Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਹੋਲੀ ਗਾਲਾ ਦੌਰਾਨ ਓਸਲਰ ਫਾਊਂਡੇਸ਼ਨ ਨੇ ਜੁਟਾਏ 600,000 ਡਾਲਰ ਦੇ ਫੰਡ

April 09, 2019 08:12 AM

ਬਰੈਂਪਟਨ, 8 ਅਪਰੈਲ (ਪੋਸਟ ਬਿਊਰੋ) : ਬਰੈਂਪਟਨ ਵਿੱਚ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਛੇਵਾਂ ਸਾਲਾਨਾ ਹੋਲੀ ਗਾਲਾ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਵੱਲੋਂ ਆਯੋਜਿਤ ਇਸ ਗਾਲਾ ਵਿੱਚ ਰੰਗਾਰਮ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਸਥਾਨਕ ਹਸਪਤਾਲਾਂ ਲਈ ਫੰਡ ਵੀ ਇੱਕਠਾ ਕੀਤਾ ਗਿਆ।


ਇਸ ਦੌਰਾਨ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ), ਬਰੈਂਪਟਨ ਦੇ ਸਿਵਿਕ ਹਸਪਤਾਲ, ਇਟੋਬੀਕੋ ਜਨਰਲ ਹਸਪਤਾਲ, ਪੀਲ ਮੈਮੋਰੀਅਲ ਸੈਂਟਰ ਫੌਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ ਲਈ ਲੋੜੀਂਦੇ ਸਾਜੋ਼ ਸਮਾਨ ਤੇ ਇਨ੍ਹਾਂ ਦੇ ਮੁੜਵਿਕਾਸ ਲਈ 600,000 ਡਾਲਰ ਤੋਂ ਵੀ ਵੱਧ ਦੀ ਰਕਮ ਇੱਕਠੀ ਹੋਈ। ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਨ ਮੇਅਹਿਊ ਨੇ ਦੱਸਿਆ ਕਿ ਇਸ ਸਾਲ ਇੱਕ ਵਾਰੀ ਫਿਰ ਉਹ ਹੋਲੀ ਗਾਲਾ ਦੇ ਮਹਿਮਾਨਾਂ, ਕਮੇਟੀ ਮੈਂਬਰਾਂ ਕਾਰਪੋਰੇਟ ਸਪਾਂਸਰਜ਼ ਤੇ ਕਮਿਊਨਿਟੀ ਆਗੂਆਂ ਦੇ ਸਮਰਥਨ ਤੋਂ ਧੰਨ ਧੰਨ ਹੋ ਗਏ।
ਉਨ੍ਹਾਂ ਆਖਿਆ ਕਿ ਈਵੈਂਟ ਦਾ ਰੰਗ ਤੇ ਜਾਦੂ ਐਨਾ ਕਮਾਲ ਦਾ ਹੈ ਕਿ ਇਸ ਦਾ ਅਸਰ ਸਾਰਾ ਸਾਲ ਰਹਿੰਦਾ ਹੈ ਤੇ ਇਸ ਦੌਰਾਨ ਇੱਕਠੇ ਹੋਏ ਫੰਡ ਸਾਡੀ ਕਮਿਊਨਿਟੀ ਦੀ ਹੈਲਥ ਕੇਅਰ ਲਈ ਕਾਫੀ ਅਰਥਭਰਪੂਰ ਹਨ। ਇਸ ਮੌਕੇ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਵੀ ਖੂਭ ਸਮਾਂ ਬੰਨ੍ਹਿਆ ਤੇ ਆਏ ਹੋਏ 900 ਦੇ ਕਰੀਬ ਮਹਿਮਾਨਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸਿ਼ਆਮਕ ਡਾਵਰ ਦੇ ਡਾਂਸ ਟਰੂਪ ਵੱਲੋਂ ਵੀ ਕਮਾਲ ਦੀ ਪੇਸ਼ਕਾਰੀ ਦਿੱਤੀ ਗਈ ਤੇ ਮਹਿਮਾਨਾਂ ਨੂੰ ਖਾਨਾ ਵੀ ਬਹੁਤ ਵਧੀਆ ਲੱਗਿਆ।
ਇਸ ਸਾਲ ਇੱਕਠੇ ਕੀਤੇ ਗਏ ਫੰਡਾਂ ਦਾ ਕੁੱਝ ਹਿੱਸਾ ਓਸਲਰ ਹਸਪਤਾਲ ਵਿੱਧ ਕਿਡਨੀ ਕੇਅਰ ਲਈ ਵਰਤਿਆ ਜਾਵੇਗਾ। ਇਸ ਨਾਲ ਓਸਲਰ ਦੀਆਂ ਤਿੰਨ ਥਾਵਾਂ ਉੱਤੇ ਡਾਇਲੇਸਿਸ ਕਰਵਾ ਰਹੇ 650 ਮਰੀਜ਼ਾਂ ਨੂੰ ਵੀ ਰਾਹਤ ਮਿਲੇਗੀ। ਇਸ ਮੌਕੇ ਓਸਲਰ ਦੇ ਕਿਡਨੀ ਮਾਹਿਰ ਤੇ ਹੋਲੀ ਗਾਲਾ ਦੇ ਮਿਸ਼ਨ ਚੇਅਰ ਡਾ. ਬਜਿੰਦਰ ਰੀਨ ਨੇ ਸਾਰੇ ਸਪਾਂਸਰਜ਼ ਜਿਵੇਂ ਕਿ ਰੇਅਮੰਡ ਜੇਮਜ਼ ਲਿਮਟਿਡ ਦੇ ਰਾਕੇਸ਼ ਵਿਜੇ, ਟੀਡੀ ਬੈਂਕ ਗਰੁੱਪ, ਇਨ ਐਨ ਆਊਟ ਕਾਰ ਵਾਸ਼, ਅੱਵਲ ਟੈਕਨਾਲੋਜੀ, ਐਗਜ਼ੀਅਮ ਪਲਾਸਟਿਕਸ, ਸੀਆਈਬੀਸੀ, ਈਗਲ ਫਲੀਟ ਸਰਵਿਸਿਜ਼, ਫਰੀਸੇ਼ਨੀਅਸ ਮੈਡੀਕਲ ਕੇਅਰ ਕੈਨੇਡਾ, ਜੈਨਸਨ ਕੈਨੇਡਾ, ਲਜ਼ੀਜ਼ ਸ਼ਾਵਾਰਮਾ, ਲਾਈਵਕੇਅਰ ਹੈਲਥ ਕੈਨੇਡਾ ਇਨਕਾਰਪੋਰੇਸ਼ਨ, ਮੈਨੂਲਾਈਫ ਬੈਂਕ, ਮੈਕਸ ਪ੍ਰੋ ਮੈਨੇਜਮੈਂਟ, ਮੈਂਟਰ ਕਾਲਜ, ਫਾਈਜ਼ਰ, ਸਕੋਸ਼ੀਆਬੈਂਕ, ਸਪੈਸਿ਼ਐਲਿਟੀ ਆਰਐਕਸ ਸੌਲਿਊਸ਼ਨਜ਼, ਟੇਬਲ ਸਪਾਂਸਰਜ਼, ਟਿਕਟ ਪਰਚੇਜ਼ਰਜ਼, ਕੈਸ਼ ਡੋਨਰਜ਼, ਗਿਫਟ-ਇਨ-ਕਾਈਂਡ ਡੋਨਰਜ਼ ਦਾ ਧੰਨਵਾਦ ਕੀਤਾ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