Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਮੋਦੀ ਨੇ ਟਵਿੱਟਰ 'ਤੇ ਘੇਰਾ ਵਧਾਉਣ ਲਈ ਲਿਆ ਸੀ ਉਘੀਆਂ ਹਸਤੀਆਂ ਦਾ ਸਹਾਰਾ

March 26, 2019 01:00 AM

* ਅਮਰੀਕੀ ਯੂਨੀਵਰਸਿਟੀ ਨੇ ਅਧਿਐਨ 'ਚ ਕੀਤਾ ਖੁਲਾਸਾ, ਅਮਿਤਾਭ ਬੱਚਨ, ਨਾਰਾਇਣ ਮੂਰਤੀ, ਸਚਿਨ ਤੇ ਸ੍ਰੀ ਸ੍ਰੀ ਰਵੀ ਸ਼ੰਕਰ ਤੱਕ ਰਸਾਈ ਕੀਤੀ


ਵਾਸ਼ਿੰਗਟਨ, 25 ਮਾਰਚ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਦੀਆਂ ਆਮ ਚੋਣਾਂ ਮੌਕੇ ਆਪਣੀ ਚੋਣ ਇੱਛਾਵਾਂ ਨੂੰ ਪੂਰੀ ਕਰਨ ਅਤੇ ਟਵਿੱਟਰ 'ਤੇ ਆਪਣੀ ਹਾਜ਼ਰੀ ਤੇ ਘੇਰਾ ਵਧਾਉਣ ਲਈ ਅਮਿਤਾਭ ਬੱਚਨ ਤੇ ਸਚਿਨ ਤੇਂਦੁਲਕਰ ਸਮੇਤ ਹੋਰ ਕਈ ਉਘੀਆਂ ਹਸਤੀਆਂ ਦਾ ਸਹਾਰਾ ਲਿਆ ਸੀ। ਇਹ ਦਾਅਵਾ ਅਮਰੀਕੀ ਯੂਨੀਵਰਸਿਟੀ ਵੱਲੋਂ ਕੀਤੇ ਅਧਿਐਨ 'ਚ ਕੀਤਾ ਗਿਆ ਹੈ।
ਮਿਸ਼ੀਗਨ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਜੋਇਓਜੀਤ ਪਾਲ ਨੇ ਇਸ ਨਤੀਜੇ 'ਤੇ ਪੁੱਜਣ ਲਈ ਟਵਿੱਟਰ ਹੈਂਡਲ @ ਨਰਿੰਦਰ ਮੋਦੀ ਵੱਲੋਂ ਫਰਵਰੀ 2009 ਤੋਂ ਅਕਤੂਬਰ 2015 ਦੇ ਅਰਸੇ ਦੌਰਾਨ ਕੀਤੇ ਨੌਂ ਹਜ਼ਾਰ ਤੋਂ ਵੱਧ ਟਵੀਟਾਂ ਦੀ ਘੋਖ ਕੀਤੀ ਹੈ।
ਅਧਿਐਨ ਮੁਤਾਬਕ ਮੋਦੀ ਨੇ ਸਾਲ 2009 ਵਿੱਚ ਜਦੋਂ ਟਵੀਟ ਕਰਨਾ ਸ਼ੁਰੂ ਕੀਤਾ ਤਾਂ ਉਹ ਭਾਰਤ ਦੇ ਉਨ੍ਹਾਂ ਕੁਝ ਗਿਣੇ ਚੁਣੇ ਆਗੂਆਂ ਵਿੱਚ ਸ਼ੁਮਾਰ ਸਨ, ਜੋ ਸੋਸ਼ਲ ਮੀਡੀਆ ਮੰਚਾਂ 'ਤੇ ਸਰਗਰਮ ਸਨ। ਅਕਤੂਬਰ 2012 ਤੱਕ ਸ੍ਰੀ ਮੋਦੀ ਦੇ ਟਵਿੱਟਰ 'ਤੇ ਦਸ ਲੱਖ ਤੋਂ ਵੱਧ ਫੌਲੋਅਰਜ਼ ਸਨ।
