Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਲੋਕਤੰਤਰ ਵਿੱਚ ਐੱਨ ਜੀ ਓਜ਼ ਦੀ ਭੂਮਿਕਾ ਮਹੱਤਵਪੂਰਨ

April 08, 2019 09:16 AM

-ਆਕਾਰ ਪਟੇਲ
ਕੁਝ ਮਹੀਨਿਆਂ ਵਿੱਚ ਇੱਕ ਵੱਡੇ ਗੈਰ-ਸਰਕਾਰੀ ਸੰਗਠਨ ਦੇ ਮੁਖੀ ਦੇ ਤੌਰ 'ਤੇ ਮੇਰਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਮੈਂ ਸੋਚਿਆ ਕਿ ਮੈਨੂੰ ਇਸ ਖੇਤਰ ਬਾਰੇ ਲਿਖਣਾ ਚਾਹੀਦਾ ਹੈ ਤੇ ਪਾਠਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਚਾਰ ਸਾਲਾਂ ਤੱਕ ਇਸ ਵਿੱਚ ਕੰਮ ਕਰਦੇ ਸਮੇਂ ਮੈਂ ਕੀ ਕੁਝ ਸਿਖਿਆ ਅਤੇ ਜਾਣਿਆ।
ਪਹਿਲੀ ਚੀਜ਼ ਉਨ੍ਹਾਂ ਲੋਕਾਂ ਦੀ ਯੋਗਤਾ ਬਾਰੇ ਹੈ, ਜੋ ਇਨ੍ਹਾਂ ਵਿੱਚ (ਜਿਨ੍ਹਾਂ ਨੂੰ ਸਿਵਲ ਸੁਸਾਇਟੀ ਵੀ ਕਿਹਾ ਜਾਂਦਾ ਹੈ) ਕੰਮ ਕਰਦੇ ਹਨ। ਇਹ ਗਰੁੱਪ ਆਮ ਹਿੱਤਾਂ ਉੱਤੇ ਕੰਮ ਕਰਦਾ ਹੈ। ਇਨ੍ਹਾਂ ਨੂੰ ਵਰਕਰ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਸੰਗਠਨਾਂ ਨੂੰ ਆਮ ਤੌਰ ਉਤੇ ਐੱਨ ਜੀ ਓ ਕਿਹਾ ਜਾਂਦਾ ਹੈ। ਮੈਂ ਦੇਖਿਆ ਕਿ ਭਾਰਤ ਦੇ ਕੁਝ ਬਹੁਤ ਯੋਗ ਲੋਕ ਇਸ ਕੰਮ ਵੱਲ ਖਿੱਚੇ ਜਾਂਦੇ ਹਨ ਤੇ ਸਾਨੂੰ ਇਸ ਦਾ ਮਾਣ ਹੋਣਾ ਚਾਹੀਦਾ ਹੈ। ਇਸ ਖੇਤਰ ਦੀ ਤਨਖਾਹ ਕਾਰਪੋਰੇਟ ਖੇਤਰ ਮੁਕਾਬਲੇ ਬਹੁਤ ਘੱਟ ਹੈ। ਇਸ ਦੇ ਬਾਵਜੂਦ ਖਾਸ ਗੱਲ ਇਹ ਹੈ ਕਿ ਬਹੁਤ ਸਾਰੇ ਨੌਜਵਾਨ ਇਸ ਖੇਤਰ ਵਿੱਚ ਕੰਮ ਕਰਦੇ ਦੇਖੇ ਜਾ ਸਕਦੇ ਹਨ।