Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਹਵਾ ਦਾ ਰੁਖ਼ ਅਤੇ ਚੋਲਾ

April 09, 2019 08:31 AM

-ਮੋਹਨ ਸ਼ਰਮਾ
ਸੇਵਾ ਦੇ ਨਾਂ ਉੱਤੇ ਸੱਤਾ ਦੀ ਕੁਰਸੀ ਪ੍ਰਾਪਤ ਕਰਨ ਅਤੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਸਿਆਸਤਦਾਨ ਵਾਅਦਿਆਂ ਤੇ ਲਾਰਿਆਂ ਦਾ ਜਾਲ ਸੁੱਟਦੇ ਹਨ। ਕਿਸੇ ਚੁਸਤ ਸ਼ਿਕਾਰੀ ਵਾਂਗ ਵੋਟਰ ਨੂੰ ਜਾਲ ਵਿੱਚ ਫਸਾ ਕੇ ਜਿੱਤ ਪ੍ਰਾਪਤ ਕਰਦੇ ਹਨ। ਬਾਅਦ ਵਿੱਚ ਅਕਸਰ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਚੋਣ ਲੜਨ ਵਾਲੇ ਨੇ ਆਪਣੇ ਇਲਾਕੇ ਵਿੱਚ ਸੂਹੀਏ ਰੱਖੇ ਹੁੰਦੇ ਹਨ, ਜਿਹੜੇ ਵਿਰੋਧੀ ਗਰੁੱਪ ਵਿੱਚ ਘੁਸਪੈਠ ਕਰਕੇ, ਚਾਪਲੂਸੀ ਤੇ ਹਮਦਰਦੀ ਦਾ ਚੋਲਾ ਪਾ ਕੇ ਆਪਣੀਆਂ ‘ਨੇਕ ਸਲਾਹਾਂ' ਨਾਲ ਚੋਣ ਸਰਗਰਮੀਆਂ ਦਾ ਸੂਤਰਧਾਰ ਬਣਦੇ ਹਨ। ਅਜਿਹੇ ਸੂਹੀਆਂ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੁੰਦੇ ਹਨ ਤੇ ਉਹ ਕੀਤੇ ਇਕਰਾਰ ਅਨੁਸਾਰ ਦੂਜੇ ਗਰੁੱਪ ਦੇ ਆਗੂ ਨੂੰ ਉਸ ਦੇ ਵਿਰੋਧੀ ਦੀਆਂ ਪੈਰ-ਪੈਰ ਦੀਆਂ ਸਰਗਰਮੀਆਂ ਦੀ ਗੁਪਤ ਰਿਪੋਰਟ ਭੇਜਦੇ ਹਨ। ਬਦਲੇ ਵਿੱਚ ਕੀਤੇ ਇਕਰਾਰ ਅਨੁਸਾਰ ਬਣਦੀ ਰਕਮ ਬਟੋਰ ਕੇ ਆਪਣੇ ਹੱਥ ਰੰਗਣ ਦੇ ਨਾਲ-ਨਾਲ ਭਵਿੱਖ ਪ੍ਰਤੀ ਵੀ ਮੇਹਰ ਭਰਿਆ ਹੱਥ ਰੱਖਣ ਦਾ ਵਾਅਦਾ ਪ੍ਰਾਪਤ ਕਰ ਲੈਂਦੇ ਹਨ।
