Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਲੌਂਗ ਟਰਮ ਕੇਅਰ ਵਰਕਰਾਂ ਵਿਰੁੱਧ ਹਿੰਸਾ ਅਤੇ ਹੱਲ

March 27, 2019 08:17 AM

ਪੰਜਾਬੀ ਪੋਸਟ ਸੰਪਾਦਕੀ

ਆਮ ਜੀਵਨ ਵਿੱਚ ਕਈ ਵਾਰ ਸਾਨੂੰ ਕਈ ਗੱਲਾਂ ਬਾਰੇ ਸੋਚਣ ਦੀ ਲੋੜ ਨਹੀਂ ਪੈਂਦੀ ਜਾਂ ਕਈ ਥਾਵਾਂ ਬਾਰੇ ਆਮ ਵਿਅਕਤੀ ਦਾ ਅਜਿਹਾ ਪ੍ਰਭਾਵ ਹੁੰਦਾ ਹੈ ਕਿ ਕੁੱਝ ਗੱਲਾਂ ਦੇ ਉੱਥੇ ਵਾਪਰਨ ਦੇ ਕੋਈ ਆਸਾਰ ਨਹੀਂ ਹੋ ਸਕਦੇ। ਮਿਸਾਲ ਵਜੋਂ ਲੌਂਗ ਟਰਮ ਕੇਅਰ ਹੋਮ ਉੱਤੇ ਸਥਾਨ ਹਨ ਜਿੱਥੇ ਬਜ਼ੁਰਗ ਜਾਂ ਬਹੁਤ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇਹਨਾਂ ਥਾਵਾਂ ਉੱਤੇ ਕੰਮ ਜਾਂ ਵਾਲੰਟੀਅਰ ਕਰਨਾ ਇੱਕ ਚੰਗੀ ਗੱਲ ਸਮਝਿਆ ਜਾ ਸਕਦਾ ਹੈ ਪਰ ਜੇ ਕੱਲ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਨਤੀਜਿਆਂ ਨੂੰ ਘੋਖਿਆ ਜਾਵੇ ਤਾਂ ਕਹਾਣੀ ਕਾਫੀ ਚੁਣੌਤੀਪੂਰਣ ਜਾਪਦੀ ਹੈ। ਉਂਟੇਰੀਓ ਦੇ ਵੱਖੋ ਵੱਖਰੇ ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਕੰਮ ਕਰਨ ਵਾਲੇ 25,000 ਮੁਲਾਜ਼ਮਾਂ ਦੀ ਨੁਮਾਇੰਦਗੀ ਕਰਨ ਵਾਲੀ ਜੱਥੇਬੰਦੀ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ (CUPE) ਵੱਲੋਂ ਕਰਵਾਏ ਇੱਕ ਸਰਵੇਖਣ ਦੇ ਨਤੀਜੇ ਸੋਚਣ ਲਈ ਮਜਬੂਰ ਕਰਨ ਵਾਲੇ ਹਨ।

 ਸਰਵੇਖਣ ਮੁਤਾਬਕ ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵਿੱਚੋਂ 80% ਨੂੰ ਨੌਕਰੀ ਦੌਰਾਨ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਖੋ ਵੱਖਰੇ ਲੌਂਗ ਟਰਮ ਕੇਅਰ ਸੈਂਟਰਾਂ ਦੇ 1000 ਤੋਂ ਵੱਧ ਮੁਲਾਜ਼ਮਾਂ ਦਾ ਸਰਵੇਖਣ ਦੱਸਦਾ ਹੈ ਕਿ 63% ਦੇ ਕਰੀਬ ਨੂੰ ਸੈਕਸੁਅਲ ਹਿੰਸਾ ਦਾ ਸਿ਼ਕਾਰ ਹੋਣਾ ਪੈਂਦਾ ਹੈ। ਵੱਡੀ ਗਿਣਤੀ ਵਿੱਚ ਮੁਲਾਜ਼ਮਾਂ (ਖਾਸ ਕਰਕੇ ਨਰਸਾਂ ਅਤੇ ਪਰਸਨਲ ਸੁਪੋਰਟ ਵਰਕਰਾਂ) ਦਾ ਅਨੁਭਵ ਹੈ ਕਿ ਹਿੰਸਾ ਦੇ ਇਸ ਰੁਝਾਨ ਬਾਰੇ ਉਹਨਾਂ ਨੂੰ ਟਰੇਨਿੰਗ ਦੌਰਾਨ ਦੱਸਿਆ ਤੱਕ ਨਹੀਂ ਜਾਂਦਾ ਅਤੇ ਨਾ ਹੀ ਹਿੰਸਾ ਨਾਲ ਸਿੱਝਣ ਦੇ ਗੁਰ ਦੱਸੇ ਜਾਂਦੇ ਹਨ। ਸਿੱਟੇ ਵਜੋਂ ਬਹੁਤ ਸਾਰੇ ਮੁਲਾਜ਼ਮਾਂ ਖੁਦ ਨੂੰ ਸੁਰੱਖਿਅਤ ਰੱਖਣ ਅਤੇ ਲੋੜ ਪੈਣ ਉੱਤੇ ਆਪਣੇ ਸਾਥੀਆਂ ਅਤੇ ਸੁਪਰਵਾਈਜ਼ਰਾਂ ਤੋਂ ਬਣਦੀ ਸਹਾਇਤਾ ਪ੍ਰਾਪਤ ਕਰਨ ਤੋਂ ਅਸਮਰੱਥ ਰਹਿੰਦੇ ਹਨ। ਇੰਪਲਾਇਰ ਇਸ ਬਾਰੇ ਕੁੱਝ ਸਾਰਥਕ ਕਰਨ ਤੋਂ ਆਕੀ ਹੋਏ ਜਾਪਦੇ ਹਨ।

