Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਸਕੂਲੀ ਵਿੱਦਿਆਰਥੀਆਂ ਦਾ ਗਲਤ ਇਸਤੇਮਾਲ

April 05, 2019 08:46 AM

ਪੰਜਾਬੀ ਪੋਸਟ ਸੰਪਾਦਕੀ

ਕੱਲ ਉਂਟੇਰੀਓ ਭਰ ਵਿੱਚ ਸਕੂਲੀ ਵਿੱਦਿਆਰਥੀਆਂ ਨੇ ਡੱਗ ਫੋਰਡ ਸਕਾਰ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਂ ਆਖ ਲਵੋ ਕਿ ਉਹਨਾਂ ਤੋਂ ਮੁਜ਼ਾਹਰੇ ਕਰਵਾਏ ਗਏ। ਉਂਟੇਰੀਓ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਮਾਰਚ ਬਰੇਕ ਦੌਰਾਨ ਸਕੂਲਾਂ ਅਤੇ ਬੋਰਡਾਂ ਵਿੱਚ ਚੁਸਤੀ ਦਰੁਸਤੀ ਲਿਆਉਣ ਦੇ ਇਰਾਦੇ ਨਾਲ ਤਬਦੀਲੀਆਂ ਸੁਝਾਈਆਂ ਗਈਆਂ ਸਨ। ਇਹਨਾਂ ਤਬਦੀਲੀਆਂ ਨੂੰ ਲੈ ਕੇ ਕਾਫੀ ਅਸੰਤੋਸ਼ ਪਾਇਆ ਗਿਆ ਕਿਉਂਕਿ ਕਈਆਂ ਦਾ ਵਿਚਾਰ ਹੈ ਕਿ ਇਹ ਤਬਦੀਲੀਆਂ ਵਿੱਦਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਨ। ਜੋ ਅਜਿਹਾ ਸੋਚਦੇ ਹਨ, ਉਹਨਾਂ ਦਾ ਰੋਸ ਕਰਨਾ ਵਾਜ਼ਬ ਬਣਦਾ ਹੈ। ਪਰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਸਕੂਲੀ ਵਿੱਦਿਆਰਥੀਆਂ ਨੂੰ ਸਿਆਸੀ ਪ੍ਰਾਪੇਗੰਡੇ ਲਈ ਵਰਤਣਾ।