ਮੌਜੂਦਾ ਸਮੇਂ ਟਵਿੱਟਰ 'ਤੇ ਉਨ੍ਹਾਂ ਨੂੰ 4.6 ਕਰੋੜ ਤੋਂ ਵੱਧ ਲੋਕ ਫੌਲੋ ਕਰਦੇ ਹਨ। ਪਾਲ ਮੁਤਾਬਕ ਭਾਰਤ ਵਿੱਚ ਸੋਸ਼ਲ ਮੀਡੀਆ ਦੇ ਵਿਸਥਾਰ ਦੇ ਨਾਲ ਹੀ ਸਿਆਸੀ ਆਗੂ ਵਜੋਂ ਮੋਦੀ ਦਾ ਉਭਾਰ ਹੋਇਆ ਹੈ। ਮੋਦੀ ਵੱਲੋਂ ਕੀਤੇ ਟਵੀਟਾਂ ਦੀ ਘੋਖ ਪੜਤਾਲ ਤੋਂ ਖੋਜਾਰਥੀਆਂ ਨੇ ਪਤਾ ਲਾਇਆ ਹੈ ਕਿ ਇਨ੍ਹਾਂ ਵਿੱਚ 414 ਅਜਿਹੇ ਮੌਕੇ ਸਨ ਜਿਨ੍ਹਾਂ ਵਿੱਚ ਉਘੀਆਂ ਹਸਤੀਆਂ ਦਾ ਕਈ-ਕਈ ਵਾਰ ਜ਼ਿਕਰ ਸੀ।
ਪਾਲ ਨੇ ਕਿਹਾ ਕਿ ਮੋਦੀ ਵੱਲਂ ਛੇ ਸਾਲਾਂ ਦੌਰਾਨ ਕੀਤੇ ਟਵੀਟਾਂ ਦੇ ਅਧਿਐਨ ਤੋਂ ਤਿੰਨ ਪੜਾਅ ਸਾਹਮਣੇ ਆਏ ਹਨ। ਪਹਿਲੇ ਪੜਾਅ ਵਿੱਚ ਮੋਦੀ ਨੇ ਕੌਮੀ ਪੱਧਰ 'ਤੇ ਅਜਿਹੀ ਦਿੱਖ ਬਣਾਉਣ ਦਾ ਯਤਨ ਕੀਤਾ, ਜੋ ਸਾਰਿਆਂ ਨੂੰ ਸਵੀਕਾਰ ਹੋਵੇ। ਦੂਜੇ ਪੜਾਅ ਵਿੱਚ ਉਨ੍ਹਾਂ ਅਮਿਤਾਭ ਬੱਚਨ, ਕਾਰੋਬਾਰੀ ਨਰਾਇਣ ਮੂਰਤੀ, ਕ੍ਰਿਕਟਰ ਸਚਿਨ ਤੇਂਦੁਲਕਰ ਤੇ ਅਧਿਆਤਮਕ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਜਿਹੀਆਂ ਉਘੀਆਂ ਸ਼ਖਸੀਅਤਾਂ ਤੱਕ ਰਸਈ ਕੀਤੀ। ਤੀਜੇ ਪੜਾਅ ਵਿੱਚ ਮੋਦੀ ਨੇ ਚੋਣਾਂ ਮਗਰੋਂ ਆਪਣੀਆਂ ਪਹਿਲਕਦਮੀਆਂ ਨੂੰ ਪ੍ਰਚਾਰਨ ਵਾਲੀਆਂ ਹਸਤੀਆਂ ਨੂੰ ਚੈਂਪੀਅਨਜ਼ ਕਰਾਰ ਦਿੱਤਾ।
ਪਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਭਾਵੇਂ ਇਸ ਗੱਲ ਦਾ ਇਲਮ ਨਹੀਂ ਕਿ ਮੋਦੀ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਜਾਣਦੇ ਹਨ, ਪਰ ਉਨ੍ਹਾਂ ਦੇ ਟਵੀਟ ਇਸ ਦਾ ਭੁਲੇਖਾ ਜ਼ਰੂਰ ਪਾਉਂਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