Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼
 
ਟੋਰਾਂਟੋ/ਜੀਟੀਏ

ਹਰਦੀਪ ਗਰੇਵਾਲ ਵੱਲੋਂ ਆਯੋਜਿਤ ‘ਲੈਟਸ ਵਿਨ ਟੂਗੈਦਰ’ ਰੈਲੀ ਨੂੰ ਭਰਵਾਂ ਹੁੰਗਾਰਾ

April 02, 2019 10:43 AM

ਬਰੈਪਟਨ, 31 ਮਾਰਚ (ਪੋਸਟ ਬਿਊਰੋ)- ਬਰੈਂਪਟਨ ਸਾਊਥ ਹਲਕੇ ਦੀ ਕੰਜ਼ਰਵੇਟਿਵ ਪਾਰਟੀ ਵੱਲੋਂ ਆਯੋਜਿਤ ਆਪਣੇ ਐੱਮ.ਪੀ. ਲਈ ਉਮੀਦਵਾਰ ਵਾਸਤੇ ਨਾਮੀਨੇਸ਼ਨ ਦੀ ਚੋਣ 6 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਕੈਨੇਡੀਅਨ ਕਨਵੈਸ਼ਨ ਸੈਂਟਰ ਵਿਖੇ ਹੋਣ ਜਾ ਰਹੀ ਹੈ। ਇਸ ਚੋਣ ਦਾ ਸਮਾਂ ਸਵੇੇਰੇ ਸਾਢੇ 9 ਵਜੇ ਤੋਂ ਲੈਕੇ ਸ਼ਾਮ ਸਾਢੇ ਚਾਰ ਵਜੇ ਤੱਕ ਹੋਵੇਗਾ। ਇਸ ਨਾਮੀਨੇਸ਼ਨ ਚੋਣ ਵਿਚ ਛੇ ਉਮੀਦਵਾਰ ਭਾਗ ਲੈ ਰਹੇ ਹਨ। ਬੀਤੇ ਸ਼ਨਿਚਰਵਾਰ ਉਮੀਦਵਾਰ ਹਰਦੀਪ ਸਿੰਘ ਗਰੇਵਾਲ ਵੱਲੋਂ ਕੈਨੇਡੀਅਨ ਕਨਵੈਸ਼ਨ ਸਂੈਟਰ ਵਿਖੇ, ਜਿਥੇ ਇਹ ਨਾਮੀਨੇਸ਼ਨ ਹੋਣੀ ਹੈ, ਉਥੇ ਆਪਣੀ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 250-300 ਦੇ ਕਰੀਬ ਸਮਰਥਕਾਂ ਨੇ ਹਿੱਸਾ ਲਿਆ।