 ਕੁੱਝ ਲੋਕ ਤਰਕ ਦੇ ਸਕਦੇ ਹਨ ਕਿ ਹੋਣ ਵਾਲੀਆਂ ਤਬਦੀਲੀਆਂ ਵਿੱਦਿਆਰਥੀਆਂ ਦੀ ਵਿੱਦਿਆ ਦੀ ਗੁਣਵੱਤਾ ਉੱਤੇ ਨਾਂਪੱਖੀ ਪ੍ਰਭਾਵ ਪਾਉਣਗੀਆਂ ਜਿਵੇਂ ਕਿ ਕਲਾਸਾਂ ਦਾ ਸਾਈਜ਼ ਵੱਡਾ ਹੋਣ ਨਾਲ ਟੀਚਰ ਬੱਚਿਆਂ ਨੂੰ ਨਿੱਜੀ ਧਿਆਨ ਨਹੀਂ ਦੇ ਪਾਉਣਗੇ, ਸਪੈਸ਼ਲ ਐਜੁਕੇਸ਼ਨ (ਆਟਿਜ਼ਮ ਆਦਿ ਤੋਂ ਪੀੜਤਾਂ ਲਈ) ਘੱਟ ਫੰਡ ਉਪਲਬਧ ਹੋਣ ਨਾਲ ਬੱਚਿਆਂ ਦਾ ਨੁਕਸਾਨ ਹੋਵੇਗਾ। ਇਹਨਾਂ ਮੁੱਦਿਆਂ ਬਾਰੇ ਸਿਆਸੀ ਪਾਰਟੀਆਂ, ਸਕੂਲ ਅਧਿਆਪਕਾਂ ਦੀਆਂ ਯੂਨੀਅਨਾਂ ਅਤੇ ਮਾਪਿਆਂ ਵੱਲੋਂ ਇਤਰਾਜ਼ ਕੀਤਾ ਜਾਣਾ, ਮੁਜ਼ਾਹਰਾ ਕਰਨਾ ਸਮਝ ਆ ਸਕਦਾ ਹੈ ਕਿਉਂਕਿ ਲੋਕਤੰਤਰ ਵਿੱਚ ਅਜਿਹਾ ਹੋਣਾ ਹੀ ਚਾਹੀਦਾ ਹੈ। ਜੇ ਵਿੱਦਿਆਰਥੀ ਖੁਦ ਅੱਗੇ ਆਉਣ (ਜਿਹਾ ਕਿ ਕੱਲ ਹੋਏ ਮੁਜ਼ਾਹਰਿਆਂ ਬਾਰੇ ਪ੍ਰਭਾਵ ਦਿੱਤਾ ਜਾ ਰਿਹਾ ਹੈ) ਤਾਂ ਵੀ ਗੱਲ ਸਮਝ ਆ ਸਕਦੀ ਹੈ। ਜੋ ਸਹੀ ਨਹੀਂ ਹੈ, ਉਹ ਹੈ ਅਧਿਆਪਕਾਂ ਵੱਲੋਂ ਵਿੱਦਿਆਰਥੀਆਂ ਨੂੰ ਆਪਣੇ ਏਜੰਡੇ ਲਈ ਵਰਤਿਆ ਜਾਣਾ।

 ਪੰਜਾਬੀ ਪੋਸਟ ਕੋਲ ਇਹ ਫਸਟ ਹੈਂਡ (First hand) ਜਾਣਕਾਰੀ ਹੈ ਕਿ ਕਿਵੇਂ ਹਾਲੇ 2-3 ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਕੈਨੇਡਾ ਆਏ ਕਈ ਨਵੇ ਆਏ ਪਰਵਾਸੀਆਂ ਦੇ ਬੱਚੇ ਆਪਣੇ ਮਾਪਿਆਂ ਨੂੰ ਹੁੱਬ ਦੇ ਦੱਸਦੇ ਸਨ ਕਿ ਉਹਨਾਂ ਨੇ ਸਕੂਲ ਵਿੱਚ ਮੁਜ਼ਾਹਰਾ ਕਰਨਾ ਹੈ। ਪੁੱਛਣ ਉੱਤੇ ਕਾਰਣ ਸੀ ਕਿ ਅਧਿਆਪਕਾਂ ਨੇ ਦੱਸਿਆ ਹੈ ਕਿ ਸਰਕਾਰ ਉਹਨਾਂ ਦੀ ਵਿੱਦਿਆ ਨੂੰ ਤਬਾਹ ਕਰਨ ਜਾ ਰਹੀ ਹੈ। ਮਾਪਿਆਂ ਅਤੇ ਬੱਚਿਆਂ ਦੋਵਾਂ ਵਿਚਾਰਿਆਂ ਨੂੰ ਪਤਾ ਨਹੀਂ ਕਿ ਮਸਲਾ ਕੀ ਹੈ ਪਰ ਭਾਵਨਾਵਾਂ ਭੜਕਾ ਦਿੱਤੀਆਂ ਗਈਆਂ। ਕੋਈ ਪੁੱਛੇ ਕਿ ਇਹਨਾਂ ਅਧਿਆਪਕ ਯੂਨੀਅਨਾਂ ਵਾਲਿਆਂ ਨੇ ਵਿੱਦਿਆਰਥੀਆਂ ਨੂੰ ਉਸ ਵੇਲੇ ਕਿਉਂ ਨਹੀਂ ਭੜਕਾਇਆ ਜਦੋਂ 0215 ਵਿੱਚ ਪੀਲ, ਡੁਰਹਮ ਅਤੇ ਸਡਬਰੀ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਹੜਤਾਲ ਕਾਰਣ 70 ਹਜ਼ਾਰ ਬੱਚੇ ਸਕੂਲਾਂ ਤੋਂ ਬਾਹਰ ਰਹਿੰਦੇ ਸਨ ਅਤੇ ਲਿਬਰਲ ਸਰਕਾਰ ਨੂੰ ‘ਬੈਕ ਟੂ ਵਰਕ’ ਕਨੂੰਨ ਪਾਸ ਕਰਨਾ ਪਿਆ? ਕੀ ਉਂਟੇਰੀਓ 2017 ਵਿੱਚ ਹੋਈ ਕਾਲਜਾਂ ਦੇ ਅਧਿਆਪਕਾਂ ਦੀ ਉਹ ਹੜਤਾਲ ਸਾਨੂੰ ਭੁੱਲ ਗਈ ਹੈ ਜਿਸ ਕਾਰਣ 10 ਹਜ਼ਾਰ ਵਿੱਦਿਆਰਥੀਆਂ ਦਾ ਸਕੂਲ ਵਰ੍ਹਾ ਖਰਾਬ ਹੋਇਆ ਸੀ? ਕਈ ਵਿੱਦਿਆਰਥੀ ਮਾਨਸਿਕ ਬਿਮਾਰੀਆਂ ਦਾ ਸਿ਼ਕਾਰ ਹੋ ਗਏ ਸਨ ਕਿਉਂਕਿ ਉਹਨਾਂ ਦਾ ਭੱਵਿਖ ਖਰਾਬ ਹੋ ਗਿਆ ਸੀ।

