Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕੀ ਭਾਜਪਾ ਪ੍ਰਿਅੰਕਾ ਗਾਂਧੀ ਤੋਂ ਡਰ ਰਹੀ ਹੈ

March 25, 2019 08:44 AM

-ਵਿਜੇ ਵਿਦਰੋਹੀ
ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਿਅੰਕਾ ਗਾਂਧੀ ਤੋਂ ਡਰ ਰਹੀ ਹੈ? ਕੀ ਭੂਆ-ਭਤੀਜਾ, ਭਾਵ ਅਖਿਲੇਸ਼ ਸਿੰਘ ਯਾਦਵ ਅਤੇ ਮਾਇਆਵਤੀ ਵੀ ਪ੍ਰਿਅੰਕਾ ਤੋਂ ਡਰਦੇ ਹਨ? ਕੀ ਭਾਜਪਾ ਤੋਂ ਜ਼ਿਆਦਾ ਅਖਿਲੇਸ਼ ਤੇ ਮਾਇਆਵਤੀ ਡਰ ਰਹੇ ਹਨ ਜਾਂ ਭਾਜਪਾ 'ਚ ਜ਼ਿਆਦਾ ਹਲਚਲ ਹੈ?
ਚੋਣ ਜੰਗ ਵਿੱਚ ਸਾਰੀਆਂ ਪਾਰਟੀਆਂ ਦਾ ਡਰ ਸਾਹਮਣੇ ਆ ਰਿਹਾ ਹੈ। ਭਾਜਪਾ ਦੇ ਡਰ ਵਿੱਚ ਕੁਝ ਖੁਸ਼ੀ ਵੀ ਹੈ। ਉਸ ਨੂੰ ਲੱਗਦਾ ਹੈ ਕਿ ਪ੍ਰਿਅੰਕਾ ਦੇ ਆਉਣ ਨਾਲ ਯੂ ਪੀ ਵਿੱਚ ਕੁਝ ਜਗ੍ਹਾ ਮੁਕਾਬਲਾ ਤਿਕੋਣਾ ਹੋ ਜਾਵੇਗਾ ਤੇ ਉਸ ਦਾ ਲਾਭ ਭਾਜਪਾ ਨੂੰ ਮਿਲੇਗਾ, ਪਰ ਉਸ ਨੂੰ ਫਿਰ ਵੀ ਡਰ ਸਤਾ ਰਿਹਾ ਹੈ। ਪ੍ਰਿਅੰਕਾ ਗਾਂਧੀ ਜਿਸ ਤਰ੍ਹਾਂ ਆਮ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀ ਭਾਸ਼ਾ ਵਿੱਚ ਸਿੱਧੇ ਚੁੱਲ੍ਹੇ-ਚੌਂਕੇ ਨਾਲ ਜੁੜੇ ਸਵਾਲ ਕਰਦੀ ਹੈ, ਨੌਕਰੀਆਂ ਦੀ ਗੱਲ ਕਰ ਰਹੀ ਹੈ, ਕਿਸਾਨਾਂ ਦਾ ਦਰਦ ਸਾਹਮਣੇ ਲਿਆ ਰਹੀ ਹੈ, ਉਸ ਤੋਂ ਭਾਜਪਾ ਡਰਦੀ ਹੈ। ਭਾਜਪਾ ਦਾ ਅਸਲੀ ਡਰ ਇਹੋ ਹੈ ਕਿ ਕਿਤੇ ਪ੍ਰਿਅੰਕਾ ਚੋਣਾਂ ਦਾ ਪੂਰਾ ਨੈਰੇਟਿਵ ਤਾਂ ਨਹੀਂ ਬਦਲ ਰਹੀ? ਇਸ ਸਮੇਂ ਨੈਰੇਟਿਵ ਰਾਸ਼ਟਰਵਾਦ ਹੈ, ਜੋ ਪੁਲਵਾਮਾ ਤੇ ਬਾਲਾਕੋਟ ਤੋਂ ਬਾਅਦ ਭਾਜਪਾ ਦੇ ਪੱਖ ਵਿੱਚ ਦਿੱਸਦਾ ਹੈ, ਪਰ ਭਾਜਪਾ ਨੂੰ ਡਰ ਹੈ ਕਿ ਕਿਤੇ ਪ੍ਰਿਅੰਕਾ ਦੀਆਂ ਸੱਚੀਆਂ ਗੱਲਾਂ ਭਾਜਪਾ ਦਾ ਨੁਕਸਾਨ ਨਾ ਕਰ ਦੇਣ। ਭਾਜਪਾ ਡਰੀ ਹੋਈ ਹੈ, ਤਦੇ ਉਸ ਨੇ ਅਹਿਮਦਾਬਾਦ ਵਿੱਚ ਪ੍ਰਿਅੰਕਾ ਦੇ ਸੱਤ ਮਿੰਟਾਂ ਦੇ ਭਾਸ਼ਣ ਤੋਂ ਬਾਅਦ ਸਮ੍ਰਿਤੀ ਇਰਾਨੀ ਨੂੰ ਮੈਦਾਨ 'ਚ ਉਤਾਰਿਆ। ਸਮ੍ਰਿਤੀ ਨੇ ਰਾਬਰਟ ਵਾਡਰਾ ਤੇ ਰਾਹੁਲ ਗਾਂਧੀ ਦੇ ਨਾਲ-ਨਾਲ ਪਹਿਲੀ ਵਾਰ ਪ੍ਰਿਅੰਕਾ ਗਾਂਧੀ ਨੂੰ ਜ਼ਮੀਨ ਘਪਲੇ ਦੇ ਮਾਮਲੇ ਵਿੱਚ ਲਪੇਟਿਆ ਅਤੇ ਤਿੰਨਾਂ ਨੂੰ ਰੱਖਿਆ ਸੌਦਿਆਂ ਦੇ ਦਲਾਲਾਂ ਤੋਂ ਪੈਸਾ ਲੈ ਕੇ ਜ਼ਮੀਨ ਖਰੀਦਣ-ਵੇਚਣ ਵਾਲੇ ਕਿਹਾ। ਇਸ ਤੋਂ ਬਾਅਦ ਕੁਝ ਹੋਰ ਭਾਜਪਾ ਆਗੂਆਂ ਦੇ ਊਲ ਜਲੂਲ ਬਿਆਨ ਆਏ, ਕਲਾ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਮਹੇਸ਼ ਸ਼ਰਮਾ ਨੇ ‘ਪੱਪੂ ਦੀ ਪੱਪੀ' ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ।
ਇਸ ਤੋਂ ਪ੍ਰਭਾਵ ਬਣਿਆ ਕਿ ਭਾਜਪਾ ਪ੍ਰਿਅੰਕਾ ਤੋਂ ਡਰਦੀ ਹੈ। ਭਾਜਪਾ ਇਸ ਲਈ ਵੀ ਡਰਦੀ ਹੈ ਕਿ ਪ੍ਰਿਅੰਕਾ ਬਿਨਾਂ ਗਾਲੀ-ਗਲੋਚ ਦੇ ਗੱਲ ਕਰਦੀ ਹੈ। ਬਸ਼ੀਰ ਬਦਰ ਦਾ ਇੱਕ ਸ਼ੇਅਰ ਹੈ-
ਤੂ ਇਧਰ-ਉਧਰ ਕੀ ਨਾ ਬਾਤ ਕਰ,
ਯੇ ਬਤਾ ਕਿ ਲੁਟਾ ਕਿਉਂ ਕਾਰਵਾਂ
ਮੁਝੇ ਰਾਹਜਨੋਂ ਸੇ ਗਰਜ਼ ਨਹੀਂ,
ਤੇਰੀ ਰਹਿਬਰੀ ਕਾ ਸਵਾਲ ਹੈ।
ਇਹੋ ਸਵਾਲ ਭਾਜਪਾ ਨੂੰ ਪ੍ਰੇਸ਼ਾਨ ਕਰਦੇ ਹਨ, ਕਿਉਂਕਿ ਪ੍ਰਿਅੰਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਚੋਰ' ਕਹੇ ਬਿਨਾਂ ਉਨ੍ਹਾਂ ਦੀ ਰਹਿਬਰੀ ਭਾਵ ਚੌਕੀਦਾਰੀ ਉੱਤੇ ਸਵਾਲ ਉਠਾ ਰਹੀ ਹੈ। ਭਾਜਪਾ ਡਰਦੀ ਹੈ ਕਿ ਕਾਂਗਰਸ ਨੂੰ ਉਹ ਨੇਤਾ ਮਿਲ ਗਿਆ ਹੈ, ਜੋ ਭਾਸ਼ਣ ਦੇਣਾ ਜਾਣਦਾ ਹੈ, ਜੋ ‘ਮਨ ਕੀ ਬਾਤ’ ਕਰਨਾ ਜਾਣਦਾ ਹੈ। ਕਹਿਣ ਨੂੰ ਭਾਜਪਾ ਕੋਲ ਪ੍ਰਿਅੰਕਾ ਦੀ ਕਾਟ ਕਰਨ ਵਾਲੇ ਦਰਜਨਾਂ ਨੇਤਾ ਹਨ ਅਤੇ ਸਭ ਤੋਂ ਵੱਡੇ ਖੁਦ ਮੋਦੀ ਹਨ, ਜੋ ਭਾਸ਼ਣ ਦੇਣ ਦੇ ਮਾਮਲੇ ਵਿੱਚ 100 'ਤੇ ਭਾਰੀ ਹਨ, ਫਿਰ ਵੀ ਭਾਜਪਾ ਪ੍ਰਿਅੰਕਾ ਤੋਂ ਡਰਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੀ ਹੈ।
ਭਾਜਪਾ ਨੂੰ ਲੱਗਦਾ ਹੈ ਕਿ ਬੇਸ਼ੱਕ ਪ੍ਰਿਅੰਕਾ ਯੂ ਪੀ ਤੱਕ ਸੀਮਿਤ ਹੋਵੇ, ਪਰ ਉਨ੍ਹਾਂ ਦੀ ਆਵਾਜ਼, ਭਾਸ਼ਣ, ਉਨ੍ਹਾਂ ਦੀ ਬੋਟ ਯਾਤਰਾ ਵਰਗੇ ਪ੍ਰੋਗਰਾਮ ਪੂਰੇ ਦੇਸ਼ 'ਚ ਨਜ਼ਰ ਆ ਰਹੇ ਹਨ। ਪਤਾ ਹੈ ਕਿ ਅਜੇ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਸਮਾਂ ਹੈ। ਭਾਜਪਾ ਜਾਣਦੀ ਹੈ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਉਹ ਖੁਦ ਬੜੀ ਮੁਸ਼ਕਲ ਚੋਣ ਲੜ ਰਹੀ ਸੀ, ਪਰ ਬਾਲਾਕੋਟ 'ਤੇ ਏਅਰ ਸਟਰਾਈਕ ਨੇ ਭਾਜਪਾ ਦਾ ਚੋਣ ਭੱਥਾ ਰਾਸ਼ਟਰਵਾਦ ਦੇ ਤੀਰਾਂ ਨਾਲ ਭਰ ਦਿੱਤਾ ਹੈ। ਪਹਿਲਾਂ ਦੋ ਤੀਰ ਸਨ-ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਸਾਲਾਨਾ ਅਤੇ ਜਨਰਲ ਵਰਗ ਦੇ ਗਰੀਬਾਂ ਨੂੰ 10 ਫੀਸਦੀ ਰਾਖਵਾਂਕਰਨ। ਭਾਜਪਾ ਜਾਣਦੀ ਸੀ ਕਿ ਇਨ੍ਹਾਂ ਦੇ ਭਰੋਸੇ ਚੋਣਾਂ ਲੜੀਆਂ ਜਾ ਸਕਦੀਆਂ ਹਨ, ਪਰ ਜਿੱਤ ਦੀ ਕੋਈ ਗਾਰੰਟੀ ਨਹੀਂ ਹੈ। ਇੱਕ ਤੜਕਾ ਚਾਹੀਦਾ ਸੀ ਤੇ ਉਹ ਰਾਸ਼ਟਰਵਾਦ ਤੋਂ ਮਿਲਿਆ ਸੀ। ਪੁਲਵਾਮਾ ਹਮਲੇ ਤੋਂ ਬਾਅਦ ਦੇ ਸਾਰੇ ਸਰਵੇਖਣ ਦੱਸ ਰਹੇ ਹਨ ਕਿ ਪਾਕਿਸਤਾਨ 'ਤੇ ਏਅਰ ਸਟ੍ਰਾਈਕ ਪਿੱਛੋਂ ਭਾਜਪਾ ਦੇ ਖਾਤੇ 'ਚ 20-25 ਸੀਟਾਂ ਵੱਧ ਆਉਂਦੀਆਂ ਨਜ਼ਰ ਪੈਂਦੀਆਂ ਹਨ ਭਾਵ ਉਹ ਯੂ ਪੀ ਵਿੱਚ ਸੰਭਾਵੀ ਨੁਕਸਾਨ ਦੀ ਪੂਰਤੀ ਕਰਨ ਵਿੱਚ ਸਫਲ ਹੋ ਸਕਦੀ ਹੈ, ਪਰ ਡਰ ਹੈ ਕਿ ਪ੍ਰਿਅੰਕਾ ਗਾਂਧੀ ਚੁਣਾਵੀ ਰੰਗ 'ਚ ਭੰਗ ਪਾ ਸਕਦੀ ਹੈ।
