Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਪ੍ਰਸਿੱਧ ਗੀਤਾਂ ਦੇ ਅਣਗੌਲੇ ਗੀਤਕਾਰ

April 10, 2019 09:29 AM

-ਹਰਦਿਆਲ ਸਿੰਘ ਥੂਹੀ
ਜਦੋਂ ਅਸੀਂ ਪੰਜਾਬੀ ਗਾਇਕੀ ਤੇ ਰਿਕਾਰਡਿੰਗ ਇਤਿਹਾਸ ਨੂੰ ਫੋਲਦੇ ਹਾਂ ਤਾਂ ਨਾਮਵਰ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਕੁਝ ਅਜਿਹੇ ਗੀਤ ਮਿਲਦੇ ਹਨ, ਜਿਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ। ਇਹ ਗੀਤ ਉਨ੍ਹਾਂ ਗੀਤਕਾਰਾਂ ਦੇ ਰਚੇ ਹੋਏ ਨਹੀਂ, ਜਿਨ੍ਹਾਂ ਦੇ ਨਾਂ ਤੋਂ ਆਮ ਸਰੋਤੇ ਜਾਣੂ ਹਨ। ਆਮ ਲੋਕ ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਹਰਦੇਵ ਦਿਲਗੀਰ, ਬਾਬੂ ਸਿੰਘ ਮਾਨ, ਸਾਜਨ ਰਾਏਕੋਟੀ, ਚਮਨ ਲਾਲ ਸ਼ੁਗਲ, ਦੀਦਾਰ ਸੰਧੂ, ਰਾਮ ਸ਼ਰਨ ਜੋਸ਼ੀਲਾ ਆਦਿ ਦੀ ਚੰਗੀ ਜਾਣਕਾਰੀ ਰੱਖਦਾ ਹੈ। ਇਸੇ ਸੂਚੀ ਵਿੱਚ ਹੋਰ ਵੀ ਬਹੁਤ ਸਾਰੇ ਗੀਤਕਾਰ ਆ ਜਾਂਦੇ ਹਨ। ਇਨ੍ਹਾਂ ਗੀਤਕਾਰਾਂ ਦੇ ਗੀਤਾਂ ਦੀਆਂ ਸਮੇਂ-ਸਮੇਂ 'ਤੇ ਕਿਤਾਬਾਂ ਵੀ ਛਪੀਆਂ ਹਨ, ਜੋ ਅੱਜ ਕੱਲ੍ਹ ਆਮ ਨਹੀਂ, ਪਰ ਕਿਤੋਂ ਨਾ ਕਿਤੋਂ ਮਿਲ ਜਾਂਦੀਆਂ ਹਨ। ਪੰਜਾਬੀ ਗਾਇਕੀ ਦੇ ਸੌ ਕੁ ਸਾਲ ਦੇ ਰਿਕਾਰਡਿੰਗ ਦੇ ਇਤਿਹਾਸ ਨੂੰ ਵਾਚਣ 'ਤੇ ਪਤਾ ਚੱਲਦਾ ਹੈ ਕਿ ਇਹ ਅਥਾਹ ਸਮੁੰਦਰ ਹੈ, ਇਸ ਦੀ ਥਾਹ ਪਾਉਣਾ ਨਾ ਮੁਮਕਿਨ ਹੈ। ਦੇਸ਼ ਵੰਡ ਤੋਂ ਬਾਅਦ ਚਾਰ ਕੁ ਦਹਾਕਿਆਂ (1948 