Welcome to Canadian Punjabi Post
Follow us on

25

April 2019
ਲਾਈਫ ਸਟਾਈਲ

ਨੈਚੁਰਲ ਹੇਅਰ ਕਲਰਜ਼ ਮਹਿੰਦੀ

March 27, 2019 08:52 AM

ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਕੱਪ ਮਹਿੰਦੀ ਪਾਊਡਰ, ਦੋ ਕੱਪ ਨਿੰਬੂ ਦਾ ਰਸ ਅਤੇ ਇੱਕ ਛੋਟਾ ਚਮਚ ਵਿਨੇਗਰ ਚਾਹੀਦਾ ਹੈ। ਇੱਕ ਕੱਪ ਮਹਿੰਦੀ ਵਿੱਚ ਦੋ ਕੱਪ ਨਿੰਬੂ ਦਾ ਰਸ ਅਤੇ ਵਿਨੇਗਰ ਪਾ ਕੇ ਚੰਗੀ ਤਰ੍ਹਾਂ ਮਿਲਾਉਂਦੇ ਹੋਏ ਚਿਕਨਾ ਪੇਸਟ ਬਣਾਓ ਅਤੇ ਇਸ ਘੋਲ ਨੂੰ ਤਿੰਨ ਤੋਂ ਛੇ ਘੰਟੇ ਲਈ ਰੱਖ ਦਿਓ। ਵਾਲਾਂ ਨੂੰ ਸੈਕਸ਼ਨ ਵਿੱਚ ਵੰਡ ਕੇ ਮਹਿੰਦੀ ਪੇਸਟ ਲਾਉਣ ਪਿੱਛੋਂ ਪਲਾਸਟਿਕ ਨਾਲ ਸਿਰ ਨੂੰ ਕਵਰ ਕਰੋ। ਫਿਰ ਦੋ-ਤਿੰਨ ਘੰਟਿਆਂ ਲਈ ਛੱਡ ਦਿਓ। ਉਸ ਤੋਂ ਬਾਅਦ ਵਾਲ ਧੋ ਲਓ। ਮਹਿੰਦੀ ਨੂੰ ਕਲਰ ਕਰਨ ਦੇ ਨਾਲ ਉਨ੍ਹਾਂ ਨੂੰ ਮਜ਼ਬੂਤੀ ਦਿੰਦੀ ਹੈ। ਇਹ ਸਕੈਲਪ ਦੀ ਕੰਡੀਸ਼ਨਿੰਗ ਕਰਦੀ ਹੈ ਅਤੇ ਹੇਅਰ ਫਾਲਿਕਸ ਨਾਲ ਗੰਦਗੀ ਸਾਫ ਕਰਦੀ ਹੈ।
ਆਂਵਲਾ
ਇੱਕ ਕੱਪ ਤਾਜ਼ਾ ਮਹਿੰਦੀ ਪੇਸਟ, ਤਿੰਨ ਛੋਟੇ ਚਮਚ ਆਂਵਲਾ ਪਾਊਡਰ, ਇੱਕ ਛੋਟਾ ਚਮਚ ਕੌਫੀ ਪਾਊਡਰ ਲਓ। ਫਿਰ ਇੱਕ ਪਲਾਸਟਿਕ ਬਾਉਲ ਵਿੱਚ ਸਾਰੀ ਸਮੱਗਰੀ ਮਿਕਸ ਕਰ ਕੇ ਚਿਕਨਾਈ ਪੇਸਟ ਬਣਾਓ। ਜੇ ਪੇਸਟ ਗਾੜ੍ਹਾ ਹੋਵੇ ਤਾਂ ਲੋੜ ਅਨੁਸਾਰ ਪਾਣੀ ਮਿਲਾਓ। ਹੱਥਾਂ 'ਚ ਦਸਤਾਨੇ ਪਾ ਕੇ ਬਰੱਸ਼ ਦੀ ਮਦਦ ਨਾਲ ਵਾਲਾਂ ਵਿੱਚ ਮਿਕਸਚਰ ਲਗਾਓ ਅਤੇ ਇੱਕ ਘੰਟੇ ਲਈ ਛੱਡ ਦਿਓ ਫਿਰ ਮਾਈਲਡ ਸ਼ੈਂਪੂ ਨਾਲ ਵਾਲ ਧੋ ਦਿਓ। ਆਂਵਲਾ ਅਤੇ ਮਹਿੰਦੀ ਵਾਲਾਂ ਨੂੰ ਨੈਚੁਰਲ ਤਰੀਕੇ ਨਾਲ ਡਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਰਿਸ਼ ਤੇ ਮੁਾਇਸ਼ਚੁਰਾਈਜ਼ਰ ਵੀ ਕਰਦੀ ਹੈ।
ਕੌਫੀ
