Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਲਾਈਫ ਸਟਾਈਲ

ਪੀਨਟ ਬਟਰ ਕੇਕ

March 27, 2019 08:51 AM

ਸਮੱਗਰੀ- ਦੋ ਕੱਪ ਮੈਦਾ, ਦੋ ਕੱਪ ਸ਼ੱਕਰ, ਇੱਕ ਚਮਚ ਪੇਕਿੰਗ ਸੋਡਾ, ਇੱਕ ਕਪ ਬਟਰ, 1/4 ਕੱਪ ਕੋਕੋ ਪਾਊਡਰ, ਇੱਕ ਕੱਪ ਪਾਣੀ, ਅੱਧਾ ਕੱਪ ਬਟਰ ਮਿਲਕ ਲੱਸੀ, ਇੱਕ ਚਮਚ ਵੈਨੀਲਾ ਐਕਸਟ੍ਰੈਕ, ਡੇਢ ਕੱਪ ਕ੍ਰੀਮੀ ਬਟਰ, ਚਾਕਲੇਟ ਫ੍ਰੋਸਟਿੰਗ।
ਵਿਧੀ-ਇੱਕ ਵੱਡੇ ਬਰਤਨ ਵਿੱਚ ਸਮੱਗਰੀ ਵਿੱਚ ਦਿੱਤੀਆਂ ਹੋਈਆਂ ਪਹਿਲੀਆਂ ਤਿੰਨ ਚੀਜ਼ਾਂ ਮਿਕਸ ਕਰ ਕੇ ਇੱਕ ਪਾਸੇ ਰੱਖ ਦਿਓ। ਦੂਜੇ ਪਾਸੇ ਇੱਕ ਭਾਰੀ ਸੌਸ ਪੈਨ ਵਿੱਚ ਬਟਰ ਪਿਘਲਾ ਕੇ ਕੋਕੋ ਪਾਊਡਰ ਮਿਕਸ ਕਰ ਲਓ। ਫਿਰ ਸੌਸ ਪੈਨ ਵਿੱਚ ਪਾਣੀ ਅਤੇ ਲੱਸੀ ਮਿਲਾਓ। ਇਨ੍ਹਾਂ ਨੂੰ ਮੱਧਮ ਸੇਕ 'ਤੇ ਲਗਾਤਾਰ ਹਿਲਾਉਂਦੇ ਰਹੋ। ਜਦ ਇਹ ਉਬਲਣਾ ਸ਼ੁਰੂ ਹੋ ਜਾਏ ਤਾਂ ਸੇਕ ਤੋਂ ਹਟਾ ਦਿਓ। ਉਸ ਦੇ ਬਾਅਦ ਇਸ ਵਿੱਚ ਮੈਦੇ ਵਾਲਾ ਮਿਸ਼ਰਣ ਮਿਲਾ ਕੇ ਸਮੂਥ ਪੇਸਟ ਬਣਾਓ ਤੇ ਇਸ ਵਿੱਚ ਵੈਨੀਲਾ ਪਾਓ। ਫਿਰ ਬੇਕਿੰਗ ਪੈਨ ਵਿੱਚ ਚੰਗੀ ਤਰ੍ਹਾਂ ਘਿਓ ਲਾ ਕੇ ਉਪਰੋਂ ਮੈਦਾ ਛਿੜਕੋ। ਇਸ ਮਿਸ਼ਰਣ ਨੂੰ ਬੇਕਿੰਗ ਪੈਨ ਵਿੱਚ ਪਾ ਕੇ ਇਸ ਨੂੰ 20 ਤੋਂ 25 ਮਿੰਟ ਬੇਕ ਕਰੋ। ਜਦ ਕੇਕ ਬੇਕ ਹੋ ਜਾਏ ਤਾਂ ਇਸ ਨੂੰ 10 ਮਿੰਟ ਠੰਢਾ ਕਰਨ ਦੇ ਲਈ ਰੱਖ ਦਿਓ। ਕੇਕ ਵਿੱਚ ਚਾਕੂ ਜਾਂ ਟੂਥਪਿਕ ਨਾਲ ਚੈੱਕ ਕਰ ਲਓ ਕਿ ਪਕ ਗਿਆ ਜਾਂ ਨਹੀਂ। ਆਖਿਰ ਵਿੱਚ ਪੀਨਟ ਬਟਰ ਨੂੰ ਕੇਕ ਦੇ ਉਪਰੋਂ ਪੂਰੀ ਤਰ੍ਹਾਂ ਫੈਲਾਉਂਦੇ ਹੋਏ ਲਾਓ। ਉਪਰੋਂ ਚਾਕਲੇਟ ਫ੍ਰਾਸਟਿੰਗ ਨਾਲ ਕੇਕ ਨੂੰ ਡੈਕੋਰੇਟ ਕਰੋ।

 
Have something to say? Post your comment