Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਕੀ ਖੁਦ ਹੀ ਪੜ ਰਹੇ ਹਨ ਲਿਬਰਲ ਆਪਣੀ ਸਰਕਾਰ ਦਾ ਮਰਸੀਆ?

April 01, 2019 10:43 AM

ਪੰਜਾਬੀ ਪੋਸਟ ਸੰਪਾਦਕੀ

ਆਖਦੇ ਹਨ ਕਿ ਬੰਦੂਕ ਚੋਂ ਨਿਕਲੀ ਗੋਲੀ, ਮੂੰਹ ਚੋਂ ਨਿਕਲੀ ਗੱਲ ਕਦੇ ਵਾਪਸ ਨਹੀਂ ਆਉਂਦੀ। ਅੱਜ ਕੱਲ ਜੋ ਹਾਲਾਤ ਚੱਲ ਰਹੇ ਹਨ ਤਾਂ ਇਸ ਅਖਾਣ ਨਾਲ ਇੱਕ ਗੱਲ ਹੋਰ ਜੋੜੀ ਜਾ ਸਕਦੀ ਹੈ ਲਿਬਰਲ ਖੇਮਿਆਂ ਵਿੱਚ ਉੱਠੀ ਹਰ ਆਵਾਜ਼ ਉਹਨਾਂ ਦਾ ਹੀ ਨੁਕਸਾਨ ਕਰਨੋਂ ਨਹੀਂ ਟਲ ਰਹੀ। ਕਿਹੋ ਜਿਹੇ ਅਜੀਬ ਦਿਨ ਹਨ ਜਿਹੜੇ ਨਿੱਤ ਦਿਨ ਰਮਾਇਣ ਦਾ ਪਾਠ ਚੇਤੇ ਕਰਵਾਉਂਦੇ ਹਨ ਜਿੱਥੇ ਘਰ ਦਾ ਭੇਤੀ ਹੀ ਲੰਕਾਂ ਢਾਹੁੰਦਾ ਹੈ। ਜੋਡੀ ਵਿਲਸਨ ਰੇਬਲਡ, ਜੇਨ ਫਿਲਪੌਟ, ਵਿੱਤ ਮੰਤਰੀ ਬਿੱਲ ਮੋਰਨੂ, ਪ੍ਰਧਾਨ ਮੰਤਰੀ ਦਾ ਪਿ੍ਰੰਸੀਪਲ ਸਕੱਤਰ ਜੇਰਾਲਡ ਬੱਟਸ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਜੋਰ ਕਿੰਨੇ ਹੀ ਹਨ ਜਿਹੜੇ ਲਿਬਰਲ ਸਰਕਾਰ ਦੀ ਹੋਂਦ ਨੂੰ ਨਵੀਆਂ ਤੋਂ ਨਵੀਆਂ ਦਿੱਕਤਾਂ ਪੈਦਾ ਕਰ ਰਹੇ ਹਨ। 

ਹਾਲੇ ਇਹ ਆਖਣਾ ਮੁਸ਼ਕਲ ਹੈ ਕਿ ਇਸ ਹਫ਼ਤੇ ਹੋਣ ਜਾ ਰਹੀਆਂ ਸਿਆਸੀ ਉਥਲ ਪੁਥਲ ਦੀਆਂ ਘਟਨਾਵਾਂ ਵਿੱਚ ਜੋਡੀ ਵਿਲਸਨ ਅਤੇ ਜੇਨ ਫਿਲਪੌਟ ਦਾ ਲਿਬਰਲ ਪਾਰਟੀ ਵਿੱਚ ਕੋਈ ਸਥਾਨ ਹੋਵੇਗਾ ਜਾਂ ਨਹੀਂ। ਪਰ ਉਸਨੇ ਸਾਬਕਾ ਪ੍ਰੀਵੀ ਕਾਉਂਸਲ ਕਲਰਕ ਮਾਈਕਲ ਵਰਨਿੱਕ ਨਾਲ 19 ਦਸੰਬਰ 2018 ਨੂੰ ਹੋਈ ਫੋਨ ਗੱਲਬਾਤ ਦੀ ਰਿਕਾਰਡਿੰਗ ਰੀਲੀਜ਼ ਕਰਕੇ ਸਮੂਹ ਲਿਬਰਲ ਸਿਸਟਮ ਨੂੰ ਇੱਕ ਵਾਰ ਦੁਬਾਰਾ ਝੂਠ ਦੇ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। ਉਹ ਸਿਸਟਮ ਜੋ ਆਪੂੰ ਘੜੇ ਸੱਚ ਨੂੰ ਊਠ ਦੇ ਬੁੱਲ ਵਾਗੂੰ ਥੱਲੇ ਨਹੀਂ ਸੀ ਡਿੱਗਣ ਦੇ ਰਿਹਾ ਕਿ ਐਸ ਐਨ ਸੀ ਲਾਵਾਲਿਨ ਨੂੰ ਲੈ ਕੇ ਸਾਬਕਾ ਅਟਾਰਨੀ ਜਨਰਲ ਉੱਤੇ ਕੋਈ ਦਬਾਅ ਪਾਇਆ ਗਿਆ ਸੀ। ਇਸ ਮਹਾਨ-ਭਿਆਨਕ ਰਿਕਾਰਡਿੰਗ ਦੇ ਰੀਲੀਜ਼ ਤੋਂ ਬਾਅਦ ਲਿਬਰਲ ਪਾਰਟੀ ਉਸ ਸਥਾਨ ਉੱਤੇ ਪੁੱਜ ਗਈ ਹੈ ਜਿੱਥੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾਈਆਂ ਜਾ ਸਕਦੀਆਂ ਭਾਵ ਹੁਣ ਜਾਂ ਜਸਟਿਨ ਟਰੂਡੋ ਲਿਬਰਲ ਲੀਡਰ ਬਣੇ ਰਹਿਣ ਜਾਂ ਜੋਡੀ ਵਿਲਸਨ ਨੂੰ ਕੱਢ ਦਿੱਤਾ ਜਾਵੇ। ਅਗਲੇ ਦੋ ਤਿੰਨ ਦਿਨ ਬਹੁਤ ਹੀ ਨਾਜ਼ੁਕ ਹੋਣਗੇ।

 ਪ੍ਰਧਾਨ ਮੰਤਰੀ ਦੇ ਸਾਬਕਾ ਪਿ੍ਰੰਸੀਪਲ ਸਕੱਤਰ ਅਤੇ ਉਸਦਾ ਸੱਜਾ ਹੱਥ ਕਰਕੇ ਜਾਣੇ ਜਾਂਦੇ ਜੇਰਾਰਲ ਬੱਟਸ ਨੇ ਕੱਲ ਕੁੱਝ ਈ ਮੇਲਾਂ, ਟੈਕਸਟ ਮੈਸੇਜ ਆਦਿ ਪਾਰਲੀਮਾਨੀ ਜਸਟਿਸ ਕਮੇਟੀ ਕੋਲ ਦਾਖ਼ਲ ਕਰਕੇ ਇੱਕ ਮੁੱਦੇ ਨੂੰ ਭਖਦਾ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਸਦੀ ਕਾਰਵਾਈ ਨੂੰ ਜੋਡੀ ਵਿਲਸਨ ਵੱਲੋਂ ਰੀਲੀਜ਼ ਕੀਤੀ ਗਈ ਰਿਕਾਰਡਿੰਗ ਦੇ ਜਵਾਬ ਵਿੱਚ ਮੋੜਵਾਂ ਵਾਰ ਆਖਿਆ ਜਾ ਸਕਦਾ ਹੈ। ਲਿਬਰਲ ਬਹੁਮੱਤ ਨਾਲ ਲੈਸ ਜਸਟਿਸ ਕਮੇਟੀ ਦੇ ਚੇਅਰ ਐਂਥੋਨੀ ਹਾਊਸਫਾਦਰ ਨੇ ਭਰੋਸਾ ਦਿੱਤਾ ਹੈ ਕਿ ਇਹਨਾਂ ਈਮੇਲਾਂ ਅਤੇ ਟੈਕਸਟ ਮੈਸੇਜਾਂ ਨੂੰ ਇੱਕ ਦੋ ਦਿਨ ਵਿੱਚ ਅੰਗਰੇਜ਼ੀ ਤੋਂ ਫਰੈਂਚ ਵਿੱਚ ਉਲੱਥਾ ਕੀਤੇ ਜਾਣ ਤੋਂ ਬਾਅਦ ਜਨਤਕ ਕਰ ਦਿੱਤਾ ਜਾਵੇਗਾ। ਕੌਣ ਜਾਣਦਾ ਹੈ ਕਿ ਜੇਰਾਰਡ ਬੱਟਸ ਨੇ ਅਜਿਹਾ ਕਰਕੇ ਲਿਬਰਲ ਸਰਕਾਰ ਦੀ ਕੋਈ ਮਦਦ ਕੀਤੀ ਹੈ ਜਾਂ ਭਰਿੰਡਾਂ ਦਾ ਇੱਕ ਖੱਖਰ ਹੋਰ ਫਰੋਲਿਆ ਜਾਣ ਲੱਗਾ ਹੈ?