ਤੋਂ 1988 ਤੱਕ) ਦੇ ਇਤਿਹਾਸ ਵਿੱਚ ਵੀ ਅਣਗਿਣਤ ਗਾਇਕਾਂ ਦੀ ਰਿਕਾਰਡਿੰਗ ਵੱਖ-ਵੱਕ ਰਿਕਾਰਡਿੰਗ ਕੰਪਨੀਆਂ ਵਿੱਚ ਹੋਈ। ਇਨ੍ਹਾਂ ਵਿੱਚ ਕੁਝ ਅਜਿਹੇ ਗਾਇਕ ਤੇ ਗੀਤਕਾਰ ਹਨ ਜਿਨ੍ਹਾਂ ਦੇ ਗੀਤ ਆਮ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ, ਪਰ ਉਨ੍ਹਾਂ ਦੇ ਨਾਂ ਥੇਹ ਬਾਰੇ ਜਾਣਕਾਰੀ ਨਹੀਂ। ਕੁਝ ਅਜਿਹੇ ਗੀਤਕਾਰ ਹਨ ਜਿਨ੍ਹਾਂ ਦੇ ਗੀਤ ਆਪਣੇ ਸਮੇਂ ਦੇ ਪ੍ਰਸਿੱਧ ਗਾਇਕਾਂ ਨੇ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਐਚ ਐਮ ਵੀ ਵਿੱਚ ਰਿਕਾਰਡ ਕਰਵਾਏ ਅਤੇ ਗੀਤ ਵੀ ਮਕਬੂਲ ਹੋਏ, ਪਰ ਉਹ ਗੀਤਕਾਰ ਗੁੰਮਨਾਮ ਹੀ ਹਨ, ਉਨ੍ਹਾਂ ਬਾਰੇ ਕਿਤੇ ਲਿਖਤੀ ਜਾਣਕਾਰੀ ਨਹੀਂ ਮਿਲਦੀ। ਇਥੇ ਅਸੀਂ ਅਜਿਹੇ ਦੋ ਗੀਤਕਾਰਾਂ ਦੇ ਗੀਤਾਂ ਬਾਰੇ ਗੱਲ ਕਰਾਂਗੇ। ਇਹ ਦੋ ਗੀਤਕਾਰ ਹਨ ਖੁਸ਼ਦਿਲ ਸਮਰਾਲਵੀ ਅਤੇ ਓਮ ਪ੍ਰਕਾਸ਼ ਸਮਰ।
ਪ੍ਰਸਿੱਧ ਗਾਇਕ ਚਾਂਦੀ ਰਾਮ ਚਾਂਦੀ ਉਰਫ ਚਾਂਦੀ ਰਾਮ ਵਲੀਪੁਰੀਆ ਦਾ ਪਹਿਲਾ ਗੀਤ ‘ਮੁਟਿਆਰ ਦਾ ਸੁਫਨਾ' ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਦਾ ਲਿਖਿਆ ਸੀ, ਪਰ ਇਹ ਬਹੁਤਾ ਨਹੀਂ ਚੱਲਿਆ। ਬਹੁਤੇ ਸਰੋਤਾਂ ਇਸ ਬਾਰੇ ਜਾਣਦੇ ਹੀ ਨਹੀਂ। ਚਾਂਦੀ ਰਾਮ ਦਾ ਦੂਜਾ ਤਵਾ, ਦੋ ਗੀਤ ਖੁਸ਼ਦਿਲ ਦੇ ਲਿਖੇ ਸਨ, ਜਿਨ੍ਹਾਂ ਚਾਂਦੀ ਰਾਮ ਦੀ ਪਛਾਣ ਬਣਾਈ। ਇਕਹਿਰੀ ਸਤਰ ਦੀ ਸਥਾਈ ਵਾਲੇ ਇਹ ਗੀਤ ਅੱਜ ਵੀ ਪੁਰਾਣੀ ਪੀੜ੍ਹੀ ਦੇ ਸਰੋਤਿਆਂ ਦੇ ਚੇਤਿਆਂ ਵਿੱਚ ਹਨ:
