Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਜ਼ਿੰਦਗੀ ਦਾ ਆਖਰੀ ਪੜਾਅ

March 26, 2019 08:21 AM

-ਜੋਗਿੰਦਰ ਭਾਟੀਆ
ਜਦੋਂ ਕੋਈ ਮਨੁੱਖ ਨੌਕਰੀ ਪੂਰੀ ਕਰਕੇ ਵਿਹਲਾ ਹੋ ਜਾਂਦਾ ਹੈ ਤਾਂ ਉਸ ਨੂੰ ਬੜੀ ਤਕਲੀਫ ਹੁੰਦੀ ਹੈ। ਬਹੁਤ ਘੱਟ ਲੋਕ ਨੇ, ਜੋ ਕਹਿੰਦੇ ਸੁਣੇ ਗਏ, ‘ਬਸ! ਗਲੋਂ ਪੰਜਾਲੀ ਲਹਿ ਗਈ।' ਨਹੀਂ ਤਾਂ ਅਫਸਰਾਂ ਦੀ ਝਾੜਝੰਬ ਦਾ ਡਰ ਹਰ ਵਕਤ ਬਣਿਆ ਰਹਿੰਦਾ ਸੀ। ਮਸਾਂ ਦਿਨ ਗੁਜ਼ਾਰੇ ਹਨ ਤੇ ਬੇਦਾਗ ਹੋ ਕੇ ਰੁਖਸਤ ਹੋਏ।'
ਇਸੇ ਲਈ ਸ਼ਾਇਦ ਇਕ ਪੰਜਾਬੀ ਲੇਖਕ ਨੇ ‘ਸਭੇ ਦਿਨ ਐਤਵਾਰ' ਕਹਾਣੀ ਲਿਖ ਮਾਰੀ, ਜੋ ਅਧਿਆਪਕ ਵਜੋਂ ਰਿਟਾਇਰ ਹੋਇਆ ਸੀ। ਇਹ ਉਸ ਦੀ ਅਥਾਹ ਖੁਸ਼ੀ ਦਾ ਪ੍ਰਗਟਾਵਾ ਸੀ। ਅੱਗੋਂ ਉਹ ਮਨਮਾਨੀ ਕਰ ਸਕਦਾ ਸੀ, ਜਿਸ ਵਕਤ ਮਰਜ਼ੀ ਉਠੇ ਤੇ ਜਦੋਂ ਮਰਜ਼ੀ ਸੋਵੇ, ਨਿੱਘੀ ਕੋਸੀ ਧੁੱਪ ਮਾਣੇ। ਹੁਣ ਕਿਸੇ ਦਾ ਕੋਈ ਦਖਲ ਨਹੀਂ ਸੀ।
ਨੌਕਰੀ ਕਰਦਾ ਮਨੁੱਖੀ ਸਾਰੀ ਉਮਰ ਧੀਆਂ ਪੁੱਤਰਾਂ ਲਈ ਧੰਦੇ ਪਿੱਟਦਾ ਥੱਕ ਜਾਂਦਾ ਹੈ। ਉਂਜ ਵੀ ਘੁਟਿਆ ਜਿਹਾ ਅਤੇ ਥੱਕਿਆ ਰਹਿੰਦਾ ਹੈ। ਉਸ ਅੰਦਰਲਾ ਸ਼ਾਹਕਾਰ ਜਿਸ ਨੂੰ ਉਹ ਰੂਪਮਾਨ ਕਰਨਾ ਚਾਹੁੰਦਾ ਹੈ, ਹਮੇਸ਼ਾ ਲਈ ਮਰ ਮਿਟ ਜਾਂਦਾ ਹੈ। ਉਹ ਅਜਿਹੇ ਵਿਹਲੇ ਪਲਾਂ ਦੀ ਉਡੀਕ 'ਚ ਹੁੰਦਾ ਹੈ, ਜਦੋਂ ਇਕਾਂਤ 'ਚ ਸੁੱਖ ਅਤੇ ਚੈਨ ਨਾਲ ਆਪਣਾ ਆਪ ਜ਼ਾਹਿਰ ਕਰ ਸਕੇ। ਉਹ ਲੋਕ ਸੱਚਮੁੱਚ ਆਪਣੇ ਆਪ 'ਚ ਮਹਾਨ ਹੁੰਦੇ ਹਨ, ਜੋ ਇਕੋ ਵਕਤ ਕਈ-ਕਈ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ। ਅਜਿਹਾ ਕਰਨਾ ਕਿਸੇ ਸੂਰਬੀਰਤਾ ਤੋਂ ਘੱਟ ਨਹੀਂ, ਫਿਰ ਵੀ ਉਹ ਜ਼ਰੂਰ ਕੁਝ ਨਾ ਕੁਝ ਛੱਡ ਰਹੇ ਹੁੰਦੇ ਹਨ। ਇਹ ਵੇਖਣ 'ਚ ਆਇਆ ਹੈ ਕਿ ਉਹ ਆਪਣੇ ਘਰੇਲੂ ਕੰਮਾਂ ਤੋਂ ਅਕਸਰ ਅਵੇਸਲੇ ਹੁੰਦੇ ਹਨ। ਆਲੇ ਦੁਆਲਿਓਂ ਜ਼ਰੂਰ ਵਾਹੋਵਾਹੀ ਖੱਟ ਰਹੇ ਹੁੰਦੇ ਹਨ। ਉਨ੍ਹਾਂ ਦਾ ਮਧਰਾ ਕੱਦ ਵੀ ਉਚਾ ਲੱਗਦਾ ਹੈ, ਪਰ ਉਹ ਦੂਜਿਆਂ ਨੂੰ ਸੇਧ ਦੇਣ ਵੇਲੇ ਆਪਣੇ ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹੁੰਦੇ ਹਨ।
ਕਈ ਇਹੋ ਜਿਹੇ ਸਾਊ ਮਨੁੱਖ ਹੁੰਦੇ ਹਨ, ਜੋ ਸੇਵਾਮੁਕਤ ਹੁੰਦਿਆਂ ਹੀ ਉਦਾਸ ਹੋ ਜਾਂਦੇ ਹਨ। ਉਹ ਸ਼ਾਇਦ ਹੇਰਵਾ ਕਰ ਜਾਂਦੇ ਹਨ ਕਿ ਬਹੁਤ ਸਾਰੀ ਤਨਖਾਹ ਲੈਂਦੇ ਸਾਂ ਅਤੇ ਆਮਦਨ ਅੱਧੀ ਰਹਿ ਗਈ ਹੈ। ਭਲਾ ਉਨ੍ਹਾਂ ਤੋਂ ਕੋਈ ਪੁੱਛੇ ਕਿ ਝੋਰਾ ਕਾਹਦਾ ਹੈ। ਤੁਸੀਂ ਕੰਮ ਨਹੀਂ ਕਰਦੇ, ਫਿਰ ਵੀ ਤੁਹਾਡੀ ਸੇਵਾ ਨੂੰ ਮੁੱਖ ਰੱਖਦੇ ਹੋਏ ਸਰਕਾਰ ਤੁਹਾਨੂੰ ਤੁਹਾਡਾ ਹੱਕ ਅਦਾ ਕਰ ਰਹੀ ਹੈ। ਇਸ ਵਿੱਚ ਚਿੰਤਾ ਦੀ ਗੱਲ ਨਜ਼ਰ ਨਹੀਂ ਆਉਂਦੀ। ਇਕ ਭੱਦਰਪੁਰਸ਼ ਆਖਦਾ ਹੁੰਦਾ ਸੀ, ‘ਨੌਂ ਵਜੇ ਦਫਤਰ ਜਾਂਦੇ ਸਾਂ ਤੇ ਪੰਜ ਵਜੇ ਘਰ ਆਉਂਦੇ ਸਾਂ।' ਉਹ ਇਹੋ ਰੱਟ ਲਾਉਂਦਾ ਪਾਗਲ ਹੋ ਗਿਆ ਅਤੇ ਫਿਰ ਇਕ ਦਿਨ ਉਸ ਦਾ ਅਜਿਹਾ ਐਕਸੀਡੈਂਟ ਹੋਇਆ ਕਿ ਉਹ ਅਗਲੇ ਜਹਾਨ ਤੁਰ ਗਿਆ, ਜਿਥੋਂ ਕੋਈ ਅੱਜ ਤੱਕ ਮੁੜ ਕੇ ਨਹੀਂ ਆਇਆ।
