Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਸੰਪਾਦਕੀ

ਹੱਦ ਤੋੜ ਕਿਉਂ ਕਰ ਰਹੇ ਨੇ ਪ੍ਰਧਾਨ ਮੰਤਰੀ?

March 29, 2019 08:34 AM

ਪੰਜਾਬੀ ਪੋਸਟ ਸੰਪਾਦਕੀ’

ਪਰਸੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਵਿੱਚ ਸਨ ਜਿੱਥੇ ਉਹ ‘ਚੋਣਵੇਂ ਲਿਬਰਲ ਸਮਰੱਥਕਾਂ’ ਵੱਲੋਂ ਆਯੋਜਿਤ ਫੰਡ ਰੇਜਿ਼ੰਗ ਡਿੱਨਰ ਨੂੰ ਸੰਬੋਧਨ ਕਰਨ ਆਏ ਹੋਏ ਹਨ। ਚੋਣਵੇਂ ਇਸ ਲਈ ਕਿ ਇਸ ਡਿੱਨਰ ਵਿੱਚ ਸਿਰਫ਼ ਉਹ ਲੋਕ ਹੀ ਹਿੱਸਾ ਲੈ ਸਕਦੇ ਸਨ ਜਿਹਨਾਂ ਨੇ ਲਿਬਰਲ ਪਾਰਟੀ ਨੂੰ ਇੱਕ ਸਾਲ ਵਿੱਚ ਘੱਟ ਘੱਟ 1500 ਡਾਲਰ ਦੀ ਡੋਨੇਸ਼ਨ ਦਿੱਤੀ ਜਾਵੇ। ਇਹ ਤਾਂ ਖੈਰ ਕੋਈ ਖਾਸ ਗੱਲ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਤਾਂ 1500 ਡਾਲਰ ਪ੍ਰਤੀ ਪਲੇਟ ਵਾਲੇ ਡਿੱਨਰਾਂ ਉੱਤੇ ਜਾਣ ਲਈ ਹੀ ਜਾਣੇ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਇਸ ਡਿੱਨਰ ਦੌਰਾਨ ਇੱਕ ਲਿਬਰਲ ਮੂਲਵਾਸੀ ਸਮਰੱਥਕ ਵੱਲੋਂ ਟਰੂਡੋ ਨੂੰ Grassy Narrow First Nation ਵਿੱਚ ਪਾਰੇ (mercury ਕਾਰਣ ਹੋ ਰਹੇ ਮਨੁੱਖੀ ਸਿਹਤ ਦੇ ਨੁਕਸਾਨ ਬਾਰੇ ਸੁਆਲ ਪੁੱਛਿਆ ਗਿਆ। ਅਜਿਹਾ ਹੀ ਸੁਆਲ ਇੱਕ ਹੋਰ ਮੈਂਬਰ ਵੱਲੋਂ ਪੁੱਛਿਆ ਗਿਆ ਜਿਸਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, “ਤੁਹਾਡਾ ਲਿਬਰਲ ਪਾਰਟੀ ਨੂੰ ਡੋਨੇਸ਼ਨ ਦੇਣ ਲਈ ਧੰਨਵਾਦ। ਮੈਂ ਤੁਹਾਡੇ ਵੱਲੋਂ ਦਿੱਤੇ ਦਾਨਪਾਤਰ ਲਈ ਧੰਨਵਾਦ ਕਰਦਾ ਹਾਂ”। ਇਸ ਕਿਸਮ ਦੇ ਗੈਰ-ਸਨਮਾਨਜਨਕ ਸ਼ਬਦਾਂ ਬਾਰੇ ਚਰਚਾ ਉੱਠਣ ਤੋਂ ਬਾਅਦ ਉਹਨਾਂ ਨੇ ਸਮੁੱਚੇ ਮੂਲਵਾਸੀ ਭਾਈਚਾਰੇ ਤੋਂ ਮੁਆਫੀ ਮੰਗ ਲਈ ਹੈ, ਪਰ ਕੋਈ ਉਹਨਾਂ ਦੇ ਸ਼ਬਦਾਂ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਹੈ।

ਟਰੂਡੋ ਬਾਰੇ ਇਹ ਧਾਰਨਾ ਰਹੀ ਹੈ ਕਿ ਔਰਤਾਂ ਲਈ ਬਰਾਬਰੀ ਅਤੇ ਮੂਲਵਾਸੀਆਂ ਨਾਲ ਬਿਹਤਰ ਸਬੰਧ ਉਹਨਾਂ ਦੇ ਦਿਲ ਦੇ ਬਹੁਤ ਨਜ਼ਦੀਕ ਹਨ। ਔਰਤਾਂ ਪ੍ਰਤੀ ਹੇਜ ਦਾ ਪਰਦਾ ਦੋ ਔਰਤ ਮੰਤਰੀਆਂ ਜੋਡੀ ਵਿਲਸਨ, ਜੇਨ ਫਿਲਪੌਟ ਅਤੇ ਇੱਕ ਐਮ ਪੀ ਸੀਲੀਨਾ ਸੀਜ਼ਰ ਛਾਵਨਾਸ ਦੇ ਅਸਤੀਫਿ਼ਆਂ ਤੋਂ ਜ਼ਾਹਰ ਹੋ ਚੁੱਕਾ ਹੈ। ਦੱਸਣਾ ਬਣਦਾ ਹੈ ਕਿ Grassy Narrow First Nation ਉਂਟੇਰੀਓ ਵਿੱਚ ਕੈਨੋਰਾ ਲਾਗੇ ਵੱਸਿਆ ਫਸਟ ਨੇਸ਼ਨ ਰੀਜ਼ਰਵ ਹੈ। ਡਰਾਈਡਨ ਕੈਮੀਕਲ ਕੰਪਨੀ ਵੱਲੋਂ ਸੁੱਟੇ ਜਾਂਦੇ ਤੇਜਾਬੀ ਮਿਸ਼ਰਣ ਕਾਰਣ ਇੱਥੇ ਵੱਗਦੇ Wabigoon ਦਰਿਆ ਵਿੱਚ ਪਾਰਾ ਪਾਇਆ ਜਾਣ ਲੱਗਾ ਹੈ ਜਿਸਦਾ ਅੱਜ ਤੋਂ 50 ਸਾਲ ਪਹਿਲਾਂ ਪਤਾ ਲੱਗਿਆ ਸੀ। 2017 ਵਿੱਚ ਰੀਲੀਜ਼ ਹੋਈ ਇੱਕ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਇੱਥੇ ਪਾਣੀ ਵਿੱਚ ਪਾਰੇ ਦੀ ਮਾਤਰਾ ਮਨੁੱਖਾਂ ਦੀ ਸਹਾਰਨ ਸੀਮਾ ਤੋਂ 130 ਗੁਣਾ ਵੱਧ ਹੈ।


ਪਾਰੇ ਕਾਰਣ Grassy Narrow First Nation  ਲੋਕਾਂ ਦਾ ਜਾਨੀ ਮਾਲੀ ਨੁਕਸਾਨ ਇੱਕ ਵੱਖਰਾ ਵਿਸ਼ਾ ਹੈ ਪਰ ਮਸਲਾ ਹੈ ਕਿ ਪ੍ਰਧਾਨ ਮੰਤਰੀ ਨੇ ਅਜਿਹੇ ਗੰਭੀਰ ਮੁੱਦੇ ਬਾਰੇ ਮੂਲਵਾਸੀਆਂ ਨਾਲ ਭੱਦਾ ਮਜਾਕ ਕਿਉਂ ਕੀਤਾ ਜਿਸ ਵਾਸਤੇ ਮੁਆਫੀ ਮੰਗਣੀ ਪਈ। ਜੇ ਉਹ ਇਵੇਂ ਹੀ ਇੱਕ ਤੋਂ ਬਾਅਦ ਇੱਕ ਕਰਕੇ ਆਪਣੇ ਪਿਆਰਿਆਂ ਤੋਂ ਅੱਲਗ ਥਲੱਗ ਹੁੰਦੇ ਜਾਣਗੇ ਤਾਂ ਉਹਨਾਂ ਦਾ ਸਿਆਸੀ ਭੱਵਿਖ ਜਲਦੀ ਹੀ ਖਤਰੇ ਵਿੱਚ ਜਾ ਸਕਦਾ ਹੈ। ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਜੋਡੀ ਵਿਲਸਨ ਅਤੇ ਜੇਨ ਫਿਲਪੌਟ ਦਾ ਪ੍ਰਧਾਨ ਮੰਤਰੀ ਨਾਲ ਵਿਚਾਰਾਂ ਦੇ ਮੱਤਭੇਦ ਨਹੀਂ ਐਨਾ ਵੱਡਾ ਮੁੱਦਾ ਨਹੀਂ ਜਿੰਨਾ ਇੱਕ ਗੁੱਟ ਬਣਾ ਕੇ ਪਾਰਟੀ ਲੀਡਰਸਿ਼ੱਪ ਉੱਤੇ ਕਾਬਜ਼ ਹੋਣਾ ਦਾ ਇਰਾਦਾ ਹੈ। ਸਿਆਸੀ ਪੰਡਤਾਂ ਮੁਤਾਬਕ ਇਸ ਨਜ਼ਰੀਏ ਤੋਂ ਵੇਖਿਆਂ ਸਮਝਿਆ ਜਾ ਸਕਦਾ ਹੈ ਕਿ ਜੋਡੀ ਵਿਲਸਨ ਅਤੇ ਜੇਨ ਫਿਲਪੌਟ ਨੇ ਟਰੂਡੋ ਨਾਲ ‘ਆਰ-ਪਾਰ’ ਦੀ ਜੰਗ ਆਰੰਭ ਕੇ ਵੀ ਲਿਬਰਲ ਪਾਰਟੀ ਕਿਉਂ ਨਹੀਂ ਛੱਡੀ? ਦੂਜੇ ਪਾਸੇ ਟਰੂਡੋ ਦੀ ਸਥਿਤੀ ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ’ ਵਾਲੀ ਹੈ, ਜੇ ਇਹਨਾਂ ਬੀਬੀਆਂ ਨੂੰ ਲਿਬਰਲ ਪਾਰਟੀ ਤੋਂ ਕੱਢਣ ਤਾਂ ਲਿਬਰਲ ਪਾਰਟੀ ਵਿੱਚ ਔਰਤਾਂ ਅਤੇ ਮੂਲਵਾਸੀਆਂ (ਜੋਡੀ ਵਿਲਸਨ ਮੂਲਵਾਸੀ ਹੈ) ਦੀ ਬਰਾਬਰਤਾ ਬਾਰੇ ਖੜਾ ਕੀਤਾ ਸਾਰਾ ਢਾਂਚਾ ਢਹਿੰਦਾ ਹੈ ਅਤੇ ਜੇ ਪਾਰਟੀ ਅੰਦਰ ਰੱਖਦੇ ਹਨ ਤਾਂ ਖੁਦ ਦੀ ਕੁਰਸੀ ਥੱਲੇ ਖੁਰਪੇ ਚੱਲਦੇ ਵਿਖਾਈ ਦੇਂਦੇ ਹਨ।

