Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਲਿਬਰਲ ਕਾਕਸ ਤੋਂ ਕੱਢੇ ਜਾਣ ਤੋਂ ਨਿਰਾਸ਼ ਹਨ ਰੇਅਬੋਲਡ ਤੇ ਫਿਲਪੌਟ

April 04, 2019 09:26 AM

ਓਟਵਾ, 3 ਅਪਰੈਲ (ਪੋਸਟ ਬਿਊਰੋ) : ਐਮਪੀਜ ਜੋਡੀ ਵਿਲਸਨ ਰੇਅਬੋਲਡ ਤੇ ਜੇਨ ਫਿਲਪੌਟ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਆਪਣਾ ਸਿਰ ਉੱਚਾ ਚੁੱਕੇ ਕੇ ਹੋਰਨਾਂ ਆਜ਼ਾਦ ਐਮਪੀਜ਼ ਦੇ ਨਾਲ ਬੈਠੀਆਂ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਾਰੀਵਾਦੀ ਹੋਣ ਦੇ ਆਪਣੇ ਦਾਅਵਿਆਂ ਨੂੰ ਸੱਚ ਸਿੱਧ ਕਰਨ ਲਈ ਭਾਅ ਦੀ ਬਣੀ ਰਹੀ। ਇਸ ਦੇ ਨਾਲ ਹੀ ਸਿਆਸਤ ਨਾਲ ਜੁੜੀਆਂ ਦਰਜਨਾਂ ਹੋਰ ਮਹਿਲਾਵਾਂ ਵੱਲੋਂ ਟਰੂਡੋ ਨੂੰ ਸ਼ਾਂਤਮਈ ਰੋੋਸ ਦਾ ਵੀ ਸਾਹਮਣਾ ਕਰਨਾ ਪਿਆ।
ਵਿਲਸਨ ਰੇਅਬੋਲਡ ਨਾਲ ਪ੍ਰਸ਼ਨ ਕਾਲ ਵਿੱਚ ਹਿੱਸਾ ਲੈਣ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਪੌਟ ਨੇ ਆਖਿਆ ਕਿ ਇਹ ਬੜੀ ਹੀ ਮੰਦਭਾਗੀ ਗੱਲ ਹੈ ਕਿ ਇਸ ਦਾ ਨਤੀਜਾ ਇਹੋ ਜਿਹਾ ਨਿਕਲਿਆ ਪਰ ਸਾਨੂੰ ਸਿਆਸਤ ਵਿੱਚ ਮੁਸ਼ਕਲ ਫੈਸਲੇ ਕਰਨੇ ਪੈਂਦੇ ਹਨ। ਸਿਆਸਤ ਵਿੱਚ ਜੋ ਕੁੱਝ ਵਾਪਰਦਾ ਹੈ ਕਈ ਵਾਰੀ ਉਹ ਤੁਹਾਡੇ ਨਿਯੰਤਰਣ ਵਿੱਚ ਨਹੀਂ ਹੁੰਦਾ। ਪਰ ਤੁਹਾਨੂੰ ਆਪਣਾ ਸਿਰ ਨੀਵਾਂ ਨਹੀਂ ਹੋਣ ਦੇਣਾ ਚਾਹੀਦਾ। ਦਿਨ ਖਤਮ ਹੋਣ ਉੱਤੇ ਤੁਹਾਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਜਿਹੜਾ ਰਾਹ ਤੁਸੀਂ ਚੁਣਿਆ ਤੇ ਜਿਹੜਾ ਫੈਸਲਾ ਤੁਸੀਂ ਕੀਤਾ ਉਹ ਉਸ ਸਮੇਂ ਦੇ ਹਾਲਾਤ ਵਿੱਚ ਸਾਰਿਆਂ ਨਾਲੋਂ ਬਿਹਤਰ ਸੀ।
ਜਿ਼ਕਰਯੋਗ ਹੈ ਕਿ ਟਰੂਡੋ ਨੇ ਮੰਗਲਵਾਰ ਨੂੰ ਲਿਬਰਲ ਕਾਕਸ ਦੀਆਂ ਦੋ ਅਹਿਮ ਹਸਤੀਆਂ ਰਹਿ ਚੁੱਕੀਆਂ ਇਨ੍ਹਾਂ ਦੋਵਾਂ ਮਹਿਲਾਵਾਂ ਨੂੰ ਕਾਕਸ ਵਿੱਚੋਂ ਕੱਢ ਦਿੱਤਾ ਸੀ। ਉਨ੍ਹਾਂ ਇਹ ਵੀ ਆਖਿਆ ਸੀ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਲਿਬਰਲ ਟੀਮ ਤੇ ਇਨ੍ਹਾਂ ਦੋ ਐਮਪੀਜ਼ ਵਿਚਾਲੇ ਭਰੋਸਾ ਟੁੱਟ ਚੁੱਕਿਆ ਹੈ। ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਵਿਲਸਨ ਰੇਅਬੋਲਡ ਨੇ ਗੁਪਤ ਨਾਲ ਰਿਕਾਰਡ ਕੀਤੀ ਗਈ ਗੱਲਬਾਤ ਸੁਣਾਈ ਤੇ ਫਿਰ ਪ੍ਰਿਵੀ ਕਾਉਂਸਲ ਦੇ ਕਲਰਕ ਨਾਲ ਹੋਈ ਵਾਰਤਾ ਜਾਰੀ ਕਰ ਦਿੱਤੀ। ਫਿਲਪੌਟ ਨੇ ਵੀ ਇਹ ਆਖਿਆ ਕਿ ਜਿੰਨੀ ਟਰੂਡੋ ਗੱਲ ਕਰਨ ਦੀ ਇਜਾਜ਼ਤ ਦੇ ਰਹੇ ਹਨ ਕਹਾਣੀ ਉਸ ਤੋਂ ਕਿਤੇ ਜਿ਼ਆਦਾ ਦੱਸਣ ਵਾਲੀ ਪਈ ਹੈ। ਰੇਅਬੋਲਡ ਤੇ ਫਿਲਪੌਟ ਨੇ ਇਹ ਵੀ ਆਖਿਆ ਕਿ ਲਿਬਰਲ ਕਾਕਸ ਤੋਂ ਕੱਢੇ ਜਾਣ ਕਾਰਨ ਉਹ ਨਿਰਾਸ਼ ਹਨ।
ਇਸ ਦੌਰਾਨ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਪ੍ਰਸ਼ਨ ਕਾਲ ਦੌਰਾਨ ਇਹ ਸਵਾਲ ਕੀਤਾ ਕਿ ਸੱਚ ਦੱਸਣ ਲਈ ਤੁਹਾਨੂੰ ਲਿਬਰਲ ਪਾਰਟੀ ਤੋਂ ਬਾਹਰ ਕਿਉਂ ਕੀਤਾ ਗਿਆ?

 

 
Have something to say? Post your comment