ਸਾਲ 1972 ਦੀਆਂ ਪੰਚਾਇਤੀ ਚੋਣਾਂ ਵਿੱਚ ਮੈਨੂੰ ਪ੍ਰੀਜਾਈਡਿੰਗ ਅਫਸਰ ਦੀ ਜ਼ਿੰਮੇਵਾਰੀ ਨਿਭਾਉਣੀ ਪਈ। ਚਾਰ ਪੋਲਿੰਗ ਅਫਸਰ ਅਤੇ ਦੋ ਪੁਲਸ ਵਾਲੇ ਮੇਰੀ ਟੀਮ ਵਿੱਚ ਸਨ। ਉਨ੍ਹਾਂ ਦਿਨਾਂ ਵਿੱਚ ਵੋਟਾਂ ਉਪਰੋਂ ਸੁਰਾਖ ਵਾਲੀਆਂ ਵੱਡੀਆਂ ਪੀਪੀਆਂ ਵਿੱਚ ਪੈਂਦੀਆਂ ਸਨ, ਜਿਨ੍ਹਾਂ ਨੂੰ ਚੋਣ ਸਮੇਂ ਜਿੰਦਰਾ ਲਾ ਕੇ ਸੀਲ ਕੀਤਾ ਜਾਂਦਾ ਸੀ। ਸਰਪੰਚ ਦੀ ਸਿੱਧੀ ਚੋਣ ਦੇ ਨਾਲ ਪਿੰਡ ਦੀ ਆਬਾਦੀ ਅਨੁਸਾਰ ਪੰਚਾਂ ਦੀ ਚੋਣ ਵੀ ਸੀਲ ਬੰਦ ਪੀਪੀਆਂ ਵਿੱਚ ਵੋਟਾਂ ਪੁਆ ਕੇ ਕੀਤੀ ਜਾਂਦੀ ਸੀ।
ਸੰਗਰੂਰ ਜ਼ਿਲੇ ਦੇ ਇਕ ਪਿੰਡ ਵਿੱਚ ਵੋਟਾਂ ਭੁਗਤਾਉਣ ਪਿੱਛੋਂ ਅਸੀਂ ਟੱਪਰੀਵਾਸਾਂ ਵਾਂਗ ਦੂਜੇ ਪਿੰਡ ਡੇਰਾ ਲਾ ਲੈਂਦੇ। ਪਹਿਲੇ ਦਿਨ ਕਾਗਜ਼ ਭਰੇ ਜਾਂਦੇ ਅਤੇ ਅਗਲੇ ਦਿਨ ਸਵੇਰੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਂਦਾ। ਸ਼ਾਮ ਨੂੰ ਵੋਟਾਂ ਦੀ ਗਿਣਤੀ ਮਗਰੋਂ ਲੋਕਾਂ ਦੇ ਭਰਵੇਂ ਇਕੱਠ ਵਿੱਚ ਚੋਣ ਨਤੀਜਾ ਐਲਾਨਣ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ। ਇੰਜ ਹੀ ਜਦੋਂ ਇਕ ਪਿੰਡ ਦੀ ਧਰਮਸ਼ਾਲਾ ਵਿੱਚ ਡੇਰੇ ਲਾਏ ਤਾਂ ਕੁਝ ਸਮੇਂ ਬਾਅਦ ਸਰਪੰਚ ਦੀ ਚੋਣ ਲੜ ਰਹੇ ਸ਼ਖਸ ਦਾ ਇਕ ਖਾਸ ਬੰਦਾ ਆਇਆ ਅਤੇ ਮੈਨੂੰ ਮੁਖਾਤਿਬ ਹੋ ਕੇ ਕਿਹਾ, ‘ਥੋਡੇ ਨਾਲ ਅਲੱਗ ਗੱਲ ਕਰਨੀ ਐ ਜੀ।'
ਮੈਂ ਉਸ ਵੇਲੇ ਆਪਣੀ ਪੋਲਿੰਗ ਪਾਰਟੀ ਨਾਲ ਬੈਠਾ ਸੀ ਤੇ ਉਸ ਵੇਲੇ ਉਸ ਦੀ ‘ਖਾਸ ਗੱਲ' ਸੁਣਨ ਲਈ ਸਹਿਮਤ ਨਹੀਂ ਹੋਇਆ। ਉਸ ਦੇ ਵਾਰ-ਵਾਰ ਜ਼ਿੱਦ ਕਰਨ ਤੇ ਪੋਲਿੰਗ ਪਾਰਟੀ ਦੇ ਕਹਿਣ 'ਤੇ ਮੈਂ ਉਠ ਖੜ੍ਹਿਆ ਅਤੇ ਇੰਨੀ ਕੁ ਵਿੱਥ 'ਤੇ ਖੜੋ ਗਿਆ, ਜਿਥੋਂ ਉਸ ਨਾਲ ਕੀਤੀ ਗੱਲਬਾਤ ਦੀ ਆਵਾਜ਼ ਪੋਲਿੰਗ ਪਾਰਟੀ ਦੇ ਮੈਂਬਰਾਂ ਨੂੰ ਵੀ ਸੁਣ ਸਕੇ। ਮੈਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਰੱਖਣਾ ਚਾਹੁੰਦਾ। ਬੈਠੀ ਜਿਹੀ ਆਵਾਜ਼ ਵਿੱਚ ਉਸ ਨੇ ਗੱਲ ਤੋਰੀ, ‘ਮੈਂ ਜੀ, ਜਿਹੜਾ ਕਿਹਰ ਸਿਹੁੰ ਸਰਪੰਚੀ ਦੀ ਚੋਣ ਲੜ ਰਿਹੈ, ਉਹਦਾ ਖਾਸ ਬੰਦਾ ਹਾਂ। ਆਪਾਂ ਓਹਨੂੰ ਜਿਤਾਉਣੈ। ਬਸ ਤੁਸੀਂ ਦੋ ਕੁ ਸੌ ਵੋਟਾਂ ਦਾ ਹੇਰ ਫੇਰ ਕਰ ਦਿਓ। ਥੋਡੀ ‘ਸੇਵਾ ਪਾਣੀ' ਕੰਨੀਉਂ ਕੋਈ ਕਸਰ ਨਹੀਂ ਰਹੂਗੀ।' ਮੇਰੇ ਨਾਂਹ ਵਿੱਚ ਜਵਾਬ ਦੇਣ ਵਿੱਚ ਉਹ ‘ਸੇਵਾ ਪਾਣੀ' ਵਾਲੀ ਰਾਸ਼ੀ ਵਧਾਉਂਦਾ ਗਿਆ ਤੇ ਅਖੀਰ ਵਿੱਚ 5000 ਰੁਪਏ ਦਾ ਚੋਗਾ ਸੁੱਟਿਆ (ਓਦੋਂ ਦਾ 5000 ਅੰਦਾਜ਼ਨ ਅੱਜ ਪੰਜ ਲੱਖ ਰੁਪਏ ਦੇ ਬਰਾਬਰ ਹੈ)। ਕੋਰਾ ਜਵਾਬ ਦੇ ਕੇ ਮੈਂ ਆਪਣੇ ਸਾਥੀਆਂ ਵਿੱਚ ਬਹਿ ਗਿਆ ਤੇ ਕੀਤੀ ਗਈ ਗੱਲ ਉਨ੍ਹਾਂ ਸਾਰਿਆਂ ਦੇ ਕੋਲ ਦੁਹਰਾ ਦਿੱਤੀ।
ਅਗਲੇ ਦਿਨ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਵੋਟਾਂ ਦੇ ਰੁਝਾਨ ਤੋਂ ਕਿਹਰ ਸਿੰਘ ਦੀ ਥਾਂ ਦੂਜੇ ਸ਼ਖਸ ਦੇ ਜਿੱਤਣ ਦੀ ਹਾਲਤ ਸਪੱਸ਼ਟ ਹੋ ਰਹੀ ਸੀ। ਕਿਹਰ ਸਿੰਘ ਦਾ ‘ਖਾਸ ਬੰਦਾ' ਵੋਟ ਪਾਉਣ ਲਈ ਕਤਾਰ ਵਿੱਚ ਖੜਾ ਸੀ। ਉਨ੍ਹਾਂ ਦਿਨਾਂ ਵਿੱਚ ਵੋਟਾਂ ਵਾਲੀ ਪੀਪੀ ਵਿੱਚ ਤੇਜ਼ਾਬ ਸੁੱਟਣ ਜਿਹੀਆਂ ਘਟਨਾਵਾਂ ਆਮ ਹੋ ਰਹੀਆਂ ਸਨ। ਕਿਹਰ ਸਿੰਘ ਦੇ ਹਾਰਨ ਵਾਲੀ ਹਾਲਤ ਦੇਖ ਕੇ ਮੈਨੂੰ ਸ਼ੱਕ ਪਿਆ ਕਿ ਕਿਤੇ ਕਿਹਰ ਸਿੰਘ ਦਾ ਇਹ ‘ਖਾਸ ਬੰਦਾ' ਸਰਪੰਚੀ ਦੀ ਚੋਣ ਜਿੱਤਦੇ ਸ਼ਖਸ ਦੀ ਪੀਪੀ ਵਿੱਚ ਤੇਜ਼ਾਬ ਸੁੱਟ ਕੇ ਗੜਬੜ ਨਾ ਕਰ ਦੇਵੇ। ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਮੈਂ ਟੀਮ ਨਾਲ ਆਏ ਪੁਲਸ ਮੁਲਾਜ਼ਮ ਬੁਲਾ ਕੇ ਕਤਾਰ ਵਿੱਚ ਖੜੇ ਉਸ ਬੰਦੇ ਉਤੇ ਬਾਜ਼ ਅੱਖ ਰੱਖਣ ਲਈ ਕਿਹਾ ਅਤੇ ਨਾਲ ਆਪ ਵੀ ਚੌਕਸ ਹੋ ਗਿਆ।
