Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਬਰੈਂਪਟਨ ਸਾਊਥ ਨਾਮੀਨੇਸ਼ਨ ਚੋਣ ਇਸ ਸ਼ਨਿਚਰਵਾਰ ਨੂੰ

April 05, 2019 10:30 AM


ਵੱਧ ਤੋਂ ਵੱਧ ਵੋਟ ਪਾਉਣ ਲਈ ਆਉਣ ਵਾਸਤੇ ਹਰਦੀਪ ਗਰੇਵਾਲ ਨੇ ਕੀਤੀ ਅਪੀਲ

ਬਰੈਪਟਨ, 4 ਅਪ੍ਰੈਲ (ਪੋਸਟ ਬਿਊਰੋ)- ਬਰੈਂਪਟਨ ਸਾਊਥ ਤੋਂ ਕੰਜ਼ਰਵਟਿਵ ਪਾਰਟੀ ਵਲੋਂ ਇਸ ਹਲਕੇ ਤੋਂ ਆਪਣਾ ਮੈਂਬਰ ਪਾਰਲੀਮੈਂਟ ਲਈ ਉਮੀਦਵਾਰ ਚੁਣਨ ਵਾਸਤੇ ਇਸ ਸ਼ਨਿਚਰਵਾਰ ਨੂੰ ਚੋਣ ਕਰਵਾਈ ਜਾ ਰਹੀ ਹੈ। ਇਹ ਚੋਣ 79 ਬਰੈਮਸਟੀਲ ਉਤੇ ਸਥਿਤ ਕੈਨੇਡੀਅਨ ਕਨਵੈਸਨ ਸੈਂਟਰ ਵਿਖੇ ਸਵੇਰੇ ਸਾਢੇ 9 ਵਜੇ ਤੋਂ ਲੈਕੇ ਸਾਮ ਸਾਢੇ 4 ਵਜੇ ਤੱਕ ਹੋਵੇਗੀ। ਇਸ ਚੋਣ ਵਿਚ ਇਸ ਹਲਕੇ ਤੋਂ 14 ਮਾਰਚ ਤੱਕ ਬਣੇ ਮੈਂਬਰ ਹੀ ਵੋਟ ਪਾ ਸਕਣਗੇ। ਹਰੇਕ ਵੋਟ ਪਾਉਣ ਵਾਲੇ ਕੋਲ ਆਪਣਾ ਸਹੀ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਜਿਸ ਕੋਲ ਡਰਾਇਵਿੰਗ ਲਾਈਸੰਸ ਹੈ, ਉਸ ਨੂੰ ਹੋਰ ਕੋਈ ਪਹਿਚਾਣ ਪੱਤਰ ਦਿਖਾਉਣ ਦੀ ਜ਼ਰੂਰਤ ਨਹੀਂ। ਜੇਕਰ ਡਰਾਇਵਿੰਗ ਲਾਈਸੰਸ ਨਹੀਂ ਹੈ ਤਾਂ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ, ਪੀ ਆਰ ਕਾਰਡ ਜਾਂ ਫੇਰ ਕੋਈ ਤੁਹਾਡੇ ਕੋਲ ਚਿੱਠੀ ਬੈਕ ਦੀ ਜਾਂ ਤੁਹਾਡੇ ਫੋਨ ਦੀ ਜਾਂ ਫੇਰ ਹੋਰ ਬਿਲ ਦੇ ਬਿਲ ਦੇ ਭੁਗਤਾਨ ਦੀ, ਜੋ ਤੁਹਾਡੇ ਐਡ੍ਰੈਸ ਨੂੰ ਦਰਸਾਉਦੀ ਹੋਵੇ, ਹੋਣੀ ਜਰੂਰੀ ਹੈ। ਇਸ ਨਾਮੀਨੇਸ਼ਨ ਲਈ ਛੇ ਉਮੀਦਵਾਰ ਮੈਦਾਨ ਵਿਚ ਹਨ। ਹਰ ਕਿਸੇ ਨੇ ਆਪੋ-ਆਪਣੀ ਮਿਹਨਤ ਕੀਤੀ ਹੈ। ਕਥਿਤ ਤੌਰ `ਤੇ ਇਸ ਸਮੇਂ ਕੰਜ਼ਰਵਟਿਵ ਪਾਰਟੀ ਦੀ ਮੈਬਰਸਿ਼ਪ ਇਸ ਹਲਕੇ ਤੋਂ 9500 ਦੇ ਕਰੀਬ ਹੈ, ਜਿਹੜੀ ਕਿ ਕੈਨੇਡਾ ਭਰ ਵਿਚ ਇਸ ਸਮੇਂ ਸਭ ਤੋਂ ਵੱਡੀ ਨਾਮੀਨੇਸ਼ਨ ਨਜ਼ਰ ਆ ਰਹੀ ਹੈ।