 ਸੁਆਲ ਅਧਿਆਪਕਾਂ ਦੇ ਏਜੰਡੇ ਦਾ ਵੀ ਨਹੀਂ ਹੈ। ਉਹ ਜੰਮ 2 ਆਪਣੇ ਏਜੰਡੇ ਉੱਤੇ ਅਮਲ ਕਰਨ। ਸੁਆਲ ਸਿਰਫ਼ ਬੱਚਿਆਂ ਨੂੰ ਦੋ ਧਾਰੀ ਤਲਵਾਰ ਉੱਤੇ ਲਟਕਾਉਣ ਬਾਰੇ ਹੈ। ਸਰਕਾਰ ਦਾ ਵਿਰੋਧ ਆਪਣੀ ਥਾਂ ਅਤੇ ਬੱਚਿਆਂ ਨੂੰ ਆਪਣੇ ਏਜੰਡੇ ਲਈ ਵਰਤਣਾ ਦੋ ਵੱਖਰੇ ਮੁੱਦੇ ਹਨ ਜਿਹਨਾਂ ਬਾਰੇ ਮਾਪਿਆਂ ਨੂੰ ਸੋਚਣਾ ਬਣਦਾ ਹੈ। ਕੌਣ ਗਲਤ ਅਤੇ ਕੌਣ ਸਹੀ ਦਾ ਫੈਸਲਾ ਕਰਨ ਲਈ ਪੀਲ ਡਿਸਟ੍ਰਕਿਟ ਬੋਰਡ ਵੱਲੋਂ ਸਿੱਖਿਆ ਮੰਤਰੀ ਲੀਸਾ ਥੋਮਸਨ ਨੂੰ ਲਿਖੇ ਪੱਤਰ ਤੋਂ ਲੈਂਦੇ ਹਾਂ।

