ ਕਰੀਅਰ ਸ਼ੁਰੂ ਤੋਂ ਹੀ ਵੱਖਰੀ ਰਾਹ ਚਲਿਆ : ਸ਼ਰਮਨ ਜੋਸ਼ੀ

April 10, 2019 09:31 AM

ਸ਼ਰਮਨ ਜੋਸ਼ੀ ਆਪਣੀ ਅਗਲੀ ਫਿਲਮ ‘ਦ ਲੀਸਟ ਆਫ ਦੀਜ : ਦ ਗ੍ਰਾਹਮ ਸਟੈਂਸ ਸਟੋਰੀ’ ਵਿੱਚ ਜਰਨਲਿਸਟ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਉਸ ਸੱਚੀ ਘਟਨਾ ਬਾਰੇ ਹੈ, ਜਿਸ ਵਿੱਚ ਉੜੀਸਾ ਵਿੱਚ ਆਸਟਰੇਲੀਅਨ ਮਿਸ਼ਨਰੀ ਗ੍ਰਾਹਮ ਸਟੇਨਸ ਅਤੇ ਉਸ ਦੇ ਦੋ ਪੁੱਤਰਾਂ ਨੂੰ ਹਿੰਸਕ ਭੀੜ ਨੇ ਜਿੰਦਾ ਸਾੜ ਦਿੱਤਾ ਸੀ। ਮੁਲਾਕਾਤ ਵਿੱਚ ਸ਼ਰਮਨ ਨਾਲ ਇਸ ਫਿਲਮ ਅਤੇ ਕਰੀਅਰ ਦੇ ਬਾਰੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲ ਦੇ ਕੁਝ ਅੰਸ਼ :
* ਤੁਸੀਂ ਆਪਣੇ ਇਸ ਕਿਰਦਾਰ ਦੀ ਤਿਆਰੀ ਕਿਵੇਂ ਕੀਤੀ ਹੈ?
- ਫਿਲਮ ਦੀ ਸਟੋਰੀ ਰੀਅਲ ਹੋ ਕੇ ਵੀ ਮੇਰਾ ਕਰੈਕਟਰ ਰੀਅਲ ਨਹੀਂ। ਮੇਰੇ ਕਰੈਕਟਰ ਨੂੰ ਡਾਇਰੈਕਟਰ ਨੇ ਖੁਦ ਕ੍ਰਿਏਟ ਕੀਤਾ ਹੈ। ਇਸ ਕਰੈਕਟਰ ਵਿੱਚ ਢਲਣ ਲਈ ਮੇਰੇ ਕੋਲ ਕੋਈ ਰਿਫਰੈਂਸ ਪੁਆਇੰਟ ਨਹੀਂ ਸੀ। ਇਹ ਸਟੋਰੀ ਜਰਨਲਿਸਟ ਦੀ ਨਜ਼ਰ ਨਾਲ ਦਿਖਾਈ ਗਈ ਹੈ। ਮੈਂ ਜਰਨਲਿਸਟ ਵਾਂਗ ਬਰੀਕੀਆਂ ਸਿੱਖੀਆਂ ਤਾਂ ਇਸ ਕਿਰਦਾਰ ਨੂੰ ਨਿਭਾਉਣ ਵਿੱਚ ਕਾਫੀ ਮਦਦ ਮਿਲੀ। ਇਹ ਜਰਨਲਿਸਟ ਇੱਕ ਛੋਟੇ ਪਬਲੀਕੇਸ਼ਨ ਦਾ ਹਿੱਸਾ ਦਿਖਾਇਆ ਗਿਆ ਹੈ।
* ਕੀ ਤੁਹਾਨੂੰ ਇਸ ਫਿਲਮ ਨਾਲ ਜੁੜੀ ਕੋਈ ਘਟਨਾ ਯਾਦ ਹੈ?
- ਹਾਂ, ਨੱਬੇ ਦੇ ਦਹਾਕੇ ਵਿੱਚ ਇਹ ਘਟਨਾ ਹੋਈ ਸੀ। ਮੈਂ ਉਸ ਸਮੇਂ ਕਾਫੀ ਯੰਗ ਸੀ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਪਰ ਸਮਾਂ ਬੀਤਣ ਨਾਲ ਲੋਕ ਇਸ ਨੂੰ ਭੁੱਲ ਗੲ। ਇਸ ਫਿਲਮ ਨਾਲ ਅਸੀਂ ਉਸ ਘਟਨਾ ਨੂੰ ਦੱਸਣਾ ਚਾਹੁੰਦੇ ਹਾਂ। ਅਸੀਂ ਆਪਣੇ ਬੱਚਿਆਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ।
* ਮੌਜੂਦਾ ਸਮੇਂ ਵਿੱਚ ਜੇ ਅਜਿਹੀ ਸਥਿਤੀ ਕਾਇਮ ਵੇਖਦੇ ਹੋ, ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
- ਮੈਨੂੰ ਇਸ ਵਿਸ਼ੇ ਦੇ ਬਾਰੇ ਡੂੰਘੀ ਜਾਣਕਾਰੀ ਨਹੀਂ, ਸਿਰਫ ਮਾੜਾ-ਮੋਟਾ ਪਤਾ ਹੈ। ਇਸ ਲਈ ਮੈਂ ਇਸ ਬਾਰੇ ਕੁਮੈਂਟ ਨਹੀਂ ਕਰਾਂਗਾ। ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਅਜਿਹੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਕੁਝ ਗਲਤ ਨਹੀਂ ਕਰਨਾ ਚਾਹੀਦਾ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਸਹੀ ਜਾਣਕਾਰੀ ਲੋਕਾਂ ਤੱਕ ਪੁਚਾਈਏ। ਅਜਿਹੀਆਂ ਘਟਨਾਵਾਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਵਾਪਰਦੀਆਂ ਹਨ। ਇਸ ਦੀ ਤਾਜ਼ਾ ਮਿਸਾਲ ਪਿੱਛੇ ਜਿਹੇ ਨਿਊਜ਼ੀਲੈਂਡ ਦੀ ਘਟਨਾ ਤੋਂ ਮਿਲੀ ਹੈ। ਸਾਨੂੰ ਬੁਰੀਆਂ ਤਾਕਤਾਂ ਦੇ ਖਿਲਾਫ ਲੜਨਾ ਚਾਹੀਦਾ ਹੈ।
* ਕੀ ਤੁਸੀਂ ਚੋਣਵੀਆਂ ਫਿਲਮਾਂ ਵਿੱਚ ਹੀ ਕੰਮ ਕਰਨ ਦਾ ਫੈਸਲਾ ਕੀਤਾ ਹੈ?
- ਮੈਂ ਅਜਿਹਾ ਕੁਝ ਨਹੀਂ ਸੋਚਿਆ। ਮੈਂ ਐਵੇਂ ਹੀ ਗਿਣੀਆਂ-ਚੁਣੀਆਂ ਫਿਲਮਾਂ ਨਹੀਂ ਕਰਦਾ।
* ਕੀ ਤੁਹਾਡੇ ਲਈ ਕਮਰਸ਼ੀਅਲ ਸਕਸੈਸ ਅਹਿਮੀਅਤ ਲੱਖਦੀ ਹੈ?
- ਮੇਰੇ ਕਰੀਅਰ ਦੀ ਪਹਿਲੀ ਆਫਬੀਟ ਫਿਲਮ ‘ਗਾਡ ਫਾਦਰ' ਸੀ। ਉਸ ਦੇ ਬਾਅਦ ਮੈਂ ‘ਸਟਾਈਲ’ ਵਾਂਗ ਆਪੋਜ਼ਿਟ ਸਬਜੈਕਟ ਵਾਲੀਆਂ ਫਿਲਮਾਂ ਕੀਤੀਆਂ। ਮੇਰਾ ਕਰੀਅਰ ਸ਼ੁਰੂ ਤੋਂ ਹੀ ਵੱਖਰੀ ਰਾਹ ਉਤੇ ਚਲਦਾ ਆ ਰਿਹਾ ਹੈ ਅਤੇ ਇਸ ਨੂੰ ਮੈਂ ਇੰਜੁਆਏ ਕਰ ਰਿਹਾ ਹਾਂ।
* ਆਪਣੀਆਂ ਵਾਲੀਆਂ ਫਿਲਮਾਂ ਬਾਰੇ ਕੁਝ ਦੱਸੋ?
- ਮੇਰੀ ਅਗਲੀ ਕਮਰਸ਼ੀਅਲ ਫਿਲਮ ‘ਮਿਸ਼ਨ ਮੰਗਲ’ ਹੈ। ਇਸ ਦੇ ਨਾਲ ਇੱਕ ‘ਬਾਰਿਸ਼’ ਨਾਂਅ ਦਾ ਸ਼ੋਅ ਅਤੇ ‘ਫੌਜੀ ਕਾਲਿੰਗ’ ਨਾਂਅ ਦੀ ਇੱਕ ਫਿਲਮ ਵੀ ਕਰ ਰਿਹਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