Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਪਾਕਿ ਵਿੱਚ ਹਰ ਸਾਲ 1000 ਹਿੰਦੂ ਲੜਕੀਆਂ ਦਾ ਹੁੰਦਾ ਹੈ ਧਰਮ ਪਰਿਵਰਤਨ

March 26, 2019 01:52 AM

ਨਵੀਂ ਦਿੱਲੀ, 25 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਆਏ ਦਿਨ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਤੇ ਫਿਰ ਜ਼ਬਰਨ ਉਨ੍ਹਾਂ ਤੋਂ ਇਸਲਾਮ ਕਬੂਲ ਕਰਵਾ ਕੇ ਉਨ੍ਹਾਂ ਦਾ ਨਿਕਾਹ ਕਰਾਉਣ ਦੀਆਂ ਸੂਚਨਾਵਾਂ ਆਉਂਦੀਆਂ ਰਹਿੰਦੀਆਂ ਹਨ। ਉਥੋਂ ਦੇ ਸਾਰੇ ਪ੍ਰਮੁੱਖ ਰਾਜਨੀਤਕ ਦਲ ਇਸ ਨੂੰ ਵੱਡੀ ਸਮੱਸਿਆ ਮੰਨਦੇ ਹਨ, ਪਰ ਕੱਟੜ ਇਸਲਾਮਿਕ ਸੰਗਠਨਾਂ ਅੱਗੇ ਕੋਈ ਕਦਮ ਨਹੀਂ ਉਠਾ ਸਕਦੇ। ਇਕ ਅਨੁਮਾਨ ਦੇ ਮੁਤਾਬਕ ਉਥੇ ਹਰ ਸਾਲ 1000 ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਨ ਧਰਮ ਪਰਿਵਰਤਨ ਕਰਵਾ ਕੇ ਫਿਰ ਵਿਆਹ ਕਰ ਦਿੱਤਾ ਜਾਂਦਾ ਹੈ।
ਇਸ ਸੰਬੰਧ ਵਿੱਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਬਕਾ ਉਪ ਪ੍ਰਧਾਨ ਅਮਰਨਾਥ ਮੋਤੁਵਲ ਨੇ ਕੁਝ ਦਿਨ ਪਹਿਲਾ ਕਿਹਾ ਸੀ ਕਿ ਸਿਰਫ ਸਿੰਧ ਰਾਜ ਵਿੱਚ ਹਰ ਮਹੀਨੇ 20 ਤੋਂ 25 ਹਿੰਦੂ ਲੜਕੀਆਂ ਦਾ ਜ਼ਬਰਨ ਧਰਮ ਪਰਿਵਰਤਨ ਕਰਕੇ ਵਿਆਹ ਕਰਨ ਦੀਆਂ ਸੂਚਨਾਵਾਂ ਮਿਲਦੀਆਂ ਹਨ। ਜ਼ਿਆਦਾਤਰ ਮਾਮਲਿਆਂ ਦੀ ਕੋਈ ਰਿਪੋਰਟ ਨਹੀਂ ਲਿਖੀ ਜਾਂਦੀ। ਪਾਕਿਸਤਾਨ ਦੀ ਮੂਵਮੈਂਟ ਫਾਰ ਪੀਸ ਐਂਡ ਸੋਲੀਡਰਿਟੀ ਨਾਮ ਦੀ ਇਕ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਹਰ ਸਾਲ 1000 ਘੱਟ ਗਿਣਤੀ ਭਾਈਚਾਰਿਆਂ ਦੀਆਂ ਲੜਕੀਆਂ ਦਾ ਅਗਵਾ ਕਰਕੇ ਜ਼ਬਰਨ ਵਿਆਹ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਮੀਡੀਆ ਨੇ ਵੀ ਇਹ ਖੁਲਾਸਾ ਕੀਤਾ ਕਿ ਓਮਰਕੋਟ ਸਥਿਤ ਸਰਹੰਦੀ ਅਤੇ ਮੀਰਪੁਰਖਾਸ ਦੀ ਬਾਰਚੁੰਦੀ ਸ਼ਰੀਫ ਨਾਮ ਦੇ ਧਾਰਮਿਕ ਸਥਾਨਾਂ ਤੋਂ ਦੂਸਰੇ ਧਰਮ ਦੀਆਂ ਲੜਕੀਆਂ ਨੂੰ ਜ਼ਬਰਨ ਮੁਸਲਿਮ ਬਣਾਉਣ ਦਾ ਕੰਮ ਹੁੰਦਾ ਹੈ। ਮਿਨਹਾਜ ਉਲ ਕੁਰਾਨ ਨਾਮ ਦੀ ਉਥੇ ਦੀ ਸੰਸਥਾ ਖੁੱਲ੍ਹੇਆਮ ਦੂਸਰੇ ਧਰਮ ਦੀਆਂ ਲੜਕੀਆਂ ਦਾ ਇਸਲਾਮ ਦੇ ਤਹਿਤ ਨਿਕਾਹ ਕਰਾਉਣ ਦਾ ਕੰਮ ਕਰਦੀ ਹੈ। ਅਜਿਹੀਆਂ ਸਭ ਤੋਂ ਵੱਧ ਘਟਨਾਵਾਂ ਸਿੰਧ ਪ੍ਰਾਂਤ ਵਿੱਚ ਹੁੰਦੀਆਂ ਹਨ, ਜਿਥੇ ਸਾਲ 2016 ਵਿੱਚ ਇਸ ਦੇ ਖਿਲਾਫ ਇਕ ਕਾਨੂੰਨ ਬਣਾਉਣ ਦੀ ਕੋਸ਼ਿਸ਼ ਵੀ ਹੋਈ ਸੀ। ਸਿੰਧ ਵਿਧਾਨ ਸਭਾ ਵਿੱਚ ਇਸ ਕਾਨੂੰਨ ਦੇ ਪਾਸ ਹੋਣ ਦੇ ਬਾਵਜੂਦ ਉਥੋਂ ਦੇ ਗਵਰਨਰ ਨੇ ਉਸ ਨੂੰ ਮਨਜ਼ੂਰੀ ਨਹੀਂ ਦਿੱਤੀ। ਬਾਅਦ ਵਿੱਚ ਜਮਾਤ-ਏ- ਇਸਲਾਮੀ ਵਰਗੇ ਕੱਟੜਪੰਥੀ ਸੰਗਠਨਾਂ ਨੇ ਇਸ ਦੇ ਖਿਲਾਫ ਲਾਮਬੰਦੀ ਕੀਤੀ ਅਤੇ ਇਸ ਨੂੰ ਰੱਦ ਕਰ ਦਿੱਤਾ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