ਭਾਜਪਾ ਦੇ ਨਾਲ-ਨਾਲ ਅਖਿਲੇਸ਼ ਯਾਦਵ (ਸਪਾ) ਅਤੇ ਮਾਇਆਵਤੀ (ਬਸਪਾ) ਵੀ ਪ੍ਰਿਅੰਕਾ ਤੋਂ ਡਰੇ ਲੱਗਦੇ ਹਨ। ਇਥੇ ਮਾਇਆਵਤੀ ਨੂੰ ਡਰ ਬਹੁਤਾ ਹੈ। ਕਿਹਾ ਜਾਂਦਾ ਹੈ ਕਿ ਮਾਇਆਵਤੀ ਦਾ ਵੋਟ ਬੈਂਕ ਟਰਾਂਸਫਰ ਹੋ ਜਾਂਦਾ ਹੈ, ਪਰ ਜ਼ਰੂਰੀ ਨਹੀਂ ਕਿ ਅਖਿਲੇਸ਼ ਯਾਦਵ ਦਾ ਵੋਟ ਬੈਂਕ (ਯਾਦਵ) ਵੀ ਟਰਾਂਸਫਰ ਹੋਵੇ। ਮੰਨਿਆ ਜਾਂਦਾ ਹੈ ਕਿ ਬੇਸ਼ੱਕ ਯਾਦਵ ਮਾਇਆਵਤੀ ਨੂੰ ਵੋਟ ਨਾ ਦੇਣ, ਪਰ ਭਾਜਪਾ ਨੂੰ ਬਿਲਕੁਲ ਨਹੀਂ ਦੇਣਗੇ। ਫਿਰ ਅਜਿਹਾ ਨਾ ਹੋਵੇ ਕਿ ਯਾਦਵ ਕਾਂਗਰਸ ਨੂੰ ਵੋਟ ਦੇ ਦੇਣ। ਮਾਇਆਵਤੀ ਨੂੰ ਡਰ ਲੱਗਦਾ ਹੈ ਕਿ ਜੇ ਪ੍ਰਿਅੰਕਾ ਨੇ ਕਾਂਗਰਸ ਨੂੰ ਯੂ ਪੀ ਵਿੱਚ ਹੀ ਜ਼ਿੰਦਾ ਕਰ ਦਿੱਤਾ ਤਾਂ ਮੁਸਲਮਾਨਾਂ ਨੂੰ ਇਹ ਨਾ ਲੱਗਣ ਲੱਗੇ ਕਿ ਕਾਂਗਰਸ ਸੀਟਾਂ ਕੱਢ ਸਕਦੀ ਹੈ ਤੇ ਮੁਸਲਿਮ ਵੋਟਾਂ ਵੀ ਕਾਂਗਰਸ ਨੂੰ ਨਾ ਮਿਲਣ ਜਾਣ। ਇੰਜ ਹੋਵੇ ਤਾਂ ਮਾਇਆਵਤੀ ਦੀ ਖੇਡ ਵਿਗੜ ਸਕਦੀ ਹੈ। ਉਸ ਨੂੰ ਡਰ ਹੈ ਕਿ ਕਾਂਗਰਸ ਦਾ ਨਵਾਂ ਵੋਟ ਬੈਂਕ ਕਿਤੇ ਯਾਦਵ, ਮੁਸਲਿਮ ਅਤੇ ਭਾਜਪਾ ਤੋਂ ਨਾਰਾਜ਼ ਸਵਰਨ ਨਾ ਬਣ ਜਾਵੇ। ਅਖਿਲੇਸ਼ ਨੂੰ ਅਤੇ ਕਿਤੇ-ਕਿਤੇ ਭਾਜਪਾ ਨੂੰ ਵੀ ਇਹੋ ਡਰ ਸਤਾ ਰਿਹਾ ਹੈ। ਵੱਡਾ ਸਵਾਲ ਇਹ ਹੈ ਕਿ ਕੀ ਭਾਜਪਾ ਨੂੰ ਪ੍ਰਿਅੰਕਾ ਤੋਂ ਡਰਨਾ ਚਾਹੀਦਾ ਹੈ? ਡਰਨਾ ਨਹੀਂ ਚਾਹੀਦਾ, ਪਰ ਸਾਵਧਾਨ ਜ਼ਰੂਰ ਰਹਿਣਾ ਚਾਹੀਦਾ। ਪੱਪੂ-ਪੱਪੂ ਵਰਗੀਆਂ ਟਿੱਪਣੀਆਂ ਤੋਂ ਬਿਲਕੁਲ ਬਚਣਾ ਚਾਹੀਦਾ ਹੈ। ਭਾਜਪਾ ਇਹ ਗੱਲ ਸਮਝ ਗਈ ਹੈ ਕਿ ਪ੍ਰਿਅੰਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਨਿੱਜੀ ਹਮਲਿਆਂ ਨਾਲ ਨੁਕਸਾਨ ਵੀ ਹੋ ਸਕਦਾ ਹੈ। ਆਖਿਰ ਪੰਜ ਸਾਲਾਂ ਤੋਂ ਰਾਬਰਟ ਵਾਡਰਾ 'ਤੇ ਦੋਸ਼ ਲੱਗ ਰਹੇ ਹਨ, ਪਰ ਕਿਉਂ ਕੁਝ ਨਹੀਂ ਹੋਇਆ।
ਰਾਜਸਥਾਨ 'ਚ ਹੋਵੇ ਜਾਂ ਹਰਿਆਣਾ 'ਚ, ਪਰ ਭਾਜਪਾ ਦੇ ਪੱਖ ਵਿੱਚ ਇਹ ਗੱਲ ਜਾਂਦੀ ਹੈ ਕਿ ਜਾਂਚ ਏਜੰਸੀਆਂ ਨੂੰ ਜੋ ਨਵੇਂ ਕਾਗਜ਼ ਮਿਲ ਰਹੇ ਹਨ, ਉਨ੍ਹਾਂ ਨੂੰ ਕਿਸੇ ਅਦਾਲਤ ਨੇ ਰੱਦ ਨਹੀਂ ਕੀਤਾ। ਭਾਜਪਾ ਨੂੰ ਮੋਦੀ, ਸੁਸ਼ਮਾ ਸਵਰਾਜ, ਸਮ੍ਰਿਤੀ ਇਰਾਨੀ ਉਤੇ ਭਰੋਸਾ ਹੋਣਾ ਚਾਹੀਦਾ ਹੈ। ਇਹ ਨੇਤਾ ਜਦੋਂ ਭਾਸ਼ਣ ਦੇਣ ਨਿਕਲਣਗੇ ਤਾਂ ਜਨਤਾ ਨੂੰ ਰਾਸ਼ਟਰਵਾਦ ਤੋਂ ਭਟਕਣ ਨਹੀਂ ਦੇਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਦੀ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ 22 ਕਰੋੜ ਲੋਕਾਂ ਨੂੰ ਕਿਸੇ ਨਾ ਕਿਸੇ ਯੋਜਨਾ ਦੇ ਤਹਿਤ ਲਾਭ ਪਹੁੰਚਾਇਆ ਹੋਇਆ ਹੈ।
ਲੇਖ ਦੇ ਸ਼ੁਰੂ ਵਿੱਚ ਬਸ਼ੀਰ ਬਦਰ ਦੇ ਸ਼ੇਅਰ ਦਾ ਹਵਾਲਾ ਦਿੱਤਾ ਸੀ, ਇਸੇ ਸ਼ੇਅਰ ਦਾ ਹਵਾਲਾ ਦੇ ਕੇ ਭਾਜਪਾ ਪਲਟਵਾਰ ਕਰਦਿਆਂ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਨੂੰ ਪੁੱਛ ਸਕਦੀ ਹੈ-
ਮੈਂ ਬਤਾਊਂ ਕਿ ਲੁਟਾ ਕਿਉਂ ਕਾਰਵਾਂ,
ਤੇਰਾ ਰਾਹਜਨੋਂ ਸੇ ਥਾ ਵਾਸਤਾ
ਹਮੇਂ ਰਾਹਜਨੋਂ ਸੇ ਗਿਲਾ ਨਹੀਂ,
ਤੇਰੀ ਰਹਿਬਰੀ ਪੇ ਮਲਾਲ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”