ਇਸ ਮੌਕੇ ਵੱਖ-ਵੱਖ ਬੁਲਾਰੇ, ਜਿਨ੍ਹਾਂ ਵਿਚਏਕਮ ਮੀਡੀਆ ਗਰੁੱਪ ਤੋਂ ਅਮਰਜੀਤ ਰਾਏ, ਸੁਰ ਸਾਗਰ ਟੀਵੀ ਤੇ ਸਰਦਾਰੀ ਟੀਵੀ ਤੋਂ ਰਣਧੀਰ ਰਾਣਾ ਸਿੱਧੂ, ਜਗਦੀਸ਼ ਗਰੇਵਾਲ ਅਤੇ ਸਿੱਖ ਸਪੋਰਟਸ ਕਲੱਬ ਦੇ ਨੁਮਾਇੰਦਿਆਂ ਦੇ ਨਾਲ-ਨਾਲ ਹਰਦੀਪ ਗਰੇਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਕੀਤਾ। ਸਾਰੇ ਹੀ ਬੁਲਾਰਿਆਂ ਵਲੋਂ ਆਏ ਹੋਏ ਸਮਰਥਕਾਂ ਨੂੰ 6 ਅਪ੍ਰੈਲ ਨੂੰ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਅਤੇ ਹਰਦੀਪ ਗਰੇਵਾਲ ਨਾਲ ਹੋਰ ਵੱਧ ਤੋਂ ਵੱਧ ਮੈਂਬਰ ਜੋੜਨ ਲਈ ਅਪੀਲ ਕੀਤੀ ਗਈ। ਇਸ ਪ੍ਰੋਗਰਾਮ ਦੀ ਸਟੇਜ ਤੋਂ ਸੇਵਾ ਪ੍ਰਭਜੋਤ ਕੈਂਥ ਨੇ ਬਖੂਬੀ ਨਿਭਾਈ। ਸਾਰੀ ਰੈਲੀ `ਚੋਂ ਇਕ ਗੱਲ ਸਪੱਸ਼ਟ ਤੌਰ `ਤੇ ਸਾਹਮਣੇ ਆਈ ਕਿ ਇਸ ਸਮੇਂ ਹਰਦੀਪ ਗਰੇਵਾਲ ਦਾ ਮੁੱਖ ਮੁਕਾਬਲਾ ਬਵੇਸ਼ ਭੱਟ ਨਾਲ ਹੈ। ਬਵੇਸ਼ ਭੱਟ ਨੇ ਆਪਣੀ ਬਹੁਤਾਤ ਮੈਬਰਸਿ਼ਪ ਗੁਜਰਾਤੀ ਭਾਈਚਾਰੇ `ਚੋਂ ਸਾਈਨ ਕੀਤੀ ਹੈ। ਦੂਸਰੇ ਪਾਸੇ ਹਰਦੀਪ ਗਰੇਵਾਲ ਨੇ ਜਿਥੇ ਪੰਜਾਬੀ ਭਾਈਚਾਰੇ `ਚੋਂ ਮੈਬਰਸਿ਼ਪ ਸਾਈਨ ਕੀਤੀ ਹੈ, ਉਸ ਦੇ ਨਾਲ-ਨਾਲ ਹੋਰਨਾਂ ਕਮਿਊਨਿਟੀਜ਼ ਦੀ ਵੀ ਮੈਬਰਸਿ਼ਪ ਸਾਈਨ ਕੀਤੀ ਗਈ ਹੈ। ਕੈਨੇਡਾ `ਚ ਪੰਜਾਬੀ ਭਾਈਚਾਰੇ ਤੋਂ ਬਾਅਦ ਜੇਕਰ ਕੋਈ ਹੋਰ ਘੱਟ ਗਿਣਤੀ ਵਰਗ ਦੇ ਲੋਕਾਂ ਵਿਚ ਰਾਜਨੀਤਿਕ ਜਾਗ੍ਰਿਤੀ ਆਈ ਹੈ ਅਤੇ ਪਾਰਲੀਮੈਂਟ ਵਿਚ ਸਥਾਨ ਲੈਣ ਲਈ ਨਾਮੀਨੇਸ਼ਨਾਂ ਵਿਚ ਵਧ ਚੜ੍ਹਕੇ ਹਿੱਸਾ ਲਿਆ ਜਾ ਰਿਹਾ ਹੈ, ਉਹ ਗੁਜਰਾਤੀ ਭਾਈਚਾਰੇ `ਚੋਂ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਗੁਜਰਾਤੀ ਭਾਈਚਾਰੇ ਵੱਲੋਂ ਜਿੰਨੀ ਵੋਟ ਬਣਾਈ ਜਾਂਦੀ ਹੈ, ਉਸ ਦਾ ਭੁਗਤਾਨ ਪੰਜਾਬੀ ਭਾਈਚਾਰੇ ਦੇ ਮੁਕਾਬਲੇ ਜਿ਼ਆਦਾ ਹੁੰਦਾ ਹੈ।
ਰੈਲੀ `ਚ ਇਹ ਵੀ ਆਖਿਆ ਗਿਆ ਕਿ ਹਰਦੀਪ ਗਰੇਵਾਲ ਦੀ ਟੀਮ ਨੇ ਬਾਕੀ ਮੈਂਬਰਾਂ ਦੇ ਮੁਕਾਬਲੇ ਕਾਫੀ ਜਿ਼ਆਦਾ ਮੈਂਬਰ ਸਾਈਨ ਕੀਤੇ ਹਨ, ਜਿਸ ਲਈ ਉਹ ਬਵੇਸ਼ ਭੱਟ ਦੇ ਨਾਲ ਸਿੱਧਾ ਮੁਕਾਬਲਾ ਕਰ ਸਕਦੇ ਹਨ। ਹਰਦੀਪ ਗਰੇਵਾਲ ਵੱਲੋਂ ਜਿਥੇ ਆਏ ਸਾਰੇ ਹੀ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਉਨ੍ਹਾਂ ਨੇ 6 ਅਪ੍ਰੈਲ ਨੂੰ ਵੱਧ ਤੋਂ ਵੱਧ ਵੋਟ ਕੱਢਣ ਲਈ ਅਪੀਲ ਕਰਦਿਆਂ ਵੋਟਿੰਗ ਰੂਲਜ਼ ਤੇ ਜੋ-ਜੋ ਆਈਡੀ ਨਾਲ ਲੈ ਕੇ ਆਉਣੀ ਹੈ, ਉਸ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਸਭ ਨੇ ਹੁਣ ਤੱਕ ਬਹੁਤ ਮਿਹਨਤ ਕੀਤੀ ਹੈ, ਪਰ ਹੁਣ ਆਖਰੀ ਪਰਚਾ 6 ਅਪ੍ਰੈਲ ਦਾ ਹੈ। ਜਿਥੇ ਪਿਛਲੇ ਸਮੇਂ ਵਿਚ ਸਾਡੇ ਭਾਈਚਾਰੇ `ਚੋਂ ਵੋਟਾਂ 30-35 ਫੀਸਦੀ ਨਿਕਲਦੀਆਂ ਰਹੀਆਂ ਹਨ, ਉਥੇ ਹੀ ਉਮੀਦ ਹੈ ਕਿ ਨਾਮੀਨੇਸ਼ਨ ਵਾਸਤੇ ਉਹ ਇਸ ਵਾਰ ਘੱਟੋ ਘੱਟ 60 ਫੀਸਦੀ ਵੋਟ ਕੱਢਣ ਵਿਚ ਕਾਮਯਾਬ ਰਹਿਣਗੇ। ਉਨ੍ਹਾਂ ਕਿਹਾ ਕਿ ਜਿਵੇਂ ਇਸ ਵਾਰ ਬਾਕੀ ਹਲਕਿਆਂ ਤੋਂ ਪੰਜਾਬੀ ਵੋਟ ਜਿ਼ਆਦਾ ਨਿੱਕਲੀ ਹੈ, ਇਸ ਹਲਕੇ ਤੋਂ ਵੀ ਪੰਜਾਬੀ ਵੋਟ ਜਿ਼ਆਦਾ ਨਿੱਕਲੇਗੀ। ਉਨ੍ਹਾਂ ਆਪਣੀ ਟੀਮ ਵਿਚ ਪੂਰਨ ਭਰੋਸਾ ਜਤਾੳਂੁਦਿਆਂ ਕਿਹਾ ਕਿ 6 ਅਪ੍ਰੈਲ ਨੂੰ ਵਾਹਿਗੁਰੂ ਦੀ ਮਿਹਰ ਸਦਕਾ ਜਿੱਤ ਆਪਣੀ ਹੋਵੇਗੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