Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਨੇਤਾਵਾਂ ਉੱਤੋਂ ਘਟਦਾ ਜਾ ਰਿਹਾ ਹੈ ਲੋਕਾਂ ਦਾ ਭਰੋਸਾ

April 08, 2019 09:17 AM

-ਕਸ਼ਮਾ ਸ਼ਰਮਾ
ਭਾਰਤ ਵਿੱਚ ਚੋਣਾਂ ਹਨ, ਵੱਖ-ਵੱਖ ਤਰ੍ਹਾਂ ਦੀਆਂ ਬਹਿਸਾਂ ਚੱਲ ਰਹੀਆਂ ਹਨ। ਲੋਕਾਂ ਨਾਲ ਗੱਲਬਾਤ ਦੇ ਦੌਰਾਨ ਇਹ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਨੇਤਾ ਵਾਅਦੇ ਬਹੁਤ ਕਰਦੇ ਹਨ, ਪਰ ਜਦੋਂ ਉਨ੍ਹਾਂ ਨੁੰ ਪੂਰੇ ਕਰਨ ਦੀ ਵਾਰੀ ਆਉਂਦੀ ਹੈ ਤਾਂ ਭੁੱਲ ਜਾਂਦੇ ਹਨ।ਸਿਰਫ ਭਾਰਤ ਵਿੱਚ ਨਹੀਂ, ਅਮਰੀਕਾ ਤੋਂ ਲੈ ਕੇ ਆਸਟਰੇਲੀਆ ਅਤੇ ਹੋਰ ਸਾਰੇ ਪੱਛਮੀ ਦੇਸ਼ਾਂ ਵਿੱਚ ਵੀ ਇਹ ਬਹਿਸਾਂ ਚੱਲ ਰਹੀਆਂ ਹਨ ਕਿ ਨੇਤਾਵਾਂ ਉਤੋਂ ਲੋਕਾਂ ਦਾ ਭਰੋਸਾ ਕਿਉਂ ਘਟਦਾ ਜਾ ਰਿਹਾ ਹੈ। ਜੋ ਨੇਤਾ ਦਿਨ-ਰਾਤ ਮੀਡੀਆ ਵਿੱਚ ਨਜ਼ਰ ਆਉਂਦੇ ਅਤੇ ਸਮਝਦੇ ਹਨ ਕਿ ਇਸ ਦੇ ਜ਼ਰੀਏ ਉਹ ਲੋਕਾਂ ਤੱਕ ਆਪਣੀ ਗੱਲ ਕਿਵੇਂ ਪਹੁੰਚਾ ਰਹੇ ਹਨ, ਪਰ ਫਿਰ ਵੀ ਅਜਿਹਾ ਕਿਉਂ ਹੁੰਦਾ ਹੈ ਕਿ ਲੋਕਾਂ ਦਾ ਉਨ੍ਹਾਂ 'ਤੋਂ ਭਰੋਸਾ ਉਠਦਾ ਜਾ ਰਿਹਾ ਹੈ।
ਨੇਤਾਵਾਂ ਨੂੰ ਲੱਗਦਾ ਹੈ ਕਿ ਜੇ ਉਹ ਮੀਡੀਆ ਵਿੱਚ ਨਹੀਂ ਛਾਏ ਰਹਿਣਗੇ ਤਾਂ ਉਨ੍ਹਾਂ ਦੀ ਥਾਂ ਵਿਰੋਧੀ ਪਾਰਟੀਆਂ ਦੇ ਨੇਤਾ ਹਥਿਆ ਲੈਣਗੇ। ਜਦੋਂ ਤੋਂ 24ਯ7 ਮੀਡੀਆ ਸ਼ੁਰੂ ਹੋਇਆ ਹੈ, ਹਰ ਵੇਲੇ ਖਬਰਾਂ ਦਿਖਾਈਆਂ ਜਾਂਦੀਆਂ ਹਨ ਤੇ ਇਹ ਨੇਤਾ ਇਨ੍ਹਾਂ 'ਚ ਛਾਏ ਰਹਿੰਦੇ ਹਨ। ਉਨ੍ਹਾਂ 'ਚ ਵੱਧ ਤੋਂ ਵੱਧ ਮੀਡੀਆ 'ਚ ਆਉਣ ਦੀ ਦੌੜ ਲੱਗੀ ਰਹਿੰਦੀ ਹੈ। ਮਾਰਕੀਟਿੰਗ ਦਾ ਇਹ ਨਿਯਮ ‘ਜੋ ਦਿਸਦਾ ਹੈ, ਉਹ ਵਿਕਦਾ ਹੈ’ ਦੁਨੀਆ ਭਰ ਦੇ ਨੇਤਾਵਾਂ ਨੇ ਅਪਣਾ ਲਿਆ ਹੈ। ਨੇਤਾਵਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਹ ਲੋਕਾਂ ਵਿੱਚ ਹਮੇਸ਼ਾ ਹਰਮਨਪਿਆਰੇ ਬਣੇ ਰਹਿਣਗੇ, ਪਰ ਕਈ ਵਾਰ ਏਦੂੰ ਉਲਟ ਹੁੰਦਾ ਹੈ। ਭਾਰਤ ਵਿੱਚ ਇਹੋ ਸਥਿਤੀ ਬਣੀ ਜਾਂਦੀ ਹੈ। ਨੇਤਾਵਾਂ ਕੋਲ ਲੋਕਾਂ ਦੀ ਸਥਿਤੀ ਸੁਧਾਰਨ, ਜਿਵੇਂ ਖੇਤੀਬਾੜੀ, ਆਵਾਜਾਈ, ਸਿਹਤ, ਸਿਖਿਆ, ਰੋਜ਼ਗਾਰ ਆਦਿ ਮੁੱਦਿਆਂ ਦੀ ਘਾਟ ਨਹੀਂ, ਫਿਰ ਵੀ ਉਹ ਅਕਸਰ ਆਪਣੇ ਅਕਸ ਪ੍ਰਤੀ ਵੱਧ ਚੌਕਸ ਰਹਿੰਦੇ ਹਨ। ਉਨ੍ਹਾਂ ਦੀ ਸੋਚ ਹੈ ਕਿ ਕੰਮ ਕਰੋ ਨਾ ਕਰੋ, ਅਕਸ ਚੰਗਾ ਹੈ ਤਾਂ ਉਹ ਲੋਕਾਂ ਦਰਮਿਆਨ ਬਣੇ ਰਹਿ ਸਕਣਗੇ।
ਅੱਜਕੱਲ੍ਹ ਅਮਰੀਕਾ ਵਿੱਚ ਕਿਹਾ ਜਾਣ ਲੱਗਾ ਹੈ ਕਿ ਨੇਤਾਵਾਂ ਲਈ ਹਰ ਦਿਨ ਚੋਣਾਂ ਦਾ ਦਿਨ ਹੁੰਦਾ ਹੈ। ਇਸ ਨਾਲ ਸਰਕਾਰ ਚਲਾਉਣ ਤੇ ਚੋਣਾਂ ਦੇ ਦਿਨਾਂ ਵਿੱਚ ਪ੍ਰਚਾਰ ਕਰਨ ਦਾ ਫਰਕ ਖਤਮ ਹੋ ਗਿਆ। ਨੇਤਾ ਅਕਸਰ ਕੈਂਪੇਨ ਮੂਡ ਵਿੱਚ ਰਹਿੰਦੇ ਹਨ। ਉਹ ਦਫਤਰਾਂ ਵਿੱਚ ਸਮਾਂ ਬਿਤਾਉਣ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਬਜਾਏ ਮੀਡੀਆ ਵਿੱਚ ਛਾਏ ਰਹਿੰਦੇ ਹਨ।ਪੱਛਮੀ ਦੇਸ਼ਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਕੈਂਪੇਨਿੰਗ ਤੇ ਗਵਰਨਿੰਗ ਵਿੱਚ ਫਰਕ ਹੋਣਾ ਚਾਹੀਦਾ ਹੈ। ਜੇ ਅਸੀਂ ਹਮੇਸ਼ਾ ਚੋਣਾਂ ਨੂੰ ਹੀ ਸਾਹਮਣੇ ਰੱਖਾਂਗੇ ਤਾਂ ਆਪਣੇ ਦਫਤਰਾਂ ਵਿੱਚ ਘੱਟ ਸਮਾਂ ਦੇ ਸਕਾਂਗੇ। ਇਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਘੱਟ ਸੁਲਝਣਗੀਆਂ।
