Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਬਰੈਂਪਟਨ ਸਾਊਥ ਨਾਮੀਨੇਸ਼ਨ: ਟੀਮ ਗਰੇਵਾਲ ਵਲੋਂ ਰੈਲੀ ਇਸ ਸ਼ਨਿਚਰਵਾਰ

March 29, 2019 06:18 PM

ਬਰੈਂਪਟਨ, 28 ਮਾਰਚ (ਪੋਸਟ ਬਿਊਰੋ)- ਬਰੈਂਪਟਨ ਸਾਊਥ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਆਪਣੇ ਐਮਪੀ ਲਈ ਉਮੀਦਵਾਰ ਚੁਣਨ ਵਾਸਤੇ 6 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਨਾਮੀਨੇਸ਼ਨ ਕਰਵਾਉਣ ਜਾ ਰਹੀ ਹੈ। ਇਸ ਨਾਮੀਨੇਸ਼ਨ ਚੋਣ ਲਈ ਸਾਰੇ ਹੀ ਉਮੀਦਵਾਰਾਂ ਵਲੋਂ ਆਪਣੀ ਤਿਆਰੀ ਪੂਰੇ ਜੋਰਾਂ ਉਤੇ ਆਰੰਭੀ ਜਾ ਰਹੀ ਹੈ। ਇਸ ਨਾਮੀਨੇਸ਼ਨ ਚੋਣ ਲਈ ਉਮੀਦਵਾਰ ਹਰਦੀਪ ਗਰੇਵਾਲ ਵਲੋਂ ਆਪਣੀ ਟੀਮ ਵਿਚ ਉਤਸ਼ਾਹ ਭਰਨ ਲਈ ਇਸ ਸ਼ਨਿਚਰਵਾਰ ਭਾਵ 30 ਮਾਰਚ ਨੂੰ ਕੈਨੇਡੀਅਨ ਕਨਵੈਸ਼ਨ ਸੈਟਰ, ਜਿਥੇ ਕਿ 6 ਅਪ੍ਰੈਲ ਨੂੰ ਚੋਣ ਹੋਣੀ ਹੈ, ਉਸੇ ਬੈਂਕੁਇਟ ਹਾਲ ਵਿਚ 1 ਵਜੇ ਤੋਂ ਲੈ ਕੇ ਢਾਈ ਵਜੇ ਤੱਕ ਰੈਲੀ ਰੱਖੀ ਗਈ ਹੈ। ਹਰਦੀਪ ਗਰੇਵਾਲ ਨੇ ਇਸ ਰੈਲੀ ਵਿਚ ਪਹੰੁਚਣ ਲਈ ਆਪਣੇ ਸਾਰੇ ਹੀ ਹਿਮਾਇਤੀਆਂ ਨੂੰ ਅਪੀਲ ਕੀਤੀ ਹੈ। ਹਰਦੀਪ ਗਰੇਵਾਲ ਦੀ ਟੀਮ ਵਲੋ ਂਜਿਥੇ ਕੰਜ਼ਰਵੇਟਿਵ ਪਾਰਟੀ ਲਈ ਮੈਬਰਸਿ਼ਪ ਸਾਈਨ ਕਰਨ ਵਾਸਤੇ ਲੀਡ ਲਈ ਗਈ ਹੈ, ਉਥੇ ਹੀ ਉਨ੍ਹਾਂ ਵਲੋਂ ਵੱਖ-ਵੱਖ ਟੀਵੀ ਤੇ ਰੇਡੀਓ ਪ੍ਰੋਗਰਾਮਾਂ ਉਤੇ ਇੰਟਰਵਿਊ ਕਰਕੇ ਇਹ ਸਾਬਿਤ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਮੁੱਦਿਆਂ ਦੀ ਚੰਗੀ ਪਕੜ ਹੈ, ਜਿਥੇ ਉਹ ਅੰਗੇ੍ਰੇਜੀ ਬੋਲਣ ਵਿਚ ਨਿਪੁੰਨ ਹਨ, ਉਸ ਦੇ ਨਾਲ-ਨਾਲ ਪੰਜਾਬੀ ਭਾਸਾ ਵਿਚ ਵੀ ਉਹ ਨਿਪੁੰਨ ਹਨ।
ਪੰਜ-ਆਬ ਟੀਵੀ ਵਲੋਂ ਰੱਖੀ ਗਈ ਡੀਬੇਟ ਤੋਂ ਬਾਅਦ ਕੁਲਵਿੰਦਰ ਛੀਨਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਰੈਂਪਟਨ ਸਾਊਥ ਲਈ ਹਰਦੀਪ ਗਰੇਵਾਲ ਸਹੀ ਉਮੀਦਵਾਰ ਹੋ ਸਕਦੇ ਹਨ। ਉਥੇ ਹੀ ਬਲਜੀਤ ਮੰਡ ਨੇ ਕਿਹਾ ਕਿ ਜਦੋਂ ਹਰਦੀਪ ਪੰਜਾਬੀ ਬੋਲਦੇ ਹਨ, ਤਾਂ ਉਹ ਇਕ ਵਧੀਆ ਪੰਜਾਬੀ, ਜਿਹੜੇ ਕਿ ਕੈਨੇਡੀਅਨ ਦੇ ਜੰਮਪਲ ਘੱਟ ਬੋਲਦੇ ਹਨ, ਉਸ ਪੱਧਰ ਦੀ ਪੰਜਾਬੀ ਬੋਲਦੇ ਹਨ। ਜਦੋ ਉਹ ਅੰਗ੍ਰੇਜੀ ਬੋਲਦੇ ਹਨ ਤਾਂ ਉਸ ਵਿਚ ਵੀ ਉਨ੍ਹਾਂ ਦੀ ਬਹੁਤ ਕਲੈਰਿਟੀ ਹੈ। ਵੱਖ-ਵੱਖ ਮੀਡੀਆ ਪਰਸਨੈਲਿਟੀਜ਼ ਵਲੋਂ ਕੀਤੀਆਂ ਇੰਟਰਵਿਊਜ਼ ਹਰਦੀਪ ਗਰੇਵਾਲ ਨੇ ਆਪਣੀ ਫੇਸਬੁਕ ਉਤੇ ਪਾਈਆਂ ਹੋਈਆਂ ਹਨ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਹਰਦੀਪ ਗਰੇਵਾਲ ਦੀ ਲੋਕਪਿਯਤਾ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਵਧ ਰਹੀ ਹੈ। ਯਾਦ ਰਹੇ ਕਿ ਪੰਜ-ਆਬ ਟੀਵੀ ਵਲੋਂ ਸਾਰੇ ਉਮੀਦਵਾਰਾਂ ਦੀ ਡੀਬੇਟ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ, ਪਰ ਇਸ ਵਿਚ ਹਰਦੀਪ ਗਰੇਵਾਲ ਤੇ ਹਰਿੰਦਰ ਚੀਮਾ ਨੇ ਹੀ ਭਾਗ ਲਿਆ ਸੀ।
ਆਉਣ ਵਾਲੇ ਮੰਗਲਵਾਰ ਨੂੰ ਯੁੱਧਵੀਰ ਜਸਵਾਲ ਵਲੋਂ ਆਪਣੇ ਟੀਵੀ ਪ੍ਰੋਗਰਾਮ ਉਤੇ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਡੀਬੇਟ ਰੱਖੀ ਗਈ ਹੈ। ਇਸ ਡੀਬੇਟ ਵਿਚ ਕੌਣ-ਕੌਣ ਹਿੱਸਾ ਲਵੇਗਾ, ਹਾਲੇ ਇਹ ਸਾਹਮਣੇ ਨਹੀਂ ਆਇਆ। ਸ਼ਨਿਚਰਵਾਰ 30 ਮਾਰਚ ਦੀ ਰੈਲੀ ਦਾ ਸਮਾਂ ਦੁਪਹਿਰ 1 ਵਜੇ ਤੋਂ ਲੈ ਕੇ ਢਾਈ ਵਜੇ ਤੱਕ ਹੈ। 79 ਬਰੈਮਸਟ੍ਰੀਲ ਉਤੇ ਸਥਿਤ ਕੈਨੇਡੀਅਨ ਕਨਵੈਸ਼ਨ ਸੈਟਰ ਵਿਖੇ ਇਹ ਰੈਲੀ ਹੋਵੇਗੀ। ਹਰਦੀਪ ਗਰੇਵਾਲ ਨੇ ਕਿਹਾ ਕਿ ਭਾਵੇਂ ਮੈਂ ਬਹੁਤ ਸਾਰੀਆਂ ਫੋਨ ਕਾਲਜ਼ ਤੇ ਟੈਕਸਟ ਮੈਸੇਜਸ ਰਾਹੀਂ ਆਪਣਾ ਸੁਨੇਹਾ ਆਪਣੇ ਦੋਸਤਾਂ-ਮਿੱਤਰਾਂ ਤੱਕ ਪਹੁੰਚਾਇਆ ਹੈ, ਪਰ ਫੇਰ ਵੀ ਬਹੁਤ ਸਾਰੇ ਸਾਡੇ ਦੋਸਤ, ਜਿਨ੍ਹਾਂ ਨੂੰ ਮੇਰੀ ਫੋਨ ਕਾਲ ਨਹੀਂ ਹੋ ਸਕੀ, ਉਹ ਵੀ ਇਸ ਖੁੱਲ੍ਹੇ ਸੱਦੇ ਨੂੰ ਪਰਵਾਨ ਕਰਨ ਅਤੇ ਇਸ ਰੈਲੀ ਵਿਚ ਸ਼ਾਮਲ ਹੋਣ। ਜਿਆਦਾ ਜਾਣਕਾਰੀ ਲਈ ਤੁਸੀਂ 416-877-6464 ਉਤੇ ਸੰਪਰਕ ਕਰ ਸਕਦੇ ਹੋ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