Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਸਿਟੀ ਆਫ ਮਿਸੀਸਾਗਾ ਵੱਲੋਂ ਬਿਲਡਿੰਗਾਂ ਦੇ ਪਰਮਿਟ ਲਈ ਜਾਰੀ ਕੀਤੇ ਗਏ 2 ਬਿਲੀਅਨ ਡਾਲਰ

March 26, 2019 08:06 AM

ਮਿਸੀਸਾਗਾ, 25 ਮਾਰਚ (ਪੋਸਟ ਬਿਊਰੋ) : ਸਿਟੀ ਆਫ ਮਿਸੀਸਾਗਾ ਵੱਲੋਂ 2018 ਵਿੱਚ ਬਿਲਡਿੰਗਾਂ ਦੇ ਪਰਮਿਟ ਲਈ 2 ਬਿਲੀਅਨ ਡਾਲਰ ਜਾਰੀ ਕੀਤੇ ਗਏ ਹਨ। ਇਹ ਮਿਸੀਸਾਗਾ ਦੇ ਅਰਥਚਾਰੇ ਵਿੱਚ ਹੋਏ ਸੁਧਾਰ ਤੇ ਵਿਕਾਸ ਦਾ ਦਮਦਾਰ ਸੰਕੇਤ ਹੈ।
2018 ਦੀ ਰਿਪੋਰਟ ਮੁਤਾਬਕ 1.85 ਬਿਲੀਅਨ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 3,884 ਇਮਾਰਤਾਂ ਦੇ ਪਰਮਿਟ ਜਾਰੀ ਕੀਤੇ ਗਏ। ਇਨ੍ਹਾਂ ਵਿੱਚ ਹਰ ਤਰ੍ਹਾਂ ਦੀਆਂ ਇਮਾਰਤਾਂ ਦੇ ਪਰਮਿਟ ਜਿਨ੍ਹਾਂ ਵਿੱਚ ਨਵੀਆਂ ਇਮਾਰਤਾਂ, ਵਾਧੇ, ਗੈਰਾਜ, ਡੈੱਕ ਤੇ ਸ਼ੈੱਡ ਆਦਿ ਨੂੰ ਸ਼ਾਮਲ ਕੀਤਾ ਗਿਆ। ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਸਾਡੇ ਸ਼ਹਿਰ ਦੇ ਆਕਾਰ ਮੁਤਾਬਕ ਇਹ ਆਂਕੜੇ ਕਾਫੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਤੋਂ ਇਹੋ ਸਿੱਧ ਹੁੰਦਾ ਹੈ ਕਿ ਸਾਡੇ ਸ਼ਹਿਰ ਦੀ ਕਾਫੀ ਮੰਗ ਹੈ। ਉਨ੍ਹਾਂ ਆਖਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਅਸੀਂ ਰਿਹਾਇਸ਼ੀ ਤੇ ਕਮਰਸ਼ੀਅਲ ਇਮਾਰਤਾਂ ਦੇ ਵਿਕਾਸ ਦਾ ਲੰਮਾਂ ਸਫਰ ਤੈਅ ਕੀਤਾ ਹੈ। ਇਸ ਤਰ੍ਹਾਂ ਦਾ ਵਿਕਾਸ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਮਿਸੀਸਾਗਾ ਬਿਜ਼ਨਸ ਲਈ ਤਿਆਰ ਹੈ ਤੇ ਸਾਡੇ ਸ਼ਹਿਰ ਵਿੱਚ ਲੋਕ ਰਹਿਣਾ ਚਾਹੁੰਦੇ ਹਨ, ਕੰਮ ਕਰਨਾ ਚਾਹੁੰਦੇ ਹਨ ਤੇ ਕਾਰੋਬਾਰ ਕਰਕੇ ਸਫਲ ਹੋਣਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਇੰਡਸਟਰੀਅਲ ਤੇ ਕਮਰਸ਼ੀਅਲ ਇਮਾਰਤਾਂ ਲਈ 771 ਮਿਲੀਅਨ ਡਾਲਰ ਤੇ ਰਿਹਾਇਸ਼ੀ ਇਮਾਰਤਾਂ ਲਈ 988 ਮਿਲੀਅਨ ਡਾਲਰ ਦੇ ਪਰਮਿਟ ਜਾਰੀ ਕੀਤੇ ਗਏ। ਇਨ੍ਹਾਂ ਪਰਮਿਟਸ ਦੀ ਬਦੌਲਤ 3,312 ਨਵੀਆਂ ਰਿਹਾਇਸ਼ੀ ਯੂਨਿਟਜ਼ ਤਿਆਰ ਕੀਤੀਆਂ ਗਈਆਂ। ਅੰਦਾਜ਼ਨ 41 ਫੀ ਸਦੀ ਇੰਡਸਟਰੀਅਲ ਤੇ ਕਮਰਸ਼ੀਅਲ ਪਰਮਿਟਜ਼ ਜਾਰੀ ਕੀਤੇ ਗਏ। ਬਾਕੀ ਦੇ ਪਰਮਿਟ ਜਨਤਕ ਸੰਸਥਾਂਵਾਂ (2.2 ਫੀ ਸਦੀ) ਤੇ ਚਰਚਾਂ/ਸਕੂਲਾਂ ਲਈ (2.3 ਫੀ ਸਦੀ) ਜਾਰੀ ਕੀਤੇ ਗਏ।
ਕਮਿਸ਼ਨਰ ਆਫ ਪਲੈਨਿੰਗ ਐਂਡ ਬਿਲਡਿੰਗ ਐਂਡਰਿਊ ਵ੍ਹਿਟਮੋਰ ਨੇ ਆਖਿਆ ਕਿ 2018 ਦੇ ਨਤੀਜਿਆਂ ਤੋਂ 2019 ਵਿੱਚ ਸਥਿਰ ਵਿਕਾਸ ਦਾ ਸੰਕੇਤ ਮਿਲਿਆ। ਇਸ ਨਾਲ ਵਧੇਰੇ ਹਾਊਸਿੰਗ, ਰੀਟੇਲ ਤੇ ਕਮਰਸ਼ੀਅਲ ਵਿਕਾਸ ਦਾ ਮੁੱਢ ਬੱਝਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