ਇਨ੍ਹੀਂ ਦਿਨੀਂ ਭਾਰਤ ਦੇ ਨੇਤਾ ਬਹੁਤ ਵੱਡੇ ਸੈਲੀਬ੍ਰਿਟੀਜ਼ ਬਣ ਚੁੱਕੇ ਹਨ। ਉਨ੍ਹਾਂ ਨਾਲ ਜੁੜੇ ਅਧਿਕਾਰੀਆਂ ਨੂੰ ਵੀ ਅਜਿਹੀਆਂ ਯੋਜਨਾਵਾਂ ਬਣਾਉਣ ਲਈ ਕਿਹਾ ਜਾਂਦਾ ਹੈ, ਜੋ ਮੀਡੀਆ ਵਿੱਚ ਵੱਧ ਦਿਖਾਈਆਂ ਜਾਣ। ਲੋਕਾਂ ਕੋਲ ਜਾਣ ਦੀ ਬਜਾਏ ਕਮਰਸ਼ੀਅਲ ਰਾਇ ਬਣਾਉਣ ਅਤੇ ਅਜਿਹੀਆਂ ਏਜੰਸੀਆਂ ਦੀ ਜ਼ਿਆਦਾ ਮਦਦ ਲੈਣ ਦੀ ਗੱਲ ਕਹੀ ਜਾਂਦੀ ਹੈ, ਜੋ ਨੇਤਾਵਾਂ ਦਾ ਅਕਸ ਚਮਕਾਉਂਦੀਆਂ ਰਹਿਣ। ਭਾਰਤ ਵਿੱਚ ਪ੍ਰਸ਼ਾਂਤ ਕਿਸ਼ੋਰ ਇਸ ਦੀ ਤਾਜ਼ਾ ਮਿਸਾਲ ਹਨ।ਹਰ ਰੋਜ਼ ਹੋਣ ਵਾਲੇ ਸਰਵੇਖਣ ਵੀ ਨੇਤਾਵਾਂ ਨੂੰ ਦਿਨ ਰਾਤ ਮੀਡੀਆ ਵਿੱਚ ਹੀ ਬਣੇ ਰਹਿਣ ਨੂੰ ਪ੍ਰੇਰਿਤ ਕਰਦੇ ਹਨ। ਇਹੋ ਨਹੀਂ, ਜੋ ਲੋਕ ਨੇਤਾਵਾਂ ਲਈ ਕੰਮ ਕਰਦੇ ਹਨ, ਉਨ੍ਹਾਂ ਅੰਦਰ ਵੀ ਨੇਤਾ ਬਣਨ ਦੀ ਇੱਛਾ ਜਾਗ ਪੈਂਦੀ ਹੈ ਤੇ ਉਹ ਵੀ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਉਣ ਲੱਗਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬਹੁਤ ਵਾਰ ਲੋਕ ਇਸੇ ਕਾਰਨ ਚੋਣਾਂ ਵਿੱਚ ਵੋਟ ਪਾਉਣ ਨਹੀਂ ਜਾਂਦੇ ਜਾਂ ਨੇਤਾਵਾਂ 'ਤੇ ਵਧਦੀ ਬੇਯਕੀਨੀ ਕਾਰਨ ‘ਨੋਟਾ’(ਕਿਸੇ ਨੂੰ ਨਹੀਂ) ਦਾ ਬਟਨ ਦਬਾਉਂਦੇ ਹਨ।