* ਸਤਰੰਗੀ ਪੀਂਘ ਵਰਗਾ
ਮੇਰੇ ਘੱਗਰੇ 'ਚ ਪਾ ਕੇ ਨਾਲਾ।
* ਮੁੰਡਿਆਂ ਦਾ ਦਿਲ ਮੋਹ ਲਿਆ
ਉਤੇ ਲੈ ਕੇ ਦੁਪੱਟਾ ਕਾਲੇ ਰੰਗ ਦਾ।
ਇਸ ਤੋਂ ਬਾਅਦ ਅਗਲੇ ਤਵੇ ਦੇ ਦੋਵੇਂ ਗੀਤ ਵੀ ਖੁਸ਼ਦਿਲ ਸਮਰਾਲਵੀ ਦੇ ਲਿਖੇ ਹੋਏ ਸਨ:
* ਰੰਗ ਚੋ ਕੇ ਪਰਾਂਤ ਵਿੱਚ ਪੈ ਗਿਆ
ਨੀ ਧੁੱਪ 'ਚ ਪਕਾਈਆਂ ਰੋਟੀਆਂ।
* ਨੀ ਛੜਿਆਂ ਦੀ ਨਜ਼ਰ ਬੁਰੀ
ਘੁੰਡ ਕੱਢ ਕੇ ਫਿਰੀਂ ਮੁਟਿਆਰੇ।
‘ਰੰਗ ਚੋ ਕੇ ਪਰਾਂਤ ਵਿੱਚ ਪੈ ਗਿਆ' ਗੀਤ ਨੇ ਤਾਂ ਚਾਂਦੀ ਰਾਮ ਦੀ ਚਾਰੇ ਪਾਸੇ ਬੱਲੇ-ਬੱਲੇ ਕਰਵਾ ਦਿੱਤੀ। ਗੀਤਕਾਰ ਬਾਰੇ ਤਵੇ ਤਾਂ ਸਿਰਫ ਛਪਿਆ ਹੈ ਖੁਸ਼ਦਿਲ ਸਮਰਾਲਵੀ। ਗੀਤਾਂ ਦੇ ਆਖਰੀ ਬੰਦ ਵਿੱਚ ਕੇਵਲ ‘ਖੁਸ਼ਦਿਲ' ਹੈ। ਇਸ ਤੋਂ ਵੱਧ ਕੋਈ ਜਾਣਕਾਰੀ ਨਹੀਂ
* ਇਸ ਜੋਬਨ ਨੂੰ ਦਾਗ ਨਾ ਲਾਵੀਂ।
ਸੰਭਲ-ਸੰਭਲ ਕੇ ਕਦਮ ਉਠਾਵੀਂ।
ਕੋਈ ‘ਖੁਸ਼ਦਿਲ' ਵਾਜ ਨਾ ਮਾਰੇ
ਨੀ ਛੜਿਆਂ ਦੀ ਨਜ਼ਰ ਬੁਰੀ,
ਘੁੰਡ ਕੱਢ ਕੇ ਫਿਰੀਂ ਮੁਟਿਆਰੇ।
* ਮੇਰਾ ਤੇ ਅੜੀਓ ‘ਖੁਸ਼ਦਿਲ' ਭੇਤੀ।
ਢਲ ਗਈ ਜਵਾਨੀ ਮੇਰੀ, ਸੁੱਕ ਗਈ ਖੇਤੀ
ਗੁੱਟ ਫੜ ਕੇ ਸਰ੍ਹਾਣੇ ਮੇਰੇ ਬਹਿ ਗਿਆ
ਨੀ ਧੁੱਪ 'ਚ ਪਕਾਈਆਂ ਰੋਟੀਆਂ
ਰੰਗ ਚੋ ਕੇ ਪਰਾਂਤ ਵਿੱਚ ਪੈ ਗਿਆ।
* ‘ਖੁਸ਼ਦਿਲ' ਢੋਲਾ ਸੱਸ ਨੇ ਪੱਟਿਆ।
ਇਸ਼ਕ ਤੇਰੇ ਵਿੱਚ ਦੱਸ ਕੀ ਖੱਟਿਆ
ਨੀ ਚੰਦਰਾ ਗੁਆਂਢ ਬੁਰਾ
ਲਾਈ ਲੱਗ ਨਾ ਹੋਵੇ ਘਰ ਵਾਲਾ।
ਸੱਤ ਰੰਗੀਂ ਪੀਂਘ ਵਰਗਾ,