ਦੂਜੀ ਵਿਸ਼ੇਸ਼ਤਾ ਉਨ੍ਹਾਂ ਦੇ ਕੰਮ ਕਰਨ ਦੀ ਪ੍ਰਕਿਰਤੀ ਬਾਰੇ ਹੈ, ਜਿੱਥੇ ਤੁਹਾਨੂੰ ਬਹੁਤ ਸਾਰੇ ਅਜਿਹੇ ਲੋਕ ਮਿਲ ਜਾਣਗੇ, ਜਿਨ੍ਹਾਂ ਨੇ ਕੂੜਾ ਚੁਗਣ ਅਤੇ ਮੁੱਢਲੀ ਸਿਖਿਆ ਵਰਗੇ ਵਿਸ਼ਿਆਂ 'ਤੇ ਦਹਾਕਿਆਂ ਤੱਕ ਕੰਮ ਕੀਤਾ ਹੈ। ਬੇਸ਼ੱਕ ਇਹ ਬਹੁਤ ਚੰਗਾ ਅਤੇ ਅਰਥਪੂਰਨ ਕੰਮ ਹੈ, ਪਰ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਇਨ੍ਹਾਂ ਲੋਕਾਂ ਕੋਲ ਇੱਕ ਖਾਸ ਮੁਹਾਰਤ ਅਤੇ ਸਮਝ ਹੁੰਦੀ ਹੈ, ਜੋ ਸਰਕਾਰ ਸਮੇਤ ਹੋਰ ਸਥਾਨਾਂ 'ਤੇ ਨਹੀਂ ਮਿਲਦੀ।ਇਸੇ ਦੇ ਨਾਲ ਤੀਸਰੀ ਗੱਲ ਮੇਰੇ ਧਿਆਨ ਵਿੱਚ ਆਉਂਦੀ ਹੈ ਤੇ ਉਹ ਇਹ ਹੈ ਕਿ ਭਾਰਤ 'ਚ ਅਜਿਹੇ ਲੋਕਾਂ ਤੇ ਸੰਸਥਾਵਾਂ ਲਈ ਸਰਕਾਰ ਨਾਲ ਕੰਮ ਕਰਨਾ ਆਸਾਨ ਨਹੀਂ ਹੁੰਦਾ। ਭਾਰਤ ਦਾ ਨੌਕਰਸ਼ਾਹੀ ਤੇ ਸਿਆਸੀ ਢਾਂਚਾ ਅਜਿਹਾ ਹੈ ਕਿ ਇਨ੍ਹਾਂ ਦੋਵਾਂ ਖੇਤਰਾਂ ਦੇ ਲੋਕ ਸੌੜੀ ਸੋਚ ਵਾਲੇ ਅਤੇ ਘੁਮੰਡੀ ਹੁੰਦੇ ਹਨ। ਨਾਗਰਿਕ ਅਤੇ ਨੌਕਰਸ਼ਾਹੀ ਵਿਚਾਲੇ ਮਾਲਕ ਅਤੇ ਸੇਵਕ ਦਾ ਨਾਤਾ ਹੁੰਦਾ ਹੈ, ਭਾਵੇਂ ਨਾਗਰਿਕ ਨੇ ਉਸ ਨੌਕਰਸ਼ਾਹ ਦੇ ਮੁਕਾਬਲੇ ਕਿਸੇ ਵਿਸ਼ੇਸ਼ ਖੇਤਰ ਵਿੱਚ ਕਾਫੀ ਲੰਮੇ ਸਮੇਂ ਤੋਂ ਕੰਮ ਕੀਤਾ ਹੋਵੇ।
ਕਿਉਂਕਿ ਮੈਂ ਇੱਕ ਵਿਸ਼ਵ ਪੱਧਰੀ ਸੰਸਥਾ ਨਾਲ ਕੰਮ ਕੀਤਾ ਹੈ, ਇਸ ਲਈ ਮੈਂ ਕਹਿ ਸਕਦਾ ਹਾਂ ਕਿ ਹੋਰ ਜਮਹੂਰੀ ਦੇਸ਼ਾਂ, ਵਿਸ਼ੇਸ਼ ਤੌਰ 'ਤੇ ਯੂਰਪੀ ਦੇਸ਼ਾਂ 'ਚ ਨਾਗਰਿਕ ਅਤੇ ਨੌਕਰਸ਼ਾਹਾਂ ਦਾ ਕਾਫੀ ਨਜ਼ਦੀਕੀ ਰਿਸ਼ਤਾ ਹੁੰਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਐ੍ਵ ਜੀ ਓ ਵਰਕਰਾਂ ਵੱਲੋਂ ਕੀਤੇ ਗਏ ਕੰਮਾਂ ਦਾ ਸਨਮਾਨ ਕੀਤਾ ਜਾਂਦਾ ਹੈ, ਜਦ ਕਿ ਸਾਡੇ ਦੇਸ਼ ਵਿੱਚ ਅਜਿਹੇ ਸਮੂਹਾਂ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਕਾਰਨ ਸਮਝਿਆ ਜਾਂਦਾ ਹੈ।
