Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਨਿਊ ਹੋਪ ਸੀਨੀਅਰ ਕਲੱਬ ਨੇ ਹੋਲੀ ਦੇ ਸੰਬੰਧ `ਚ ਸਮਾਗਮ ਕਰਵਾਇਆ

March 26, 2019 09:48 AM

(ਪੰਡਤ ਸ਼ੰਭੂ ਦੱਤ ਸ਼ਰਮਾ) ‘ਨਿਊ ਹੋਪ ਸੀਨੀਅਰ ਸਿਟੀਜਨ ਕਲੱਬ’ ਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੋਰ ਮੀਡੋ ਕਮਿਊਨਿਟੀ ਸੈਂਟਰ ਵਿਚ ਮਿਤੀ 20 ਮਾਰਚ ਨੂੰ ਸ਼ਾਮ ਤਿੰਨ ਤੋਂ ਸਾਡੇ ਪੰਜ ਵਜੇ ਤੱਕ ਪੂਰੀ ਸਜ ਧਜ ਤੇ ਸ਼ਾਨ ਸ਼ੌਕਤ ਨਾਲ਼ ਸਮਾਗਮ ਕੀਤਾ ਗਿਆ। ਇਸ ਵਾਰ ਦਾ ਇਹ ਸਮਾਗਮ ਹੋਲੀ ਦੇ ਤਿਉਹਾਰ ਨੂੰ ਸਮਰਪਤ ਸੀ। ਸੰਸਾਰ ਵਿਚ ਇਸਤ੍ਰੀ ਜਾਤੀ ਦੀ ਮਹਾਨਤਾ, ਸਮਾਨਤਾ ਤੇ ਸਤਿਕਾਰ ਬਾਰੇ ਵਿਸ਼ੇਸ਼ਚਰਚਾ ਕੀਤੀ ਗਈ। ਕਲੱਬ ਦੇ ਪ੍ਰਧਾਨ ਸ੍ਰੀ ਸੰਭੂ ਦੱਤ ਸ਼਼ਰਮਾ ਜੀ ਨੇ ਸਟੇਜ ਦਾ ਸੰਚਾਲਨ ਕਰਦਿਆਂ ਹੋਲੀ ਦੇ ਤਿਉਹਾਰ ਦੀ ਵਿਸਤ੍ਰਿਤ ਇਤਹਾਸਕ ਜਾਣਕਾਰੀ ਦਿੱਤੀ।ਸ. ਗੁਰਦੇਵ ਸਿੰਘ ਮਾਨ ਨੇ ਇਸਤ੍ਰੀ ਜਾਤੀ ਦੀ ਸੰਸਾਰ ਵਿਚ ਦਸ਼ਾ ਤੇ ਦਿਸ਼ਾ ਬਾਰੇ ਪ੍ਰਭਾਵਸ਼ਾਲੀ ਭਾਸ਼ਨ ਦਿੱਤਾ।
ਇਸ ਵਾਰ ਇਸ ਕਲੱਬ ਵਿਚ ਪੰਜਾਬੀ ਦੀਆਂ ਦੋ ਪ੍ਰਸਿੱਧ ਕਵਿੱਤ੍ਰੀਆਂ ਡਾਕਟਰ ਜਤਿੰਦਰ ਕੌਰ ਰੰਧਾਵਾ ਤੇ ਨੀਟਾ ਬਲਵਿੰਦਰ ਇਸ ਸਮਾਗਮ ਦੀਆਂ ਮੁੱਖ ਮਹਿਮਾਨ ਸਨ ਅਤੇ ਉੱਨ੍ਹਾਂ ਦਾ ਕਲੱਬ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਨਮਾਨ ਕੀਤਾ ਗਿਆ। ਸਾਹਿਤਕਾਰ ਪੂਰਨ ਸਿੰਘ ਪਾਂਧੀ ਨੇ ਇੰਨ੍ਹਾਂ ਕਵਿੱਤ੍ਰੀਆਂ ਦੀ ਕਾਵਿ-ਕਲਾ ਦੀ ਉੱਚੀ ਖਿਆਲ ਉਡਾਰੀ, ਡੂੰਘੇ ਤਖਈਅਲ, ਸਾਹਿਤਕ ਪ੍ਰਾਪਤੀਆਂਅਤੇ ਸਮਾਜਕ ਸੇਵਾਵਾਂਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉੱਨ੍ਹਾਂ ਆਪਣੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ; ਜੋ ਸੁਰੋਤਿਆਂ ਵੱਲੋਂ ਬਹੁਤ ਸਲਾਹੀਆਂ ਗਈਆਂ।
