Welcome to Canadian Punjabi Post
Follow us on

16

October 2018
ਜੀਟੀਏ

ਹੋਮ ਲਾਈਫ਼ ਸਿਲਵਰ ਸਿਟੀ ਬਣੇਗੀ ਪੰਜ ਤਾਰਾ ਬ੍ਰੋਕਰੇਜ: ਐਡਰਿਊ ਸਿਮਰਮੈਨ

October 01, 2018 08:56 AM

-ਨਵੇ ਦਫ਼ਤਰ ਦੇ ਉਦਘਾਟਨ ਨੇ ਮੇਲੇ ਦਾ ਰੂਪ ਧਾਰਿਆ

ਬਰੈਂਪਟਨ, 30 ਸਤੰਬਰ (ਪੋਸਟ ਬਿਊਰੋ)- ਬੀਤੇ ਸ਼ਨੀਵਾਰ ਮੇਫੀਲਡ ਐਡ ਬਰੈਮਲੀ ਰੋਡ ਦੇ ਨਜ਼ਦੀਕ ਬਰਂੈਪਟਨ ਸਥਿਤ ਵੱਡੇ ਪਲਾਜ਼ਾ ਵਿਚ ਹੋਮ ਲਾਈਫ਼ ਸਿਲਵਰ ਸਿਟੀ ਵਲੋਂ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਅਤਿ ਅਧੁਨਿਕ ਢੰਗ ਨਾਲ ਲੈਸ ਇਹ ਨਵਾਂ ਦਫ਼ਤਰ ਜਿਥੇ ਨਵੀਂ ਟੈਕਨਾਲੋਜੀ ਤੇ ਹਰ ਉਹ ਸਹੂਲਤ ਮੁਹੱਈਆ ਕਰਦਾ ਹੈ, ਜਿਸ ਨਾਲ ਕੋਈ ਰਿਐਲਟਰ ਆਪਣੇ ਰੀਅਲ ਅਸਟੇਟ ਦੇ ਕਰੀਅਰ ਨੂੰ ਪੂਰੀ ਤਰ੍ਹਾਂ ਪ੍ਰਫੁੱਲਿਤ ਕਰ ਸਕਦਾ ਹੋਵੇ। ਇਸ ਦਫ਼ਤਰ ਵਿਚ ਜਿਥੇ ਏਜੰਟਾਂ ਲਈ ਬਹੁਤ ਖੂਬਸੂਰਤ ਦਫਤਰ ਹੈ, ਉਸ ਦੇ ਨਾਲ-ਨਾਲ ਹੀ ਵੱਡਾ ਟ੍ਰੇਨਿੰਗ ਰੂਮ ਹੈ ਤੇ ਇਸ ਨੂੰ ਵੱਖ ਵੱਖ ਵਿਭਾਗਾਂ ਵਿਚ ਵੰਡਿਆ ਗਿਆ ਹੈ।
ਇਸ ਦਫ਼ਤਰ ਵਿਚ ਜਿਥੇ ਰੀਸੇਲ ਲਈ ਆਪਣਾ ਵੱਖਰਾ ਵਿਭਾਗ ਹੈ, ਉਥੇ ਹੀ ਪ੍ਰੀ ਕੰਸਟ੍ਰਕਸ਼ਨ ਤੇ ਕਮਰਸ਼ੀਅਲ ਲਈ ਵੀ ਵੱਖਰੀ ਡਿਵੀਜ਼ਨ ਬਣਾ ਦਿੱਤੀ ਗਈ ਹੈ ਤਾਂ ਜੋ ਜਿਸ ਖੇਤਰ ਵਿਚ ਵੀ ਕੋਈ ਰੀਐਲਟਰ ਕੰਮ ਕਰ ਰਿਹਾ ਹੈ, ਉਸ ਨੂੰ ਉਸ ਖੇਤਰ ਵਿਚ ਕੰਮ ਕਰਨਾ ਸੌਖਾ ਹੋ ਜਾਵੇ। ਅਜੀਤ ਗਰਚਾ ਤੇ ਬਲਜੀਤ ਗਰਚਾ ਵਲੋ ਕੁੱਝ ਹੀ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਰੀਅਲ ਅਸਟੇਟ ਬ੍ਰੋਕਰੇਜ ਨੇ ਹੋਮ ਲਾਈਫ਼ ਸਿਲਵਰ ਸਿਟੀ ਦੇ ਇਤਿਹਾਸ ਵਿਚ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਹੋਮਲਾਈਫ਼ ਦੇ ਪ੍ਰੈਜ਼ੀਡੈਟ ਐਡ੍ਰਿਊ ਸਿਮਰਮੈਨ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੀ ਦੁਨੀਆਂ ਵਿਚ ਜਿੰਨੀਆਂ ਸਾਡੀਆਂ ਬਰਾਂਚਜ਼ ਹਨ, ਉਨ੍ਹਾਂ ਵਿਚੋਂ ਜੇਕਰ ਕਿਸੇ ਬਰਾਂਚ ਨੇ ਇਕ ਦਮ ਇੰਨੀ ਤਰੱਕੀ ਕਰਕੇ ਸਭ ਨੂੰ ਹੈਰਾਨ ਕੀਤਾ ਹੈ, ਤਾਂ ਉਹ ਹੋਮ ਲਾਈਫ਼ ਸਿਲਵਰ ਸਿਟੀ ਦੀ ਬਰਾਂਚ ਹੈ।
ਉਨ੍ਹਾਂ ਕਿਹਾ ਕਿ ਹੋਮ ਲਾਈਫ਼ ਸਿਲਵਰ ਸਿਟੀ ਨੇ ਆਲੀਸ਼ਾਨ ਤੇ ਟਾਪ ਕੁਆਲਿਟੀ ਦਾ ਦਫ਼ਤਰ ਬਣਾ ਕੇ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਦੀ ਆਪਣੇ ਕਲਾਂਈਟਸ ਨੂੰ ਸਰਵਿਸ ਪ੍ਰਦਾਨ ਕੀਤੀ ਹੈ, ਉਸ ਤੋਂ ਖੁਸ਼ ਹੋ ਕੇ ਹੋਮ ਲਾਈਫ਼ ਨੇ ਫੈਸਲਾ ਲਿਆ ਹੈ ਕਿ ਉਨ੍ਹਾਂ ਦੀ ਇਸ ਬਰਾਂਚ ਨੂੰ 5 ਸਟਾਰ ਬੋ੍ਰਕਰੇਜ ਦਾ ਦਰਜਾ ਦਿੱਤਾ ਜਾਵੇਗਾ। ਕਿਸੇ ਬ੍ਰੋਕਰੇਜ ਨੂੰ 5 ਸਟਾਰ ਦਾ ਦਰਜਾ ਮਿਲਣਾ ਬਹੁਤ ਹੀ ਅਹਿਮੀਅਤ ਰੱਖਦਾ ਹੈ ਤੇ ਇਸ ਪੱਧਰ ਦੀ ਬ੍ਰੋਕਰੇਜ ਅਜੇ ਕਿਸੇ ਆਸ-ਪਾਸ ਦੀਆਂ ਬ੍ਰੋਕਰੇਜਜ਼ ਵਿਚ ਸੁਣਨ ਨੂੰ ਨਹੀ ਮਿਲੀ। ਅਜੀਤ ਗਰਚਾ ਤੇ ਬਲਜੀਤ ਗਰਚਾ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਕੁੱਝ ਇਕ ਜਜ਼ਬੇ ਤਹਿਤ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਨਾਲ ਦੀ ਨਾਲ ਭਾਈਚਾਰੇ ਵਲੋਂ ਮਿਲੇ ਸਹਿਯੋਗ ਸਦਕਾ ਹੀ ਹੋ ਸਕਿਆ ਹੈ। ਇਸ ਮੌਕੇ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਹਾਜ਼ਰੀ ਲਗਵਾਈ ਤੇ ਹੋਮ ਲਾਈਫ਼ ਸਿਲਵਰ ਸਿਟੀ ਦੀ ਪੂਰੀ ਟੀਮ ਨੂੰ ਮੁਬਾਰਕਵਾਦ ਦਿੱਤੀ। ਇਸ ਦੀ ਗ੍ਰੈਂਡ ਓਪਨਿੰਗ ਵਿਚ ਬਰੈਪਟਨ ਦੇ ਪੰਜੇ ਹੀ ਮੈਬਰ ਪਾਰਲੀਮੈਟ, ਜਿਨ੍ਹਾਂ ਵਿਚ ਰਾਜ ਗਰੇਵਾਲ, ਰਾਮੇਸ਼ਵਰ ਸੰਘਾ, ਰੂਬੀ ਸਹੋਤਾ, ਸੋਨੀਆ ਸਿੱਧੂ ਤੇ ਕਮਲ ਖਹਿਰਾ ਮੌਜੂਦ ਸਨ ਤੇ ਉਸ ਦੇ ਨਾਲ ਹੀ ਐਮਪੀਪੀ ਪ੍ਰਭਮੀਤ ਸਰਕਾਰੀਆ ਤੇ ਸ਼ਹਿਰ ਦੀ ਮੇਅਰ ਲਿੰਡਾ ਜਾਫਰੀ ਨੇ ਵੀ ਉਚੇਚੇ ਤੌਰ ਉਤੇ ਹਾਜਰੀ ਲਗਵਾਈ। ਸਿਟੀ ਕੌਸਲਰ ਗੁਰਪ੍ਰੀਤ ਢਿੱਲੋਂ ਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਵੀ ਆਪਣੀ ਹਾਜਰੀ ਲਗਵਾਈ। ਇਨ੍ਹਾਂ ਤੋਂ ਇਲਾਵਾ ਮਿਉਂਸੀਪਾਲਿਟੀ ਦੇ ਚੋਣ ਮੈਦਾਨ ਵਿਚ ਉਤਰੇ ਬਹੁਤ ਸਾਰੇ ਉਮੀਦਵਾਰਾਂ ਨੇ ਵੀ ਆਪਣੇ ਨੈਟਵਰਕ ਨੂੰ ਵਧਾਉਣ ਦਾ ਲਾਹਾ ਲਿਆ। ਪ੍ਰਸਿੱਧ ਰੇਡੀਓ ਹੋਸਟ ਕੁਲਵਿੰਦਰ ਛੀਨਾ ਵਲੋਂ ਇਸ ਪ੍ਰੋਗਰਾਮ ਦੀ ਸਟੇਜ ਦੀ ਜਿ਼ੰਮੇਵਾਰੀ ਬਖੂਬੀ ਨਿਭਾਈ ਗਈ ਤੇ ਐਡ੍ਰਿਊ ਸਿਮਰਮੈਨ, ਹੋਮ ਲਾਈਫ਼ ਦੇ ਪ੍ਰੈਜ਼ੀਡੈਟ ਵਲੋਂ ਬੜੇ ਹੀ ਜੋਸ਼ੀਲੇ ਢੰਗ ਨਾਲ ਆਏ ਮਹਿਮਾਨਾਂ ਨੂੰ ਸੰਬੋਧਨ ਕੀਤਾ ਗਿਆ ਤੇ ਸਾਰੀ ਹੀ ਹੋਮ ਲਾਈਫ਼ ਸਿਲਵਰ ਸਿਟੀ ਦੀ ਟੀਮ ਨੂੰ ਮੁਬਾਰਕਵਾਦ ਦਿੱਤੀ। ਉਨ੍ਹਾਂ ਕਿਹਾ ਕਿ ਅਜੀਤ ਗਰਚਾ, ਬਲਜੀਤ ਗਰਚਾ ਤੇ ਇਨ੍ਹਾਂ ਦੀ ਟੀਮ ਨੇ ਸਾਡੀ ਪੂਰੀ ਦੀ ਪੂਰੀ ਹੋਮ ਲਾਈਫ਼ ਦਾ ਮਾਣ ਵਧਾਇਆ ਹੈ ਤੇ ਅਸੀਂ ਇਨ੍ਹਾਂ ਨੂੰ ਹੋਰ ਸ਼ੁਭ ਇੱਛਾਵਾਂ ਦਿੰਦੇ ਹਾਂ ਕਿ ਆਉਣ ਵਾਲੇ ਸਮੇ ਵਿਚ ਇਹ ਸਾਡੀ ਸਭ ਤੋ ਵੱਡੀ ਬ੍ਰੋਕਰੇਜ ਬਣੇ। ਜਿ਼ਕਰਯੋਗ ਹੈ ਕਿ ਇਹ ਪ੍ਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋ ਗਿਆ ਸੀ ਤੇ ਸ਼ਾਮ ਪੰਜ ਵਜੇ ਤੱਕ ਚੱਲਦਾ ਰਿਹਾ। ਯਾਦ ਰਹੇ ਕਿ ਹੋਮ ਲਾਈਫ਼ ਸਿਲਵਰ ਸਿਟੀ ਦੀ ਪਿਕਨਿਕ ਜਿਥੇ ਨਵੇ ਰਿਕਾਰਡ ਸਥਾਪਿਤ ਕਰਦੀ ਰਹੀ ਹੈ, ਉਥੇ ਹੀ ਇਸ ਵਾਰ ਸਾਲ 2018 ਵਿਚ ਜੇਕਰ ਕਿਸੇ ਬਿਜ਼ਨਸ ਦੀ ਓਪਨਿੰਗ ਉਤੇ ਇੰਨਾ ਵੱਡਾ ਇਕੱਠ ਹੋਇਆ ਹੈ, ਉਸ ਵਿਚ ਵੀ ਹੋਮ ਲਾਈਫ ਸਿਲਵਰ ਸਿਟੀ ਨੇ ਇਕ ਰਿਕਾਰਡ ਸਥਾਪਿਤ ਕਰ ਦਿੱਤਾ।

 

Have something to say? Post your comment