ਚੌਥੀ ਗੱਲ ਇਹ ਹੈ ਕਿ ਜੇ ਸਰਕਾਰ ਇਨ੍ਹਾਂ ਨਾਲ ਮਿਲ ਕੇ ਕੰਮ ਕਰੇ ਤਾਂ ਇਹ ਵਰਕਰ ਅਤੇ ਐੱਨ ਜੀ ਓਜ਼ ਸਮਾਜ ਲਈ ਕਾਫੀ ਕੀਮਤੀ ਸਾਬਿਤ ਹੋ ਸਕਦੇ ਹਨ। ਕਾਂਗਰਸੀ ਅਗਵਾਈ ਵਾਲੇ ਯੂ ਪੀ ਏ ਗੱਠਜੋੜ ਨੇ ਸਿਵਲ ਸੁਸਾਇਟੀ ਦੇ ਲੋਕਾਂ ਦਾ ਇੱਕ ਗਰੁੱਪ ਬਣਾਇਆ ਸੀ, ਜਿਸ ਨੂੰ ਕੌਮੀ ਸਲਾਹਕਾਰ ਕਮੇਟੀ ਦਾ ਨਾਂਅ ਦਿੱਤਾ ਗਿਆ ਸੀ। ਇਸ ਵਿੱਚ ਬਹੁਤੇ ਲੋਕ ਐੱਨ ਜੀ ਓਜ਼ ਵਾਲੇ ਸਨ। ਇਨ੍ਹਾਂ ਲੋਕਾਂ ਨੇ ਸਰਕਾਰ ਨੂੰ ਮਨਰੇਗਾ ਅਤੇ ਸੂਚਨਾ ਦਾ ਅਧਿਕਾਰ ਵਰਗੇ ਕਾਨੂੰਨ ਬਣਾਉਣ ਦੀ ਸਲਾਹ ਦਿੱਤੀ।ਜੇ ਇਹ ਕਾਨੂੰਨ ਬਣੇ ਹਨ ਅਤੇ ਅੱਜ ਵੀ ਇੰਨੇ ਪ੍ਰਸਿੱਧ ਹਨ ਤਾਂ ਉਹ ਇਸ ਲਈ ਹਨ ਕਿ ਉਹ ਉਨ੍ਹਾਂ ਲੋਕਾਂ ਦੀ ਸੋਚ ਦਾ ਨਤੀਜਾ ਸਨ, ਜੋ ਸਰਕਾਰ ਨਹੀਂ ਸੋਚ ਸਕਦੀ। ਮੇਰੇ ਮਨ ਵਿੱਚ ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਕਿ ਸੂਚਨਾ ਦਾ ਅਧਿਕਾਰ ਵਰਗੀਆਂ ਚੀਜ਼ਾਂ ਕਾਫੀ ਤਬਦੀਲੀ ਲਿਆਉਣ ਵਾਲੀਆਂ ਇਹ ਸੰਸਥਾਂਵਾਂ ਹਨ। ਔਰਤਾਂ ਕੋਲ ਵੋਟ ਦੇ ਨਾਲ-ਨਾਲ ਆਰ ਟੀ ਆਈ ਦੇ ਰੂਪ ਵਿੱਚ ਇੱਕ ਵੱਡੀ ਤਾਕਤ ਆ ਗਈ ਹੈ।
ਪੰਜਵੀਂ ਗੱਲ ਇਹ ਕਿ ਇਹ ਵਰਕਰ ਅਤੇ ਐਨ ਜੀ ਓਜ਼ ਮੱਧਵਰਗ ਤੇ ਗਰੀਬਾਂ ਵਿਚਾਲੇ ਪਾਈ ਜਾਣ ਵਾਲੀ ਖੱਡ ਨੂੰ ਭਰਨ ਦਾ ਕੰਮ ਕਰਦੇ ਹਨ। ਅਸੀਂ ਇੱਕ ਅਜਿਹੇ ਵਾਤਾਵਰਣ ਵਿੱਚ ਕੰਮ ਕਰਦੇ ਹਾਂ, ਜੋ ਏਕਾਂਤ ਦੇ ਮਾਹੌਲ ਵਾਲਾ ਹੁੰਦਾ ਹੈ।ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਖੇਤੀ ਸੰਕਟ ਵਰਗੇ ਕਈ ਮੁੱਦੇ ਅਜਿਹੇ ਹਨ, ਜਿਨ੍ਹਾਂ ਨਾਲ ਸਾਡੇ 'ਚੋਂ ਜ਼ਿਆਦਾਤਰ ਲੋਕਾਂ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਨਾਲ ਸਾਡਾ ਕੋਈ ਸਿੱਧਾ ਵਾਸਤਾ ਨਹੀਂ ਹੁੰਦਾ। ਮੱਧਵਰਗ ਦੇ ਮੈਂਬਰਾਂ ਦੇ ਰੂਪ ਵਿੱਚ ਵਰਕਰ ਅਤੇ ਐੱਨ ਜੀ ਓਜ਼ ਦਾ ਗੈਰ-ਮੱਧਵਰਗੀ ਮਸਲਿਆਂ ਨਾਲ ਸਿੱਧਾ ਅਤੇ ਲੰਮਾ ਸੰਪਰਕ ਹੁੰਦਾ ਹੈ, ਜਿਸ ਨਾਲ ਅਸੀਂ ਵੀ ਉਨ੍ਹਾਂ ਬਾਰੇ ਜਾਣ ਸਕਦੇ ਹਾਂ।
ਛੇਵੀਂ ਗੱਲ ਉਨ੍ਹਾਂ ਮੁੱਦਿਆਂ ਬਾਰੇ ਹੈ, ਜਿਨ੍ਹਾਂ ਬਾਰੇ ਅਸੀਂ ਜ਼ਿਆਦਾਤਰ ਭਾਰਤੀਆਂ ਨੇ ਆਪਣਾ ਮਨ ਬਣਾ ਲਿਆ ਹੈ, ਇਹ ਵਰਕਰ ਅਤੇ ਐੱਨ ਜੀ ਓਜ਼ ਹੁੰਦੀਆਂ ਹਨ, ਜੋ ਚੀਜ਼ਾਂ ਨੂੰ ਵੱਧ ਬਰੀਕੀ ਨਾਲ ਸਮਝਦੇ ਹਨ। ਮੁੱਖ ਧਾਰਾ ਦੇ ਮੀਡੀਆ ਦੀ ਪ੍ਰਕਿਰਤੀ ਕਾਰਨ ਸਾਨੂੰ ਆਦਿਵਾਸੀਆਂ ਦੇ ਅਧਿਕਾਰਾਂ ਤੇ ਦਲਿਤਾਂ ਦੇ ਅਧਿਕਾਰਾਂ ਦੀਖਾਸ ਜਾਣਕਾਰੀ ਨਹੀਂ ਮਿਲਦੀ। ਕਸ਼ਮੀਰ ਵਰਗੇ ਮੁੱਦਿਆਂ ਉੱਤੇ ਸਾਡੇ ਕੋਲ ਸਿਰਫ ਇਕਤਰਫਾ ਜਾਣਕਾਰੀ ਹੈ। ਉਤਰ-ਪੂਰਬ 'ਚ ਹੁੰਦੀ ਹਿੰਸਾ ਬਾਰੇ ਸਾਡੀ ਸਮਝ ਘੱਟ ਹੈ, ਪਰ ਵਰਕਰਾਂ ਅਤੇ ਐਨ ਜੀ ਓਜ਼ ਸਾਡੇ ਮੁਕਾਬਲੇ ਇਨ੍ਹਾਂ ਨਾਲ ਕਾਫੀ ਡੂੰਘਾਈ ਨਾਲ ਜੁੜੇ ਹੁੰਦੇ ਹਨ।
ਮੈਂ ਤੁਹਾਨੂੰ ਇੱਕ ਅਜਿਹੀ ਉਦਾਹਰਣ ਦੱਸਦਾ ਹਾਂ, ਜਿਸ ਬਾਰੇ ਤੁਹਾਨੂੰ ਸ਼ਾਇਦ ਪਤਾ ਹੀ ਨਾ ਹੋਵੇ : 2012 ਵਿੱਚ ਈ ਈ ਵੀ ਐੱਫ ਏ ਐੱਮ ਨਾਂਅ ਦੀ ਐੱਨ ਜੀ ਓ ਨੇ ਸੁਪਰੀਮ ਕੋਰਟ ਵਿੱਚ ਇਹ ਕਹਿ ਕੇ ਪਟੀਸ਼ਨ ਦਾਇਰ ਕੀਤੀ ਕਿ ਮਣੀਪੁਰ 'ਚ ਫੌਜ ਵੱਲੋਂ ਕੀਤਾ ਗਿਆ ਮੁਕਾਬਲਾ ਨਕਲੀ ਹੈ। ਕੋਰਟ ਨੇ ਕੁਝ ਜੱਜਾਂ ਨੂੰ ਇਸ ਦੀ ਜਾਂਚ ਦਾ ਹੁਕਮ ਦਿੱਤਾ, ਜਿਸ ਵਿੱਚ ਪਾਇਆ ਗਿਆ ਕਿ ਐਨ ਜੀ ਓ ਦੀ ਗੱਲ ਸਹੀ ਸੀ। ਸਿੱਟੇ ਵਜੋਂ ਮਣੀਪੁਰ ਵਿੱਚ ਹੋਣ ਵਾਲੇ ਮੁਕਾਬਲਿਆਂ ਤੇ ਇਨ੍ਹਾਂ ਵਿੱਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ 200 ਤੋਂ ਘੱਟ ਕੇ ਬਹੁਤ ਘੱਟ ਰਹਿ ਗਈ ਹੈ ਕਿਉਂਕਿ ਫੌਜ ਨੂੰ ਪਤਾ ਹੈ ਕਿ ਉਸ ਉਤੇ ਨਜ਼ਰ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਤੁਹਾਨੂੰ ਰੈਗੂਲਰ ਮੀਡੀਆ ਤੋਂ ਨਹੀਂ ਮਿਲੇਗੀ। ਇਹ ਐੱਨ ਜੀ ਓਜ਼ ਅਤੇ ਵਰਕਰਾਂ ਦੀ ਹਾਜ਼ਰੀ ਹੀ ਹੈ, ਜਿਨ੍ਹਾਂ ਨੇ ਸੰਵਿਧਾਨਕ ਅਧਿਕਾਰਾਂ ਨੂੰ ਸੁਰੱਖਿਅਤ ਰੱਖਿਆ ਹੈ।
ਕਿਸੇ ਵੀ ਜਮਹੂਰੀ ਦੇਸ਼ 'ਚ ਕਾਫੀ ਗਿਣਤੀ ਵਿੱਚ ਵਰਕਰਾਂ ਅਤੇ ਸੰਗਠਨਾਂ ਦੀ ਲੋੜ ਹੁੰਦੀ ਹੈ, ਜੋ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ ਉੱਤੇ ਕੰਮ ਕਰਨ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਉਨ੍ਹਾਂ ਚੀਜ਼ਾਂ ਵਿੱਚ ਕੋਈ ਰੁਚੀ ਨਹੀਂ ਰੱਖਦੇ, ਜਿਨ੍ਹਾਂ ਦਾ ਸਾਡੇ ਨਾਲ ਸਿੱਧੇ ਤੌਰ 'ਤੇ ਕੋਈ ਸੰਬੰਧ ਨਾ ਹੋਵੇ। ਸਾਨੂੰ ਉਨ੍ਹਾਂ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ, ਜੋ ਆਮ ਹਿੱਤ ਦੇ ਮੁੱਦਿਆਂ 'ਤੇ ਕੰਮ ਕਰਦੇ ਹਨ, ਬੇਸ਼ੱਕ ਅਸੀਂ ਉਨ੍ਹਾਂ ਦੀਆਂ ਕੁਝ ਗੱਲਾਂ ਨਾਲ ਸਹਿਮਤ ਨਾ ਹੋਈਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