ਇੱਕ ਕੱਪ ਕੌਫੀ, ਦੋ ਕੱਪ ਲੀਵ-ਇਨ-ਕੰਡੀਸ਼ਨਰ, ਦੋ ਛੋਟੇ ਚਮਚ ਕੌਫੀ ਗਰਾਊਂਡਸ ਲੈ ਲਓ। ਕੌਫੀ ਵਿੱਚ ਪਾਣੀ ਪਾ ਕੇ ਸਟਰਾਂਗ ਕੌਫੀ ਬਣਾਓ ਤੇ ਉਸ ਨੂੰ ਠੰਢਾ ਹੋਣ ਲਈ ਛੱਡ ਦਿਓ। ਫਿਰ ਉਸ ਨੂੰ ਲੀਵ-ਇਨ-ਕੰਡੀਸ਼ਨਰ ਅਤੇ ਕੌਫੀ ਗਰਾਊਂਡਸ ਮਿਲਾ ਕੇ ਵਾਲਾਂ 'ਤੇ ਲਗਾਓ। ਇੱਕ ਘੰਟੇ ਬਾਅਦ ਸਿਰ ਧੋ ਦਿਓ। ਤੁਹਾਡੇ ਵਾਲ ਸ਼ੇਡ ਡਾਰਕ ਹੋ ਜਾਣਗੇ। ਵਾਲਾਂ ਨੂੰ ਧੋਣ ਲਈ ਪਾਣੀ ਦੀ ਜਗ੍ਹਾ ਐਪਲ ਸਾਈਡਰ ਵਿਨੇਗਰ ਇਸਤੇਮਾਲ ਕਰੋ। ਹੇਅਰ ਕਲਰ ਜ਼ਿਆਦਾ ਦਿਨਾਂ ਤੱਕ ਟਿਕੇਗਾ।
ਬਲੈਕ-ਟੀ
ਦੋ ਛੋਟ ਚਮਚ ਬਲੈਕ-ਟੀ, ਇੱਕ ਕੱਪ ਪਾਣੀ ਅਤੇ ਇੱਕ ਛੋਟਾ ਚਮਚ ਨਮਕ ਲਓ। ਪਾਣੀ ਵਿੱਚ ਚਾਹ ਪੱਤੀ ਪਾ ਕੇ ਉਬਾਲੋ ਤੇ ਫਿਰ ਨਮਕ ਮਿਲਾਓ। ਇਸ ਨੂੰ ਠੰਢਾ ਹੋਣ ਲਈ ਛੱਡ ਦਿਓ। ਇਸ ਘੋਲ ਨਾਲ ਵਾਲ ਧੋਵੋ ਅਤੇ 15 ਮਿੰਟ ਲਈ ਛੱਡ ਦਿਓ। ਹੁਣ ਠੰਢੇਪਾਣੀ ਨਾਲ ਧੋ ਦਿਓ। ਬਲੈਕ-ਟੀ ਵਾਲਾਂ ਨੂੰ ਕੁਦਰਤੀ ਰੂਪ ਨਾਲ ਕਾਲਾ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦੀ ਹੈ।
ਨਿੰਬੂ ਦਾ ਰਸ
ਇੱਕ ਤਿਹਾਈ ਕੱਪ ਨਿੰਬੂ ਦਾ ਰਸ, ਇੱਕ ਕੈਮੋਮਾਈਲ ਟੀ-ਬੈਗਸ, ਇੱਕ ਛੋਟਾ ਚਮਚ ਪੀਸੀ ਹੋਈ ਦਾਲ ਚੀਨੀ ਤੇ ਇੱਕ ਛੋਟਾ ਚਮਚ ਨਾਰੀਅਲ ਜਾਂ ਬਾਦਾਮ ਦਾ ਤੇਲ ਲਓ। ਇੱਕ ਭਾਂਡੇ ਵਿੱਚ ਇੱਕ ਕੱਪ ਪਾਣੀ ਉਬਾਲੋ। ਉਸ ਤੋਂ ਬਾਅਦ ਟੀ-ਬੈਗਸ ਡਿਪ ਕਰ ਕੇ ਠੰਢਾ ਹੋਣ ਲਈ ਛੱਡ ਦਿਓ। ਇੱਕ ਸਪਰੇਅ ਬੋਤਲ ਵਿੱਚ ਚਾਹ ਦਾ ਪਾਣੀ ਪਾਓ ਅਤੇ ਫਿਰ ਨਿੰਬੂ ਦਾ ਰਸ ਪਾਓ। ਦਾਲਚੀਨੀ ਪਾਊਡਰ ਤੇ ਨਾਰੀਅਲ ਜਾਂ ਬਾਦਾਮ ਦਾ ਤੇਲ ਮਿਲਾਓ। ਬੋਤਲ ਨੂੰ ਚੰਗੀ ਤਰ੍ਹਾਂ ਹਿਲਾ ਕੇ ਸਪਰੇਅ ਕਰੋ। ਇਹ ਵਾਲਾਂ ਨੂੰ ਕਲਰ ਕਰਨ ਦੇ ਨਾਲ ਨਾਲ ਕੰਡੀਸ਼ਨ ਵੀ ਕਰਦਾ ਹੈ।

Have something to say? Post your comment