Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਗਈ ਜਵਾਨੀ ਰੁੜਪੁੜ ਜਾਣੀ

April 10, 2019 09:30 AM

-ਮਲਕੀਤ ਦਰਦੀ
ਜਵਾਨੀ ਵੇਲੇ ਸਰੀਰ ਵਿੱਚ ਨਸ਼ਾ ਹੀ ਅਜਿਹਾ ਹੁੰਦਾ ਹੈ ਕਿ ਬੰਦਾ ਸੋਚਦਾ ਘੱਟ ਅਤੇ ਹਰਕਤ ਕਰਨ ਲੱਗਿਆਂ ਅੱਖ ਨਹੀਂ ਝਪਕਣ ਦਿੰਦਾ। ਅਲਗਰਜ਼ ਬੰਦੇ ਨੂੰ ਕਹਾਵਤਾਂ ਨਾਲ ਸਮਝਾਉਂਦੇ ਹਨ ਕਿ ਜਵਾਨੀ ਭੇਡ ਉੱਤੇ ਵੀ ਆਉਂਦੀ ਹੈ, ਤੇਰੇ ਉੱਤੇ ਅਨੋਖਾ ਨਹੀਂ ਆਈ, ਪਰ ਅਮੀਰਾਂ ਅਤੇ ਗਰੀਬਾਂ ਦੀ ਜਵਾਨੀ 'ਚ ਫਰਕ ਹੁੰਦਾ ਹੈ। ਗਰੀਬ ਘਰ ਦਾ ਮੁੰਡਾ ਪਹਿਲਾਂ ਢਿੱਡ ਬਾਰੇ ਸੋਚਦਾ ਹੈ। ਮੈਂ ਵੀ ਗਰੀਬ ਘਰ ਜੰਮਿਆ-ਪਲਿਆ ਹਾਂ। ਬਾਪੂ ਮਾਮਲੇ ਵਟਾਈ ਦੀ ਖੇਤੀ ਕਰਦਾ ਸੀ। ਉਸ ਨੇ ਸਵੇਰੇ ਚਾਰ-ਪੰਜ ਵਜੇ ਜੋੜੀ ਜੋੜ ਕੇ ਮੈਨੂੰ ਖੂਹ ਜੋੜਨ ਨੂੰ ਕਹਿ ਦੇਣਾ। ਫਿਰ ਉਸ ਨੇ ਚਾਹ ਲੈ ਕੇ ਆਉਣਾ ਤੇ ਆਪ ਬਲਦ ਹੱਕਣੇ ਅਤੇ ਮੈਂ ਘਰ ਆ ਕੇ ਤਿਆਰ ਹੋ ਕੇ ਸਕੂਲ ਜਾਣਾ। ਕਈ ਵਾਰ ਦੇਰੀ ਹੋ ਜਾਣੀ ਤਾਂ ਮਾਸਟਰਾਂ ਤੇ ਡੰਡੇ ਖਾਣੇ ਪੈਂਦੇ। ਜੇ ਖੂਹ ਜੋੜਨ ਦੀ ਵਾਰੀ ਨਾ ਹੁੰਦੀ ਤਾਂ ਤੜਕੇ ਮੱਝਾਂ ਦੀਆਂ ਧਾਰਾਂ ਕੱਢ ਕੇ ਮੈਨੂੰ ਬਾਲਟੀ ਭਰ ਕੇ ਫੜਾ ਦੇਣੀ ਅਤੇ ਮੈਂ ਵੱਡੇ ਦਰਵਾਜ਼ੇ ਮੂਹਰੇ ਬਣੇ ਥੜ੍ਹੇ ਉਪਰ ਬੈਠ ਕੇ ਵੇਚਣਾ। ਉਦੋਂ ਰੁਪਈਏ ਦਾ ਦੁੱਧ ਕੋਈ ਸਰਦੇ ਪੁੱਜਦੇ ਘਰ ਵਾਲਾ ਲੈਂਦਾ ਸੀ। ਆਮ ਤੌਰ ਤੇ ਚੁਆਨੀ ਦਾ ਪਾਈਆਂ ਦੁੱਧ ਲੈਣ ਵਾਲੇ ਹੀ ਆਉਂਦੇ।
ਮੈਂ ਦਿਨ ਚੜ੍ਹੇ ਤੋਂ ਪਹਿਲਾਂ ਹੀ ਦਿਹਾੜੀ ਬਣਾ ਲੈਂਦਾ ਸੀ, ਪਰ ਸਕੂਲ ਦਾ ਖਰਚਾ ਬਾਪੂ ਤੋਂ ਮੰਗਣਾ ਪੈਂਦਾ ਕਿਉਂਕਿ ਪੈਸਿਆਂ ਦੀ ਚੋਰੀ ਕਰਨ ਦੀ ਆਦਤ ਨਹੀਂ ਸੀ। ਫਿਰ ਬਾਪੂ ਦੀਆਂ ਲੜਾਈਆਂ ਅਤੇ ਸ਼ਰਾਬ ਕੱਢਣ ਦੀ ਆਦਤ ਨੇ ਖੇਤੀ ਛੁਡਵਾ ਦਿੱਤੀ। ਕਈ ਤਰ੍ਹਾਂ ਦੇ ਪਾਪੜ ਵੇਲਣ ਤੋਂ ਬਾਅਦ ਮੱਝਾਂ ਦੀ ਦਲਾਲੀ ਕਰਨ ਲੱਗ ਪਿਆ। ਜਦੋਂ ਮੈਂ ਹਾਈ ਸਕੂਲ ਪੜ੍ਹਦਾ ਸੀ ਤਾਂ ਆਪਣੇ ਰਚੇ ਲਈ ਦੁਪਹਿਰ ਦੀ ਛੁੱਟੀ ਤੋਂ ਬਾਅਦ ਜੱਟਾਂ ਦੇ ਜੋਤਾ ਲਾਉਣਾ ਪੈਂਦਾ ਸੀ। ਹੱਥੀਂ ਕਿਰਤ ਕਰਨ ਦੀ ਆਦਤ ਪਹਿਲਾਂ ਹੀ ਪੈ ਗਈ ਸੀ। ਲਵੇਰੀ ਆਮ ਹੋਣ ਕਰ ਕੇ ਦੁੱਧ ਪੀਣ ਨੂੰ ਮਿਲ ਜਾਂਦਾ ਸੀ। ਕੁਝ ਦੁੱਧ ਦੋਧੀ ਨੂੰ ਵੇਚ ਦਿੰਦੇ ਸੀ, ਪਰ ਬਾਪੂ ਦੀ ਇੱਕ ਸਿਫਤ ਸੀ ਕਿ ਉਹ ਚੜ੍ਹਦੇ ਸਿਆਲ ਹੀ ਦੋਧੀ ਕੋਲੋਂ ਕੁਇੰਟਲ ਦੁੱਧ ਲੈ ਕੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਖੋਆ ਜ਼ਰੂਰ ਬਣਾ ਕੇ ਦਿੰਦਾ ਸੀ। ਉਸ ਖੋਏ ਦੀਆਂ ਪਿੰਨੀਆਂ ਸਾਰੇ ਭੈਣ-ਭਰਾ ਸਵੇਰੇ ਚਾਹ ਨਾਲ ਖਾਂਦੇ।