 ਖੇਡ ਮਨੋਵਿਗਿਆਨ (sports psychology) ਵਿੱਚ ਇਸ ਧਾਰਨਾ ਨੂੰ ਆਮ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਟੀਮ ਹਾਰਨ ਲੱਗ ਪਵੇ ਤਾਂ ਕਈ ਵਾਰ ਖਿਡਾਰੀ ਡਿੱਗੇ ਮਨੋਬਲ ਦੇ ਦਬਾਅ ਵਿੱਚ ਵਿਰੋਧੀ ਧਿਰ ਦੇ ਹਮਲਿਆਂ ਦਾ ਮੁਕਾਬਲਾ ਕਰਨ ਦੀ ਥਾਂ ਆਪਣੀ ਹੀ ਟੀਮ ਦਾ ਨੁਕਸਾਨ ਕਰ ਬੈਠਦੇ ਹਨ। ਹਾਕੀ ਫੁੱਟਬਾਲ ਖੇਡਾਂ ਵਿੱਚ ਸੈਲਫ ਗੋਲ ਕਰਨ ਲੈਣਾ ਇਸਦੀ ਇੱਕ ਮਿਸਾਲ ਹੈ। ਜਸਟਿਨ ਟਰੂਡੋ ਹੋਰੀਂ ਅੱਜ ਕੱਲ ਇਸ ਮਨੋ-ਵਿਗਿਆਨ ਦਾ ਸਿ਼ਕਾਰ ਹੋ ਚੁੱਕੇ ਜਾਪਦੇ ਹਨ। ਹਰ ਈਵੈਂਟ ਉੱਤੇ ਬੋਲਣ ਲਈ ਸਲਾਹਕਾਰਾਂ ਵੱਲੋਂ ਟਰੂਡੋ ਹੋਰਾਂ ਨੂੰ ‘ਸਪੀਕਿੰਗ ਨੋਟਸ’ (speaking notes) ਦੇ ਕੇ ਭੇਜਿਆ ਜਾਂਦਾ ਹੈ ਪਰ ਉਹ ਆਪਣੇ ਜਿ਼ਹਨ ਦੇ ਚੱਕਰ ਵਿੱਚੋਂ ਨਿਕਲ ਨਹੀਂ ਪਾ ਰਹੇ। ਬੀਤੇ ਦਿਨ ਇੱਕ ਮੂਲਵਾਸੀ ਲਿਬਰਲ ਸਮਰੱਥਕ ਦੀ ਫੰਡ ਰੇਜਿ਼ੰਗ ਡਿਨਰ ਦੌਰਾਨ ਬੇਇੱਜ਼ਤੀ ਕਰਨੀ ਇਸ ਮਨੋਵਿਗਿਆਨਕ ਦਬਾਅ ਦੀ ਮਿਸਾਲ ਹੈ ਕਿਉਂਕਿ ਅਜਿਹਾ ਵਰਤਾਅ ਕਰਨਾ ਟਰੂਡੋ ਦੇ ਆਮ ਸੁਭਾਅ ਦਾ ਹਿੱਸਾ ਨਹੀਂ ਹੈ।

 ਜੇਰਾਰਡਲ ਬੱਟਸ ਵੱਲੋਂ ਦਾਖਲ ਕੀਤੀਆਂ ਈ ਮੇਲਾਂ ਅਤੇ ਟੈਕਸਟ ਮੈਸੇਜ ਬਾਰੇ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਇਹ ਟਿੱਪਣੀ ਦਰੁਸਤ ਹੈ ਕਿ ਜਸਟਿਸ ਕਮੇਟੀ ਨੇ ਐਸ ਐਨ ਸੀ ਲਾਵਾਲਿਨ ਉੱਤੇ ਬਹਿਸ ਨੂੰ ਅਧੂਰਾ ਹੀ ਬੰਦ ਕਰ ਦਿੱਤਾ ਦਿੱਤਾ ਸੀ। ਐਂਡਰੀਊ ਸ਼ੀਅਰ ਇਸ ਗੱਲ ਨੂੰ ਭਲੀਭਾਂਤ ਸਮਝਦੇ ਹਨ ਕਿ ਐਸ ਐਨ ਸੀ ਲਾਵਾਲਿਨ ਮੁੱਦੇ ਦਾ ਹੋਰ ਲਟਕਦਾ ਚਲੇ ਜਾਣਾ 13 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਦਿਨ ਵਿੱਚੋਂ ਇੱਕ ਦਿਨ ਹੋਰ ਘੱਟ ਕਰ ਰਿਹਾ ਹੈ। ਪਰ ਐਂਡਰੀਊ ਸ਼ੀਅਰ ਨੂੰ ‘ਹੋਰ ਵੀ ਗਮ ਹਨ ਮੁੱਹਬਤ ਤੋਂ ਬਿਨਾ’ ਵਾਲੀ ਗੱਲ ਦਿਲ ਵਿੱਚ ਬਿਠਾ ਕੇ ਆਪਣੇ ਪਲੇਟਫਾਰਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਜਿੱਥੇ ਤੱਕ ਲਿਬਰਲਾਂ ਦਾ ਸੁਆਲ ਹੈ, ਉਹ ਆਪਣੀ ਸਰਕਾਰ ਦਾ ਮਰਸੀਆ ਪੜਨ ਦੀ ਜੁੰਮੇਵਾਰੀ ਬਾਖੂਬੀ ਨਿਭਾ ਰਹੇ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?