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਲੋਕ ਨੀਤੀ ਅਤੇ ਸੀ ਐੱਸ ਡੀ ਐੱਸ ਸਰਵੇਖਣ ਮੁਤਾਬਕ ਅੱਜਕੱਲ੍ਹ ਲੋਕ ਨੇਤਾਵਾਂ ਦੀ ਥਾਂ ਫੌਜ ਤੇ ਅਦਾਲਤਾਂ 'ਤੇ ਜ਼ਿਆਦਾ ਭਰੋਸਾ ਕਰਦੇ ਹਨ। ਉਹ ਪੁਲਸ 'ਤੇ ਵੀ ਘੱਟ ਭਰੋਸਾ ਕਰਦੇ ਹਨ, ਜਦ ਕਿ ਨਗਰ ਪਾਲਿਕਾਵਾਂ, ਪੰਚਾਇਤਾਂ, ਆਈ ਏ ਐਸ ਅਫਸਰਾਂ, ਇਥੋਂ ਤੱਕ ਕਿ ਤਹਿਸੀਲਦਾਰਾਂ ਉੱਤੇ ਵੀ ਭਰੋਸਾ ਕਰਦੇ ਹਨ।ਆਖਰ ਉਹ ਨੇਤਾ, ਜਿਹੜੇ ਲੋਕਾਂ ਦਾ ਭਵਿੱਖ ਬਣਾਉਂਦੇ ਹਨ, ਉਨ੍ਹਾਂ ਲਈ ਕਾਨੂੰਨ ਬਣਾਉਂਦੇ ਹਨ, ਦਿਨ ਰਾਤ ਕਹਿੰਦੇ ਹਨ ਕਿ ਜੇ ਲੋਕਾਂ ਨੇ ਉਨ੍ਹਾਂ ਨੂੰ ਪਾਰਲੀਮੈਂਟ ਤੱਕ ਪਹੰੁਚਾਇਆ, ਉਨ੍ਹਾਂ ਦਾ ਜੀਵਨ ਉਨ੍ਹਾਂ ਹੀ ਲੋਕਾਂ ਲਈ ਹੈ, ਫਿਰ ਵੀ ਪਤਾ ਨਹੀਂ ਕਿਉਂ ਲੋਕਾਂ ਦਾ ਉਨ੍ਹਾਂ 'ਤੇ ਭਰੋਸਾ ਘੱਟ ਰਿਹਾ ਹੈ।
ਲੋਕਾਂ ਦੀ ਰਾਏ ਜਾਨਣ ਤੇ ਸਮਝਣ ਤੋਂ ਪਤਾ ਲੱਗਾ ਹੈ ਕਿ ਨੇਤਾਵਾਂ ਨੂੰ ਨਾਪਸੰਦ ਕਰਨ ਦੇ ਬਹੁਤ ਸਾਰੇ ਕਾਰਨ ਹਨ। ਕਈ ਲੋਕ ਕਹਿੰਦੇ ਹਨ ਕਿ ਨੇਤਾ ਬਣਦਿਆਂ ਹੀ ਆਦਮੀ ਵਿੱਚ ਲਾਲਚ ਆ ਜਾਂਦਾ ਹੈ। ਜਿਹੜੇ ਲੋਕਾਂ ਨੇ ਨੇਤਾ ਨੂੰ ਸੱਤਾ ਤੱਕ ਪੁਚਾਇਆ ਹੁੰਦਾ ਹੈ, ਉਹ ਉਨ੍ਹਾਂ ਨੂੰ ਹੀ ਮਿਲਣਾ-ਜੁਲਣਾ ਬੰਦ ਕਰ ਦਿੰਦਾ ਹੈ। ਬਹੁਤੇ ਨੇਤਾ ਆਪਣੇ ਪਰਵਾਰ ਦੇ ਮੈਂਬਰਾਂ ਦੀ ਸਹਾਇਤਾ ਕਰਨ ਤੇ ਪੈਸਾ ਕਮਾਉਣ ਵਿੱਚ ਲੱਗ ਜਾਂਦੇ ਹਨ।ਬਹੁਤ ਸਾਰੇ ਨੇਤਾ ਆਪਣੇ ਚੋਣ ਹਲਕਿਆਂ ਤੱਕ 'ਚ ਨਹੀਂ ਜਾਂਦੇ। ਸੱਤਾ ਦਾ ਹੰਕਾਰ ਬੜਾ ਵਧ ਜਾਂਦਾ ਹੈ ਤੇ ਉਹ ਆਪਣੀ ਆਲੋਚਨਾ ਸੁਣਨੀ ਪਸੰਦ ਨਹੀਂ ਕਰਦੇ। ਇਸੇ ਲਈ ਅਕਸਰ ਚਾਪਲੂਸਾਂ ਨਾਲ ਘਿਰ ਜਾਂਦੇ ਹਨ ਤੇ ਉਨ੍ਹਾਂ ਨੂੰ ਜ਼ਮੀਨੀ ਅਸਲੀਅਤ ਦਾ ਪਤਾ ਹੀ ਨਹੀਂ ਲੱਗਦਾ।