ਜਦੋਂ ਉਹ ‘ਖਾਸ ਬੰਦਾ' ਪੀਪੀ ਨੇੜੇ ਪਹੁੰਚਿਆ ਤਾਂ ਸਾਡੀ ਦੋਵਾਂ ਦੀ ਅੱਖ ਉਸ ਉਪਰ ਸੀ, ਪਰ ਮੈਂ ਉਸ ਵੇਲੇ ਸੁੰਨ ਹੋ ਗਿਆ, ਜਦੋਂ ਉਸ ‘ਖਾਸ ਬੰਦੇ' ਨੇ ਆਪਣੇ ਵੋਟ ਕਿਹਰ ਸਿੰਘ ਦੀ ਥਾਂ ਦੂਜੇ ਉਮੀਦਵਾਰ ਦੀ ਪੀਪੀ ਵਿੱਚ ਪਾ ਦਿੱਤੀ। ਵੋਟਾਂ ਦੀ ਗਿਣਤੀ ਹੋਈ, ਕਿਹਰ ਸਿੰਘ ਸਰਪੰਚੀ ਦੀ ਚੋਣ ਹਾਰ ਗਿਆ ਅਤੇ ਦੂਜਾ ਸ਼ਖਸ ਭਾਰੀ ਬਹੁਮਤ ਨਾਲ ਪਿੰਡ ਦੀ ਸਰਪੰਚੀ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਜਿੱਤ ਦੇ ਜਸ਼ਨ ਮਨਾਉਣ, ਜ਼ਿੰਦਾਬਾਦ ਦੇ ਬੈਠੀ ਆਵਾਜ਼ ਵਿੱਚ ਨਾਅਰੇ ਲਾਉਣ ਅਤੇ ਤਾੜੀਆਂ ਮਾਰਨ ਵਾਲਿਆਂ ਵਿੱਚ ਕਿਹਰ ਸਿੰਘ ਦਾ ‘ਖਾਸ ਬੰਦਾ' ਨਵੇਂ ਸਰਪੰਚ ਦੇ ਪਾਸ ਸਭ ਤੋਂ ਅੱਗੇ ਸੀ।
ਪਿੱਛੋਂ ਪਤਾ ਲੱਗਾ ਕਿ ਸਰਪੰਚੀ ਦੀ ਚੋਣ ਜਿੱਤਣ ਵਾਲੇ ਨੇ ਹਰ ਤਰ੍ਹਾਂ ਦੇ ਲਾਲਚ ਨਾਲ ਕਿਹਰ ਸਿੰਘ ਦੇ ‘ਖਾਸ ਬੰਦੇ' ਨੂੰ ਖਰੀਦਿਆ ਹੋਇਆ ਸੀ ਤੇ 5000 ਰੁਪਏ ਵਿੱਚ ਪੋਲਿੰਗ ਪਾਰਟੀ ਨੂੰ ਖਰੀਦਣ ਵਾਲੀ ਗੱਲ ਛੇੜ ਕੇ ਉਹ ਦੇਖਣਾ ਚਾਹੁੰਦੇ ਸਨ ਕਿ ਵੋਟਾਂ ਪਵਾਉਣ ਵਾਲੇ ਵਿਕਾਊ ਮਾਲ ਹਨ ਜਾਂ ਹੱਕ ਸੱਚ ਦੀ ਗੱਲ ਕਰਨ ਵਾਲੇ! ਅਜੋਕੀ ਸਿਆਸਤ ਵਿੱਚ ਅਜਿਹੇ ‘ਖਾਸ ਬੰਦਿਆਂ' ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਉਹ ਚੋਲਾ ਬਦਲ ਕੇ ਰਾਜ ਸੱਤਾ ਵਾਲੀ ਪਾਰਟੀ ਵਿੱਚ ਘੁਸਪੈਠ ਕਰਨ ਲਈ ਪਰ ਤੋਲ ਰਹੇ ਹਨ। ਅਜਿਹੇ ਜ਼ਮੀਰ ਵਿਹੂਣੇ ਸ਼ਖਸ ਸਮਾਜ, ਸੂਬੇ ਅਤੇ ਮੁਲਕ ਲਈ ਧੱਬਾ ਹੀ ਹੁੰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”