Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਇੰਸ਼ੋਰੈਂਸ ਕੰਪਨੀਆਂ ਵੱਲੋਂ ਡਰਾਈਵਰਾਂ ਦੀ ਕੀਤੀ ਜਾ ਰਹੀ ਲੁੱਟ ਰੋਕਣ ਲਈ ਐਨਡੀਪੀ ਐਮਪੀਪੀ ਵੱਲੋਂ ਬਿੱਲ ਪੇਸ਼

April 04, 2019 09:31 AM

ਕੁਈਨਜ਼ ਪਾਰਕ, 3 ਅਪਰੈਲ (ਪੋਸਟ ਬਿਊਰੋ) : ਬਲੈਕ ਰਿਵਰ-ਹੰਬਰ ਕ੍ਰੀਕ ਤੋਂ ਐਨਡੀਪੀ ਐਮਪੀਪੀ ਤੇ ਮੁੱਖ ਵਿਰੋਧੀ ਧਿਰ ਦੇ ਗਵਰਮੈਂਟ ਐਂਡ ਕੰਜਿ਼ਊਮਰ ਸਰਵਿਸਿਜ਼ ਕ੍ਰਿਟਿਕ ਟੌਮ ਰੈਕੋਸੈਵਿਕ ਵੱਲੋਂ ਓਨਟਾਰੀਓ ਦੇ ਡਰਾਈਵਰਾਂ ਦੀ ਆਟੋ ਇੰਸ਼ੋਰੈਂਸ ਕੰਪਨੀਆਂ ਵੱਲੋਂ ਹੋ ਰਹੀ ਲੁੱਟ ਨੂੰ ਰੋਕਣ ਲਈ ਇਨ੍ਹਾਂ ਕੰਪਨੀਆਂ ਦੇ ਪ੍ਰੌਫਿਟ ਮਾਰਜਿਨਜ਼ ਉੱਤੇ ਨਕੇਲ ਕੱਸਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਗਿਆ ਹੈ। 

2018 ਵਿੱਚ ਇੱਕ ਅਧਿਐਨ ਤੋਂ ਸਾਹਮਣੇ ਆਇਆ ਸੀ ਕਿ ਓਨਟਾਰੀਓ ਵਾਸੀ ਪੰਜ ਸਾਲਾਂ ਦੇ ਅਰਸੇ ਵਿੱਚ ਆਟੋ ਇੰਸ਼ੋਰੈਂਸ ਕੰਪਨੀਆਂ ਨੂੰ ਉਸ ਨਾਲੋਂ 5 ਬਿਲੀਅਨ ਡਾਲਰ ਵਧੇਰੇ ਅਦਾ ਕਰ ਚੁੱਕੇ ਹਨ ਜਿੰਨੇ ਉਨ੍ਹਾਂ ਨੂੰ ਅਸਲ ਵਿੱਚ ਕਰਨੇ ਚਾਹੀਦੇ ਸਨ। ਜੇ ਇਹ ਲੋਅਰ ਆਟੋਮੋਬਾਈਲ ਇੰਸ਼ੋਰੈਂਸ ਰੇਟਜ਼ ਐਕਟ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਪ੍ਰੀਮੀਅਮਜ਼ ਘਟਾਉਣ ਵਿੱਚ ਮਦਦ ਮਿਲੇਗੀ। ਰੈਕੋਸੈਵਿਕ ਨੇ ਆਖਿਆ ਕਿ ਐਨੀਆਂ ਉੱਚੀਆਂ ਆਟੋ ਇੰਸ਼ੋਰੈਂਸ ਦਰਾਂ ਤੋਂ ਰਾਹਤ ਹਾਸਲ ਕਰਨ ਲਈ ਓਨਟਾਰੀਓ ਵਾਸੀ ਹੋਰ ਲੰਮੀਂ ਉਡੀਕ ਨਹੀਂ ਕਰ ਸਕਦੇ। ਓਨਟਾਰੀਓ ਨੂੰ ਆਪਣਾ ਘਰ ਬਣਾਉਣ ਲਈ ਡਰਾਈਵਰਾਂ ਨੂੰ ਐਨੇ ਉੱਚੇ ਪ੍ਰੀਮੀਅਮ ਭਰਨ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ।
ਲੋਅਰ ਆਟੋਮੋਬਾਈਲ ਇੰਸ਼ੋਰੈਂਸ ਰੇਟਜ਼ ਐਕਟ ਫੌਰੀ ਤੌਰ ਉੱਤੇ ਆਟੋ ਇੰਸ਼ੋਰੈਂਸ ਕੰਪਨੀਆਂ ਦੀ ਇਕੁਇਟੀ ਉੱਤੇ ਰਿਟਰਨ ਨੂੰ ਸੀਮਤ ਕਰ ਦੇਵੇਗਾ ਤੇ ਇਹ ਕੁੱਲ ਭੁਗਤਾਣ ਕੀਤੇ ਗਏ ਪ੍ਰੀਮੀਅਮਜ਼ ਦਾ ਸੱਤ ਫੀ ਸਦੀ ਰਹਿ ਜਾਵੇਗੀ। ਇਸ ਸਮੇਂ ਇਹ 11 ਫੀ ਸਦੀ ਹੈ। ਇਸ ਦੇ ਨਾਲ ਹੀ ਇੰਸਿ਼ਓਰਰ ਦੀ ਆਪਰੇਟਿੰਗ ਲਾਗਤ, ਜਿਵੇਂ ਕਿ ਐਡਵਰਟਾਈਜਿੰਗ ਤੇ ਕਾਨੂੰਨੀ ਫੀਸ, ਇੱਕਠੇ ਕੀਤੇ ਗਏ ਕੁੱਲ ਪ੍ਰੀਮੀਅਮ ਦਾ 20 ਫੀ ਸਦੀ ਤੋਂ ਵੱਧ ਨਹੀਂ ਹੋ ਸਕੇਗੀ। ਇਸ ਸਮੇਂ ਜੋ 25 ਫੀ ਸਦੀ ਹੈ।
ਰੈਕੋਸੈਵਿਕ ਨੇ ਆਖਿਆ ਕਿ ਆਪਣੇ 2013 ਵਿੱਚ ਕੀਤੇ ਵਾਅਦੇ ਨੂੰ ਤੋੜ ਕੇ ਲਿਬਰਲਾਂ ਨੇ ਓਨਟਾਰੀਓ ਵਾਸੀਆਂ ਨਾਲ ਧੋਖਾ ਕੀਤਾ। ਉਸ ਸਮੇਂ ਲਿਬਰਲਾਂ ਨੇ ਐਨਡੀਪੀ ਵੱਲੋਂ ਆਟੋ ਇੰਸੋਰੈਂਸ ਦਰਾਂ 15 ਫੀ ਸਦੀ ਤੱਕ ਘਟਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ। ਉਨ੍ਹਾਂ ਆਖਿਆ ਕਿ ਹੁਣ ਪੋਸਟਲ ਕੋਡ ਵਿਤਕਰੇ ਨੂੰ ਖਤਮ ਕਰਨ ਲਈ ਐਨਡੀਪੀ ਵੱਲੋਂ ਪ੍ਰਸਤਾਵਿਤ ਬਿੱਲ ਨੂੰ ਰੋਕ ਕੇ ਕੰਜ਼ਰਵੇਟਿਵ ਹਾਲਾਤ ਨੂੰ ਹੋਰ ਜਿਆਦਾ ਬਦਤਰ ਬਣਾ ਰਹੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