ਜੇ ਉਹ ਸੱਚਾਈ ਜਾਣ ਵੀ ਲੈਣ ਤਾਂ ਛੇਤੀ ਕੀਤੇ ਉਸ 'ਤੇ ਵਿਚਾਰ ਕਰਨ ਜਾਂ ਬਦਲਣ ਲਈ ਤਿਆਰ ਨਹੀਂ ਹੁੰਦੇ। ਕਈ ਵਾਰ ਉਨ੍ਹਾਂ ਨੂੰ ਯਕੀਨ ਨਹੀਂ ਹੁੰਦਾ ਕਿ ਜੇ ਉਹ ਆਪਣੀ ਨੀਤੀ ਵਿੱਚ ਤਬਦੀਲੀ ਕਰ ਲੈਣਗੇ ਤਾਂ ਕੀ ਇਹ ਉਨ੍ਹਾਂ ਲਈ ਲਾਹੇਵੰਦ ਸੌਦਾ ਹੋਵੇਗਾ?ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਬਦਲ ਗਏ ਤਾਂ ਚੋਣਾਂ ਨਾ ਹਾਰ ਜਾਣ। ਉਹ ਲੋਕਾਂ ਦੀ ਮਦਦ ਕਰਨ ਦੀ ਥਾਂ ਆਪਣੇ ਵਿਰੋਧੀ ਨੂੰ ਮਾਤ ਦੇਣ ਦੀ ਜੁਗਤ ਵਿੱਚ ਵੱਧ ਲੱਗੇ ਰਹਿੰਦੇ ਹਨ। ਉਹ ਹਮੇਸ਼ਾ ਵਿਰੋਧੀਆਂ ਦੀ ਗੱਲ 'ਤੇ ਪ੍ਰਤੀਕਿਰਿਆ ਕਰਨ 'ਚ ਵੱਧ ਸਮਾਂ ਖਰਚ ਕਰਦੇ ਹਨ। ਜੇ ਇੰਨਾ ਸਮਾਂ ਉਹ ਆਪਣੇ ਚੋਣ ਹਲਕੇ 'ਚ ਖਰਚ ਕਰਨ ਤਾਂ ਨਾ ਸਿਰਫ ਲੋਕਾਂ ਦਾ ਭਲਾ ਹੋ ਸਕਦਾ ਹੈ ਸਗੋਂ ਸਿਆਸਤ 'ਚ ਉਨ੍ਹਾਂ ਦੀ ਮੌਜੂਦਗੀ ਕਾਇਮ ਰਹਿ ਸਕਦੀ ਹੈ।ਇਹੋ ਵਜ੍ਹਾ ਹੈ ਕਿ ਜੋ ਨੇਤਾ ਆਪਣੇ ਚੋਣ ਹਲਕਿਆਂ ਦੇ ਲੋਕਾਂ ਦੀਆਂ ਮਾਮੂਲੀ ਸਮੱਸਿਆਵਾਂ ਵੱਲ ਵੀ ਧਿਆਨ ਦਿੰਦੇ ਤੇ ਉਨ੍ਹਾਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਚੋਣ ਨਹੀਂ ਹਾਰਦੇ। ਇਨ੍ਹੀਂ ਦਿਨੀਂ ਨੇਤਾਵਾਂ ਨੇ ਵੀ ਕਾਰਪੋਰੇਟਸ ਦੇ ਤੌਰ ਤਰੀਕਾ ਆਪਣਾ ਲਿਆ ਹੈ, ਜਿੱਥੇ ਆਪਣੇ ਬ੍ਰਾਂਡ ਨੂੰ ਬਚਾਉਣ-ਬਣਾਉਣ ਲਈ ਦੂਜੇ ਭਾਵ ਵਿਰੋਧੀ ਦੇ ਬ੍ਰਾਂਡ ਨੂੰ ਤਹਿਸ-ਨਹਿਸ ਕਰਨਾ ਪੈਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”