Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਵੱਲੋਂ ਬਰੈਂਪਟਨ ਵਿੱਚ ਗੋ ਟਰੇਨ ਸਰਵਿਸ ਦੇ ਪਸਾਰ ਦਾ ਐਲਾਨ

March 28, 2019 08:52 AM

ਬਰੈਂਪਟਨ, 27 ਮਾਰਚ (ਪੋਸਟ ਬਿਊਰੋ) : ਬਰੈਂਪਟਨ ਵਿੱਚ ਗੋ ਟਰੇਨ ਸਰਵਿਸ ਦਾ ਪਸਾਰ ਕਰਕੇ ਓਨਟਾਰੀਓ ਸਰਕਾਰ ਲੋਕਾਂ ਦੀ ਭਲਾਈ ਕਰ ਰਹੀ ਹੈ। ਇਹ ਵਿਚਾਰ ਪ੍ਰਗਟਾਉਂਦਿਆਂ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਅੱਜ ਗੋ ਟਰੇਨ ਸਰਵਿਸ ਦੇ ਪਸਾਰ ਦਾ ਐਲਾਨ ਕੀਤਾ ਜੋ ਕਿ ਬਰੈਂਪਟਨ ਦੇ ਟਰਾਂਜਿ਼ਟ ਯੂਜ਼ਰਜ਼ ਤੇ ਕਮਿਊਟਰਜ਼ ਲਈ ਹੋਰ ਬਦਲ ਪੇਸ਼ ਕਰੇਗਾ। ਇਹ ਫੈਸਲਾ 8 ਅਪਰੈਲ, 2019 ਤੋਂ ਲਾਗੂ ਹੋਵੇਗਾ।
ਬਰੈਂਪਟਨ ਦੇ ਕਮਿਊਟਰਜ਼ ਹੁਣ ਟਰਾਂਸਪੋਰਟੇਸ਼ਨ ਸਬੰਧੀ ਹੋਰ ਬਦਲ ਅਪਣਾ ਸਕਣਗੇ। ਸਵੇਰ ਸਮੇਂ ਹੁਣ ਕਮਿਊਟਰਜ਼ ਨੂੰ ਬ੍ਰਾਮੇਲੀਆ ਗੋ ਤੇ ਯੂਨੀਅਨ ਸਟੇਸ਼ਨ ਦਰਮਿਆਨ ਟਰਿੱਪ ਲਈ ਵਧੇਰੇ ਬਦਲ ਮਿਲ ਸਕਣਗੇ। ਟਰਾਂਸਪੋਰਟੇਸ਼ਨ ਵਿੱਚ ਕੀਤੇ ਜਾਣ ਵਾਲੇ ਸੁਧਾਰ ਵਿੱਚ ਗੱਡੀ ਸਵੇਰੇ 7:55 ਉੱਤੇ ਬ੍ਰਾਮੇਲੀਆ ਗੋ ਸਟੇਸ਼ਨ ਛੱਡੇਗੀ ਤੇ ਸਾਰੇ ਸਟੌਪਜ਼ ਉੱਤੇ ਰੁਕਦੀ ਹੋਈ ਸਵੇਰੇ 8:33 ਉੱਤੇ ਯੂਨੀਅਨ ਸਟੇਸ਼ਨ ਪਹੁੰਚੇਗੀ। ਇਸ ਸਮੇਂ ਮਾਲਟਨ ਗੋ ਤੋਂ ਸਵੇਰੇ 8:33 ਉੱਤੇ ਚੱਲਣ ਵਾਲਾ ਟਰਿੱਪ ਹੁਣ ਬ੍ਰਾਮੇਲੀਆ ਗੋ ਤੋਂ ਸਵੇਰੇ 8:27 ਉੱਤੇ ਸ਼ੁਰੂ ਹੋਵੇਗਾ ਤੇ 9:05 ਉੱਤੇ ਯੂਨੀਅਨ ਸਟੇਸ਼ਨ ਪਹੁੰਚੇਗਾ। ਇਸ ਤੋਂ ਇਲਾਵਾ ਕੁੱਝ ਗੱਡੀਆਂ ਦਾ ਆਕਾਰ ਵੀ ਵਧਾਇਆ ਜਾਵੇਗਾ ਤਾਂ ਕਿ ਕਸਟਮਰਜ਼ ਨੂੰ ਪਰੇਸ਼ਾਨੀ ਨਾ ਹੋਵੇ।
ਇਹ ਤਬਦੀਲੀਆਂ 8 ਅਪਰੈਲ ਨੂੰ ਪ੍ਰਭਾਵੀ ਹੋਣਗੀਆਂ। ਮਾਲਟਨ ਗੋ (ਜੋ ਕਿ ਹੁਣ ਬ੍ਰਾਮੇਲੀਆ ਤੋਂ ਸਵੇਰੇ 8:27 ਉੱਤੇ ਸ਼ੁਰੂ ਹੋ ਰਹੀ ਹੈ) ਤੋਂ ਸਵੇਰੇ 8:33 ਵਾਲੀ ਟਰੇਨ ਵਿੱਚ ਛੇ ਤੋਂ 10 ਕੋਚ ਦਾ ਵਾਧਾ ਕੀਤਾ ਜਾਵੇਗਾ। ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਬ੍ਰਾਮੇਲੀਆ ਗੋ ਤੇ ਯੂਨੀਅਨ ਸਟੇਸ਼ਨ ਦਰਮਿਆਨ ਸਵੇਰ ਵਾਲੇ ਟਰਿੱਪਜ਼ ਨਾਲ ਬਰੈਂਪਟਨ ਦੇ ਕਮਿਊਟਰਜ਼ ਨੂੰ ਉਦੋਂ ਹੋਰ ਬਦਲ ਮਿਲ ਸਕਣਗੇ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀ ਸੱਭ ਤੋਂ ਵੱਧ ਲੋੜ ਹੋਵੇਗੀ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