ਮੇਰੇ ਘੱਗਰੇ 'ਚ ਪਾ ਦੇ ਨਾਲਾ।
* ਹੁਸਨ ਤੇਰੇ ਦੀਆਂ ਕਿਰਨਾਂ ਕੋਲੋਂ
ਚੰਨ ਵੀ ਪਿਆ ਸ਼ਰਮਾਵੇ।
ਤਾਰੇ ਝਿਲਮਿਲ ਕਰਨੋਂ ਹਟ ਗਏ
ਭਰਦੇ ਹੌਕੇ ਹਾਵੇ।
‘ਖੁਸ਼ਦਿਲ' ਤੇਰੇ ਰੂਪ ਨੇ
ਪਾਲੀ ਛੱਡਿਆ ਬਣਾ ਕੇ ਝੰਗ ਦਾ
ਨੀ ਮੁੰਡਿਆਂ ਦਾ ਦਿਲ ਮੋਹ ਲਿਆ
ਉਤੇ ਲੈ ਕੇ ਦੁੱਪਟਾ ਕਾਲੇ ਰੰਗ ਦਾ।
ਦੂਸਰਾ ਗੀਤਕਾਰ ਹੈ ਓਮ ਪ੍ਰਕਾਸ਼ ਸਮਰ, ਜਿਸ ਦੇ ਗੀਤਾਂ ਨੂੰ ਆਵਾਜ਼ ਦਿੱਤੀ ਪ੍ਰਸਿੱਧ ਗਾਇਕ ਭਾਨ ਸਿੰਘ ਮਾਹੀ ਨੇ। ਭਾਨ ਸਿੰਘ ਮਾਹੀ ਦੀ ਆਵਾਜ਼ ਵਿੱਚ 1963 ਵਿੱਚ ਜੋ ਪਹਿਲਾ ਤਵਾ ਰਿਲੀਜ਼ ਹੋਇਆ, ਉਸ ਦੇ ਦੋਵੇਂ ਗੀਤ ਓਮ ਪ੍ਰਕਾਸ਼ ਸਮਰ ਦੇ ਲਿਖੇ ਹੋਏ ਹਨ:
* ਨੀ ਸ਼ਹਿਰ ਨੂੰ ਨਾ ਜਾਵੀਂ ਗੋਰੀਏ
ਪੈਰੀਂ ਪਾ ਕੇ ਸਲੀਪਰ ਕਾਲੇ
ਜਿਣਸਾਂ ਦਾ ਮੁੱਲ ਦੱਸਣਾ
ਭੁੱਲ ਜਾਣਗੇ ਸ਼ਹਿਰ ਦੇ ਲਾਲੇ।
* ਫੁੱਲ ਚਿੜੀਆਂ ਕੰਘੀ ਨਾਲ ਪਾਵੇ.
ਨੀ ਚਾਅ ਮੁਕਲਾਵੇ ਦਾ।
ਗੋਰੀ ਤੇਲ ਮੁਸ਼ਕਣਾ ਲਾਵੇ,
ਨੀ ਚਾਅ ਮੁਕਲਾਵੇ ਦਾ।
ਇਸ ਤਵੇ ਦੇ ਬਨੇਰਿਆਂ 'ਤੇ ਵੱਜਣ ਨਾਲ ਭਾਨ ਸਿੰਘ ਮਾਹੀ ਦਾ ਨਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਪੁੱਜ ਗਿਆ। ਇਸ ਤੋਂ ਬਾਅਦ ਮਾਹੀ ਦੀ ਆਵਾਜ਼ ਵਿੱਚ ‘ਸਮਰ' ਦੇ ਲਗਾਤਾਰ ਕਈ ਗੀਤ ਰਿਕਾਰਡ ਹੋਏ। ਕੁਝ ਮੁਖੜੇ ਨਿਮਨ ਲਿਖਤ ਹਨ:
* ਭਾਬੀਏ ਨੀ ਘੁੰਡ ਕੱਢ ਲੈ
ਵੈਰੀ ਰੂਪ ਦਾ ਸੁਣੀਂਦਾ ਜੱਗ ਨੀ।
ਮੁੱਖ ਤੇਰਾ ਸੋਹਣਾ ਚੰਨ ਤੋਂ
ਜਾਵੇ ਚੰਨ ਦੀ ਨਜ਼ਰ ਨਾ ਲੱਗ ਨੀ।