ਸੱਚ ਤਾਂ ਇਹ ਹੈ ਕਿ ਥੋੜ੍ਹੇ ਜੇਰੇ ਵਾਲੇ ਇਨਸਾਨ ਨਾ ਤਾਂ ਪੂਰੀ ਪੈਨਸ਼ਨ ਖਾਂਦੇ ਹਨ ਤੇ ਨਾ ਹੀ ਲੰਮੀ ਤੇ ਖੁਸ਼ੀਆਂ ਭਰੀ ਉਮਰ ਭੋਗਦੇ ਹਨ। ਮਨੁੱਖ ਨੂੰ ਆਪਣਾ ਵਿਹਲਾ ਸਮਾਂ ਕਿਸੇ ਆਹਰੇ ਜ਼ਰੂਰ ਲਾਉਣਾ ਚਾਹੀਦਾ ਹੈ। ਉਹ ਇਸ ਉਮਰ 'ਚ ਆਪਣੇ ਰਹਿ ਗਏ ਅਧੂਰੇ ਕੰਮ ਪੂਰੇ ਕਰ ਸਕਦਾ ਹੈ। ਆਪਣੇ ਸ਼ੌਕ ਕਈ ਪਾਲ ਸਕਦਾ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਭਾਰ ਮੁਕਤ ਹੋ ਗਿਆ ਹੁੰਦਾ ਹੈ। ਆਪਣੀ ਸਿਹਤ ਕਾਇਮ ਰੱਖਣ ਲਈ ਸਵੇਰ ਵੇਲੇ ਸੈਰ ਦਾ ਆਨੰਦ ਲੈ ਸਕਦਾ ਹੈ। ਸਰੀਰ ਨੂੰ ਨਰੋਆ ਰੱਖਣ ਲਈ ਇਸ ਦੀ ਸਲਾਹ ਅਕਸਰ ਡਾਕਟਰ ਦਿੰਦੇ ਹਨ। ਜੇ ਤੁਸੀਂ ਤੰਦਰੁਸਤ ਹੋਵੇਗੇ ਤਾਂ ਜ਼ਿੰਦਗੀ ਚੰਗੇ ਢੰਗ ਨਾਲ ਗੁਜ਼ਰ ਸਕੇਗੀ। ਨਹੀਂ ਤਾਂ ‘ਮਾੜਾ ਢੱਗਾ ਛੱਤੀ ਰੋਗ' ਅਖਾਣ ਵਾਂਗ ਹਾਲ ਹੋਵੇਗਾ। ਬਚਦੇ ਖੁਚਦੇ ਪਲ ਮੁਸੀਬਤ ਭਰੇ ਔਖੇ ਲੱਗਣ ਲੱਗ ਪੈਣਗੇ। ਹਮੇਸ਼ਾ ਵਹਿੰਦੇ ਦਰਿਆਵਾਂ ਨੂੰ ਹੀ ਸਾਗਰ ਦੀ ਛੋਹ ਨਸੀਬ ਹੁੰਦੀ ਹੈ। ਹਰਕਤ ਭਰੀ ਜ਼ਿੰਦਗੀ ਬਤੀਤ ਕਰੋ ਤਾਂ ਹੀ ਸਾਰਾ ਜੱਗ ਸੋਹਣਾ ਲੱਗੇਗਾ। ਫਿੱਸੜ ਬੰਦੇ ਬਹਾਨੇਬਾਜ਼ੀ 'ਚ ਕਾਫੀ ਮਾਹਰ ਹੁੰਦੇ ਹਨ। ਇਹ ਉਨ੍ਹਾਂ ਦੀ ਬਦਨਸੀਬੀ ਹੀ ਹੁੰਦੀ ਹੈ, ਜੋ ਉਨ੍ਹਾਂ ਨੂੰ ਅਗਾਂਹ ਪੈਰ ਰੱਖਣ ਨਹੀਂ ਦਿੰਦੀ।
ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਦੂਰ ਰਹਿਣ। ਹਲਕਾ ਫੁਲਕਾ ਜੀਵਨ ਬਤੀਤ ਕਰੋ ਕਿਉਂਕਿ ਇਸ ਉਮਰੇ ਨਾ ਤਾਕਤ ਰਹਿੰਦੀ ਹੈ ਤੇ ਨਾ ਬਰਦਾਸ਼ਤ ਕਰਨ ਦਾ ਮਾਦਾ। ਚੰਗਾ ਹੈ ਕਿ ਘਰ 'ਚ ਬਹੁਤੀ ਦਖਲ ਅੰਦਾਜ਼ੀ ਨਾ ਕੀਤੀ ਜਾਵੇ। ਅੱਜ ਕੱਲ੍ਹ ਦੇ ਬੱਚੇ ਉਨ੍ਹਾਂ ਦੀ ਸਮਝ ਮੁਤਾਬਕ ਸਾਡੇ ਨਾਲੋਂ ਵੱਧ ਸਿਆਣੇ ਤੇ ਆਪਣੇ ਪੈਰਾਂ 'ਤੇ ਆਪ ਖਲੋ ਸਕਦੇ ਹਨ। ਅਸੀਂ ਹਮੇਸ਼ਾ ਆਗਿਆਕਾਰੀ ਤੇ ਮਾਪਿਆਂ 'ਤੇ ਨਿਰਭਰ ਰਹਿੰਦੇ ਸਾਂ। ਉਨ੍ਹਾਂ ਦੀ ਸਲਾਹ ਲੈਂਦੇ ਸਾਂ ਤੇ ਉਨ੍ਹਾਂ ਦੀ ਖੁਸ਼ੀ ਸਾਡੀ ਖੁਸ਼ੀ ਹੁੰਦੀ ਸੀ। ਨਵੀਂ ਪੀੜ੍ਹੀ ਦੀ ਸੋਚ ਨੇ ਘਰਾਂ 'ਚ ਅਨੇਕਾਂ ਦਰਾੜਾਂ ਤੇ ਖੱਪਾਂ ਪਾ ਦਿੱਤੀਆਂ ਹਨ। ਇਸ ਲਈ ‘ਇਕ ਚੁੱਪ ਸੌ ਸੁੱਖ' ਬਿਹਤਰ ਹੈ। ਤੁਹਾਡੀ ਸਲਾਹ ਬੱਚੇ ਮੰਗਣ ਤਾਂ ਜ਼ਰੂਰ ਤਜਰਬੇ ਉਨ੍ਹਾਂ ਨਾਲ ਸਾਂਝੇ ਕਰੋ।
ਵਿਹਲਾ ਵਕਤ ਪੁਸਤਕਾਂ ਪੜ੍ਹਨ 'ਚ ਲਾਓ। ਆਪਣੇ ਅੰਦਰ ਧਾਰਮਿਕ ਰੁਚੀਆਂ ਪੈਦਾ ਕਰੋ, ਜੋ ਮਾਰਗ ਦਰਸ਼ਨ ਕਰਨ। ਪਿੰਡਾਂ ਅਤੇ ਸ਼ਹਿਰਾਂ 'ਚ ਅਣਗਿਣਤ ਲਾਇਬ੍ਰੇਰੀਆਂ ਹਨ, ਜਿਨ੍ਹਾਂ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ। ਅਖਬਾਰਾਂ ਪੜ੍ਹਨ ਦੀ ਆਦਤ ਪਾਓ। ਇਸ ਤਰ੍ਹਾਂ ਤੁਸੀਂ ਸਾਹਿਤਕ ਵਿਰਸੇ ਨਾਲ ਜੁੜੇ ਰਹੋਗੇ। ਇਸ ਨਾਲ ਜਿਥੇ ਤੁਹਾਡਾ ਮਨੋਰੰਜਨ ਹੋਵੇਗਾ, ਉਥੇ ਹੀ ਤੁਹਾਡੇ ਗਿਆਨ ਵਿੱਚ ਵੀ ਅਥਾਹ ਵਾਧਾ ਹੋਵੇਗਾ। ਕਿਸੇ ਗਰੀਬ ਗੁਰਬੇ ਦੇ ਬੱਚੇ ਨੂੰ ਪੜ੍ਹਾ ਦਿਓ। ਇਸ ਤੋਂ ਹੋਰ ਕੋਈ ਵੱਡਾ ਪੁੰਨ ਨਹੀਂ। ਉਹ ਸਾਰੀ ਉਮਰ ਤੁਹਾਨੂੰ ਚੇਤੇ ਰੱਖੇਗਾ। ਕਿਸੇ ਦਾ ਅੜਿਾ ਥੁੜ੍ਹਿਆ ਕੰਮ ਕਰ ਦਿਉ। ਉਹ ਤੁਹਾਨੂੰ ਦੁਆਵਾਂ ਦੇਵੇਗਾ। ਕਿਸੇ ਲਈ ਕੀਤੀ ਦੁਆ ਇਕ ਰਸਾਇਣ ਦਾ ਅਸਰ ਰੱਖਦੀ ਹੈ। ਇਹੋ ਜਿਹੇ ਕੀਤੇ ਪਰਉਪਕਾਰਾਂ ਨਾਲ ਜਿਥੇ ਤੁਹਾਡਾ ਜੀਵਨ ਸਫਲ ਹੋਵੇਗਾ, ਉਥੇ ਹੀ ਮਨ ਨੂੰ ਤਸੱਲੀ ਅਤੇ ਚੰਗੇ ਕਾਰਜ ਕਰਨ ਲਈ ਪੇ੍ਰਰਨਾ ਮਿਲੇਗੀ।
ਕਦੇ ਵਕਤ ਸੀ ਕਿ ਬਜ਼ੁਰਗ ਇਲਾਜ ਖੁਣੋਂ ਮਰ ਜਾਂਦੇ ਹਨ। ਉਨ੍ਹਾਂ ਕੋਲ ਪੈਸਾ ਨਹੀਂ ਸੀ। ਉਹ ਬੱਚਿਆਂ ਦੇ ਰਹਿਮ 'ਤੇ ਹੁੰਦੇ ਸਨ। ਸਰਕਾਰ ਵੱਲੋਂ ਦਿੱਤੀ ਪੈਨਸ਼ਨ ਨਾਲ ਦੋਵਾਂ ਮੀਆਂ ਬੀਵੀ ਦਾ ਗੁਜ਼ਾਰਾ ਵਧੀਆ ਚੱਲ ਸਕਦਾ ਹੈ। ਤੁਸੀਂ ਦਿਲ ਤਕੜਾ ਰੱਖੋ। ਜੋ ਥੋੜ੍ਹੇ ਬਹੁਤੇ ਪੈਸੇ ਇਕੱਠੇ ਕੀਤੇ ਹਨ, ਉਨ੍ਹਾਂ ਦੀ ਸਹੀ ਵਰਤੋਂ ਕਰੋ। ਜੋ ਬੱਚਾ ਆਗਿਆਕਾਰੀ ਹੈ, ਲੋੜਵੰਦ ਹੈ, ਉਸ ਦੀ ਮਦਦ ਕਰੋ। ਔਖੇ ਵੇਲੇ ਲਈ ਆਪਣੇ ਕੋਲ ਕੁਝ ਬਚਾ ਕੇ ਰੱਖੋ ਤਾਂ ਜੋ ਜ਼ਿੰਦਗੀ ਦੇ ਸਫਰ ਦਾ ਆਖਰੀ ਪੜਾਅ ਵੀ ਖੁਸ਼ੀ-ਖੁਸ਼ੀ ਸੌਖਿਆਂ ਗੁਜ਼ਰ ਸਕੇ। ਮਰਨ ਦਾ ਡਰ ਤਾਂ ਬੁਜ਼ਦਿਲਾਂ ਨੂੰ ਹੁੰਦਾ ਹੈ। ਸੂਰਬੀਰਾਂ ਵਾਂਗ ਜ਼ਿੰਦਗੀ ਗੁਜ਼ਾਰੋ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”