ਆਕਿਊਪ੍ਰੈਸ਼ਰ ਵਿਧੀ ਦੇ ਮਾਹਰ ਡਾਕਟਰ ਹਰਬੰਸ ਸਿੰਘ ਨੇ ਸਮਾਗਮ ਵਿਚ ਇਕੱਤਰ ਰੋਗੀ ਇਸਤ੍ਰੀ ਪੁਰਸ਼ਾਂ ਦੇ ਹਰ ਤਰ੍ਹਾਂ ਦੇ ਰੋਗਾਂ ਦੀ ਆਕਿਊਪ੍ਰੈਸ਼ਰ ਵਿਧੀ ਦੁਆਰਾ ਫਿਰੀ ਸੇਵਾ ਕੀਤੀ। ਕਲੱਬ ਵੱਲੋਂ ਇੰਨ੍ਹਾ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਹੋਮਿਓਪੇਥੀ ਦੇ ਮਾਹਰ ਡਾਕਟਰ ਗੁਰੂ ਦੱਤ ਅਤੇ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਆਪਣੀਆਂਸੋਧੀਆਂ ਤੇ ਸੁਰੀਲੀਆਂ ਅਵਾਜ਼ਾਂ ਦੁਆਰਾ ਗਾਇਨ ਕਲਾ ਦਾ ਖੂਭਰੰਗ ਬੰਨ੍ਹਿਆਂ। ਹੋਲੀ ਨਾਲ਼ ਸਬੰਧਤ ਗੁਜਰਾਤੀ ਮੂਲ ਦੀ ਸ੍ਰੀਮਤੀ ਰਾਮਾਵਿੰਨ ਸ਼ਾਹ ਨੇ ਕਲਾਸੀਕਲ ਕੱਥਤ ਡਾਨਸ ਦੁਆਰਾ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ।
ਇਸ ਮੌਕੇ ਕਲੱਬ ਵੱਲੋਂ 2019 ਦੀ ਡਾਇਰੀ ਦਾ ਵਿਮੋਚਨ ਕੀਤਾ ਗਿਆ। ਇਹ ਡਾਇਰੀਕਨੇਡਾ ਬਾਰੇ ਵਿਸਤ੍ਰਿਤ ਜਾਣਕਾਰੀ ਭਰਪੂਰ ਹੈ ਤੇ ਸਾਂਭਣਯੋਗ ਕੀਮਤੀ ਸੁਗਾਤ ਹੈ। ਕਲੱਬ ਦੇ ਮੀਤ ਪ੍ਰਧਾਨ ਹਰਭਗਵਾਨ ਮੱਕੜ, ਜਨਰਲ ਸਕੱਤਰ ਭੀੰਮ ਸੈਨ ਕਾਲੀਆਂ, ਰਾਜਿੰਦਰ ਸਿੰਘ ਸਰਾਂ, ਰਾਮ ਪ੍ਰਕਾਸ਼ ਪਾਲ, ਦਲੀਪ ਪਾਰਖ, ਭਾਗਵਤ ਪਾਂਡਿਆ, ਪ੍ਰਮੋਦ ਸ਼ਰਮਾ, ਜਰਨੈਲ ਸਿੰਘ ਸੰਘਾ ਤੇ ਹੋਰ ਬਹੁਤ ਸਾਰੇ ਵਿਅਕਤੀਆਂ ਨੇ ਸਹਿਯੋਗ ਦੇ ਕੇ ਸਮਾਗਮ ਨੂੰ ਸਫਲ ਬਣਾਇਆ। ਕਲੱਬ ਵੱਲੋਂ ਖਾਣ ਪੀਣ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਭਾ ਦੇ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਨੇ ਦੋਹਾਂ ਸਨਮਾਨਯੋਗ ਕਵਿੱਤਰੀਆਂ ਨੁੰ ਹਰ ਵਾਰ ਸਭਾ ਵਿਚ ਆਉਣ ਤੇ ਆਪਣੀਆਂ ਕੀਮਤੀ ਰਚਨਾਵਾਂ ਦੁਆਰਾ ਸੁਰੋਤਿਆਂ ਨੂੰ ਨਿਹਾਲ ਕਰਨ ਦੀ ਬੇਨਤੀ ਕੀਤੀ ਅਤੇ ਸਰਬੱਤ ਦਾ ਹਾਰਦਿਕ ਧੰਨਵਾਦ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