ਹਰਦੀਪ ਗਰੇਵਾਲ ਨੇ ਆਪਣੇ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਰਾਹੀ ਮੈਬਰਸਿ਼ਪ ਸਾਈਨ ਕੀਤੀ ਹੈ, ਉਹ ਇਨ੍ਹਾਂ ਦੇ ਨਾਮ ਦੇ ਅੱਗੇ ਇਕ ਲਿਖ ਕੇ ਆਪਣਾ ਪਹਿਲਾ ਪਸੰਦੀਦਾ ਉਮੀਦਵਾਰ ਹੋਣ ਦੀ ਵੋਟ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਭਾਈਚਾਰੇ ਦੇ ਲੋਕ, ਜਿਨ੍ਹਾਂ ਨੇ ਕਿਸੇ ਹੋਰ ਉਮੀਦਵਾਰ ਨਾਲ ਆਪਣੀ ਵੋਟ ਸਾਈਨ ਕੀਤੀ ਹੈ, ਉਹ ਉਸ ਉਮੀਦਵਾਰ ਨੂੰ ਆਪਣੀ ਪਹਿਲੀ ਚੁਆਇਸ ਦੀ ਵੋਟ ਪਾ ਦੇਣ। ਪਰ ਹਰਦੀਪ ਗਰੇਵਾਲ ਦੇ ਨਾਮ ਦੇ ਪਿਛੇ ਉਹ 2 ਲਿਖ ਕੇ ਇਹ ਸਾਬਿਤ ਕਰਨ ਕਿ ਜੇਕਰ ਸਾਡਾ ਪਹਿਲੀ ਚੁਆਇਸ ਵਾਲਾ ਉਮੀਦਵਾਰ ਨਹੀਂ ਬਣਦਾ ਤਾਂ ਇਸ ਬੈਲੇਟ ਪੇਪਰ ਤੋਂ ਸਾਡੀ ਦੂਸਰੀ ਚੁਆਇਸ ਹਰਦੀਪ ਗਰੇਵਾਲ ਹੋਵੇਗਾ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਿਸੇ ਵੀ ਨਾਮ ਨਾਲ ਕ੍ਰਾਸ ਜਾ ਠੀਕ ਦਾ ਨਿਸਾਨ ਮਾਰ ਕੇ ਕਿਸੇ ਹੋਰ ਅੱਗੇ 2, 3 ਜਾਂ 4 ਨਾ ਲਿਖਿਆ ਜਾਵੇ। ਅਜਿਹਾ ਕਰਨ ਨਾਲ ਬੈਲੇਟ ਖਰਾਬ ਹੋ ਜਾਵੇਗਾ। ਕੱਲ੍ਹ ਬਰੈਂਪਟਨ ਸਪੋਰਟਸਪਲੈਕਸ ਵਿਖੇ ਸੀਨੀਅਰ ਕਲੱਬਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੇ ਵਿਚਾਰ ਰੱਖੇ ਤੇ ਉਨ੍ਹਾਂ ਤੋਂ ਇਸ ਨਾਮੀਨੇਸ਼ਨ ਵਿਚ ਜਿੱਤ ਹਾਸਿਲ ਕਰਨ ਲਈ ਆਸ਼ੀਰਵਾਦ ਵੀ ਲਿਆ। ਬੀਤੇ ਦਿਨੀਂ ਵੱਖ ਵੱਖ ਟੀਵੀ ਪ੍ਰੋਗਰਾਮਾਂ ਉਪਰ ਹੋਈਆਂ ਡੀਬੇਟਸ ਤੇ ਰੇਡੀਓ ਪੋ੍ਰਗਰਾਮ `ਤੇ ਹੋਈਆਂ ਇੰਟਰਵਿਊਜ਼ ਤੋਂ ਬਾਅਦ ਬਹੁਤੇ ਲੋਕ ਇਸ ਸਮੇ ਹਰਦੀਪ ਗਰੇਵਾਲ ਦੀ ਲਿਆਕਤ ਨੂੰ ਸਮਝਦੇ ਹਨ ਤੇ ਇਹ ਸਮਝਦੇ ਹਨ ਕਿ ਜੇਕਰ ਪੰਜਾਬੀ ਭਾਈਚਾਰੇ ਵਿਚੋਂ ਕੌਈ ਵਧੀਆ ਗੱਲਬਾਤ ਕਰਨ ਵਾਲਾ ਉਮੀਦਵਾਰ ਹੈ ਤਾਂ ਉਹ ਹਰਦੀਪ ਗਰੇਵਾਲ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