* ਮਹਿੰਦੀ ਵਾਲਿਆਂ ਹੱਥਾਂ ਦਾ ਮੁੰਡਾ ਪੱਟਿਆ
ਨੀ ਸੁੱਕ ਕੇ ਤਵੀਤ ਹੋ ਗਿਆ।
ਉਹਨੂੰ ਬਿਰਹੋਂ ਦੇ ਛੱਜ ਵਿੱਚ ਛੱਟਿਆ
ਨੀ ਸੁੱਕ ਕੇ ਤਵੀਤ ਹੋ ਗਿਆ।
* ਲਾਡੋ ਸੱਸ ਦੀ ਨਜ਼ਰ ਨਾ ਆਵੇ
ਮੱਸਿਆ ਸਵੇਰ ਦੀ ਵਗੇ
ਦਿਲ ਹੱਥਾਂ 'ਚੋਂ ਨਿਕਲਦਾ ਜਾਵੇ
ਮੱਸਿਆ ਸਵੇਰ ਦੀ ਵਗੇ।
* ਪਾ ਲੈ ਝਾਂਜਰਾਂ ਕੂਚ ਕੇ ਅੱਡੀਆਂ
ਨੀ ਅੱਜ ਦਿਨ ਮੱਸਿਆ ਦਾ
ਜਾਣ ਭਰੀਆਂ ਮੇਲੇ ਨੂੰ ਗੱਡੀਆਂ
ਨੀ ਅੱਜ ਦਿਨ ਮੱਸਿਆ ਦਾ।
* ਰੰਗ ਜੋਗੀਆ ਟਸਰ ਦਾ ਨਾਲਾ
ਗੋਰੀ ਦੇ ਪਸਿੰਦ ਆ ਗਿਆ
ਥੱਲੇ ਰੇਸ਼ਮੀ ਪਰਾਂਦਾ ਕਾਲਾ
ਗੋਰੀ ਦੇ ਪਸਿੰਦ ਆ ਗਿਆ।
* ਨੀ ਸੱਸ, ਦੀਏ ਸੋਨ ਚਿੜੀਏ
ਚਲ ਚੱਲੀਏ ਸ਼ਹਿਰ ਪਟਿਆਲੇ
ਨੀ ਨਾਲੇ ਤੈਨੂੰ ਲੈ ਦੂੰ ਝੁਮਕੇ
ਨਾਲੇ ਲੈ ਦੂੰ ਸਲੀਪਰ ਕਾਲੇ।
* ਬੋਲੇਂ ਜਦੋਂ ਵੀ ਮੱਥੇ ਤੇ ਵੱਟ ਪਾ ਕੇ
ਨੀ ਭਾਬੀਏ ਮਜ਼ਾਜ ਸੜੀਏ।
ਗੱਲ ਜਿਹੜੀ ਵੀ ਕਰੇਂ ਤੂੰ ਕਰੇਂ ਲਾ ਕੇ
ਨੀ ਭਾਬੀਏ ਮਜ਼ਾਜ ਸੜੀਏ।
ਇਨ੍ਹਾਂ ਤੋਂ ਇਲਾਵਾ ਸਮਰ ਦੇ ਕੁਝ ਹੋਰ ਗੀਤ ਵੀ ਹਨ। ਇਕ ਗੀਤ ਮੋਹਣੀ ਨਰੂਲਾ ਤੇ ਸਾਥਣਾਂ ਦੀ ਆਵਾਜ਼ ਵਿੱਚ ਵੀ ਹਨ। ਕੁਝ ਗੀਤਾਂ ਦੇ ਆਖਰੀ ਬੰਦ ਹੇਠਾਂ ਦਿੱਤੇ ਹਨ, ਜਿਨ੍ਹਾਂ ਤੋਂ ਉਸ ਦੇ ਵਧੀਆ ਗੀਤਕਾਰ ਹੋਣ ਦਾ ਪਤਾ ਚੱਲਦਾ ਹੈ:
* ਨੀ ਉਡਦੇ ਪੰਖੇਰੂ ਡਿੱਗਦੇ
ਤੇਰੇ ਰੂਪ ਦੀ ਪਵੇ ਜਦ ਖਿੱਚ ਨੀ।
ਦੀਵੇ 'ਤੇ ਪਤੰਗੇ ਆਮਦੇ
ਜੀਕੂੰ ਸਾਉਣ ਦੇ ਮਹੀਨੇ ਵਿੱਚ ਨੀ।
ਤੇਰੇ ਪਿੱਛੇ ਸਾਧ ਹੋਮਦੇ
