Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਐੱਨ.ਆਈ.ਟੀ.ਟੀ. ਕਾਲਜ ਮੈਨੁਕਾਓ ਵਿਖੇ ਲੈਵਲ-5 ਅਤੇ ਲੈਵਲ-6 ਦਾ ਬਿਜਨਸ ਡਿਪਲੋਮਾ ਬੰਦ

March 26, 2019 09:52 AM

ਔਕਲੈਂਡ, 25 ਮਾਰਚ (ਹਰਜਿੰਦਰ ਸਿੰਘ ਬਸਿਆਲਾ): ਅੱਜਕੱਲ੍ਹ ਭਾਵੇਂ ਨਿਊਜ਼ੀਲੈਂਡ ਦੇ ਵਿਦਿਅਕ ਅਦਾਰੇ ਭਾਵੇਂ ਭਾਰਤੀ ਵਿਦਿਆਰਥੀਆਂ ਦੇ ਨਾਲ ਰੁੱਸੇ-ਰੁੱਸੇ ਲਗਦੇ ਹਨ ਅਤੇ ਅੰਤਰਰਾਸ਼ਟਰੀ ਪਾੜ੍ਹਿਆਂ ਦੀ ਉਡੀਕ ਕਰਦੀਆਂ ਜਹਾਜ਼ ਦੀਆਂ ਸੀਟਾਂ ਸੁੰਨੀਆ ਹੀ ਆ ਰਹੀਆਂ ਹਨ। ਜੇਕਰ ਗੱਲ ਕਰੀਏ ਇਥੇ ਪਹਿਲਾਂ ਤੋਂ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉਨ੍ਹਾਂ ਦੀ ਖੱਜ਼ਲ-ਖੁਆਰੀ ਵੀ ਬੰਦ ਨਹੀਂ ਹੋਈ ਹੈ ਇਸਦਾ ਕਾਰਨ ਭਾਵੇਂ 'ਨਿਊਜ਼ੀਲੈਂਡ ਕੁਆਲੀਫੀਕੇਸ਼ਨ ਅਥਾਰਟੀ' ਦਾ ਪੜ੍ਹਾਈ ਨੂੰ ਲੈ ਕੇ ਮਿਆਰੀਪਨ ਹੋਵੇ, ਉਚੇ ਮਾਪਦੰਡ ਹੋਣ ਜਾਂ ਛੋਟੇ ਸਿਖਿਆ ਸੰਸਥਾਨਾਂ ਦੇ ਉਤੇ ਸਟੈਂਡਰਜ਼ ਨੂੰ ਲੈ ਕੇ ਸਖਤੀ। ਹੁਣ ਮੈਨੁਕਾਓ ਸਥਿਤ ਐਨ. ਆਈ.ਟੀ.ਟੀ. ਕਾਲਜ ਦਾ ਲੈਵਲ-5 ਅਤੇ ਲੈਵਲ-6 ਦਾ ਬਿਜਨਸ ਡਿਪਲੋਮਾ ਕੋਰਸ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਕੋਰਸਾਂ ਦੇ ਵਿਚ ਪੜ੍ਹਦੇ ਪੰਜ ਦਰਜਨ ਤੋਂ ਵੱਧ ਬੱਚੇ ਜਿਨ੍ਹਾਂ ਵਿਚ ਬਹੁਤੇ ਭਾਰਤੀ ਬੱਚੇ ਵੀ ਸ਼ਾਮਿਲ ਹਨ, ਨੂੰ ਇਨ੍ਹਾਂ ਕੋਰਸਾਂ ਦੇ ਬੰਦ ਹੋਣ ਨਾਲ ਬਹੁਤ ਖੱਜ਼ਲ ਖੁਆਰੀ ਦਾ ਸਾਹਾਣਾ ਕਰਨਾ ਪੈ ਰਿਹਾ ਹੈ। ਕੁਝ ਬੱਚਿਆਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਵੀਜ਼ਾ ਐਕਸਟੈਂਸ਼ਨ ਵੀ ਲਈ ਹੋਈ ਸੀ, ਪਰ ਹੁਣ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਦੂਸਰੇ ਕਾਲਜ ਉਨ੍ਹਾਂ ਨੂੰ ਉਸੇ ਥਾਂ ਤੋਂ ਪੜ੍ਹਾਈ ਸ਼ੁਰੂ ਕਰਵਾ ਦੇਣਗੇ ਜਾਂ ਫਿਰ ਸਾਰੀ ਪੜ੍ਹਾਈ ਦੁਬਾਰਾ ਸ਼ੁਰੂ ਕਰਨੀ ਪਏਗੀ। ਕੁਝ ਕਾਲਜ ਪੁਰਾਣੀ ਪੜ੍ਹਾਈ ਦਾ ਟੈਸਟ ਲੈ ਕੇ ਇਨ੍ਹਾਂ ਨੂੰ ਬਾਕੀ ਪੜ੍ਹਾਈ ਪੂਰੀ ਕਰਵਾ ਸਕਦੇ ਹਨ ਪਰ ਕਈਆਂ ਨੂੰ ਕਾਲਜ ਬਦਲਣ ਦੇ ਨਾਲ-ਨਾਲ ਨਵਾਂ ਕੋਰਸ ਵੀ ਲੈਣਾ ਪੈ ਸਕਦਾ ਹੈ। ਭਾਵੇਂ ਐਨ. ਜ਼ੈਡ. ਕਿਊ ਨੇ ਪੂਰੀ ਸਹਾਇਤਾ ਕਰਨ ਅਤੇ ਰਹਿੰਦੀ ਫੀਸ ਵਾਪਿਸ ਕਰਨ ਦਾ ਵਾਅਦ ਕੀਤਾ ਹੈ, ਪਰ ਵੀਜ਼ਾ ਫੀਸਾਂ ਜੋ ਚਲੇਗਈਆਂ ਉਹ ਵਾਪਿਸ ਨਹੀਂ ਹੋਣਗੀਆਂ। ਕਾਲਜ ਨੂੰ ਇਸ ਸਬੰਧੀ ਕੰਪਲਾਇੰਸ ਨੋਟਿਸ ਜਾਰੀ ਹੋ ਚੁੱਕਾ ਹੈ ਅਤੇ ਫੀਸਾਂ ਵਾਪਿਸ ਕਰਨ ਬਾਰੇ ਕਿਹਾ ਗਿਆ ਹੈ। ਸਿਖਿਆ ਵਿਭਾਗ ਜੁਲਾਈ 2018 ਤੋਂ ਇਸ ਕਾਲਜ ਉਤੇ ਨਿਗ੍ਹਾ ਰੱਖ ਰਿਹਾ ਸੀ ਤੇ ਮਿਆਰ ਨੂੰ ਲੈ ਕੇ ਕੁਝ ਗੰਭੀਰ ਪਾਇਆ ਸੀ। ਨਿਊਜ਼ੀਲੈਂਡ ਕੁਆਲੀਫੀਕੇਸ਼ਨ ਅਥਾਰਟੀ ਨੇ ਦਾਅਵਾ ਕੀਤਾ ਹੈ ਕਿ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਚ ਸਿਖਿਆ ਮਿਆਰ ਨੂੰ ਇਸੀ ਤਰ੍ਹਾਂ ਬਰਕਰਾਰ ਰੱਖੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