 ਇੰਪਲਾਇਰ ਦਾ ਇਸ ਮਾਮਲੇ ਪ੍ਰਤੀ ਵਤੀਰਾ ਕਿਹੋ ਜਿਹਾ ਹੋ ਸਕਦਾ ਹੈ, ਇਸਦੀ ਇੱਕ ਮਿਸਾਲ ਉਹ ਵਰਕਰ ਹੈ ਜਿਸਨੇ ਮਾਨਸਿਕ ਤਣਾਅ ਵਾਸਤੇ WSIB ਉੱਤੇ ਜਾਣ ਲਈ ਕਲੇਮ ਦਾਖ਼ਲ ਕੀਤਾ। ਉਸਦੇ ਇੰਪਾਲਇਰ ਨੇ (WSIB) ਨੂੰ ਲਿਖੀ ਚਿੱਠੀ ਵਿੱਚ ਇਹ ਕਬੂਲ ਕੀਤਾ ਕਿ ਜੌਬ ਉੱਤੇ ਤਣਾਅ ਹੁੰਦਾ ਹੈ, ਪਰ ਨਾਲ ਹੀ ਕਲੇਮ ਨੂੰ ਸਵੀਕਾਰ ਨਾ ਕਰਨ ਦੀ ਸਿਫਾਰਸ਼ ਕੀਤੀ ਕਿਉਂਕਿ ਇਹ ਤਾਂ ਰੋਜ਼ਾਨਾ ਕੰਮ ਦਾ ਅਟੁੱਟ ਹਿੱਸਾ ਹੈ। ਸਮੱਸਿਆ ਇਹ ਹੈ ਕਿ ਹੋ ਰਹੇ ਧੱਕੇ ਅਤੇ ਹਿੰਸਾ ਦੇ ਖਿਲਾਫ ਬੋਲਣ ਵਾਲਿਆਂ ਦਾ ਇੰਪਲਾਇਰ ਵੱਲੋਂ ਸਖ਼ਤੀ ਨਾਲ ਦਮਨ ਕੀਤਾ ਜਾਂਦਾ ਹੈ।

ਤਣਾਅ ਅਤੇ ਅਸਾਟਲ ਦੀਆਂ ਸਿ਼ਕਾਇਤਾਂ ਕਰਨ ਵਾਲਿਆਂ ਵਿੱਚ 85% ਔਰਤਾਂ ਹਨ। 65% ਮੁਤਾਬਕ ਸਹੀ ਅਵਸਰ ਮਿਲਣ ਉੱਤੇ ਉਹ ਨੌਕਰੀ ਛੱਡਣ ਲਈ ਤਿਆਰ ਹਨ। 

ਅੱਜ ਕੱਲ ਭਰਤੀ ਹੋਣ ਵਾਲੇ ਬਹੁ-ਗਿਣਤੀ ਪਰਸਨਲ ਸੁਪੋਰਟ ਵਰਕਰ ਅਤੇ ਹੋਰ ਹੈਲਥ ਕੇਅਰ ਵਰਕਰ ਇੰਮੀਗਰਾਂਟ ਕਮਿਉਨਿਟੀਆਂ ਨਾਲ ਸਬੰਧਿਤ ਹਨ ਜਿਹਨਾਂ ਨੂੰ ਰੁਜ਼ਗਾਰ ਉੱਤੇ ਆਪਣੇ ਹੱਕਾਂ ਬਾਰੇ ਬਣਦੀ ਜਾਣਕਾਰੀ ਦੀ ਘਾਟ ਹੁੰਦੀ ਹੈ। ਇੰਪਲਾਇਰ ਅਤੇ ਕੇਅਰ ਹੋਮਾਂ ਵਿੱਚ ਰਹਿਣ ਵਾਲੇ ਬਹੁਤਾਤ ਵਿੱਚ ਗੈਰ-ਇੰਮੀਗਰਾਂਟ ਹੁੰਦੇ ਹਨ। ਓਂਟਰੇਓ ਵਿੱਚ 627 ਲੋਂਗ ਟਰਮ ਕੇਅਰ ਹੋਮ ਹਨ ਜਿਹਨਾਂ ਵਿੱਚੋਂ 56%ਪ੍ਰਾਈਵੇਟ, 24% ਨਾਨ ਪ੍ਰਾਫਿਟ ਗਰੁੱਪਾਂ ਅਤੇ 16% ਮਿਉਂਸੀਪਲ ਅਥਾਰਟੀਆਂ ਵੱਲੋਂ ਚਲਾਏ ਜਾਂਦੇ ਹਨ। ਅਕਤੂਬਰ 2018 ਵਿੱਚ 35 ਹਜ਼ਾਰ ਤੋਂ ਵੱਧ ਲੋਕ ਇਹਨਾਂ ਹੋਮਾਂ ਵਿੱਚ ਦਾਖਲ ਹੋਣ ਲਈ ਉਡੀਕ ਸੂਚੀ ਉੱਤੇ ਸਨ ਜਿਸਦਾ ਅਰਥ ਹੈ ਕਿ ਇਸ ਸੇਵਾ ਦੀ ਦਿਨੋ ਦਿਨ ਲੋੜ ਵੱਧਣੀ ਹੈ। ਇਸ ਪਰੀਪੇਖ ਤੋਂ ਵੇਖਿਆਂ ਇਸ ਸੈਕਟਰ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਵਿਸ ਬਿਹਤਰ ਕਰਨ ਦੇ ਲਿਹਾਜ਼ ਤੋਂ ਹੀ ਲੋੜੀਂਦਾ ਨਹੀਂ ਸਗੋਂ ਇੱਕ ਚੰਗਾ ਬਿਜਨਸ ਕੇਸ ਵੀ ਹੈ।

 ਲੌਂਗ ਟਰਮ ਕੇਅਰ ਹੋਮਾਂ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਵਰਕਰਾਂ ਨੂੰ 20 ਕੁ ਡਾਲਰ ਪ੍ਰਤੀ ਘੰਟਾ ਕੇ ਕਰੀਬ ਮਿਲਦੇ ਹਨ ਜਿਸਤੋਂ ਇਹਨਾਂ ਪੜੇ ਲਿਖੇ ਪੇਸ਼ੇਵਰਾਂ ਦੀ ਨੌਕਰੀ ਕਰਨ ਵਾਲਿਆਂ ਦੀ ਮਜ਼ਬੂਰੀ ਬਾਰੇ ਸੋਚਿਆ ਜਾ ਸਕਦਾ ਹੈ। ਕੈਨੇਡਾ ਵੱਸਦੇ ਸਾਊਥ ਏਸ਼ੀਅਨ ਲੋਕ ਰਿਵਾਇਤੀ ਰੂਪ ਵਿੱਚ ਲੌਂਗ ਟਰਮ ਕੇਅਰ ਹੋਮਾਂ ਵਿੱਚ ਘੱਟ ਦਾਖ਼ਲ ਹੁੰਦੇ ਰਹੇ ਹਨ ਪਰ ਇਹ ਵਰਤਾਰਾ ਵੀ ਬਦਲਣ ਲੱਗ ਪਿਆ ਹੈ। ਇਸ ਕਰਕੇ ਇਸ ਸਮੱਸਿਆ ਨੂੰ ਮੁੱਖਧਾਰਾ ਦੀ ਸਮੱਸਿਆ ਸਮਝਕੇ ਪੀੜ੍ਹੀ ਥੱਲੇ ਨਹੀਂ ਸਰਕਾਇਆ ਜਾਣਾ ਚਾਹੀਦਾ ਹੈ। ਚੀਨੀ, ਇਟਾਲੀਅਨ ਅਤੇ ਪੋਲਿਸ਼ ਭਾਈਚਾਰਿਆਂ ਨੇ ਆਪਣੀਆਂ ਲੋੜਾਂ ਮੁਤਾਬਕ 1970ਵਿਆਂ ਵਿੱਚ ਲੋਂਗ ਟਰਮ ਹੋਮ ਬਣਾ ਲਏ ਸਨ, ਓਂਟੇਰੀਓ ਵਿੱਚ ਸਾਊਥ ਏਸ਼ੀਨਆਂ ਨੇ ਹਾਲੇ ਕੁੱਝ ਵੀ ਹਾਸਲ ਨਹੀਂ ਕੀਤਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?