ਜਸਟਿਨ ਟਰੂਡੋ ਲਈ ਇਹ ਚੁਣੌਤੀਆਂ ਭਰੇ ਦਿਨ ਹਨ। ਕੱਲ ਇਪਸੋਸ  (Ipsos) ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਜਸਟਿਨ ਟਰੂਡੋ ਦੀ ਹਰਮਨ-ਪਿਆਰਤਾ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲੋਂ ਵੀ ਘੱਟ ਹੋ ਚੁੱਕੀ ਹੈ। ਜੇ ਅੱਜ ਵੋਟਾਂ ਪੈਂਦੀਆਂ ਹਨ ਤਾਂ ਕੰਜ਼ਰਵੇਟਿਵਾਂ ਨੂੰ 40%, ਲਿਬਰਲਾਂ ਨੂੰ 30%, ਐਨ ਡੀ ਪੀ ਨੂੰ 21% ਅਤੇ ਬਲਾਕ ਕਿਉਬੇਕੋਆ ਨੂੰ 5% ਵੋਟਾਂ ਮਿਲਣ ਦੀ ਆਸ ਹੈ। ਲਿਬਰਲ ਪਾਰਟੀ ਲਈ 2015 ਤੋਂ ਬਾਅਦ ਇਹ ਸੱਭ ਤੋਂ ਘੱਟ ਪ੍ਰਤੀਸ਼ਤਤਾ ਹੈ। ਕਿਸੇ ਵੇਲੇ ਸਟੀਫਨ ਹਾਰਪਰ ਨੂੰ ਕਠੋਰ ਦਿਲ ਅਤੇ ਆਪਣੇ ਸਾਥੀਆਂ ਨਾਲ ‘ਬਿਜਸਨ’ਵਾਲਾ ਰਵਈਆ ਰੱਖਣ ਲਈ ਨਿੰਦਿਆ ਜਾਂਦਾ ਸੀ। ਸਮੇਂ ਦੀ ਵਿੰਡਬਨਾ ਵੇਖੋ ਕਿ ਟਰੂਡੋ ਦੀਆਂ ਫੋਕੀਆਂ ਪਰ ਮਿੱਠੀਆਂ ਗੱਲਾਂ ਤੋਂ ਉਕਤਾ ਲੋਕ ‘ਹਾਰਪਰ ਦੇ ਦਿਨਾਂ’ ਨੂੰ ਮੁੜ ਚੇਤੇ ਕਰਨ ਲੱਗੇ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