ਦੇਖੇ ‘ਸਮਰ' ਮੁਰੱਬਿਆਂ ਵਾਲੇ।
ਨੀ ਸ਼ਹਿਰ ਨੂੰ ਨਾ ਜਾਵੀਂ ਗੋਰੀਏ
ਪੈਰੀਂ ਪਾ ਕੇ ਸਲੀਪਰ ਕਾਲੇ।
* ਦਿਲ 'ਚ ਉਮੰਗਾਂ ਸੈਂਕੜੇ
ਨਦੀ ਰੂਪ ਦੀ ਹਵੇਲੀ ਵਿੱਚ ਵਗਦੀ।
‘ਸਮਰ' ਉਡੀਕ ਮਾਹੀ ਦੀ
ਉਹਦੀ ਅੱਡੀ ਨਾ ਜ਼ਮੀਨ ਉਤੇ ਲੱਗਦੀ।
ਸੱਜਰੇ ਪਿਆਰ ਦੇ ਅੱਗੇ
ਉਹਦੀ ਪੇਸ਼ ਕੋਈ ਨਾ ਜਾਵੇ।
ਚਾਅ ਮੁਕਲਾਵੇ ਦਾ
ਫੁੱਲ ਚਿੜੀਆਂ ਕੰਘੀ ਨਾਲ ਪਾਵੇ।
* ਮੋਢੇ ਨਾਲ ਮੋਢਾ ਮੇਲ ਕੇ
ਜਦੋਂ ਨਾਲ ਮੈਂ ਤੁਰਾਂਗਾ ਤੇਰੇ।
ਤਿਤਲੀ ਏ ਕਿਹੜੇ ਬਾਗ ਦੀ
ਆਹਾ ਕਹਿਣਗੇ ਲੰਗੋਟੀਏ ਮੇਰੇ।
ਨੀ ਦੇਖ ਕੇ ਹਰਾਸੇ ਰਹਿਣਗੇ
ਹੋ ਜਾਣਗੇ ‘ਸਮਰ' ਮਤਵਾਲੇ।
ਨੀ ਸੱਸ ਦੀਏ ਸੋਨ ਚਿੜੀਏ
ਚਲ ਚੱਲੀਏ ਸ਼ਹਿਰ ਪਟਿਆਲੇ।
* ਖਿੱਦੋ ਵਾਂਗੂੰ ਉਂਗਲਾਂ 'ਤੇ ਗੋਰੀ
ਦਿਲਾਂ ਨੂੰ ਨਚਾਉਂਦੀ ਫਿਰਦੀ
ਪਿਆਰ ਦੇ ਪਿਆਸੇ ਬੈਠ ਗਏ
ਬਾਜ਼ੀ ਲਾ ਕੇ ‘ਸਮਰ' ਧੜ ਸਿਰ ਦੀ।
ਠੋਡੀ ਵਿੱਚ ਖੁੱਤੀ ਫੱਬਦੀ
ਜੀਕੂੰ ਸ਼ੀਸ਼ੇ ਦੀ ਹਵੇਲੀ ਵਿੱਚ ਆਲਾ।
ਗੋਰੀ ਦੇ ਪਸਿੰਦ ਆ ਗਿਆ
ਰੰਗ ਜੋਗੀਆ ਟਸਰ ਦਾ ਨਾਲਾ
ਇਥੇ ਅਸੀਂ ਇਨ੍ਹਾਂ ਗੀਤਕਾਰਾਂ ਦੇ ਗੀਤਾਂ ਦੀਆਂ ਕਾਵਿ ਵਿਸ਼ੇਸ਼ਤਾਵਾਂ ਦੀ ਕੋਈ ਚਰਚਾ ਨਹੀਂ ਕਰਾਂਗੇ, ਕਿਉਂਕਿ ਇਹ ਵੱਖਰਾ ਵਿਸ਼ਾ ਹੈ। ਲੋੜ ਹੈ, ਇਨ੍ਹਾਂ ਗੀਤਕਾਰਾਂ ਦੇ ਪੰਜਾਬੀ ਗੀਤਕਾਰੀ ਭੰਡਾਰ ਵਿੱਚ ਪਾਏ ਯੋਗਦਾਨ ਸਦਕਾ ਇਨ੍ਹਾਂ ਨੂੰ ਪੰਜਾਬੀ ਗੀਤਕਾਰੀ ਦੇ ਇਤਿਹਾਸ ਵਿੱਚ ਸ਼ਾਮਲ ਕਰਨ ਦੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’