Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਆਟੋ ਇੰਸ਼ੋਰੈਂਸ ਵਿੱਚ ਪੱਖਪਾਤ ਨੂੰ ਖ਼ਤਮ ਕਰਨ ਲਈ ਲਿਆਂਦੇ ਬਿੱਲ ਦੀ ਦੂਜੀ ਰੀਡਿੰਗ ਹੋਈ ਪੂਰੀ

March 26, 2019 08:08 AM

ਬਰੈਂਪਟਨ, 25 ਮਾਰਚ (ਪੋਸਟ ਬਿਊਰੋ) : ਐਮਪੀਪੀ ਪਰਮ ਗਿੱਲ ਵੱਲੋਂ ਆਟੋ ਇੰਸ਼ੋਰੈਂਸ ਵਿੱਚ ਪੋਸਟਲ ਕੋਡ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨ ਲਈ ਲਿਆਂਦੇ ਗਏ ਪ੍ਰਾਈਵੇਟ ਮੈਂਬਰ ਬਿੱਲ ਦੀ ਦੂਜੀ ਰੀਡਿੰਗ ਵੀ ਅੱਜ ਪੂਰੀ ਹੋ ਗਈ।
ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਵਾਸੀ ਦੇਸ਼ ਵਿੱਚ ਸੱਭ ਤੋਂ ਵੱਧ ਆਟੋ ਇੰਸ਼ੋਰੈਂਸ ਪ੍ਰੀਮੀਅਮਜ਼ ਭਰਦੇ ਹਨ। ਪਿਛਲੀ ਸਰਕਾਰ ਨੇ ਓਨਟਾਰੀਓ ਵਿੱਚ ਆਟੋ ਇੰਸ਼ੋਰੈਂਸ ਸਬੰਧੀ ਬਦਇੰਤਜ਼ਾਮੀ ਕੀਤੀ ਸੀ। ਸਾਬਕਾ ਲਿਬਰਲ ਸਰਕਾਰ ਵੱਲੋਂ ਅਜਿਹੇ ਲੰਮੇਂ ਸਮੇਂ ਵਾਲੇ ਟੀਚੇ ਰੱਖੇ ਗਏ ਸਨ ਜਿਨ੍ਹਾਂ ਨਾਲ ਡਰਾਈਵਰਾਂ ਨੂੰ ਕੋਈ ਰਾਹਤ ਨਹੀਂ ਸੀ। ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਆਟੋ ਇੰਸ਼ੋਰੈਂਸ ਦਰਾਂ ਤੁਹਾਡੇ ਡਰਾਈਵਿੰਗ ਰਿਕਾਰਡ ਉੱਤੇ ਆਧਾਰਤ ਹੋਣੀਆਂ ਚਾਹੀਦੀਆਂ ਹਨ ਨਾ ਕਿ ਜਿਸ ਥਾਂ ਉੱਤੇ ਤੁਸੀਂ ਰਹਿੰਦੇ ਹੋਂਵੋਂ ਉੱਥੇ ਨਿਰਧਾਰਤ ਹੋਣ।
ਉਨ੍ਹਾਂ ਆਖਿਆ ਕਿ ਬਰੈਂਪਟਨ ਵਿਚਲੇ ਚੰਗੇ ਡਰਾਈਵਰ ਨੂੰ ਵੀ ਉਹੀ ਦਰਾਂ ਭਰਨੀਆਂ ਚਾਹੀਦੀਆਂ ਹਨ ਜਿਹੜੀਆਂ ਕੇਲਡਨ ਦਾ ਚੰਗਾ ਡਰਾਈਵਰ ਭਰਦਾ ਹੈ। ਪ੍ਰੋਵਿੰਸ ਭਰ ਦੇ ਡਰਾਈਵਰ ਵੀ ਇਸ ਗੱਲ ਨਾਲ ਇਤਫਾਕ ਰੱਖਦੇ ਹਨ ਕਿ ਇੱਥੇ ਆਟੋ ਇੰਸ਼ੋਰੈਂਸ ਦਰਾਂ ਕਾਫੀ ਜਿ਼ਆਦਾ ਹਨ। ਐਮਪੀਪੀ ਗਿੱਲ ਦੇ ਪ੍ਰਾਈਵੇਟ ਮੈਂਬਰ ਬਿੱਲ ਕਾਰਨ ਓਨਟਾਰੀਓ ਦੇ ਡਰਾਈਵਰਾਂ ਨੂੰ ਵੀ ਰਾਹਤ ਮਿਲੇਗੀ ਇਸ ਲਈ ਉਹ ਸਾਰੇ ਸ੍ਰੀ ਗਿੱਲ ਦੇ ਧੰਨਵਾਦੀ ਹਨ।
ਬਿੱਲ 42 ਦਾ ਮੁੱਖ ਮਕਸਦ ਕਸਟਮਰਜ਼ ਲਈ ਜਾਇਜ਼ ਮਾਰਕਿਟਪਲੇਸ ਯਕੀਨੀ ਬਣਾਉਣ ਦੇ ਨਾਲ ਨਾਲ ਮੁਕਾਬਲੇਬਾਜ਼ੀ ਨੂੰ ਹੱਲਾਸੇ਼ਰੀ ਦੇਣਾ ਵੀ ਹੈ। ਇਸ ਬਿੱਲ ਨੂੰ ਅਗਲੇ ਵਿਚਾਰ ਵਟਾਂਦਰੇ ਤੇ ਬਹਿਸ ਲਈ ਕਮੇਟੀ ਨੂੰ ਰੈਫਰ ਕੀਤਾ ਜਾ ਚੁੱਕਿਆ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