 ਸਕੂਲ ਟਰੱਸਟੀ ਬੋਰਡ ਦੀ ਚੇਅਰ ਸਟੈਨ ਕੈਮਰੋਨ ਦੇ ਦਸਤਖਤਾਂ ਹੇਠ ਜਾਰੀ ਕੀਤੇ ਇਸ ਪੱਤਰ ਦੀ ਕਾਪੀ ਹੋਰਾਂ ਤੋਂ ਇਲਾਵਾ ਪੀਲ ਯੂਨੀਅਨਾਂ, ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੂੰ ਭੇਜੀ ਗਈ ਹੈ। 26 ਮਾਰਚ 2019 ਨੂੰ ਲਿਖੇ ਇਸ ਪੱਤਰ ਵਿੱਚ ਜਿੱਥੇ ਕਲਾਸ ਸਾਈਜ਼ ਛੋਟੇ ਕੀਤੇ ਜਾਣ, ਸਪੈਸ਼ਲ ਐਜੁਕੇਸ਼ਨ ਲਈ ਫੰਡ ਘੱਟ ਹੋਣ ਲਈ ਬਹੁਤ ਹੀ ਨਰਮ ਅਤੇ ਸਲੀਕੇ ਭਰੇ ਸ਼ਬਦਾਂ ਵਿੱਚ ਮੁੱਦਾ ਉਠਾਇਆ ਗਿਆ ਹੈ, ਉੱਥੇ ਸਰਕਾਰ ਦੇ ਸੈਕਸ ਸਿੱਖਿਆ ਸਿਲੇਬਸ, ਗਣਿਤ ਨੂੰ ਸੁਧਾਰਨ ਆਦਿ ਲਈ ਤਾਰੀਫ ਕਰਦੇ ਹੋਏ ਸਹਿਯੋਗ ਦਿੱਤੇ ਜਾਣ ਦੀ ਹਾਮੀ ਭਰੀ ਗਈ ਹੈ।

 ਕੋਈ ਸ਼ੱਕ ਨਹੀਂ ਕਿ ਇਸ ਪੱਤਰ ਦਾ ਰੁਖ ਸਿ਼ਕਾਇਤ ਵਾਲਾ ਹੈ, ਜੋ ਹੋਣਾ ਵੀ ਚਾਹੀਦਾ ਹੈ, ਪਰ ਇਸ ਵਿੱਚ ਅਜਿਹਾ ਕੁੱਝ ਵੀ ਨਹੀਂ ਜਿਸ ਨਾਲ ਸਮਝਿਆ ਜਾ ਸਕੇ ਕਿ ਵਿੱਦਿਆਰਥੀਆਂ ਨੂੰ ਭੜਕ ਕੇ ਸੜਕਾਂ ਉੱਤੇ ਆ ਜਾਣਾ ਚਾਹੀਦਾ ਹੈ। ਭਲਾ ਅਧਿਆਪਕਾਂ ਦੀਆਂ ਯੂਨੀਅਨਾਂ ਇਸ ਪੱਤਰ ਨੂੰ ਲੈ ਕੇ ਖਫਾ ਕਿਉਂ ਨਹੀਂ ਹਨ? ਸਕੂਲ ਟਰੱਸਟੀ ਜਿਹਨਾਂ ਨੂੰ ਪਿਛਲੇ ਅਕਤੂਬਰ ਵਿੱਚ ਅਸੀਂ ਧੁਮ ਧੱੜਕੇ ਨਾਲ ਵੋਟਾਂ ਪਾ ਜਿਤਾਇਆ ਸੀ, ਉਹ ਕਿਉਂ ਨਹੀਂ ਮਾਪਿਆਂ ਨੂੰ ਦੱਸਦੇ ਕਿ ਸਥਿਤੀ ਉੱਨੀ ਖਰਾਬ ਨਹੀਂ ਜਿੰਨੀ ਬਣਾਈ ਜਾ ਰਹੀ ਹੈ। ਜੇ ਸਰਕਾਰ ਨੇ ਸੱਚਮੁੱਚ ਬੱਚਿਆਂ ਦੀ ਵਿੱਦਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਤਾਂ ਉਸ ਬਾਰੇ ਸਰਕਾਰ ਨੂੰ ਲਿਖੇ ਪੱਤਰ ਵਿੱਚ ਜਿ਼ਕਰ ਕਿਉਂ ਨਹੀਂ ਹੈ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?