ਮੇਰਾ ਸਰੀਰ ਛਾਂਟਵਾਂ ਬਣ ਗਿਆ। ਹੋਰ ਮੁੰਡਿਆਂ ਨਾਲ ਰਲ ਕੇ ਵਿਹੜੇ ਵਾਲਿਆਂ ਦੀ ਕਬੱਡੀ ਦੀ ਟੀਮ ਬਣਾ ਲਈ। ਕਬੱਡੀ ਖੇਡਣ ਲਈ ਸਾਰੇ ਮੁੰਡਿਆਂ ਨੇ ਰਲ ਕੇ ਆਪ ਕਹੀਆਂ ਨਾਲ ਅਖਾੜਾ ਬਣਾਉਣਾ। ਇੱਕ ਵਾਰੀ ਪਿੰਡ ਹੋਏ ਖੇਡ ਮੇਲੇ 'ਚ ਪਿੰਡ ਦੀ ਸਾਂਝੀ ਟੀਮ ਨੂੰ ਹਰਾ ਦਿੱਤਾ। ਉਹ ਸ਼ੀਲਡ ਹਾਲੇ ਵੀ ਮੈਂ ਸਾਂਭ ਕੇ ਰੱਖੀ ਹੈ। ਇੱਕ ਵਾਰੀ ਘੁੰਡਾਣੀ ਕਲਾਂ ਖੇਡਣ ਗਏ। ਉਦੋਂ ਦੂਰੋਂ ਆਈ ਟੀਮ ਲਈ ਰਾਤ ਦੀ ਰਿਹਾਇਸ਼ ਦਾ ਪ੍ਰਬੰਧ ਹੁੰਦਾ ਸੀ। ਖੇਡ ਮੇਲੇ ਦੀ ਸਮਾਪਤੀ ਉਪਰੰਤ ਅਗਲੇ ਪਿੰਡਾਂ ਦੀਆਂ ਖੇਡਾਂ ਦਾ ਐਲਾਨ ਹੋ ਜਾਂਦਾ ਸੀ। ਅਸੀਂ ਉਸ ਪਿੰਡ ਨੂੰ ਚਾਲੇ ਪਾ ਦਿੰਦੇ। 10-12 ਦਿਨ ਘਰੇ ਨਾ ਮੁੜਦੇ। ਇੱਕ ਵਾਰ ਸਾਹਨੇਵਾਲ ਖੇਡਣ ਗਏ। ਇਨਾਮਾਂ ਦੀ ਵੰਡ ਸ਼ਾਮ ਨੂੰ ਹੋਣੀ ਸੀ। ਅਸੀਂ ਰਾਤ ਦੀ ਗੱਡੀ ਦੋਰਾਹੇ ਤੋਂ ਫੜਨ ਦਾ ਫੈਸਲਾ ਕਰ ਲਿਆ। ਕੁਦਰਤੀ ਸਾਡੀ ਟੀਮ ਦੇ ਮੈਂਬਰ ਨੂੰ ਰਾਮਗੜ੍ਹ ਦਾ ਦੋਸਤ ਮਿਲ ਗਿਆ। ਉਸ ਨੇ ਸਾਨੂੰ ਆਪਣੇ ਪਿੰਡ ਰਹਿਣ ਦਾ ਸੱਦਾ ਦੇ ਦਿੱਤਾ। ਅਸੀਂ ਇਨਾਮ ਲੈਣ ਤੋਂ ਬਾਅਦ ਗਾਇਕ ਜੋੜੀ ਦਾ ਅਖਾੜਾ ਸੁਣਿਆ।
ਸਾਹਨੇਵਲ ਤੋਂ ਰਾਮਗੜ੍ਹ ਦਾ ਸੜਕ ਰਸਤੇ ਨਾਲੋਂ ਕੱਚਾ ਰਾਹ ਨੇੜੇ ਪੈਂਦਾ ਸੀ। ਅਸੀਂ ਕੱਚੇ ਰਾਹ ਪੈ ਗਏ। ਪੈਰਾਂ 'ਚ ਰੇਤਾ ਰੜਕਦਾ। ਥੱਕੇ-ਟੁੱਟੇ ਰਾਮਗੜ੍ਹ ਪਹੁੰਚੇ। ਮੁੰਡੇ ਦਾ ਘਰ ਪੁੱਛਿਆ। ਜਦੋਂ ਉਸ ਮੁੰਡੇ ਦੇ ਘਰ ਹਾਕ ਮਾਰੀ ਤਾਂ ਮੁੰਡੇ ਦੀ ਮਾਂ ਕਹਿਣ ਲੱਗੀ ਕਿ ਉਸ ਦਾ ਮੁੰਡਾ ਦੋ ਦਿਨ ਹੋ ਗਏ ਕਿਸੇ ਰਿਸ਼ਤੇਦਾਰੀ 'ਚ ਗਿਆ ਹੈ। ਭੁੱਖਣ-ਭਾਣੇ ਉਨ੍ਹੀਂ ਪੈਰੀਂ ਵਾਪਸ ਮੁੜੇ। ਸਾਰਿਆਂ ਦੇ ਮੂੰਹਾਂ 'ਤੇ ਉਦਾਸੀ ਸੀ। ਮੁੜ ਉਸੇ ਰਾਹ ਰੇਲਵੇ ਸਟੇਸ਼ਨ ਆ ਗਏ ਅਤੇ ਬੈਂਚਾਂ ਤੇ ਪੈ ਗਏ। ਸਵੇਰੇ ਉਠ ਕੇ ਗੱਡੀ ਚੜ੍ਹ ਕੇ ਪਹਿਲਾਂ ਲੁਧਿਆਣਾ ਅਤੇ ਫਿਰ ਪਿੰਡ ਪਹੁੰਚੇ।
ਜਵਾਨੀ ਵੇਲੇ ਦੀ ਇੱਕ ਸ਼ਰਾਰਤ ਚੇਤੇ ਆ ਗਈ। ਉਸ ਸਮੇਂ ਜੇ ਕਿਸੇ ਵਿਦਿਆਰਥੀ ਨੇ ਸਕੂਲੋਂ ਛੁੱਟੀ ਲੈਣੀ ਹੁੰਦੀ ਸੀ ਤਾਂ ਅਰਜ਼ੀ ਤੇ ਮਾਂ ਜਾਂ ਪਿਓ ਦੇ ਦਸਖਤ ਹੁੰਦੇ ਸਨ। ਮੇਰੇ ਬਾਪੂ ਨੂੰ ਉਰਦੂ ਆਉਂਦੀ ਸੀ। ਇੱਕ ਦਿਨ ਮੈਂ ਬਾਪੂ ਨੂੰ ਕਿਹਾ ਕਿ ਮੈਨੂੰ ਆਪਣਾ ਨਾਂ ਉਰਦੂ ਵਿੱਚ ਪਾ ਕੇ ਦਿਖਾ। ਬਾਪੂ ਨੇ ਲਿਖ ਦਿੱਤਾ। ਮੈਂ ਉਵੇਂ ਲਿਖ-ਲਿਖ ਕੇ ਪਕਾ ਲਿਆ। ਜਦੋਂ ਛੁੱਟੀ ਲੈਣੀ ਹੁੰਦਾ ਤਾਂ ਅਰਜ਼ੀ 'ਤੇ ਉਵੇਂ ਅੱਖਰ ਪਾ ਦੇਣੇ। ਨਾ ਅੱਖਰਾਂ ਦਾ ਮਾਸਟਰਾਂ ਨੂੰ ਪਤਾ ਹੁੰਦਾ, ਨਾ ਮੈਨੂੰ। ਮੇਰੀ ਛੁੱਟੀ ਮਨਜ਼ੂਰ ਹੁੰਦੀ ਸੀ। ਦਹਿਸ਼ਤੀ ਦਰਿੰਦਿਆਂ ਦੀਆਂ ਖਬਰਾਂ ਪੜ੍ਹ ਕੇ ਮੈਨੂੰ ਪੰਤਾਲੀ ਸਾਲ ਪਹਿਲਾਂ ਦੀ ਘਟਨਾ ਯਾਦ ਆ ਗਈ। ਉਦੋਂ ਜਟਾਣੇ ਪਿੰਡ 'ਚ ਭੂਚਾਲ ਆਇਆ ਸੀ। ਮੇਰੀ ਹਿੱਸੇਵਾਲ ਵਾਲੀ ਭੂਆ ਦਾ ਮੁੰਡਾ ਹਰਚੰਦ ਸਾਡੇ ਪਿੰਡ ਆਇਆ ਸੀ। ਉਸ ਦੀ ਸਹੁਰਿਆਂ ਵੱਲੋਂ ਉਥੇ ਕੋਈ ਰਿਸ਼ਤੇਦਾਰੀ ਸੀ। ਸਬੱਬ ਨਾਲ ਮੇਰੇ ਤਾਏ ਦਾ ਮੁੰਡਾ ਅਮਰੀਕ ਸਿੰਘ ਵੀ ਉਥੇ ਵਿਆਹਿਆ ਸੀ। ਮੈਂ ਛੋਟੇ ਤਾਏ ਦੇ ਮੁੰਡੇ ਹਾਕਮ ਨੂੰ ਤਿਆਰ ਕਰ ਲਿਆ। ਅਸੀਂ ਤਿੰਨੇ ਜਣੇ ਸਾਈਕਲਾਂ 'ਤੇ ਜਟਾਣੇ ਪਿੰਡ ਵੱਲ ਚੱਲ ਪਏ। ਉਥੇ ਜਾ ਕੇ ਘਰਾਂ ਦੀ ਹਾਲਤ ਦੇਖੀ ਤਾਂ ਦਰਦਨਾਕ ਮੰਜ਼ਰ ਸੀ। ਬਿਜਲੀ ਦੇ ਖੰਭੇ ਘਾਹ ਦਆਂ ਤੀੜਾਂ ਵਾਂਗ ਧਰਤੀ 'ਤੇ ਵਿਛੇ ਹੋਏ ਸਨ। ਜਦੋਂ ਰਿਸ਼ਤੇਦਾਰ ਦੀ ਖਬਰ ਲੈ ਕੇ ਸੜਕ ਲਾਗੇ ਗੁਰਦੁਆਰੇ ਕੋਲ ਪਹੁੰਚੇ ਤਾਂ ਗੁਰਦੁਆਰੇ ਦੀ ਇਮਾਰਤ ਸਹੀ ਸਲਾਮਤ ਸੀ। ਇਹ ਵੀ ਗੱਲ ਹੈ ਕਿ ਭੂਚਾਲ ਸਿਰਫ ਇੱਕੋ ਪਿੰਡ ਆਇਆ ਸੀ।
ਵਾਪਸ ਮੁੜ ਕੇ ਜਦੋਂ ਰਾਮਗੜ੍ਹ ਪਿੰਡ ਕੋਲੋਂ ਲੰਘਣ ਲੱਗੇ ਤਾਂ ਹਰਚੰਦ ਦੇ ਸਹੁਰਿਆਂ ਦੀ ਇਥੇ ਵੀ ਰਿਸ਼ਤੇਦਾਰੀ ਸੀ। ਉਸ ਨੇ ਸੋਚਿਆ ਕਿ ਜਾਂਦੇ ਮਿਲ ਚੱਲੀਏ। ਜਦੋਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਘਰਦਿਆਂ ਨੂੰ ਚਾਅ ਚੜ੍ਹ ਗਿਆ। ਸਾਨੂੰ ਉਨ੍ਹਾਂ ਨੇ ਰਾਤ ਰਹਿਣ ਨੂੰ ਮਜਬੂਰ ਕਰ ਦਿੱਤਾ ਤੇ ਚੰਗੀ ਆਉਭਗਤ ਕੀਤੀ। ਦੂਜੇ ਦਿਨ ਉਨ੍ਹਾਂ ਦਾ ਮੁੰਡਾ ਸਾਨੂੰ ਤੋਰਨ ਆਇਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”